
ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਅਜੇ ਵੀ ਗੋਲੀ ਚਲਦੀ ਸੀ।
8 June 1984ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਅਜੇ ਵੀ ਗੋਲੀ ਚਲਦੀ ਸੀ। ਫੌਜੀ ਹਰ ਹਾਲ ਵਿਚ ਸ੍ਰੀ ਦਰਬਾਰ ਸਾਹਿਬ ਦੀ ਮਰਿਯਾਦਾ ਬਹਾਲ ਕਰਨ ਦੇ ਇੱਛੁਕ ਸਨ। ਇਸ ਲਈ ਉਹਨਾਂ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਸਾਹਿਬ ਸਿੰਘ ਨੂੰ ਲਿਆਂਦਾ। ਗਿਆਨੀ ਸਾਹਿਬ ਸਿੰਘ ਨੇ ਫੌਜੀ ਅਧਿਕਾਰੀਆਂ ਨੂੰ ਸਾਫ ਸ਼ਬਦਾਂ ਵਿਚ ਕਿਹਾ ਕਿ ਉਹ ਇਕਲੇ ਤੋਰ ਤੇ ਕੁਝ ਨਹੀਂ ਕਰ ਸਕਦੇ ਇਸ ਲਈ ਉਹਨਾਂ ਨੂੰ ਸਟਾਫ ਦੀ ਲੋੜ ਹੈ।
Operation Blue Star 1984ਗਿਆਨੀ ਸਾਹਿਬ ਸਿੰਘ ਨੂੰ ਕੋਤਵਾਲੀ ਲੈ ਜਾਇਆ ਗਿਆ ਜਿੱਥੇ ਉਹਨਾਂ ਕਈ ਮੁਲਾਜਮਾਂ ਦੀ ਪਹਿਚਾਣ ਕੀਤੀ। ਫੌਜੀ ਅਧਿਕਾਰੀਆਂ ਨੇ ਕੁਝ ਨੂੰ ਛੱਡਣ ਤੋਂ ਇਨਕਾਰ ਕਰ ਦਿਤਾ। ਗਿਆਨੀ ਸਾਹਿਬ ਸਿੰਘ ਨੇ ਵੀ ਮਰਿਯਾਦਾ ਬਹਾਲ ਹੋਣ ਵਿਚ ਰੁਕਾਵਟ ਲਈ ਫੌਜੀ ਅਧਿਕਾਰੀਆਂ ਨੂੰ ਜਿੰਮੇਵਾਰ ਠਹਿਰਾਇਆ। ਅਖੀਰ ਦੁਪਹਿਰ ਨੂੰ ਸ੍ਰੀ ਦਰਬਾਰ ਸਾਹਿਬ ਦੀ ਸਫ਼ਾਈ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਨ ਦੀ ਤਿਆਰੀ ਸ਼ੁਰੂ ਕੀਤੀ ਗਈ।
Operation Blue Star 1984ਸਿੱਖ ਫੌਜੀ ਇਸ ਕੰਮ ਵਿਚ ਮਦਦ ਦੇਣ ਲਈ ਅਗੇ ਆਏ।ਗਿਆਨੀ ਸਾਹਿਬ ਸਿੰਘ ਦੀ ਅਗਵਾਈ ਵਿਚ ਵਹਿੰਦੇ ਹੰਝੂਆਂ ਨਾਲ ਸ੍ਰੀ ਦਰਬਾਰ ਸਾਹਿਬ ਦੇ ਸੇਵਾਦਾਰਾਂ ਨੇ ਸਫਾਈ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ। ਭਾਈ ਹਰਪਾਲ ਸਿੰਘ ਅਰਦਾਸੀਏ ਨੇ ਅਰਦਾਸ ਕਰਦਿਆਂ ਜੋ ਕਿਛੁ ਹੋਆ ਸਭ ਕਿਛੁ ਤੁਝ ਤੇ ਤੇਰੀ ਸਭ ਅਸਨਾਈ ਪੜ ਕੇ ਸੇਵਾ ਸ਼ੁਰੂ ਕੀਤੀ। ਗਿਆਨੀ ਸਾਹਿਬ ਸਿੰਘ ਨੇ ਹੁਕਮਨਾਮਾ ਲਿਆ।
Operation Blue Star 1984ਗਿਆਨੀ ਸਾਹਿਬ ਸਿੰਘ ਅਗੇ ਜਿੰਮੇਵਾਰੀਆਂ ਜਿਆਦਾ ਸਨ ਤੇ ਸਮਾਂ ਥੋੜ੍ਹਾ। ਉਹ ਸਾਥੀ ਗ੍ਰੰਥੀ ਸਿੰਘ ਗਿਆਨੀ ਮੋਹਨ ਸਿੰਘ, ਗਿਆਨੀ ਸੋਹਣ ਸਿੰਘ, ਗਿਆਨੀ ਪੂਰਨ ਸਿੰਘ ਆਦਿ ਦੇ ਨਾਲ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਪ੍ਰੀਤਮ ਸਿੰਘ ਨੂੰ ਫੌਜ਼ੀਆ ਕੋਲੋ ਆਜ਼ਾਦ ਕਰਵਾਉਣ। ਗੁਰੂ ਘਰ ਦਾ ਬੇਸ਼ ਕੀਮਤੀ ਸਮਾਨ ਖਾਸਕਰ ਤੋਸ਼ਾ ਖਾਨਾ ਬਚਾਉਣ ਲਈ ਵੀ ਯਤਨ ਕਰ ਰਹੇ ਸਨ।
Darbar Sahib 1984ਸ਼ਾਮ 4 ਵਜ ਕੇ 30 ਮਿੰਟ ਤੇ ਸਰਕਾਰੀ ਰੇਡੀਓ ਆਕਾਸ਼ਵਾਨੀ ਜਲੰਧਰ ਤੋਂ 30 ਮਿੰਟ ਲਈ ਗੁਰਬਾਣੀ ਪ੍ਰਸਾਰਣ ਸ਼ੁਰੂ ਕਰ ਦਿਤਾ ਗਿਆ। ਆਕਾਸ਼ਵਾਨੀ ਜਲੰਧਰ ਨੇ ਦਸਿਆ ਕਿ ਸਵੇਰੇ 4 ਵਜ ਕੇ 30 ਮਿੰਟ ਤੋਂ 6 ਵਜੇ ਤਕ ਅਤੇ ਸ਼ਾਮ 4 ਵਜ ਕੇ 30 ਮਿੰਟ ਤੋਂ 5 ਵਜੇ ਤਕ ਰੋਜ਼ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ਹੋਇਆ ਕਰੇਗਾ।