ਮੁੱਖ ਪੰਡਾਲ ਵਿਖੇ ਹੋਏ ਧਾਰਮਕ ਸਮਾਗਮਾਂ ਨੇ ਸੰਗਤ ਨੂੰ ਰੂਹਾਨੀ ਰੰਗ ਵਿਚ ਰੰਗਿਆ
Published : Nov 6, 2019, 2:11 am IST
Updated : Nov 6, 2019, 2:11 am IST
SHARE ARTICLE
Religious ceremonies started at Sultanpur Lodhi
Religious ceremonies started at Sultanpur Lodhi

ਰਾਗੀ ਸਿੰਘਾਂ ਵਲੋਂ ਕੀਤੇ ਰਾਗਬੱਧ ਕੀਰਤਨ ਨੇ ਗੁਰੂ ਚਰਨਾਂ ਨਾਲ ਜੋੜੀ ਸੰਗਤ

ਸੁਲਤਾਨਪੁਰ ਲੋਧੀ : ਇਥੇ ਬਣਾਏ ਗਏ ਵਿਸ਼ੇਸ਼ ਪੰਡਾਲ ਗੁਰੂ ਨਾਨਕ ਦਰਬਾਰ ਵਿਖੇ ਪੰਜਾਬ ਸਰਕਾਰ ਵਲੋਂ ਪੰਥਕ ਜਥੇਬੰਦੀਆਂ ਅਤੇ ਸੰਤ ਸਮਾਜ ਦੇ ਸਹਿਯੋਗ ਨਾਲ ਉਲੀਕੇ ਪ੍ਰੋਗਰਾਮ ਤਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਹਿਜ ਪਾਠ ਦੀ ਅਰੰਭਤਾ ਮਗਰੋਂ ਰਾਗੀ ਸਿੰਘਾਂ ਵਲੋਂ ਕੀਤੇ ਗਏ ਰਾਗਬੱਧ ਕੀਰਤਨ ਅਤੇ ਢਾਡੀ ਜਥੇ ਵਲੋਂ ਪੇਸ਼ ਕੀਤੀਆਂ ਜੋਸ਼ੀਲੀਆਂ ਢਾਡੀ ਵਾਰਾਂ ਨੇ ਦੂਰ ਦੁਰਾਡੇ ਤੋਂ ਪੁੱਜੀ ਨਾਨਕ ਨਾਮ ਲੇਵਾ ਸੰਗਤ ਨੂੰ ਰੂਹਾਨੀ ਰੰਗ ਵਿਚ ਰੰਗ ਦਿਤਾ।

Religious ceremonies started at Sultanpur LodhiReligious ceremonies started at Sultanpur Lodhi

ਜੈਕਾਰਿਆਂ ਦੀ ਗੂੰਜ ਵਿਚ ਗੁਰੂ ਗ੍ਰੰਥ ਸਾਹਿਬ ਦੀ ਪੰਡਾਲ ਵਿਚ ਆਮਦ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਅਪਣੇ ਸੀਸ 'ਤੇ ਬਿਰਾਜਮਾਨ ਕਰ ਕੇ ਪਾਲਕੀ ਸਾਹਿਬ ਵਿਚ ਸੁਸ਼ੋਭਿਤ ਕਰਨ ਦੀ ਸੇਵਾ ਕੀਤੀ ਤਾਂ ਸਮੁੱਚਾ ਪੰਡਾਲ ਇਕ ਅਲੌਕਿਕ ਨਜ਼ਾਰਾ ਪੇਸ਼ ਕਰ ਰਿਹਾ ਸੀ।

Religious ceremonies started at Sultanpur LodhiReligious ceremonies started at Sultanpur Lodhi

ਇਸ ਧਾਰਮਕ ਸਮਾਗਮ ਵਿਚ ਜਿਥੇ ਵੱਡੀ ਗਿਣਤੀ ਸੰਤ ਮਹਾਂਪੁਰਸ਼ਾਂ, ਨਿਹੰਗ ਸਿੰਘ ਜਥੇਬੰਦੀਆਂ, ਨਿਰਮਲੇ ਭੇਖ, ਨਾਮਧਾਰੀ ਅਤੇ ਹੋਰ ਸੰਪਰਦਾਵਾਂ ਦੇ ਨੁਮਾਇੰਦਿਆਂ ਨੇ ਭਰਵੀਂ ਹਾਜ਼ਰੀ ਲੁਆਈ ਉਥੇ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਮੌਕੇ ਨਤਮਸਤਕ ਹੋਣ ਲਈ ਪੁੱਜਾ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਸਤਿਨਾਮੁ ਵਾਹਿਗੁਰੂ ਦਾ ਜਾਪ ਕਰ ਰਿਹਾ ਸੀ। ਧਾਰਮਕ ਸਮਾਗਮ ਦੀ ਸ਼ੁਰੂਆਤ ਸੂਫ਼ੀ ਗਾਇਕਾ ਹਰਸ਼ਦੀਪ ਕੌਰ ਨੇ 'ਮੇਰੇ ਸਾਹਿਬਾ' ਸ਼ਬਦ ਨਾਲ ਅਰੰਭ ਕਰ ਕੇ ਕਈ ਸ਼ਬਦ ਗਾਇਨ ਕਰ ਕੇ ਸਮੁੱਚੀ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਿਆ। ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਗੁਰਮੀਤ ਸਿੰਘ ਸ਼ਾਂਤ ਅਤੇ ਭਾਈ ਮਨਜੀਤ ਸਿੰਘ ਸ਼ਾਂਤ ਨੇ ਸੰਗਤਾਂ ਨੂੰ ਗੁਰਮਤਿ ਸੰਗੀਤ ਨਾਲ ਗੁਰਬਾਣੀ ਸ਼ਬਦ ਸਰਵਣ ਕਰਵਾਏ।

Religious ceremonies started at Sultanpur LodhiReligious ceremonies started at Sultanpur Lodhi

ਇਸ ਮਗਰੋਂ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਤਰ ਬਲਬੀਰ ਸਿੰਘ, ਹਜ਼ੂਰੀ ਰਾਗੀ ਸ੍ਰੀ ਬੰਗਲਾ ਸਾਹਿਬ ਭਾਈ ਗੁਰਫਤਹਿ ਸਿੰਘ ਸ਼ਾਂਤ, ਡਾ. ਕਮਲੇਸ਼ ਇੰਦਰ ਸਿੰਘ, ਚੰਡੀਗੜ੍ਹ• ਵਾਲੇ ਅਤੇ ਭਾਈ ਗਗਨਦੀਪ ਸਿੰਘ ਗੰਗਾ ਨਗਰ ਵਾਲਿਆਂ ਦੇ ਰਾਗੀ ਜਥਿਆਂ ਵਲੋਂ ਰਾਗਾਂ 'ਤੇ ਆਧਾਰਤ ਇਲਾਹੀ ਬਾਣੀ ਦੇ ਕੀਤੇ ਕੀਰਤਨ ਨੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਭਾਈ ਜਸਵੰਤ ਸਿੰਘ ਦੀਵਾਨਾ ਦੇ ਢਾਡੀ ਜਥੇ ਵਲੋਂ ਪੇਸ਼ ਢਾਡੀ ਵਾਰਾਂ ਨੇ ਸੰਗਤਾਂ ਵਿਚ ਜੋਸ਼ ਭਰਿਆ।

Religious ceremonies started at Sultanpur LodhiReligious ceremonies started at Sultanpur Lodhi

ਪਵਿੱਤਰ ਵੇਈਂ ਦੇ ਕੰਢੇ ਵਸੇ ਇਸ ਸ਼ਹਿਰ ਵਿਚ ਅੱਜ ਸਮੁੱਚਾ ਸੰਤ ਸਮਾਜ ਪਹਿਲੀ ਪਾਤਿਸ਼ਾਹੀ ਦੇ ਪ੍ਰਕਾਸ਼ ਪੁਰਬ ਦੇ ਜਸ਼ਨਾਂ ਮੌਕੇ ਸਿੱਜਦਾ ਕਰਨ ਲਈ ਉਮੜ ਪਿਆ। ਇਸ ਮੌਕੇ ਬਾਬਾ ਸਰਬਜੋਤ ਸਿੰਘ, ਬਾਬਾ ਅਵਤਾਰ ਸਿੰਘ ਮੁਖੀ ਦਲ ਪੰਥ ਬਿਧੀ ਚੰਦ ਨਿਹੰਗ ਸਿੰਘ ਜਥੇਬੰਦੀ, ਜਥੇਦਾਰ ਬਾਬਾ ਬਲਬੀਰ ਸਿੰਘ ਮੁਖੀ ਨਿਹੰਗ ਸਿੰਘ ਬੁੱਢਾ ਦਲ, ਬਲਬੀਰ ਸਿੰਘ ਸੀਚੇਵਾਲ, ਬਾਬਾ ਕਸ਼ਮੀਰ ਸਿੰਘ ਭੂਰੀਵਾਲੇ, ਬਾਬਾ ਨਰਿੰਦਰ ਸਿੰਘ ਗੁਰਦੁਆਰਾ ਸੰਤ ਨਿਧਾਨ ਸਿੰਘ ਹਜ਼ੂਰ ਸਾਹਿਬ, ਬਾਬਾ ਗੱਜਣ ਸਿੰਘ ਮੁਖੀ ਤਰਨਾ ਦਲ, ਸੰਤ ਸੇਵਾ ਰਾਮਪੁਰ ਖੇੜਾ, ਘਾਲਾ ਸਿੰਘ ਨਾਨਕਸਰ, ਨਾਮਧਾਰੀ ਸੰਸਥਾ ਦੇ ਮੁਖੀ ਬਾਬਾ ਉਦੇ ਸਿੰਘ, ਹਰੀ ਸਿੰਘ ਰੰਧਾਵੇ ਵਾਲੇ, ਸੰਤ ਕਸ਼ਮੀਰ ਸਿੰਘ ਗੜ੍ਹ ਵਾਲੇ ਤੇ ਉਨ੍ਹਾਂ ਨਾਲ ਅਸਮਾਨੀ ਦਸਤਾਰਾਂ ਸਜਾ ਕੇ ਪੁੱਜੀ ਸੰਗਤ, ਸੰਤ ਪਰਮਜੀਤ ਸਿੰਘ ਹੰਸਾਲੀ ਵਾਲੇ, ਸੰਤ ਕਸ਼ਮੀਰਾ ਸਿੰਘ ਅਲੌਹਰਾਂ ਵਾਲੇ, ਸੰਤ ਮਨਮੋਹਨ ਸਿੰਘ ਬਾਰਨ ਵਾਲੇ, ਸੰਤ ਲਖਬੀਰ ਸਿੰਘ ਰਤਵਾੜਾ ਸਾਹਿਬ, ਸੰਤ ਕਾਹਨ ਸਿੰਘ ਗੋਨਿਆਣਾ ਮੰਡੀ, ਮਹਿੰਦਰ ਸਿੰਘ ਭੜੀ ਵਾਲੇ, ਰਾੜਾ ਸਾਹਿਬ ਵਲੋਂ ਰੌਸ਼ਨ ਸਿੰਘ ਧਬਲਾਨ, ਗੁਰਮੁਖ ਸਿੰਘ ਆਲੋਵਾਲ, ਮਹੰਤ ਸੁੰਦਰ ਸਿੰਘ ਸੇਵਾ ਪੰਥੀ ਪਟਿਆਲਾ, ਸਹਿਜ ਪਾਠ ਦੀ ਸੇਵਾ ਕਰਨ ਵਾਲੇ, ਬਾਬਾ ਤਾਰਾ ਸਿੰਘ ਸਰਹਾਲੀ ਵਾਲੇ ਜਥੇ ਦੇ ਮੁਖੀ ਬਾਬਾ ਸੁੱਖਾ ਸਿੰਘ, ਵੀਰ ਜੈਵਿੰਦਰ ਸਿੰਘ ਗੁਰਦੁਆਰਾ ਜਨਮ ਅਸਥਾਨ ਮਸਤੂਆਣਾ ਸਾਹਿਬ, ਰਣਜੀਤ ਸਿੰਘ ਸੇਵਾ ਪੰਥੀ ਆਦਿ ਸਮੇਤ ਵੱਡੀ ਗਿਣਤੀ ਵਿੱਚ ਪੁੱਜੇ ਸੰਤਾਂ ਮਹਾਂਪੁਰਖਾਂ ਅਤੇ ਵੱਡੀ ਗਿਣਤੀ ਸੰਗਤਾਂ ਨੇ ਹਾਜ਼ਰੀ ਲਵਾਈ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement