
ਪ੍ਰਿੰਸੀਪਲ ਸਤਬੀਰ ਸਿੰਘ ਲਿਖਦੇ ਹਨ ਕਿ ਸਾਲ 1539 ਵਿਚ ਗੁਰੂ ਜੀ ਜੋਤੀ ਜੋਤ ਸਮਾਏ ਤਾਂ ਰਾਵੀ ਦੇ ਕੰਢੇ ਉਨ੍ਹਾਂ ਦਾ ਅੰਤਮ ਸਸਕਾਰ ਕੀਤਾ ਗਿਆ।
ਕੋਟਕਪੂਰਾ (ਗੁਰਿੰਦਰ ਸਿੰਘ): ਕਰਨੀ ਤੇ ਕਥਨੀ ਦੇ ਸੂਰੇ 'ਗੁਰੂ ਨਾਨਕ ਪਾਤਸ਼ਾਹ' ਨਹੀਂ ਸੀ ਚਾਹੁੰਦੇ ਕਿ ਉਨ੍ਹਾਂ ਦੀ ਸਮਾਧ 'ਤੇ ਕਬਰ ਬਣਾ ਕੇ ਪੂਜਿਆ ਜਾਵੇ ਕਿਉਂਕਿ ਉਨ੍ਹਾਂ ਦਾ ਐਲਾਨ ਹੈ 'ਦੁਬਿਧਾ ਨ ਪੜਉ, ਹਰਿ ਬਿਨੁ ਹੋਰੁ ਨ ਪੂਜਉ, ਮੜੈ ਮਸਾਨਿ ਨਾ ਜਾਈ। ਇਸ ਲਈ ਗੁਰਦੁਆਰਾ ਕਰਤਾਰਪੁਰ ਸਾਹਿਬ, ਪਾਕਿਸਤਾਨ ਵਿਖੇ ਸਮਾਧ 'ਤੇ ਕਬਰ ਦੀ ਪੂਜਾ ਹੋਣੀ ਗੁਰਮਤਿ ਦੇ ਉਲਟ ਭਾਰੀ ਮਨਮਤਿ ਹੈ। ਇਸ ਪ੍ਰਤੀ ਤਖ਼ਤਾਂ ਦੇ ਜਥੇਦਾਰਾਂ, ਪਾਕਿਸਤਾਨ ਗੁਰਦੁਆਰਾ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਨੂੰ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ।
Kartarpur Sahib
'ਰੋਜ਼ਾਨਾ ਸਪੋਕਸਮੈਨ' ਨੂੰ ਨਿਊਯਾਰਕ ਤੋਂ ਈਮੇਲ ਰਾਹੀਂ ਭੇਜੇ ਪ੍ਰੈਸ ਨੋਟ 'ਚ ਗਿਆਨੀ ਜਗਤਾਰ ਸਿੰਘ ਜਾਚਕ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਦਸਿਆ ਕਿ ਗੁਰੂ ਨਾਨਕ ਸਾਹਿਬ ਜੀ ਨੇ ਪਹਿਲੀ ਪ੍ਰਚਾਰ ਉਦਾਸੀ ਉਪਰੰਤ ਸਾਲ 1515 ਵਿਚ ਰਾਵੀ ਕਿਨਾਰੇ ਕਰਤਾਰਪੁਰ ਨਗਰ ਵਸਾਇਆ ਜਿਹੜਾ ਸਾਲ 1921 ਤਕ ਗੁਰੂ ਆਸ਼ੇ ਦਾ ਸਚਖੰਡੀ ਮਾਡਲ ਗ੍ਰਾਮ ਬਣ ਕੇ ਉਚ ਕੋਟੀ ਦੇ ਪ੍ਰਚਾਰ ਕੇਂਦਰ 'ਚ ਬਦਲ ਗਿਆ। ਇਉਂ ਜਾਪਦਾ ਸੀ, ਜਿਵੇਂ ਸਮੁੱਚਾ ਨਗਰ ਹੀ ਧਰਮਸ਼ਾਲਾ ਹੋਵੇ। ਇਹੀ ਕਾਰਨ ਹੈ ਕਿ ਭਾਈ ਗੁਰਦਾਸ ਜੀ ਨੇ ਲਿਖਿਆ 'ਧਰਮਸਾਲ ਕਰਤਾਰਪੁਰ ਸਾਧਸੰਗ ਸਚਖੰਡ ਵਸਾਇਆ' ਪ੍ਰਿੰਸੀਪਲ ਸਤਬੀਰ ਸਿੰਘ ਲਿਖਦੇ ਹਨ ਕਿ ਸਾਲ 1539 ਵਿਚ ਗੁਰੂ ਜੀ ਜੋਤੀ ਜੋਤ ਸਮਾਏ ਤਾਂ ਰਾਵੀ ਦੇ ਕੰਢੇ ਉਨ੍ਹਾਂ ਦਾ ਅੰਤਮ ਸਸਕਾਰ ਕੀਤਾ ਗਿਆ।
Bhai Gurdas ji
ਭਾਈ ਗੁਰਦਾਸ ਜੀ ਮੁਤਾਬਕ ਗੁਰੂ ਜੀ ਦੇ ਆਕੀ ਬੇਟੇ ਬਾਬਾ ਸ੍ਰੀ ਚੰਦ ਨੇ ਉਥੇ ਚੜ੍ਹਾਵੇ ਦੇ ਲਾਲਚ ਅਧੀਨ ਗੁਰੂ ਬਾਬੇ ਦਾ ਦੇਹੁਰਾ (ਸਮਾਧ) ਬਣਵਾ ਕੇ ਪੂਜਾ ਸ਼ੁਰੂ ਕਰਵਾ ਦਿਤੀ। ਅਜਿਹੀ ਮਨਮਤਿ ਅਕਾਲ ਪੁਰਖੁ ਤੇ ਉਹਦੇ ਸਰੂਪ ਗੁਰੂ ਜੀ ਨੂੰ ਨਹੀਂ ਸੀ ਭਾਉਂਦੀ। ਇਸ ਲਈ ਰਾਵੀ ਨਦੀ ਪੂਰੀ ਨਗਰੀ ਸਮੇਤ ਸਮਾਧ ਆਦਿਕ ਨੂੰ ਰੋੜ੍ਹ ਕੇ ਲੈ ਗਈ। ਗਿਆਨੀ ਜਾਚਕ ਅਨੁਸਾਰ ਐਸੀ ਰੱਬੀ ਰਜ਼ਾ ਵਰਤਣ ਉਪਰੰਤ ਮੁੜ ਕੇ ਉਥੇ ਸਮਾਧ ਤਾਂ ਨਾ ਬਣੀ ਪਰ ਉਥੇ ਯਾਦਗਾਰ ਵਜੋਂ ਹਿੰਦੂ ਸਿੱਖਾਂ ਨੇ ਮਿਲ ਕੇ ਖੂਹ ਲਵਾਇਆ ਅਤੇ ਮੁਸਲਮਾਨ ਸ਼ਰਧਾਲੂਆਂ ਨੇ ਮਸੀਤ ਬਣਵਾਈ।। ਬੰਸਾਵਲੀਨਾਮਾ (ਸੰਨ 1779) ਦੇ ਲੇਖਕ ਭਾਈ ਕੇਸਰ ਸਿੰਘ ਛਿਬਰ ਲਿਖਦਾ ਹੈ ਕਿ ਇਹ ਸੱਭ ਕੁੱਝ ਉਸ ਨੇ ਅੱਖੀਂ ਡਿੱਠਾ ਤੇ ਬਾਬੇ ਦੇ ਖੂਹ 'ਤੇ ਇਸ਼ਨਾਨ ਵੀ ਕੀਤਾ ਸੀ।
Kartarpur Corridor
ਕਰਤਾਰਪੁਰ ਦੀ ਮੁਬਾਰਕ ਧਰਤੀ 'ਤੇ ਸਮਾਧ ਅਤੇ ਕਬਰ ਸਹਿਤ ਜਿਹੜਾ ਗੁਰਦੁਆਰਾ ਸਾਹਿਬ ਉਥੇ ਸ਼ੁਸ਼ੋਭਤ ਹੈ, ਇਹ ਸਾਰੀ ਸੇਵਾ ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ ਨੇ ਕਰਵਾਈ ਹੈ। ਸਿੱਖ ਚਿੰਤਕਾਂ ਦਾ ਮੰਨਣਾ ਹੈ ਕਿ ਮਹਾਰਾਜਾ ਵਲੋਂ ਗੁਰੂ ਸਾਹਿਬ ਜੀ ਦੀ ਇਤਿਹਾਸਿਕ ਯਾਦਗਾਰ ਵਜੋਂ ਗੁਰਦੁਆਰਾ ਸਥਾਪਤ ਕਰਨਾ ਤਾਂ ਸ਼ਲਾਘਾਯੋਗ ਉਦਮ ਹੈ ਪਰ ਸਮਾਧ 'ਤੇ ਕਬਰ ਬਣਾਉਣੀ ਭਾਰੀ ਭੁੱਲ ਹੈ ਕਿਉਂਕਿ ਇਹ ਸਿੱਖੀ ਤੇ ਇਸਲਾਮ ਦੇ ਮੂਲ ਸਿਧਾਂਤਾਂ ਦੇ ਬਿਲਕੁਲ ਉਲਟ ਹੈ।