ਕੈਨੇਡਾ ਤੋਂ ਪੰਜਾਬ ਵੱਲ ਤੁਰਿਆ ਮੋਟਰਸਾਈਕਲ ਸਵਾਰ ਪਹੁੰਚੇ ਇੰਗਲੈਂਡ
Published : Apr 6, 2019, 6:45 pm IST
Updated : Apr 6, 2019, 6:46 pm IST
SHARE ARTICLE
Sikh motorcyclists
Sikh motorcyclists

ਇੰਗਲੈਂਡ ਪੁੱਜਣ ਮੌਕੇ ਖ਼ਾਲਸਾ ਏਡ ਦੇ ਮੁਖੀ ਰਵੀ ਸਿੰਘ ਨੇ ਇਨ੍ਹਾਂ ਸਿੱਖ ਬਾਈਕਰਾਂ ਨਾਲ ਮੁਲਾਕਾਤ ਕੀਤੀ

ਬਰਮਿੰਘਮ- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕੈਨੇਡਾ ਦੇ 'ਸਿੱਖ ਮੋਟਰਸਾਈਕਲ ਕਲੱਬ' ਦੇ 6 ਮੈਂਬਰ ਮੋਟਰਸਾਈਕਲਾਂ ਰਾਹੀਂ ਇੰਗਲੈਂਡ ਪੁੱਜੇ। ਜਿੱਥੇ 'ਖ਼ਾਲਸਾ ਏਡ' ਦੇ ਮੁਖੀ ਰਵੀ ਸਿੰਘ ਵਲੋਂ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਬੀਤੇ ਦਿਨੀਂ ਸਿੱਖਾਂ ਦਾ ਇਹ 6 ਮੈਂਬਰੀ ਜੱਥਾ ਮੋਟਰਸਾਈਕਲਾਂ ਰਾਹੀਂ ਕੈਨੇਡਾ ਤੋਂ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ ਹੋਇਆ ਸੀ।

ਇਹ ਜਥਾ 'ਖ਼ਾਲਸਾ ਏਡ' ਲਈ ਡੋਨੇਸ਼ਨ ਵੀ ਇਕੱਠੀ ਕਰ ਰਿਹਾ ਹੈ। ਇੰਗਲੈਂਡ ਪੁੱਜਣ ਮੌਕੇ ਖ਼ਾਲਸਾ ਏਡ ਦੇ ਮੁਖੀ ਰਵੀ ਸਿੰਘ ਨੇ ਇਨ੍ਹਾਂ ਸਿੱਖ ਬਾਈਕਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਤਾਰੀਫ਼ ਕੀਤੀ। ਕੈਨੇਡਾ ਦੇ 'ਸਿੱਖ ਮੋਟਰਸਾਈਕਲ ਕਲੱਬ' ਦੇ ਇਨ੍ਹਾਂ 6 ਮੈਂਬਰਾਂ ਵਿਚ ਆਜ਼ਾਦਵਿੰਦਰ ਸਿੰਘ ਸਿੱਧੂ, ਪਰਵੀਤ ਸਿੰਘ ਠੱਕਰ, ਜਤਿੰਦਰ ਸਿੰਘ ਚੌਹਾਨ, ਸੁਖਵੀਰ ਸਿੰਘ ਮਲਾਇਤ, ਜਸਮੀਤ ਪਾਲ ਸਿੰਘ ਅਤੇ ਮਨਦੀਪ ਸਿੰਘ ਧਾਲੀਵਾਲ ਸ਼ਾਮਲ ਹਨ।

Sikh Motorcyclists Of BattalionSikh Motorcyclists Of Battalion

ਹੁਣ ਇਹ ਜੱਥਾ ਵਰਲਡ ਟੂਰ ਦੇ ਪਹਿਲੇ ਪੜਾਅ ਦੌਰਾਨ ਵੈਨਕੂਵਰ ਤੋਂ ਹਵਾਈ ਜਹਾਜ਼ ਰਾਹੀਂ ਇੰਗਲੈਂਡ ਦੇ ਸ਼ਹਿਰ ਬਰਮਿੰਘਮ ਪੁੱਜਿਆ। ਇੱਥੋਂ ਇਹ ਜੱਥਾ ਵਰਲਡ ਟੂਰ ਦੇ ਅਗਲੇਰੇ ਪੜਾਅ ਤਹਿਤ ਮੋਟਰਸਾਈਕਲਾਂ ਰਾਹੀਂ ਸੜਕ ਰਸਤੇ ਆਪਣੇ ਅਗਲੇ ਪੜਾਅ ਦੀ ਆਰੰਭਤਾ ਕਰੇਗਾ। ਇਹ ਸਿੱਖ ਬਾਈਕਰਾਂ ਦਾ ਜਥਾ ਯੂਰਪ ਦੇ ਚੋਣਵੇਂ ਦੇਸ਼ਾਂ ਰਾਹੀਂ ਹੁੰਦਾ ਹੋਇਆ ਈਰਾਨ ਰਾਹੀਂ ਪਾਕਿਸਤਾਨ ਸਥਿਤ ਗੁਰੂ ਨਾਨਕ ਦੇਵ ਜੀ ਦੀ ਜਨਮ ਭੂਮੀ ਸ੍ਰੀ ਨਨਕਾਣਾ ਸਾਹਿਬ ਪੁੱਜੇਗਾ ਅਤੇ ਕਰੀਬ 45 ਦਿਨਾਂ ਦੀ ਲੰਬੀ ਯਾਤਰਾ ਮਗਰੋਂ ਪੰਜਾਬ ਦੀ ਇਤਿਹਾਸਕ ਨਗਰੀ ਸੁਲਤਾਨਪੁਰੀ ਲੋਧੀ ਵਿਖੇ ਪੁੱਜੇਗਾ। ਜਿੱਥੇ ਇਸ ਯਾਤਰਾ ਦੀ ਸਮਾਪਤੀ ਹੋਵੇਗੀ।

ਦੇਖੋ ਵੀਡੀਓ : 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement