
ਬੀਤੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਸਥਿਤ ਸ਼ਹਿਰ ਮਲੋਟ ਵਿਚ ਰੈਲੀ ਕੀਤੀ ਗਈ ਸੀ।
ਬਠਿੰਡਾ, ਬੀਤੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਸਥਿਤ ਸ਼ਹਿਰ ਮਲੋਟ ਵਿਚ ਰੈਲੀ ਕੀਤੀ ਗਈ ਸੀ। ਇਸ ਰੈਲੀ ਵਿਚ ਬਾਦਲਾਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਸਵਾਗਤ ਦੌਰਾਨ ਉਨ੍ਹਾਂ ਨੂੰ ਪੱਗ ਪਹਿਨਾਈ ਗਈ ਸੀ। ਜਿਸ ਉੱਤੇ ਕਈ ਸਿੱਖ ਆਗੂਆਂ ਵਲੋਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਥੋੜੇ ਹੀ ਸਮੇਂ ਵਿਚ ਪੱਗ ਨੂੰ ਉਤਾਰਨ ਤੇ ਰੋਸ ਪ੍ਰਗਟਾਇਆ ਗਿਆ ਸੀ। ਇਸ ਘਟਨਾ ਬਾਰੇ ਤਕਰੀਬਨ ਸਾਰੇ ਜਾਣੂ ਹਨ। ਇਸ ਰੈਲੀ ਦੌਰਾਨ ਪੱਗ ਨੂੰ ਲੈ ਕੇ ਜੋ ਵਿਵਾਦ ਸ਼ੁਰੂ ਹੋਇਆ ਹੈ ਉਹ ਹੁਣ ਅਕਾਲ ਤਖ਼ਤ ਦਾ ਦਰਵਾਜਾ ਖੜਕਾ ਰਿਹਾ ਹੈ ਅਤੇ ਅਜਿਹਾ ਕਰਨ ਵਾਲਾ ਹੈ ਬਠਿੰਡਾ ਦਾ ਇਕ ਨੌਜਵਾਨ।
Malout Rally turban issue reached to Akal Takhtਦੱਸ ਦਈਏ ਕਿ ਇਸ ਨੌਜਵਾਨ ਦਾ ਨਾਂਅ ਯਸ਼ਪ੍ਰੀਤ ਸਿੰਘ ਹੈ| ਮਲੋਟ ਰੈਲੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਭਾਜਪਾ ਪ੍ਰਦੇਸ਼ ਪ੍ਰਧਾਨ ਸ਼ਵੇਤ ਮਲਿਕ ਦੁਆਰਾ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੂੰ ਪੱਗ ਪਹਿਨਾਈ ਗਈ ਸੀ ਅਤੇ ਮੋਦੀ ਵਲੋਂ ਤੁਰੰਤ ਹੀ ਇਸ ਨੂੰ ਉਤਾਰ ਦਿੱਤਾ ਸੀ। ਜਿਸ ਤੋਂ ਬਾਅਦ ਸਿੱਖਾਂ ਵਿਚ ਰੋਸ ਉਜਾਗਰ ਹੋ ਗਿਆ, ਜਿਸਦੇ ਚਲਦੇ ਹੁਣ ਇਹ ਮਾਮਲਾ ਅਕਾਲ ਤਖ਼ਤ ਪਹੁੰਚ ਗਿਆ ਹੈ| ਬਠਿੰਡਾ ਨਿਵਾਸੀ ਯਸ਼ਪ੍ਰੀਤ ਸਿੰਘ ਨੇ ਸ਼੍ਰੀ ਅਕਾਲ ਤਖ਼ਤ ਦੇ ਜੱਥੇਦਾਰ ਨੂੰ ਪੱਤਰ ਲਿਖਕੇ ਕਿਹਾ ਹੈ
Malout Rally turban issue reached to Akal Takhtਕਿ ਕੇਂਦਰ ਜਾਂ ਹੋਰ ਰਾਜਾਂ ਤੋਂ ਆਉਣ ਵਾਲੇ ਸਿਆਸੀ ਨੇਤਾਵਾਂ ਜਾਂ ਵਿਦੇਸ਼ ਵਲੋਂ ਆਉਣ ਵਾਲਿਆਂ ਦੇ ਸਿਰ 'ਤੇ ‘ਬੱਝੀ ਹੋਈ ਟੋਪੀਨੁਮਾ’ ਪੱਗ ਰੱਖ ਦਿੱਤੀ ਜਾਂਦੀ ਹੈ ਅਤੇ ਇਸਨੂੰ ਸਿੱਖਾਂ ਦੀ ਪੱਗ ਦਾ ਨਾਮ ਦਿੱਤਾ ਜਾਂਦਾ ਹੈ। ਯਸ਼ਪ੍ਰੀਤ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਸਿਆਸੀ ਮੰਚਾਂ ਉੱਤੇ ਪੱਗ ਦੀ ਬੇਇੱਜ਼ਤੀ ਹੁੰਦੀ ਹੈ, ਜਿਸ ਉੱਤੇ ਰੋਕ ਲਗਾਉਣਾ ਬਹੁਤ ਜਰੂਰੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸ਼੍ਰੀ ਅਕਾਲ ਤਖ਼ਤ ਨੂੰ ਇਹ ਬੇਨਤੀ ਵੀ ਕੀਤੀ ਹੈ ਕਿ ਜੇਕਰ ਕੋਈ ਵਿਅਕਤੀ ਪੱਗ ਸਿਰ ਉੱਤੇ ਸਜਾਉਣਾ ਚਾਹੁੰਦਾ ਹੈ, ਤਾਂ ਸਿਆਸੀ ਮੰਚਾਂ ਉੱਤੇ ਵੀ ਪੰਜ ਮਿੰਟ ਦਾ ਸਮਾਂ ਕੱਢਕੇ ਪੂਰੇ ਇੱਜ਼ਤ ਦੇ ਨਾਲ ਇਸਨੂੰ ਸਜਾਇਆ ਜਾਣਾ ਚਾਹੀਦਾ ਹੈ।
Malout Rally turban issue reached to Akal Takhtਇਸੇ ਤਰ੍ਹਾਂ ਕਿਸੇ ਵਿਅਕਤੀ ਨੂੰ ਸਿਰੋਪਾ ਸਾਹਿਬ ਭੇਂਟ ਕਰਦੇ ਸਮਾਂ ਵੀ ਇਹ ਯਕੀਨੀ ਬਣਾਇਆ ਜਾਵੇ ਕਿ ਸਬੰਧਤ ਵਿਅਕਤੀ ਕਿਸੇ ਨਸ਼ੇ ਦਾ ਸੇਵਨ ਤਾਂ ਨਹੀਂ ਕਰਦਾ। ਯਸ਼ਪ੍ਰੀਤ ਵੱਲੋਂ ਪੇਸ਼ ਕੀਤੀ ਗਈ ਤਜ਼ਵੀਜ਼ ਸਿੱਖੀ ਸਿਧਾਂਤਾਂ ਦਾ ਪ੍ਰਗਟਾਵਾ ਕਰਦੀ ਹੈ ਅਤੇ ਪੱਗ ਦੇ ਸਤਿਕਾਰ ਨੂੰ ਦਰਸਾਉਂਦੀ ਹੈ| ਹੁਣ ਦੇਖਣਾ ਇਹ ਹੋਵੇਗਾ ਕਿ ਅਕਾਲ ਤਖ਼ਤ ਵੱਲੋਂ ਯਸ਼ਪ੍ਰੀਤ ਦੀ ਤਜ਼ਵੀਜ਼ 'ਤੇ ਕੀ ਕਾਰਵਾਈ ਕੀਤੀ ਜਾਂਦੀ ਹੈ |