ਕਿਤੇ ਬਾਦਲਾਂ ਦੀਆਂ ਜਾਂਚ ਟੀਮਾਂ ਦੀ ਤਰ੍ਹਾਂ ਕੈਪਟਨ ਦੀ 'ਸਿਟ' ਵੀ ਫ਼ਜ਼ੂਲ ਰਸਮ ਤਾਂ ਨਹੀਂ : ਮੰਡ
Published : Dec 6, 2018, 1:58 pm IST
Updated : Dec 6, 2018, 1:58 pm IST
SHARE ARTICLE
Bhai Dhian Singh Mand and Bhai Daduwal During the Dharna
Bhai Dhian Singh Mand and Bhai Daduwal During the Dharna

ਕੈਪਟਨ ਸਰਕਾਰ ਵਲੋਂ ਬੇਅਦਬੀ ਅਤੇ ਗੋਲੀਕਾਂਡ ਸਬੰਧੀ ਗਠਤ ਕੀਤੀ ਐਸਆਈਟੀ (ਸਿਟ) ਦੀ ਚਾਰ ਮੈਂਬਰੀ ਟੀਮ ਇੰਸਪੈਕਟਰ ਹਰਮੰਦਰ ਸਿੰਘ ਅਤੇ ਸਬ ਇੰਸਪੈਕਟਰ ਜਸਵੰਤ ਸਿੰਘ.........

ਕੋਟਕਪੂਰਾ : ਕੈਪਟਨ ਸਰਕਾਰ ਵਲੋਂ ਬੇਅਦਬੀ ਅਤੇ ਗੋਲੀਕਾਂਡ ਸਬੰਧੀ ਗਠਤ ਕੀਤੀ ਐਸਆਈਟੀ (ਸਿਟ) ਦੀ ਚਾਰ ਮੈਂਬਰੀ ਟੀਮ ਇੰਸਪੈਕਟਰ ਹਰਮੰਦਰ ਸਿੰਘ ਅਤੇ ਸਬ ਇੰਸਪੈਕਟਰ ਜਸਵੰਤ ਸਿੰਘ ਦੀ ਅਗਵਾਈ ਹੇਠ ਇਨਸਾਫ਼ ਮੋਰਚਾ ਬਰਗਾੜੀ ਵਿਖੇ ਪੁੱਜਾ ਤੇ ਕਰੀਬ ਦੋ ਘੰਟੇ ਭਾਈ ਧਿਆਨ ਸਿੰਘ ਮੰਡ ਨਾਲ ਬੰਦ ਕਮਰਾ ਗੱਲਬਾਤ ਕਰਨ ਉਪਰੰਤ ਉਨ੍ਹਾਂ ਦੇ ਬਿਆਨ ਕਲਮਬੰਦ ਕੀਤੇ। ਭਾਵੇਂ ਸਿਟ ਨੇ ਪੱਤਰਕਾਰਾਂ ਨੂੰ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿਤਾ ਪਰ ਭਾਈ ਮੰਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਉਹ ਬੇਅਦਬੀ ਜਾਂ ਗੋਲੀਕਾਂਡ ਮੌਕੇ ਇਥੇ ਹਾਜ਼ਰ ਨਹੀਂ ਸਨ

ਪਰ ਮੀਡੀਏ ਜਾਂ ਸਾਥੀਆਂ ਤੋਂ ਪਤਾ ਲੱਗੀ ਜਾਣਕਾਰੀ ਰਾਹੀਂ ਜੋ ਗੱਲਾਂ ਸਾਹਮਣੇ ਆਈਆਂ, ਉਹ ਦੁਖਦਾਇਕ ਜਾਂ ਅਫ਼ਸੋਸਨਾਕ ਹੀ ਨਹੀਂ ਬਲਕਿ ਸ਼ਰਮਨਾਕ ਹਨ। 
ਉਨ੍ਹਾਂ ਸਿਟ ਨਾਲ ਕੀਤੀ ਗੱਲਬਾਤ ਦਾ ਹਵਾਲਾ ਦਿੰਦਿਆਂ ਦਸਿਆ ਕਿ ਇਨਸਾਫ਼ ਮੋਰਚਾ ਵਿਚ ਵਾਰ-ਵਾਰ ਦੁਹਰਾਈਆਂ ਜਾ ਰਹੀਆਂ ਤਿੰਨ ਵਾਜਬ ਅਤੇ ਹੱਕੀ ਮੰਗਾਂ ਦੀ ਪੂਰਤੀ ਤਕ ਮੋਰਚਾ ਸ਼ਾਂਤਮਈ ਰਹੇਗਾ ਪਰ ਇਨਸਾਫ਼ ਮੋਰਚੇ ਨੂੰ ਇਸ ਗੱਲ ਦੀ ਹੈਰਾਨੀ ਤੇ ਪ੍ਰੇਸ਼ਾਨੀ ਹੋਣੀ ਸੁਭਾਵਕ ਹੈ ਕਿ ਪੁਲਿਸ ਕਦੇ ਵੀ ਅਣਪਛਾਤੀ ਨਹੀਂ ਹੋ ਸਕਦੀ, ਪਹਿਲਾਂ ਬਾਦਲ ਸਰਕਾਰ ਤੇ ਹੁਣ ਕੈਪਟਨ ਸਰਕਾਰ ਵਲੋਂ ਉਕਤ ਮੰਗਾਂ ਨੂੰ ਨਾ ਮੰਨਣਾ ਵੀ ਚਿੰਤਾਜਨਕ ਹੈ।

ਉਨ੍ਹਾਂ ਕਿਹਾ ਕਿ ਪਹਿਲਾਂ ਬਾਦਲ ਸਰਕਾਰ ਵਲੋਂ ਗਠਤ ਕੀਤੇ ਜਸਟਿਸ ਜ਼ੋਰਾ ਸਿੰਘ ਕਮਿਸ਼ਨ, ਐਸਆਈਟੀ ਦੀ ਜਾਂਚ ਰੀਪੋਰਟ ਦਾ ਕੁੱਝ ਨਾ ਬਣਿਆ, ਜਸਟਿਸ ਕਾਟਜੂ ਦੇ ਪੀਪਲਜ਼ ਕਮਿਸ਼ਨ ਦੀ ਜਾਂਚ ਰੀਪੋਰਟ ਨੂੰ ਮਾਨਤਾ ਨਾ ਦਿਤੀ ਗਈ, ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰੀਪੋਰਟ ਦਾ ਇਕ-ਇਕ ਪਹਿਲੂ ਪੰਜਾਬ ਵਿਧਾਨ ਸਭਾ 'ਚ ਦੁਹਰਾਏ ਜਾਣ ਦੇ ਬਾਵਜੂਦ ਕੈਪਟਨ ਸਰਕਾਰ ਵਲੋਂ ਦੋਸ਼ੀਆਂ ਵਿਰੁਧ ਕਾਰਵਾਈ ਨਾ ਕਰਨਾ ਅਫ਼ਸੋਸਨਾਕ ਹੈ। ਜੇਕਰ ਹੁਣ ਨਵੀਂ ਗਠਤ ਕੀਤੀ ਐਸਆਈਟੀ ਨੇ ਵੀ ਪਹਿਲੀਆਂ ਜਾਂਚਾਂ ਦੀ ਤਰ੍ਹਾਂ ਫ਼ਾਈਲਾਂ ਦਾ ਸ਼ਿੰਗਾਰ ਬਣਨਾ ਹੈ ਤਾਂ ਅਜਿਹੀਆਂ ਜਾਂਚ ਰੀਪੋਰਟਾਂ ਦੀ ਕੋਈ ਤੁਕ ਨਹੀਂ ਬਣਦੀ।

ਉਪਰੰਤ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਬਾਦਲਾਂ ਵਲੋਂ ਲਗਾਤਾਰ 10 ਸਾਲ ਸਿੱਖਾਂ ਉਪਰ ਕੀਤੇ ਜਬਰ-ਜ਼ੁਲਮ ਦੀਆਂ ਉਦਾਹਰਣਾਂ ਦਿੰਦਿਆਂ ਦਸਿਆ ਕਿ ਬਾਦਲਾਂ ਨੇ ਸੌਦਾ ਸਾਧ ਨਾਲ ਮਿਲ ਕੇ ਮੈਨੂੰ ਝੂਠੇ ਕੇਸ 'ਚ ਫਸਾਉਣ ਦੀ ਕੋਸ਼ਿਸ਼ ਕੀਤੀ, ਜਿਸ ਵਿਚੋਂ ਮਾਨਸਾ ਅਦਾਲਤ ਨੇ ਬਾਇੱਜ਼ਤ ਬਰੀ ਕਰ ਦਿਤਾ। ਭਾਈ ਮੰਡ ਅਤੇ ਭਾਈ ਦਾਦੂਵਾਲ ਨੇ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਸਿਹਰਾ ਨਵਜੋਤ ਸਿੰਘ ਸਿੱਧੂ ਸਿਰ ਬੰਨ੍ਹਦਿਆਂ ਆਖਿਆ ਕਿ ਅਕਾਲੀ-ਭਾਜਪਾ ਗਠਜੋੜ ਦੇ ਆਗੂ ਝੂਠਾ ਸਿਹਰਾ ਲੈਣ ਦੀ ਕੋਸ਼ਿਸ਼ ਨਾ ਕਰਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement