ਅਕਾਲੀ ਦਲ ਦੇ ਧਾਰਮਕ ਜਾਂ ਰਾਜਨੀਤਕ ਪਾਰਟੀ ਹੋਣ ਬਾਰੇ ਸਪਸ਼ਟ ਕਿਉਂ ਨਹੀਂ ਕੀਤਾ ਜਾ ਰਿਹਾ:ਪੰਥਕ ਸੇਵਾ ਦਲ
Published : Oct 7, 2020, 7:41 am IST
Updated : Oct 7, 2020, 7:41 am IST
SHARE ARTICLE
SAD
SAD

ਅਦਾਲਤੀ ਫ਼ੈਸਲੇ ਪਿਛੋਂ ਹੀ ਸਾਰੇ ਜਵਾਬ ਦਿਤੇ ਜਾ ਸਕਣਗੇ: ਡਾਇਰੈਕਟਰ ਗੁਰਦਵਾਰਾ ਚੋਣਾਂ

ਨਵੀਂ ਦਿੱਲੀ (ਅਮਨਦੀਪ ਸਿੰਘ) : ਪੰਥਕ ਸੇਵਾ ਦਲ ਨੇ ਹੈਰਾਨੀ ਪ੍ਰਗਟਾਈ ਹੈ ਕਿ ਆਖ਼ਰ ਗੁਰਦਵਾਰਾ ਚੋਣ ਡਾਇਰੈਕਟੋਰੇਟ ਵਲੋਂ ਇਹ ਸਪਸ਼ਟ ਕਿਉਂ ਨਹੀਂ ਕੀਤਾ ਜਾ ਰਿਹਾ ਕਿ ਕੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਇਕ ਧਾਰਮਕ ਪਾਰਟੀ ਹੈ ਜਾਂ ਰਾਜਨੀਤਕ ਪਾਰਟੀ?

ਪੰਥਕ ਸੇਵਾ ਦਲ ਦੇ ਨੁਮਾਇੰਦੇ ਹਰਦਿਤ ਸਿੰਘ ਨੇ ਕਿਹਾ, “ਦਿੱਲੀ ਗੁਰਦਵਾਰਾ ਚੋਣਾਂ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਡਾਇਰੈਕਟਰ ਗੁਰਦਵਾਰਾ ਚੋਣਾਂ ਨਰਿੰਦਰ ਸਿੰਘ ਨੇ 19 ਅਗੱਸਤ ਨੂੰ ਡਾਇਰੈਕਟੋਰੇਟ ਵਿਖੇ ਸਿੱਖ ਪਾਰਟੀਆਂ ਦੀ ਮੀਟਿੰਗ ਸੱਦੀ ਸੀ। ਜਿਸ ਵਿਚ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਧਾਰਮਕ ਪਾਰਟੀ ਹੋਣ ਨੂੰ ਲੈ ਕੇ ਸਵਾਲ ਪੁਛੇ ਸਨ, ਤਾਂ ਇਸ ਬਾਰੇ ਡਾਇਰੈਕਟਰ ਨੇ ਲਿਖਤੀ ਤੌਰ 'ਤੇ ਪੁੱਛਣ ਲਈ ਆਖਿਆ ਸੀ।

Panthak Seva DalPanthak Seva Dal

ਉਡੀਕ ਕਰਨ ਪਿਛੋਂ ਫਿਰ 14 ਸਤੰਬਰ ਨੂੰ ਚਿੱਠੀ ਰਾਹੀਂ ਸਬੰਧਤ ਮੀਟਿੰਗ ਦੀ ਲਿਖਤੀ ਕਾਰਵਾਈ ਆਦਿ ਦੀ ਕਾਪੀ ਦੇਣ ਦੀ ਬੇਨਤੀ ਕੀਤੀ ਗਈ ਸੀ, ਪਰ ਹੁਣ ਤਕ ਇਹ ਕਾਪੀ ਨਹੀਂ ਦਿਤੀ ਗਈ ਤੇ ਨਾ ਕੋਈ ਜਵਾਬ।'' ਉਨ੍ਹਾਂ ਇਸ ਬਾਰੇ ਸੋਮਵਾਰ ਨੂੰ ਡਾਇਰੈਕਟੋਰੇਟ ਵਿਖੇ ਦਿਤੇ ਪਹਿਲੇ ਮੰਗ ਪੱਤਰ ਦੀ ਕਾਪੀ ਵੀ ਮੀਡੀਆ ਨੂੰ ਭੇਜੀ ਹੈ ਜਿਸ ਵਿਚ ਮੁੜ ਪਹਿਲਾਂ ਦੇ ਸਵਾਲ ਪੁਛੇ ਗਏ ਹਨ।

Shiromani Akali DalShiromani Akali Dalਚੇਤੇ ਰਹੇ ਪੰਥਕ ਸੇਵਾ ਦਲ ਨੇ ਡਾਇਰੈਕਟਰ ਗੁਰਦਵਾਰਾ ਚੋਣਾਂ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਧਾਰਮਕ ਪਾਰਟੀ ਜਾਂ ਰਾਜਨੀਤਕ ਪਾਰਟੀ ਹੋਣ ਬਾਰੇ ਸਪਸ਼ਟ ਕਰਨ ਨੂੰ ਆਖਿਆ ਸੀ ਤੇ ਪੁਛਿਆ ਸੀ ਕਿ ਕੀ ਗੁਰਦਵਾਰਾ ਐਕਟ 1971 ਮੁਤਾਬਕ ਕੋਈ ਰਾਜਨੀਤਕ ਪਾਰਟੀ ਗੁਰਦਵਾਰਾ ਚੋਣਾਂ ਲੜ ਸਕਦੀ ਹੈ? ਦਿੱਲੀ ਗਜ਼ਟ ਐਕਸਟਰਾ ਆਰਡਨਰੀ ਭਾਗ-4, ਨਿਯਮ ਨੰਬਰ 14, ਮੁਤਾਬਕ ਸੁਸਾਇਟੀ ਰਜਿਸਟ੍ਰੇਸ਼ਨ ਐਕਟ 1860 ਅਧੀਨ ਕਿਹੜੀਆਂ ਤੇ ਕਿੰਨੀਆਂ ਪਾਰਟੀਆਂ ਰਜਿਸਟਰਡ ਹਨ ਆਦਿ।

Directorate of Gurdwara ElectionsDirectorate of Gurdwara Elections

ਡਾਇਰੈਕਟਰ ਗੁਰਦਵਾਰਾ ਚੋਣਾਂ ਦਾ ਪੱਖ:-  ਇਸ ਬਾਰੇ ਜਦੋਂ 'ਸਪੋਕਸਮੈਨ' ਵਲੋਂ ਡਾਇਰੈਕਟਰ ਗੁਰਦਵਾਰਾ ਚੋਣਾਂ ਨਰਿੰਦਰ ਸਿੰਘ ਨਾਲ ਫ਼ੋਨ 'ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਗੁਰਦਵਾਰਾ ਚੋਣਾਂ ਨੂੰ ਲੈ ਕੇ ਹਾਈ ਕੋਰਟ ਨੇ ਅਪਣਾ ਫ਼ੈਸਲਾ ਰਾਖਵਾਂ ਰਖਿਆ ਹੋਇਆ ਹੈ। ਮਾਮਲਾ ਵਿਚਾਰ ਅਧੀਨ ਹੋਣ ਕਰ ਕੇ ਅਜੇ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ। ਅਦਾਲਤ ਦੇ ਫ਼ੈਸਲੇ ਪਿਛੋਂ ਹੀ ਅਗਲੀ ਕਾਰਵਾਈ ਬਾਰੇ ਸਪਸ਼ਟ ਹੋਵੇਗਾ।

Sukhbir BadalSukhbir Badal

ਜ਼ਿਕਰਯੋਗ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਸਰਪ੍ਰਸਤੀ ਵਾਲੇ ਸ਼੍ਰੋਮਣੀ ਅਕਾਲੀ ਦਲ (ਦਿੱਲੀ ਸਟੇਟ) ਤੇ ਦਿੱਲੀ ਗੁਰਦਵਾਰਾ ਕਮੇਟੀ ਵਲੋਂ ਦਿੱਲੀ ਹਾਈ ਕੋਰਟ ਵਿਚ ਗੁਰਦਵਾਰਾ ਚੋਣ ਡਾਇਰੈਕਟੋਰੇਟ ਅਤੇ ਹੋਰਨਾਂ ਸਰਕਾਰੀ ਧਿਰਾਂ ਵਿਰੁਧ ਹਾਈ ਕੋਰਟ ਦੇ ਪਹਿਲੇ ਹੁਕਮਾਂ ਦੀ ਉਲੰਘਣਾ ਦਾ ਹਵਾਲਾ ਦੇ ਕੇ ਹਤਕ ਪਟੀਸ਼ਨ ਦਾਖ਼ਲ ਕੀਤੀ ਗਈ ਹੋਈ ਹੈ ਤੇ ਮੰਗ ਕੀਤੀ ਗਈ ਹੈ ਕਿ 1983 ਪਿਛੋਂ ਸਿੱਖ ਵੋਟਰਾਂ ਦੀਆਂ ਨਵੀਆਂ ਵੋਟਰ ਲਿਸਟਾਂ ਤਿਆਰ ਹੀ ਨਹੀਂ ਕੀਤੀਆਂ ਗਈਆਂ ਤੇ ਚੋਣ ਹਲਕਿਆਂ ਦੀਆਂ ਹਦਬੰਦੀ ਦੀਆਂ ਖ਼ਾਮੀਆਂ ਵੀ ਦੂਰ ਨਹੀਂ ਕੀਤੀਆਂ ਗਈਆਂ, ਜੋ ਕਿ ਦਿੱਲੀ ਸਿੱਖ ਗੁਰਦਵਾਰਾ ਐਕਟ 1971 ਦੀ ਵੀ ਉਲੰਘਣਾ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement