Jathedar Kaunke : ਜਥੇਦਾਰ ਕਾਉਂਕੇ ਨੂੰ ਐੱਸ.ਐੱਸ.ਪੀ. ਘੋਟਣੇ ਨੇ ਗੁਪਤ ਅੰਗਾਂ ’ਚ ਮਾਰੇ ਸਨ ਠੁੱਡੇ- ਤਤਕਾਲੀ ਕਾਂਸਟੇਬਲ ਦਰਸ਼ਨ ਸਿੰਘ ਹਠੂਰ

By : GAGANDEEP

Published : Jan 6, 2024, 5:12 pm IST
Updated : Jan 6, 2024, 6:39 pm IST
SHARE ARTICLE
Darshan Singh Hathur made revelations about the Jathedar Kaunke 'murder' case News in punjabi
Darshan Singh Hathur made revelations about the Jathedar Kaunke 'murder' case News in punjabi

Jathedar Kaunke: ਮੂੰਹ ਬੰਦ ਰੱਖਣ ਲਈ ਘੋਟਣੇ ਨੇ ਦਰਸ਼ਨ ਸਿੰਘ ਹਠੂਰ ਨੂੰ ਪੈਸਿਆਂ ਨਾਲ ਭਰੇ ਬੈਗ ਦੀ ਦਿਤੀ ਸੀ ਆਫ਼ਰ

Darshan Singh Hathur made revelations about the Jathedar Kaunke 'murder' case News in punjabi :  (ਗਗਨਦੀਪ ਕੌਰ): ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਜੀ ਦੀ ਸ਼ਹੀਦੀ ’ਤੇ ਤਤਕਾਲੀ ਕਾਂਸਟੇਬਲ ਦਰਸ਼ਨ ਸਿੰਘ ਹਠੂਰ, ਜਿਨ੍ਹਾਂ ਸਾਹਮਣੇ ਜਥੇਦਾਰ ਨੂੰ ਸ਼ਹੀਦ ਕੀਤਾ ਗਿਆ, ਨੇ ਅੱਖੀਂ ਦੇਖੀ ਦਾਸਤਾਨ ਸੁਣਾਈ ਹੈ। ਦਰਸ਼ਨ ਸਿੰਘ ਹਠੂਰ ਇਸ ਮਾਮਲੇ ਦੇ ਇਕੋ-ਇਕ ਵੱਡੇ ਗਵਾਹ ਹਨ। ਉਨ੍ਹਾਂ ਨੇ ਪਿੱਛੇ ਜਿਹੇ ਨਸ਼ਰ ਹੋਈ ਰੀਪੋਰਟ ਵਿਚ ਵੀ ਅਪਣੇ ਬਿਆਨ ਦਰਜ ਕਰਵਾਏ ਹਨ।

ਦਰਸ਼ਨ ਸਿੰਘ ਹਠੂਰ ਨੇ ਰੋਜ਼ਾਨਾ ਸਪੋਕਸਮੈਨ ਨਾਲ ਇਕ ਮੁਲਾਕਾਤ ’ਚ ਦਸਿਆ, ‘‘ਗੁਰਦੇਵ ਸਿੰਘ ਕਾਉਂਕੇ ਨੂੰ 20 ਦਸੰਬਰ ਨੂੰ ਇੰਸਪੈਕਟਰ ਰਮੀਸ਼ ਸਿੰਘ ਅਪਣੀ ਪਾਰਟੀ ਨਾਲ ਲੈ ਕੇ ਗਿਆ ਸੀ। ਇਸ ਦਿਨ ਭਾਈ ਗੁਰਦੇਵ ਸਿੰਘ ਦੇ ਦੋਹਤੇ ਦੀ ਮੌਤ ਹੋ ਗਈ ਸੀ। ਇੰਸਪੈਕਟਰ ਭਾਈ ਗੁਰਦੇਵ ਸਿੰਘ ਨੂੰ ਸਿੱਧਾ ਐੱਸ.ਐੱਸ.ਪੀ. ਘੋਟਣੇ ਦੇ ਦਫਤਰ ਲੈ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਛੱਡ ਦਿਤਾ। ਇਸ ਤੋਂ ਬਾਅਦ 25 ਦਸੰਬਰ 1992 ਨੂੰ ਭਾਈ ਸਾਬ੍ਹ ਨੂੰ ਫਿਰ ਚੁੱਕ ਲੈ ਜਗਰਾਓਂ ਐੱਸ.ਐੱਸ.ਪੀ. ਸਵਰਨ ਸਿੰਘ ਘੋਟਣੇ ਦੇ ਦਫਤਰ ਲੈ ਆਏ, ਉਦੋਂ ਗੁਰਦੇਵ ਸਿੰਘ ਗੁਰਵਲੋਂ ਸਾਹਿਬ ਵਿਚ ਕਥਾ ਕਰ ਰਹੇ ਸਨ। ਉਥੋਂ ਇਨ੍ਹਾਂ ਨੂੰ ਸੀ.ਏ. ਸਟਾਫ ਛੱਡ ਆਏ।

ਇਹ ਵੀ ਪੜ੍ਹੋ: Amritsar News: ਚਾਈਨਾ ਡੋਰ ਨਾਲ ਵੱਢਿਆ ਗਿਆ ਨੌਜਵਾਨ ਦਾ ਗਲਾ, ਲੱਗੇ 10 ਟਾਂਕੇ

ਜਿਥੇ ਡੀ.ਐਸ.ਪੀ. ਹਰਭਗਵਾਨ ਸਿੰਘ ਸੋਢੀ ਸੀ, ਜੋ ਸੀ.ਏ. ਸਟਾਫ ਵਿਚ ਚਿੜੀ ਵੀ ਫੜਕਣ ਨਹੀਂ ਦਿੰਦਾ ਸੀ। ਮੈਂ 26-27 ਦਸੰਬਰ ਨੂੰ ਥਾਣੇ ਵਿਚੋਂ ਦੋ ਮੁਸਤਫੇ ਲੈ ਕੇ ਗਿਆ, ਚੌਕੀ ’ਚ ਫੜਾਉਣ ਗਿਆ, ਉਥੇ ਮੈਂ ਵੇਖਿਆ ਤਾਂ ਭਾਈ ਗੁਰਦੇਵ ਸਿੰਘ ਨੂੰ ਨੰਗਾ ਕਰ ਕੇ ਪੁੱਠਾ ਟੰਗਿਆ ਹੋਇਆ ਸੀ। ਬਾਹਾਂ ਬੰਨ੍ਹੀਆਂ ਹੋਈਆਂ ਸਨ। 27-28 ਦਸੰਬਰ ਨੂੰ ਮੈਂ ਜਦੋਂ ਦੁਬਾਰੇ ਮੁਸਤਫੇ ਛੱਡਣ ਗਿਆ ਤਾਂ ਫਿਰ ਉਨ੍ਹਾਂ ਨੂੰ ਤਫ਼ਤੀਸ਼ੀ ਕਮਰੇ ’ਚ ਪੁੱਠਾ ਟੰਗਿਆ ਹੋਇਆ ਸੀ। ਬੁਰੀ ਤਰ੍ਹਾਂ ਜ਼ਖ਼ਮੀ ਸਨ ਅਤੇ ਇਕ ਅੱਖ ਨਿਕਲੀ ਹੋਈ ਸੀ। ਉਦੋਂ ਸਰਵਨ ਸਿੰਘ ਘੋਟਣਾ ਸੀ.ਆਈ.ਏ. ਸਟਾਫ਼ ਦੇ ਵਿਹੜੇ ਵਿਚ ਖੜਾ ਸੀ ਤੇ ਮੈਨੂੰ ਵੇਖ ਕੇ ਕਹਿੰਦਾ ਤੂੰ ਇਥੇ ਕੀ ਕਰਨ ਆਇਆ, ਮੈਂ ਡਰਦੇ ਹੋਏ ਨੇ ਕਿਹਾ ਕਿ ਮੈਂ ਤਾਂ ਮੁਸਤਫੇ ਛੱਡਣ ਆਇਆ ਹਾਂ। ਮੈਨੂੰ ਕਹਿੰਦਾ ਜਾਂ ਭੱਜ ਜਾ ਇਥੋ। ਮੁਨਸ਼ੀ ਮੈਨੂੰ ਕਹਿੰਦਾ ਇਹ ਬੰਦਾ ਠੀਕ ਨਹੀਂ ਹੈ ਤੂੰ ਨਾ ਆਇਆ ਕਰ।’’

ਇਹ ਵੀ ਪੜ੍ਹੋ: Punjab News : ਸੁਨੀਲ ਜਾਖੜ ਨੇ ਝੂਠ ਬੋਲ ਕੇ ਪੰਜਾਬ, ਪੰਜਾਬੀਅਤ ਅਤੇ ਸਾਡੇ ਇਤਿਹਾਸ ਦਾ ਨਿਰਾਦਰ ਕੀਤਾ: ਮਲਵਿੰਦਰ ਸਿੰਘ ਕੰਗ  

ਉਨ੍ਹਾਂ ਅੱਗੇ ਦਸਿਆ, ‘‘ਫਿਰ 30 ਦਸੰਬਰ ਨੂੰ ਚੌਕੀ ਜਾਣ ਦਾ ਇਕ ਹੋਰ ਮੌਕਾ ਬਣਿਆ, ਉਦੋਂ ਵੀ ਭਾਈ ਸਾਬ੍ਹ ਨੂੰ ਪੁੱਠਾ ਟੰਗਿਆ ਹੋਇਆ ਸੀ। ਜਦੋਂ ਭਾਈ ਕਾਉਂਕੇ ਜੀ ਨੂੰ ਮਿਲਿਆ ਤਾਂ ਉਹ ਠੰਢ ਕਾਰਨ ਨੀਲੇ ਹੋਏ ਪਏ ਸਨ।  ਮੈਂ ਜਦੋਂ 31 ਦਸੰਬਰ ਦੀ ਸ਼ਾਮ ਨੂੰ ਵੇਖਿਆ ਤਾਂ ਇਕ ਗੱਦਾ ਵਿਛਾ ਕੇ ਉਪਰ ਭਾਈ ਸਾਬ੍ਹ ਨੂੰ ਲਿਟਾਇਆ ਹੋਇਆ ਸੀ ਅਤੇ ਕਿਸੇ ਨੇ ਇਕ ਪਾਸੇ ਹੀਟਰ ਲਗਾਇਆ ਹੋਇਆ ਸੀ। ਉਦੋਂ ਹੀ ਸਵਰਨ ਸਿੰਘ ਘੋਟਣਾ ਆ ਗਿਆ, ਜੋ ਸ਼ਰਾਬ ਨਾਲ ਰੱਜਿਆ ਹੋਇਆ ਸੀ। ਹੀਟਰ ਨੂੰ ਵੇਖ ਕੇ ਘੋਟਣੇ ਨੂੰ ਗੁੱਸਾ ਆ ਗਿਆ ਅਤੇ ਉਸ ਨੇ ਪੁਲਿਸ ਮੁਲਾਜ਼ਮਾਂ ਨੂੰ ਗਾਲ੍ਹਾਂ ਕਢਣੀਆਂ ਸ਼ੁਰੂ ਕਰ ਦਿਤੀਆਂ। ਉਸ ਨੇ ਭਾਈ ਸ੍ਹਾਬ ਦੇ ਗੁਪਤ ਅੰਗਾਂ ’ਚ ਠੁੱਡੇ ਮਾਰੇ, ਜਿਸ ਨਾਲ ਭਾਈ ਗੁਰਦੇਵ ਸਿੰਘ ਦਾ ਪਿਸ਼ਾਬ ਨਿਕਲ ਗਿਆ।’’

ਉਨ੍ਹਾਂ ਕਿਹਾ, ‘‘ਉਸ ਤੋਂ ਬਾਅਦ ਸਾਰੇ ਮੁਲਾਜ਼ਮ ਇੰਸਪੈਕਟਰ ਗੁਰਮੀਤ ਸਿੰਘ ਦੇ ਦਫਤਰ ਚਲੇ ਗਏ। ਉਥੇ ਸ਼ਰਾਬ ਨਾਲ ਰੱਜਿਆ ਐੱਸ.ਐੱਸ.ਪੀ. ਘੋਟਣਾ ਕਹਿੰਦਾ ਹੁਣ ਇਸ ਨੂੰ ਗੋਲੀ ਮਾਰ ਦਿਉ। ਵਿਚੋਂ ਕੋਈ ਇਕ ਅਫਸਰ ਬੋਲਿਆ ਕਿ ਜਰਨੈਲ ਦੇ ਜਰਨੈਲ ਹੀ ਗੋਲੀ ਮਾਰਦਾ ਹੁੰਦਾ। ਫਿਰ ਐੱਸ.ਐੱਸ.ਪੀ. ਘੋਟਣੇ ਨੇ ਜਥੇਦਾਰ ਕਾਉਂਦੇ ਨੂੰ ਇਕ ਨਿੰਮ ਦੇ ਦਰਖ਼ਤ ਨਾਲ ਢਾਸਣਾ ਲਾ ਕੇ ਬਿਠਾਇਆ ਅਤੇ ਛਾਤੀ ’ਚ ਗੋਲੀ ਮਾਰ ਦਿਤੀ। ਲਾਸ਼ ਨੂੰ ਟਿਕਾਣੇ ਲਾਉਣ ਲਈ ਸਿਪਾਹੀ ਤਰਸੇਮ ਸਿੰਘ ਨੂੰ ਸੱਦਿਆ ਗਿਆ ਸੀ। ਸਵੇਰੇ ਜਦੋਂ ਮੈਂ ਤਰਸੇਮ ਸਿੰਘ ਨੂੰ ਵੇਖਿਆ ਤਾਂ ਉਸ ਦੇ ਖੂਨ ਲੱਗਾ ਹੋਇਆ ਸੀ, ਮੈਂ ਕਿਹਾ ਕਿ ਤੁਸੀਂ ਰਾਤ ਮੁਰਗਾ ਖਾਧਾ, ਮੈਨੂੰ ਹੌਲੀ ਬੋਲ ਕੇ ਕਹਿੰਦਾ ਨਹੀਂ ਕਾਉਂਕੇ ਨੂੰ ਸੁੱਟ ਕੇ ਆਇਆ ਹਾਂ। ਫਿਰ ਮੇਰੇ ਦਿਮਾਗ ਵਿਚ ਆਇਆ ਕਿ ਜੇ ਖੂਨ ਲੱਗਾ ਹੋਇਆ ਹੈ ਤਾਂ ਇੰਨਾ ਨੇ ਜਥੇਦਾਰ ਕਾਉਂਕੇ ਨੂੰ ਟੋਟੋ-ਟੋਟੇ ਕਰ ਕੇ ਸੁੱਟਿਆ ਹੋਵੇਗਾ।’’

ਉਨ੍ਹਾਂ ਦਸਿਆ ਕਿ 1 ਜਨਵਰੀ 1993 ਨੂੰ ਘੋਟਣੇ ਦੀ ਬਦਲੀ ਹੋ ਗਈ। ਉਸ ਤੋਂ ਬਾਅਦ ਚਾਹਲ ਸਾਬ੍ਹ ਆ ਗਏ। ਉਨ੍ਹਾਂ ਦਸਿਆ, ‘‘ਉਨ੍ਹਾਂ ਨੇ ਮੈਨੂੰ ਸਸਪੈਂਡ ਕਰ ਦਿਤਾ। ਮੈਂ ਘਰ ਬੈਠ ਗਿਆ। ਉਸ ਤੋਂ ਬਾਅਦ ਮੈਂ 1998 ਵਿਚ ਘਰੇਲੂ ਕੰਮ ਲਈ ਲੁਧਿਆਣਾ ਕੋਰਟ ਗਿਆ। ਉਥੇ ਮੇਰਾ ਇਕ ਦੋਸਤ ਸੀ, ਜੋ ਵਕੀਲ ਸੀ। ਉਥੇ ਮੇਰਾ ਦੋਸਤ ਮੈਨੂੰ ਇਕ ਸੈਮੀਨਰ ਵਿਚ ਲੈ ਗਿਆ। ਉਥੇ ਖਾੜਕੂ ਤੇ ਭਾਈ ਗੁਰਦੇਵ ਸਿੰਘ ਕਾਉਂਕੇ ਦੀ ਗੱਲ ਚੱਲ ਰਹੀ ਸੀ। ਮੈ ਅਪਣੇ ਦੋਸਤ ਨੂੰ ਕਿਹਾ ਕਿ ਕਾਉਂਕੇ ਤਾਂ ਮੇਰੇ ਸਾਹਮਣੇ ਮਾਰਿਆ ਸੀ ਤਾਂ ਉਹ ਮੈਨੂੰ ਕਹਿੰਦਾ ਪੰਥ ਦਾ ਭਲਾ, ਪੰਥ ਦਾ ਕੇਸ ਹੈ ਤੂੰ ਬਿਆਨ ਦੇ ਦੇ। ਮੈਂ ਫਿਰ ਸਟੇਜ ਸੈਕਟਰੀ ਕੋਲ ਗਿਆ। ਮੈਂ ਕਿਹਾ ਮੈਂ ਗੁਰਦੇਵ ਸਿੰਘ ਕਾਉਂਕੇ ਦੀ ਮੌਤ ਬਾਰੇ ਕੁੱਝ ਕਹਿਣਾ ਚਾਹੁੰਦਾ ਤਾਂ ਸਿਮਰਨਜੀਤ ਸਿੰਘ ਮਾਨ, ਜਸਬੀਰ ਸਿੰਘ ਰੋਡੇ ਨੇ ਸਟੇਜ ’ਤੇ ਬੋਲਣ ਲਈ ਮੈਨੂੰ ਸਮਾਂ ਦੇ ਦਿਤਾ। 20 ਦਸੰਬਰ 1992 ਤੋਂ ਲੈ ਕੇ ਜੋ ਕੁੱਝ ਵੀ ਵਾਪਰਿਆ, ਮੈਂ ਉਹ ਦੋ ਤਿੰਨ ਸੌਂ ਬੰਦਿਆਂ ਸਾਹਮਣੇ ਬੋਲ ਦਿਤਾ। ਉਥੇ ਇਨ੍ਹਾਂ ਨੇ ਮੈਨੂੰ ਅਪਣੇ ਕੋਲ ਬਿਠਾ ਲਿਆ ਕਹਿੰਦੇ ਤੈਨੂੰ ਪੁਲਿਸ ਫੜ ਕੇ ਲੈ ਜਾਵੇਗੀ। ਇੰਨੇ ਸਮੇਂ ਨੂੰ ਪੁਲਿਸ ਸਿਵਲ ਵਰਦੀ ਵਿਚ ਮੈਨੂੰ ਫੜਨ ਲਈ ਆ ਗਈ।’’

ਪਰ ਉਨ੍ਹਾਂ ਨੂੰ ਕਿਸੇ ਤਰ੍ਹਾਂ ਬਾਹਰ ਕਢਿਆ ਗਿਆ ਅਤੇ ਦੂਜੀ ਗੱਡੀ ’ਚ ਬਿਠਾਇਆ ਗਿਆ। ਇੰਨੇ ਨੂੰ ਜਸਟਿਸ ਅਜੀਤ ਸਿੰਘ ਬੈਂਸ ਵੀ ਆ ਕੇ ਗੱਡੀ ਵਿਚ ਬੈਠ ਗਏ। ਉਨ੍ਹਾਂ ਦਸਿਆ, ‘‘ਜਸਟਿਸ ਬੈਂਸ ਨੇ ਮੈਨੂੰ ਗੱਲਵਕੜੀ ਵਿਚ ਲੈ ਲਿਆ। ਕਹਿੰਦੇ ਬਹੁਤ ਵਧੀਆ ਕੰਮ ਕੀਤਾ। ਅਸੀਂ ਚੰਡੀਗੜ੍ਹ ’ਚ ਇਨ੍ਹਾਂ ਦੀ ਕੋਠੀ ਵਿਚ ਚਲੇ ਗਏ। ਇਨ੍ਹਾਂ ਦੇ ਬੇਟੇ ਰਾਜਵਿੰਦਰ ਸਿੰਘ ਬੈਂਸ ਨੇ ਮੇਰੇ ਬਿਆਨ ਲਏ। ਫਿਰ ਜਸਟਿਸ ਕੁਲਦੀਪ ਸਿੰਘ ਜੋ, ਰਿਟਾਇਰ ਹੋ ਚੁਕੇ ਸਨ ਨੇ ਇਕ ਹੋਟਲ ਵਿਚ ਕਾਨਫਰੰਸ ਕਰਵਾਈ। ਉਥੇ ਮੈਨੂੰ ਵੀ ਸੱਦਿਆ ਗਿਆ। ਉਥੇ ਬਹੁਤ ਸਾਰੇ ਪੱਤਰਕਾਰ ਇਕੱਠੇ ਹੋਏ ਸਨ। ਫਿਰ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਜਸਬੀਰ ਸਿੰਘ ਰੋਡੇ, ਸਿਮਰਨਜੀਤ ਸਿੰਘ ਮਾਨ ਨੇ ਮੁਲਾਕਾਤ ਲਈ ਸਮਾਂ ਮੰਗਿਆ ਗਿਆ। ਫਿਰ ਬਾਦਲ ਨੇ ਕਿਹਾ ਕਿ ਅਫਸਰ ਦਾ ਨਾਂ ਲੈ ਦਿਉ। ਜਾਂਚ ਕਰਵਾ ਦਿੰਦੇ ਹਾਂ। ਇਨ੍ਹਾਂ ਨੇ ਬੀ.ਪੀ. ਤਿਵਾੜੀ ਦਾ ਨਾਂ ਲੈ ਦਿਤਾ। ਤਿਵਾੜੀ ਸਾਬ੍ਹ ਨੇ ਮੇਰੇ ਬਿਆਨ ਦਰਜ ਕਰਵਾ ਲਏ। ਫਿਰ ਇਸ ਤੋਂ ਬਾਅਦ ਮੈਨੂੰ ਚੰਡੀਗੜ੍ਹ ਸੈਕਟਰ 36 ਵਿਚ ਨਿਹੰਗਾਂ ਦੇ ਡੇਰੇ ਛੱਡ ਆਏ। ਉਥੇ ਮੈਂ 10-12 ਦਿਨ ਰਿਹਾ। ਫਿਰ ਮੈਂ ਘਰ ਆ ਗਿਆ। ਉਥੇ ਜਾਂਦਿਆਂ ਨੂੰ ਗਾਰਡ ਬੈਠੇ ਸਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਜਿਸ ਵਿਚ ਇਕ ਹੌਲਦਾਰ ਤੇ 10 ਸਿਪਾਹੀ ਸਨ। ਅੰਤ ਵਿਚ ਮੈਂ ਜਸਬੀਰ ਸਿੰਘ ਰੋਡੇ ਨੂੰ ਹਲਫੀਆ ਬਿਆਨ ਦਿਤਾ ਕਿ ਗਾਰਡ ਮੈਨੂੰ ਬਹੁਤ ਤੰਗ ਕਰਦੇ ਹਨ। ਕੈਪਟਨ ਦੀ ਸਰਕਾਰ ਆਉਣ ’ਤੇ ਮੇਰੇ ਕੋਲੋਂ ਗਾਰਡ ਵਾਪਸ ਲੈ ਲਏ ਗਏ। ਫਿਰ ਘੋਟਣੇ ਨੇ ਮੈਨੂੰ ਮਿਲਣ ਲਈ ਬਹੁਤ ਸੁਨੇਹੇ ਲਗਾਏ। ਮੈਂ ਪੁਲਿਸ ਪਾਰਟੀ ਦੀ ਜ਼ਿੰਮੇਵਾਰੀ ’ਤੇ ਉਸ ਨੂੰ ਮਿਲਿਆ।’’ਉਨ੍ਹਾਂ ਦਸਿਆ, ‘‘ਘੋਟਣਾ ਮੈਨੂੰ ਕਹਿੰਦਾ ਮੈਨੂੰ ਮੁਆਫ਼ ਕਰਦੇ। ਮੇਰੇ ਬੁਢਾਪੇ ਵਿਚ ਮੈਨੂੰ ਹੱਥਕੜੀ ਨਾ ਲਗਵਾ। ਮੈਂ ਕਿਹਾ ਮੈਂ ਕਿਵੇਂ ਮੁਆਫ਼ ਕਰ ਸਕਦਾ। ਮੈਂ ਕਿਹਾ ਤੁਸੀਂ ਅਕਾਲ ਤਖਤ ਸਾਬ੍ਹ ਜਾਉ, ਕਿਉਂਕਿ ਸਿੱਖ ਕੌਮ ਭੁੱਲਾਂ ਬਖਸ਼ਾ ਦਿੰਦੀ ਹੈ।

ਮੈਨੂੰ ਕਹਿੰਦਾ ਆਹ ਬੈਗ ਲੈ ਲਾ, ਇਸ ਵਿਚ ਪੈਸੇ ਹਨ। ਮੈਂ ਕਿਹਾ ਮੈਂ ਪੈਸੇ ਨਹੀਂ ਲੈਣੇ। ਮੈਨੂੰ ਕਹਿੰਦਾ ਤੂੰ ਝੂਠਾ ਬਿਆਨ ਦੇ-ਦੇ ਕਿ ਮੈਂ ਕਾਉਂਕੇ ਨੂੰ ਨਹੀਂ ਵੇਖਿਆ। ਮੈਂ ਕਿਹਾ ਕਿ ਮੈਂ ਅਜਿਹਾ ਕੁੱਝ ਨਹੀਂ ਕਰਨਾ। ਫਿਰ ਗੁਰਮੀਤ ਸਿੰਘ ਨੇ ਵੀ ਇਹੀ ਕਿਹਾ ਕਿ ਤੂੰ ਪੈਸੇ ਲੈ ਲਾ ਤੇ ਅਪਣੇ ਬਿਆਨਾਂ ਤੋਂ ਮੁਕਰ ਜਾ, ਕਿਉਂਕਿ ਤੂੰ ਇਸ ਮਾਮਲੇ ਦਾ ਇਕਲੌਤਾ ਗਵਾਹ ਹੈਂ। ਮੈਂ ਕਿਹਾ ਮੈਂ ਪੰਥ ਦੀ ਪਿੱਠ ’ਤੇ ਛੁਰਾ ਨਹੀਂ ਮਾਰਨਾ। ਤਿਵਾੜੀ ਸਾਬ੍ਹ ਨੇ ਰੀਪੋਰਟ ਪੇਸ਼ ਕਰ ਦਿਤੀ ਤੇ ਬਾਦਲ ਸਰਕਾਰ ਜੋ ਕਹਿੰਦੀ ਰਹਿੰਦੀ ਪੰਥਕ ਸਰਕਾਰ, ਪੰਥਕ ਸਰਕਾਰ ਉਹ ਲੋਟੂ ਟੋਲਾ ਹੈ। ਉਸ ਨੇ ਇਨ੍ਹਾਂ ਦੋਸ਼ੀ ਅਫਸਰਾਂ ਨੂੰ ਬਚਾਇਆ। ਇਨ੍ਹਾਂ ਨੇ ਰੀਪੋਰਟ ਵਿਚ ਘੋਟਣਾ ਦਾ ਨਾਂ ਕੱਢ ਦਿਤਾ।’’

ਤਤਕਾਲੀ ਕਾਂਸਟੇਬਲ ਦਰਸ਼ਨ ਸਿੰਘ ਨੇ ਇਹ ਵੀ ਦਸਿਆ ਕਿ ਇਸ ਮਾਮਲੇ ਵਿਚ ਸਵਰਨ ਸਿੰਘ ਘੋਟਣਾ ਅਤੇ ਡੀ.ਐਸ.ਪੀ. ਹਰਭਗਵਾਨ ਸਿੰਘ ਸੋਢੀ ਮਰ ਚੁਕੇ ਹਨ। ਐਸ.ਪੀ. ਗੁਰਮੀਤ ਸਿੰਘ, ਐੱਸ.ਐੱਸ.ਪੀ. ਕਮਲਜੀਤ ਸਿੰਘ ਤੇ ਸ਼ਾਇਦ ਐਸ.ਆਈ. ਚੰਨਣ ਸਿੰਘ ਇਹ ਇਸ ਮਾਮਲੇ ਦੇ ਮੁਲਜ਼ਮ ਅਜੇ ਜ਼ਿੰਦਾ ਹਨ। ਦਰਸ਼ਨ ਸਿੰਘ ਨੇ ਕਿਹਾ, ‘‘ਜੇ ਮੈਨੂੰ ਸ਼੍ਰੋਮਣੀ ਕਮੇਟੀ ਦਾ ਕੋਈ ਮੈਂਬਰ ਆ ਕੇ ਕਹੇਗਾ ਕਿ ਗਵਾਹੀ ਦੇਣ ਨੂੰ ਤਿਆਰ ਹੋ, ਤਾਂ ਮੈਂ ਗਵਾਹੀ ਦੇਣ ਨੂੰ ਤਿਆਰ ਹਾਂ।

( ਕੁਲਦੀਪ ਸਿੰਘ ਭੋੜੇ ਦੀ ਰਿਪੋਰਟ) 

(For more Punjabi news apart from Jathedar Kaunke  News in punjabi  , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement