ਪਹਿਲਾਂ ਸਾਡੀਆਂ ਫ਼ਸਲਾਂ ਤਬਾਹ ਕੀਤੀਆਂ ਤੇ ਹੁਣ ਨਸਲਾਂ ਤਬਾਹ ਕਰਨ ਦੀ ਕੋਸ਼ਿਸ਼ ਹੋ ਰਹੀ ਹੈ- ਗਿਆਨੀ ਹਰਪ੍ਰੀਤ ਸਿੰਘ
Published : May 7, 2022, 9:30 am IST
Updated : May 7, 2022, 9:30 am IST
SHARE ARTICLE
Giani Harpreet Singh
Giani Harpreet Singh

ਬਾਹਰਲੇ ਮਰਦਾਂ ਦਾ ਸੀਮਨ ਪੰਜਾਬ ਦੀਆਂ ਔਰਤਾਂ ਦੀਆਂ ਕੁੱਖਾਂ ਵਿਚ ਰਖਿਆ ਜਾਂਦਾ ਹੈ ਇਸ ਨਾਲ ਸਾਡੀ ਨਸਲ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

 

ਅੰਮ੍ਰਿਤਸਰ (ਪਰਮਿੰਦਰ ਅਰੋੜਾ) : ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿਚ ਸਿੱਖ ਸੰਸਥਾਵਾਂ, ਬੁੱਧੀ ਜੀਵੀਆਂ, ਪੰਥਕ ਜਥੇਬੰਦੀਆਂ ਨੇ ਬੀਤੇ ਦਿਨੀਂ ਪਟਿਆਲਾ ਵਿਖੇ ਵਾਪਰੀ ਮੰਦਭਾਗੀ ਘਟਨਾ ਨੂੰ ਲੈ ਕੇ ਵਿਸ਼ੇਸ਼ ਬੈਠਕ ਕੀਤੀ।
ਬੈਠਕ ’ਚ ਉਨ੍ਹਾਂ ਨੇ ਸ਼ਿਵ ਸੈਨਿਕਾਂ ਦਾ ਕਸੂਰ ਨਾ ਕੱਢ ਕੇ ਸਿੱਖਾਂ ਨੂੰ ਹੀ ਦੋਸ਼ੀ ਠਹਿਰਾਉਣਾ, ਭਾਈ ਬਰਜਿੰਦਰ ਸਿੰਘ ਪਰਵਾਨਾ ਨੂੰ ਇਸ ਦਾ ਮਾਸਟਰ ਮਾਈਂਡ ਦਸਣਾ ਤੇ ਸਿੱਖ ਪਰਵਾਰਾਂ ’ਤੇ ਝੂਠੇ ਪਰਚੇ ਦਰਜ ਕਰਨ ਨੂੰ ਲੈ ਕੇ ਚਿੰਤਨ ਕੀਤਾ।

Giani Harpreet Singh Giani Harpreet Singh

ਜਥੇਦਾਰ ਨੇ ਕਿਹਾ ਕਿ ਇਕ ਸਾਜ਼ਸ਼ ਤਹਿਤ ਸਿੱਖਾਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਾਡੀਆਂ ਫ਼ਸਲਾਂ ਖ਼ਤਮ ਕੀਤੀਆਂ ਗਈਆਂ ਤੇ ਹੁਣ ਨਸਲਾਂ ਨੂੰ ਤਬਾਹ ਕਰਨ ਦਾ ਜ਼ੋਰ ਲਾਇਆ ਜਾ ਰਿਹਾ ਹੈ। ਉਨ੍ਹਾਂ ਪ੍ਰਗਟਾਵਾ ਕੀਤਾ ਕਿ ਅੱਜ ਪੰਜਾਬ ਅੰਦਰ ‘ਟੈਸਟ ਟਿਊਬ ਬੇਬੀ’ ਦਾ ਪ੍ਰਚਲਨ ਖ਼ਤਰਨਾਕ ਪੱਧਰ ’ਤੇ ਹੈ ਜਿਸ ਦੇ ਤਹਿਤ ਬਾਹਰਲੇ ਮਰਦਾਂ ਦਾ ਸੀਮਨ ਪੰਜਾਬ ਦੀਆਂ ਔਰਤਾਂ ਦੀਆਂ ਕੁੱਖਾਂ ਵਿਚ ਰਖਿਆ ਜਾਂਦਾ ਹੈ ਇਸ ਨਾਲ ਸਾਡੀ ਨਸਲ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Giani Harpreet SinghGiani Harpreet Singh

ਭਾਈ ਪਰਮਪਾਲ ਸਿੰਘ ਵਲੋਂ ਮਤੇ ਪੇਸ਼ ਕਰਦਿਆਂ ਕਿਹਾ ਗਿਆ ਕਿ ਇਹ ਇਕੱਠ ਮਿਤੀ 29 ਅਪ੍ਰੈਲ ਨੂੰ ਪਟਿਆਲਾ ਵਿਖੇ ਹੋਏ ਹਿੰਸਕ ਮਾਮਲੇ ’ਤੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨੂੰ ਸਿੱਖ ਕੌਮ ਪ੍ਰਤੀ ਦਮਨਕਾਰੀ ਨੀਤੀ ਮੰਨਦਾ ਹੋਇਆ ਇਸ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕਰਦਾ ਹੈ, ਕਿਉਂਕਿ ਕਈ ਦਿਨ ਪਹਿਲਾਂ ਪੋਸਟਰ ਬਣਾ ਕੇ ਸਿੱਖ ਕੌਮ ਨੂੰ ਵੰਗਾਰਨ ਵਾਲੇ ਫ਼ਿਰਕਾਪ੍ਰਸਤ ਹਰੀਸ਼ ਸਿੰਗਲੇ ਉਤੇ ਘਟਨਾ ਵਾਪਰਨ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਰਾਹੀਂ ਚਾਰਾਜੋਈ ਕਰ ਰਹੇ ਬਰਜਿੰਦਰ ਸਿੰਘ ਪਰਵਾਨਾ ਨੂੰ ਘਟਨਾ ਦਾ ਮਾਸਟਰ ਮਾਈਂਡ ਆਖ ਕੇ ਸਰਕਾਰ ਨੇ ਮੀਡੀਆ ਰਾਹੀਂ ਸਿੱਖ ਕੌਮ ਵਿਰੁਧ ਝੂਠਾ ਬਿਰਤਾਂਤ ਸਿਰਜਿਆ।

Patiala IncidentPatiala Incident

ਉਨ੍ਹਾਂ ਕਿਹਾ ਪੰਜਾਬ ਸਰਕਾਰ ਦੀ ਮਾੜੀ ਨੀਤੀ ਇਥੋਂ ਜੱਗ ਜਾਹਿਰ ਹੁੰਦੀ ਹੈ ਕਿ ਇਕ ਸਖ਼ਸ਼ ਤਲਵਾਰ ਨਾਲ ਗੁਰਸੇਵਕ ਸਿੰਘ ਭਾਣਾ ’ਤੇ ਵਾਰ ਕਰਦਾ ਹੈ ਤੇ ਉਹ ਡੰਡੇ ਨਾਲ ਰੋਕਣ ਦਾ ਯਤਨ ਕਰਦਾ ਹੈ ਪਰ ਸਰਕਾਰ ਡੰਡੇ ਨਾਲ ਰੋਕਣ ਵਾਲੇ ’ਤੇ ਧਾਰਾ 307 ਅਧੀਨ ਪਰਚਾ ਦਰਜ ਕਰਦੀ ਹੈ। ਸਰਕਾਰ ਵਲੋਂ ਸਿੱਖਾਂ ’ਤੇ ਮੰਦਰ ’ਤੇ ਹਮਲੇ ਦਾ ਦੋਸ਼ ਮੜਿ੍ਹਆ ਗਿਆ ਪਰ ਮੰਦਰ ਕਮੇਟੀ ਨੇ ਸਰਕਾਰ ਦੇ ਇਸ ਝੂਠ ਦਾ ਪਰਦਾਫ਼ਾਸ਼ ਕੀਤਾ। ਸਰਕਾਰ ਨੇ 26 ਨਿਰਦੋਸ਼ ਸਿੱਖਾਂ ’ਤੇ ਪਰਚੇ ਦਰਜ ਕਰ ਕੇ ਉਨ੍ਹਾਂ ਦੇ ਪ੍ਰੀਵਾਰਾਂ ਨੂੰ ਥਾਣੇ ’ਚ ਜ਼ਲੀਲ ਕੀਤਾ। ਉਨ੍ਹਾਂ ਕਿਹਾ ਕਿ ਇਹ ਇਕੱਠ ਸਿੱਖਾਂ ਪ੍ਰਤੀ ਸਰਕਾਰ ਦੇ ਝੂਠੇ ਪ੍ਰਾਪੇਗੰਡੇ ਦੀ ਪਰਜੋਰ ਨਿਖੇਧੀ ਕਰਦਾ ਹੋਇਆ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕਰਦਾ ਹੈ। ਅਪਣੇ ਤੀਸਰੇ ਮਤੇ ‘ਚ ਇਕੱਠ ਨੇ ਜਥੇਦਾਰ ਅਕਾਲ ਤਖ਼ਤ ਸਾਹਿਬ ਰਾਹੀਂ ਪੰਜਾਬ ਸਰਕਾਰ ਨੂੰ 70ਵੇਂ ਦਹਾਕੇ ’ਚ ਇੰਦਰਾ ਗਾਂਧੀ ਵੱਲੋਂ ਸਿੱਖਾਂ ਨੂੰ ਕੁਚਲ ਕੇ ਬਾਕੀ ਸੂਬਿਆਂ ’ਚ ਚੋਣਾਂ ਜਿੱਤਣ ਵਾਲੇ ਰਾਹ ਤੁਰਨ ਤੋਂ ਵਰਜਦਿਆਂ ਹੋਇਆਂ ਤਾੜਨਾ ਕੀਤੀ ਕਿ ਸਿੱਖਾਂ ਦੀ ਨਸਲਕੁਸ਼ੀ ਹਕੂਮਤਾਂ ਨੂੰ ਬਰਬਾਦੀ ਦੇ ਰਾਹ ਲੈ ਗਈ ਸੀ। ਇਸ ਲਈ ਸਿੱਖਾਂ ਦੀਆਂ ਹੱਡੀਆਂ ਦਾ ਤੰਦੂਰ ਤਪਾ ਕੇ ਫ਼ਿਰਕਾ ਪ੍ਰਸਤੀ ਦੀਆਂ ਸਿਆਸੀ ਰੋਟੀਆਂ ਸੇਕਣ ਤੋਂ ਗੁਰੇਜ ਕੀਤਾ ਜਾਵੇ। ਜਥੇਦਾਰ ਨੇ ਕਿਹਾ ਕਿ ਇਕ ਸਾਜ਼ਸ਼ ਤਹਿਤ ਸਿੱਖਾਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ।

Giani Harpreet SinghGiani Harpreet Singh

ਉਨ੍ਹਾਂ ਕਿਹਾ ਕਿ ਪਹਿਲਾਂ ਸਾਡੀਆਂ ਫ਼ਸਲਾਂ ਖ਼ਤਮ ਕੀਤੀਆਂ ਗਈਆਂ ਤੇ ਹੁਣ ਨਸਲਾਂ ਨੂੰ ਤਬਾਹ ਕਰਨ ਦਾ ਜ਼ੋਰ ਲਾਇਆ ਜਾ ਰਿਹਾ ਹੈ। ਉਨ੍ਹਾਂ ਪ੍ਰਗਟਾਵਾ ਕੀਤਾ ਕਿ ਅੱਜ ਪੰਜਾਬ ਅੰਦਰ ‘ਟੈਸਟ ਟਿਊਬ ਬੇਬੀ’ ਦਾ ਪ੍ਰਚਲਨ ਖ਼ਤਰਨਾਕ ਪੱਧਰ ’ਤੇ ਹੈ ਜਿਸ ਦੇ ਤਹਿਤ ਬਾਹਰਲੇ ਮਰਦਾਂ ਦਾ ਸੀਮਨ ਪੰਜਾਬ ਦੀਆਂ ਔਰਤਾਂ ਦੀਆਂ ਕੁੱਖਾਂ ਵਿਚ ਰਖਿਆ ਜਾਂਦਾ ਹੈ ਇਸ ਨਾਲ ਸਾਡੀ ਨਸਲ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਕੱਠ ਜਥੇਦਾਰ ਅਕਾਲ ਤਖ਼ਤ ਸਾਹਿਬ ਤੋਂ ਸਰਕਾਰ ਨੂੰ ਇਕ ਆਦੇਸ਼ ਕਰਨ ਦੀ ਮੰਗ ਕਰਦਾ ਹੈ ਕਿ ਕਿ ਫਿਰਕਾਪ੍ਰਸਤੀ ਦੀ ਅੱਗ ਫੈਲਾਉਣ ਵਾਲੇ ਨਕਲੀ ਸ਼ਿਵ ਸੈਨਕਾਂ ਨੂੰ ਸਰਕਾਰ ਵਲੋਂ ਦਿਤੀ ਜਾਂਦੀ ਸੁਰੱਖਿਆ ਤੁਰਤ ਬੰਦ ਕੀਤੀ ਜਾਵੇ ਤੇ ਸਰਕਾਰ ਯਕੀਨੀ ਬਣਾਏ ਕਿ ਹਾਈ ਕੋਰਟ ਦੀ ਦੇਖ ਰੇਖ ਵਿਚ ਹੀ ਸੁਰੱਖਿਆ ਦਿਤੀ ਜਾਵੇ।

Giani Harpreet Singh Jathedar Akal Takht SahibGiani Harpreet Singh

ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਕਿਸੇ ਵੀ ਕੌਮ ਦੀਆਂ ਭਾਵਨਾਵਾਂ ਦਾ ਖਿਲਵਾੜ ਕਰਨ ਵਾਲੇ ’ਤੇ ਤੁਰਤ ਪਰਚਾ ਦਰਜ ਕਰ ਕੇ ਸਖ਼ਤ ਕਾਰਵਾਈ ਕੀਤੀ ਜਾਵੇ। ਛੇਵੇਂ ਤੇ ਆਖ਼ਰੀ ਮਤੇ ‘ਚ ਮੰਗ ਕਰਦਿਆਂ ਕਿਹਾ ਕਿ ਭਾਰਤ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਹਿੰਦੂ ਰਾਸ਼ਟਰ ਜਾਂ ਖ਼ਾਲਿਸਤਾਨ ਦੀ ਮੰਗ ਕਰਨਾ ਕੋਈ ਜ਼ੁਰਮ ਨਹੀਂ ਹੈ। ਇਸ ਲਈ ਸਰਕਾਰ ਜਾਂ ਫ਼ਿਰਕਾਪ੍ਰਸਤ ਸ਼ਰਾਰਤੀ ਅਨਸਰ ਵਾਰ-ਵਾਰ ਸਿੱਖ ਨੌਜਵਾਨੀ ਨੂੰ ਨਿਸ਼ਾਨਾ ਬਣਾ ਕੇ ਨਾ ਵੰਗਾਰਨ।

 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement