ਕਲਿ ਤਾਰਣ ਗੁਰੁ ਨਾਨਕ ਆਇਆ॥ : ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ
Published : Nov 7, 2022, 5:30 pm IST
Updated : Nov 7, 2022, 5:35 pm IST
SHARE ARTICLE
Guru Nanak Dev Ji Parkash Purab
Guru Nanak Dev Ji Parkash Purab

ਗੁਰੂ ਨਾਨਕ ਦੇਵ ਜੀ ਦਾ ਜਨਮ 20 ਅਕਤੂਬਰ 1469 ਨੂੰ ਪਿਤਾ ਮਹਿਤਾ ਕਲਿਆਣ ਜੀ ਜੋ ਮਹਿਤਾ ਕਾਲੂ ਤੋਂ ਜਾਣੂ ਸਨ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁਖੋਂ ਹੋਇਆ।

 

ਸ੍ਰੀ ਗੁਰੂ ਨਾਨਕ ਦੇਵ ਜੀ (ਪਹਿਲੇ ਨਾਨਕ, ਸਿੱਖੀ ਦੇ ਮੋਢੀ) ਦਾ ਜਨਮ 15 ਅਪ੍ਰੈਲ 1469 ਨੂੰ ਰਾਏਭੋਏ ਦੀ ਤਲਵੰਡੀ ਵਿਖੇ ਜਿਲ੍ਹਾ ਸੇਖਪੁਰਾ ਜੋ ਕਿ ਅੱਜ ਕੱਲ ਨਾਨਕਾਣਾ ਸਾਹਿਬ ਤੋਂ ਜਾਣੂ ਹੈ, ਵਿੱਚ ਹੋਇਆ। ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਕੱਤਕ ਦੀ ਪੁਰਨਮਾਸ਼ੀ ਨੂੰ ਹਰ ਸਾਲ ਮਨਾਇਆ ਜਾਂਦਾ ਹੈ। ਕਈ ਵਿਦਵਾਨਾ ਦਾ ਕਹਿਣਾ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ 20 ਅਕਤੂਬਰ 1469 ਨੂੰ ਪਿਤਾ ਮਹਿਤਾ ਕਲਿਆਣ ਜੀ ਜੋ ਮਹਿਤਾ ਕਾਲੂ ਤੋਂ ਜਾਣੂ ਸਨ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁਖੋਂ ਹੋਇਆ।

ਗੁਰੂ ਨਾਨਕ ਦੇਵ ਜੀ ਦੇ ਪਿਤਾ, ਮਹਿਤਾ ਕਾਲੂ, ਰਾਏ ਬੁਲਾਰ ਦੇ ਮੁੱਖ ਮੁਨਸ਼ੀ ਸਨ ਅਤੇ ਮਾਤਾ ਤ੍ਰਿਪਤਾ ਸਧਾਰਨ ਆਗਿਆਕਾਰੀ ਅਤੇ ਧਾਰਮਿਕ ਵਿਚਾਰਾਂ ਵਾਲੇ ਸਨ। ਬੇਬੇ ਨਾਨਕੀ (ਗੁਰੂ ਨਾਨਕ ਦੇਵ ਜੀ ਦੇ ਭੈਣ) ਗੁਰੂ ਜੀ ਨੂੰ ਬਹੁਤ ਪਿਆਰ ਅਤੇ ਸਤਿਕਾਰ ਦਿੰਦੇ ਸਨ। ਗੁਰੂ ਜੀ ਨਿਰਾਲੇ ਬਾਲਕ ਸਨ ਪਰਮਾਤਮਾ ਨੇ ਉਹਨਾਂ ਨੂੰ ਧਾਰਮਿਕ ਵਿਚਾਰਾਂ ਵਾਲਾ ਅਤੇ ਵੱਡੀ ਸੋਚ ਦਾ ਮਾਲਕ ਬਣਾਇਆ। ਸਿਰਫ ਸੱਤ ਸਾਲ ਦੀ ਉਮਰ ਵਿਚ ਆਪ ਨੇ ਹਿੰਦੀ ਅਤੇ ਸੰਸਕ੍ਰਿਤ ਸਿੱਖੀ।

ਆਪ ਜੀ ਦੀ ਰੱਬ ਬਾਰੇ ਅਦਭੁੱਤ ਅਤੇ ਸੁਜੱਚੀ ਸੋਚ ਨੇ ਆਪਣੇ ਪਾਧੇ ਨੂੰ ਹੈਰਾਨ ਕਰ ਦਿੱਤਾ। 13 ਸਾਲ ਦੀ ਉਮਰ ਵਿਚ ਆਪ ਨੇ ਪਾਰਸੀ ਸਿੱਖੀ ਅਤੇ 16 ਸਾਲ ਦੀ ਉਮਰ ਵਿੱਚ ਆਪ ਆਪਣੇ ਇਲਾਕੇ ਵਿੱਚ ਸਭ ਤੋਂ ਵੱਧ ਗਿਆਨ ਸਨ। ਗੁਰੂ ਜੀ ਦਾ ਵਿਆਹ ਮਾਤਾ ਸੁੱਲਖਣੀ ਜੀ ਨਾਲ ਹੋਇਆ। ਜਿਹਨਾਂ ਨੇ ਦੋ ਬਾਲਕਾਂ ਸ੍ਰੀ ਚੰਦ ਅਤੇ ਲੱਖਮੀ ਦਾਸ ਜੀ ਨੂੰ ਜਨਮ ਦਿੱਤਾ। ਸੰਨ 1504 ਵਿਚ ਗੁਰੂ ਜੀ ਦੀ ਵੱਡੀ ਭੈਣ ਬੇਬੇ ਨਾਨਕੀ ਉਹਨਾਂ ਨੂੰ ਸੁਲਤਾਨ ਪੁਰੀ ਲੈ ਗਏ ਜਿਥੇ ਉਹਨਾਂ ਦੇ ਪਤੀ ਜੈ ਰਾਮ ਜੀ ਨੈ ਗੁਰੂ ਜੀ ਨੂੰ ਇਲਾਕੇ ਦੇ ਨਵਾਬ ਦੌਲਤ ਖਾਂ ਲੋਧੀ ਦੇ ਮੋਦੀ ਖਾਨੇ ਵਿਚ ਨੌਕਰੀ ਲਗਵਾ ਦਿੱਤਾ।'

38 ਸਾਲ (1504) ਦੀ ਉਮਰ ਵਿੱਚ ਜਦੋਂ ਗੁਰੂ ਜੀ ਵੈਨ ਨਦੀ ਵਿਚ ਇਸ਼ਨਾਨ ਲਈ ਉਹਨਾਂ ਨੂੰ ਇਲਾਹੀ ਫਰਮਾਨ (ਅਕਾਸ਼ਬਾਣੀ) ਸੁਣੀ ਜੋ ਕਿ ਸੁਲਤਾਨ ਪੁਰੀ ਲੋਧੀ ਦੇ ਨੇੜੇ ਹੈ ਗੁਰੂ ਜੀ ਦੇ ਇਸ਼ਨਾਨ ਕਰਨ ਤੋਂ ਬਾਅਦ ਸਭ ਤੋਂ ਪਹਿਲੀ ਇਹ ਤੁਕ ਉਚਾਰੀ "ਨਾ ਕੋਈ ਹਿੰਦੂ, ਨਾ ਕੋਈ ਮੁਸਲਮਾਨ" ਗੁਰੂ ਜੀ ਨੇ ਇੱਕ ਅਲੱਗ ਧਰਮ (ਜਿਸ ਨੁੰ ਸਿੱਖੀ ਕਿਹਾ ਜਾਂਦਾ ਹੈ) ਦੇ ਪ੍ਰਚਾਰ ਲਈ ਕਈ ਉਦਾਸੀਆਂ ਧਾਰੀਆਂ। ਗੁਰੂ ਜੀ ਪੰਜਾਬ ਦੀ ਕਈ ਥਾਵਾਂ ਤੇ ਜਾਣ ਤੋਂ ਬਾਅਦ ਚਾਰ ਲੰਮੀਆਂ (ਅਲੱਗ ਅਲੱਗ ਦਿਸ਼ਾਵਾਂ ਵਿੱਚ, ਦੇਸ਼ਾਂ ਅਤੇ ਪਰਦੇਸ਼ਾਂ ਵਿੱਚ ਗਏ) ਯਾਤਰਵਾਂ ਕੀਤੀਆਂ।

ਇਸ ਦੌਰਾਨ ਉਹ ਕਈ ਧਾਰਮਿਕ ਸਥਾਨਾਂ ਤੇ ਵੀ ਗਏ ਅਤੇ ਸਿੱਖੀ ਦਾ ਪ੍ਰਚਾਰ ਕੀਤਾ। ਗੁਰੂ ਜੀ ਦੁਆਰਾ ਇਹ ਯਾਤਰਵਾਂ ਨੂੰ ਹੀ ਚਾਰ ਉਦਾਸੀਆਂ ਦਾ ਨਾਮ ਦਿੱਤਾ ਗਿਆ। ਇਹਨਾਂ ਚਾਰ ਉਦਾਸੀਆਂ ਦੌਰਾਨ ਆਪ ਜਿਹੜੇ ਅਲੱਗ ਅਲੱਗ ਸਥਾਨਾਂ ਤੇ ਗਏ ਉਹਨਾਂ ਵਿੱਚੋਂ ਕੁਰੂਕਸ਼ੇਤਰ, ਹਰਿਦੁਆਰ, ਜੋਸ਼ੀ ਮੱਠ, ਰਾੜਾ ਸਾਹਿਬ, ਗੋਰਖ ਮੱਠ (ਨਾਨਕ ਮੱਠ), ਅਯੁੱਧਿਆ, ਪ੍ਰਯਾਗ, ਵਾਰਾਨਸੀ, ਗਯਾ, ਪਟਨਾ ਦੁੱਗਰੀ ਅਤੇ ਗੁਹਾਟੀ (ਆਸਾਮ) ਢਾਕਾ, ਪੂਰੀ, ਕੱਟਕ, ਰਾਮੇਸ਼ਵਰਮ, ਸਿ਼ਲੋਂਗ, ਬਿਦਰ, ਬਰੋਚ, ਸੋਮਨਾਥ, ਦਵਾਰਕਾ, ਉਜੈਨ, ਅਜਮੇਰ, ਮਥੁਰਾ, ਤਲਵੰਡੀ, ਲਾਹੌਰ, ਸੁਲਤਾਨਪੁਰ, ਬਿਲਾਸਪੁਰ, ਰਿਵਾਲਸਰ, ਜਵਾਲਾਜੀ, ਤਿੱਬਤ, ਲੱਦਾਖ, ਕਾਰਗਿਲ, ਅਮਰਨਾਥ, ਸ੍ਰੀਨਗਰ ਅਤੇ ਬਰਮੁੱਲਾ ਆਦਿ ਪ੍ਰਮੁੱਖ ਹਨ।

ਇਹਨਾਂ ਤੋਂ ਇਲਾਵਾ ਆਪ ਜੀ ਨੇ ਮੁਸਲਮਾਨਾਂ ਦੇ ਧਾਰਮਿਕ ਸਥਾਨਾਂ ਤੇ ਵੀ ਗਏ ਜਿਹਨਾਂ ਵਿਚੋਂ ਮੱਕਾ, ਮਦੀਨਾ, ਬਗਦਾਦ, ਮੁਲਤਾਨ, ਪੇਸ਼ਾਵਰ, ਸਖਰ, ਸੋਨ ਮਿਆਨੀ ਹਿੰਗਲਾਜ ਆਦਿ ਪ੍ਰਮੁੱਖ ਹਨ। ਕਈਆਂ ਦਾ ਕਹਿਣਾ ਹੈ ਕਿ ਗੁਰੂ ਜੀ ਸਮੁੰਦਰੀ ਰਾਸਤੇ ਤੋਂ ਮੱਕਾ ਗਏ। ਗੁਰੂ ਜੀ ਸਿਆਰ, ਤੁਰਕੀ ਅਤੇ ਤੇਹਰਾਨ (ਇਰਾਨ ਦੀ ਰਾਜਧਾਨ) ਵਿੱਚ ਵੀ ਗਏ। ਤੇਹਰਾਨ ਤੋਂ ਬਾਅਦ ਗੁਰੂ ਜੀ ਬੱਗੀ ਦੇ ਰਾਸਤਿਓ ਕਾਬੁਲ, ਕੰਧਾਰ ਅਤੇ ਜਲਾਲਾਬਾਦ ਵੀ ਗਏ।

ਗੁਰੂ ਜੀ ਦੀ ਉਦਾਸੀਆਂ ਦਾ ਮੁੱਖ ਉਪਦੇਸ਼ ਲੋਕਾਂ ਨੂੰ ਉਸ ਅਕਾਲ ਪੁਰਖ (ਪ੍ਰਮਾਤਮਾ) ਦੇ ਪ੍ਰਤੀ ਜਾਗਰੂਕ ਕਰਵਾਉਣਾ ਅਤੇ ਸਿੱਖੀ ਨੂੰ ਸਥਾਪਤ ਕਰਨਾ ਸੀ। ਸਿੱਖ ਧਰਮ ਨੂੰ ਫੈਲਾਉਣ ਲਈ ਕਈ ਮਦਰੱਸੇ (ਸਕੂਲ) ਖੋਲੇ ਜਿਹੜੇ ਕਿ ਮੰਜੀ ਦੇ ਨਾਮ ਤੋਂ ਜਾਣੂ ਸਨ। ਇਹਨਾਂ ਲਈ ਗੁਰੂ ਜੀ ਨੇ ਯੋਗ ਸਰਧਾਲੂ ਦੀ ਨਿਯੁਕਤੀ ਮੁੱਖ ਪ੍ਰਚਾਰਕ ਦੇ ਰੂਪ ਵਿੱਚ ਕੀਤੀ। ਸਿੱਖੀ ਦਾ ਬੀਜ ਭਾਰਤ ਅਤੇ ਪ੍ਰਦੇਸ਼ਾਂ ਵਿੱਚ ਬੜੇ ਸੁਚੱਜੇ ਢੰਗ ਨਾਲ ਬੀਜਿਆ।

ਅੰਤ ਸਮੇ ਨੂੰ ਵੇਖਦਿਆਂ ਹੋਇਆ ਗੁਰੁ ਜੀ ਨੇ ਆਪਣੇ ਦੋਹਾਂ ਪੁੱਤਰਾਂ ਨੂੰ ਪਰਖਣ ਤੋਂ ਬਾਅਦ ਗੁਰੂਗੱਦੀ ਭਾਈ ਲਹਿਣਾ ਜੀ (ਗੁਰੂ ਅੰਗਦ ਦੇਵ) ਨੁੰ 1539 ਵਿਚ ਸੋਂਪ ਦਿੱਤੀ। ਕੁਝ ਦਿਨ ਬਾਅਦ 22 ਸਤੰਬਰ 1539 ਨੂੰ ਗੁਰੂ ਅਕਾਲ ਚਲਾਣਾ ਕਰ ਗਏ। ਇਸ ਤਰ੍ਹਾਂ ਅਕਾਲ ਪੁਰਖ ਦੇ ਅਵਤਾਰ ਦੀ ਸੰਸਾਰਕ ਯਾਤਰਾ ਪੂਰੀ ਹੋਈ। ਉਹਨਾਂ ਨੇ ਤਿਆਗ ਅਤੇ ਯੋਗ (ਵੇਦਾਂ ਅਤੇ ਹਿੰਦੂ ਦੀ ਜਾਤ ਪ੍ਰਥਾ) ਦਾ ਅੰਤ ਕੀਤਾ।

ਗੁਰੂ ਜੀ ਨੇ ਗ੍ਰਹਿਸਥੀ ਜੀਵਨ ਵਿਚ ਰਹਿੰਦੇ ਹੋਏ ਮਾਇਆ ਤੋਂ ਨਿਰਲੇਪ ਰਹਿਣ ਲਈ ਪ੍ਰੇਰਿਆ। ਮਾਨਵਤਾ ਦੀ ਸੇਵਾ ਕੀਰਤ ਸੰਤਿਸੰਗ ਅਤੇ ਇੱਕ ਹੀ ਅਕਾਲ ਪੁਰਖ ਤੇ ਭਰੋਸਾ ਰੱਖਣਾ ਸਿੱਖ ਧਰਮ ਲਈ ਮੁੱਢਲੇ ਸਿਧਾਂਤ ਬਣਾਏ। ਇਸ ਤਰ੍ਹਾਂ ਉਹਨਾਂ ਨੇ ਸਿੱਖੀ ਦੀ ਨੀਂਹ ਰੱਖੀ। ਗੁਰੂ ਜੀ ਨੇ ਬੜੇ ਸੋਹਣੇ ਸ਼ਬਦਾਂ ਵਿਚ ਅਕਾਲ ਪੁਰਖ ਦੇ ਬਾਰੇ ਦੱਸਿਆ ਕਿ ਉਹ ਸਭ ਤੋ਼ ਵੱਡਾ, ਸਭ ਤੋਂ ਤਾਕਤਵਰ, ਸਰਵ ਵਿਆਪਕ ਅਤੇ ਸੱਚਾ ਹੈ, ਉਹਨਾਂ ਨੇ ਪ੍ਰਰਮਾਤਮਾ ਦੀ ਵਡਿਆਈ ਮੂਲ ਮੰਤਰ ਵਿੱਚ ਹੇਠ ਲਿਖੇ ਅਨੁਸਾਰ ਕੀਤੀ:

ੴਸਤਿਨਾਮੁ ਕਰਤਾ ਪੁਰਖ, ਨਿਰਭਉ ਨਿਰਵੈਰੁ, ਅਕਾਲ ਮੂਰਤਿ, ਅਜੂਨੀ ਸੈਭੰ, ਗੁਰ ਪ੍ਰਸਾਦਿ
ਜਪੁ
ਆਦਿ ਸਚੁ, ਜੁਗਾਦਿ ਸਚੁ, ਨਾਨਕ ਹੋਸੀ ਵੀ ਸਚੁ! "

 

ਜਿਹਨਾਂ ਨੂੰ ਸਿੱਖਾਂ ਦੇ ਪੰਜਵੇ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਾਅਦ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਕੀਤਾ। ਗੁਰੂ ਜੀ ਪੁਰਨ ਸੰਗੀਤਕਾਰ ਵੀ ਸਨ। ਉਹਨਾਂ ਨੇ ਮਰਦਾਨਾ ਜੀ ਨਾਲ ਕਈ ਰਾਗਾਂ ਦਾ ਉਚਾਰਣ ਕੀਤਾ। ਜੋ ਕਿ ਪਸ਼ੂ ਬੁੱਧੀ ਵਾਲੇ ਜੀਵਾਂ ਜਿਵੇਂ ਕਿ ਬਾਬਰ, ਚੋਰ ਲੁਟੇਰੇ ਅਤੇ ਠੱਗਾਂ ਨੂੰ ਵੀ ਮੋਹ ਲੈਂਦਾ ਸੀ। ਗੁਰੂ ਜੀ ਇੱਕ ਸਮਾਜ ਸੁਧਾਰਕ ਕ੍ਰਾਤੀਕਾਰੀ ਵੀ ਸਨ। ਗੁਰੂ ਅਰਜਨ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਪ੍ਰਤੱਖ ਪ੍ਰਮਾਤਮਾ ਦਾ ਰੂਪ ਕਿਹਾ। 

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement