Panthak News: ਸ਼੍ਰੋਮਣੀ ਕਮੇਟੀ ਦਫ਼ਤਰ ਵਿਚ ਸਾਥੀ ਮੁਲਾਜ਼ਮ ਦਾ ਕਤਲ ਕਰਨ ਵਾਲੇ ਸੁਖਬੀਰ ਦਾ ਸਾਥੀ ਮਲਕੀਅਤ ਸਿੰਘ ਗ੍ਰਿਫ਼ਤਾਰ
Published : Aug 9, 2024, 8:21 am IST
Updated : Aug 9, 2024, 8:21 am IST
SHARE ARTICLE
Malakiat Singh, the partner of Sukhbir who killed a fellow employee in the Shiromani Committee office, was arrested
Malakiat Singh, the partner of Sukhbir who killed a fellow employee in the Shiromani Committee office, was arrested

Panthak News: ਮੁੱਖ ਦੋਸ਼ੀ ਸੁਖਬੀਰ ਤੇ ਉਸ ਦੇ ਦੋ ਪੁੱਤਰ ਅਜੇ ਵੀ ਫ਼ਰਾਰ

 

Panthak News:: 3 ਅਗੱਸਤ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਵਿਚ ਧਰਮ ਪ੍ਰਚਾਰ ਕਮੇਟੀ ਦੀ ਲੇਖਾ ਸ਼ਾਖਾ ਵਿਚ ਕਲਰਕ ਦਰਬਾਰਾ ਸਿੰਘ ਦੇ ਕਤਲ ਨੂੰ ਛੇ ਦਿਨ ਬੀਤ ਜਾਣ ਤੋਂ ਬਾਅਦ ਵੀ ਜ਼ਿਲ੍ਹਾ ਪੁਲਿਸ ਖ਼ਾਲੀ ਹੱਥ ਹੈ। ਮੁੱਖ ਮੁਲਜ਼ਮ ਸੁਖਬੀਰ ਤੇ ਉਸ ਦੇ ਦੋ ਲੜਕੇ ਆਸ਼ੂ ਤੇ ਸਾਜਨ ਹਾਲੇ ਪੁਲਿਸ ਦੀ ਪਹੁੰਚ ਤੋਂ ਬਾਹਰ ਹਨ।ਵੀਰਵਾਰ ਨੂੰ ਪੁਲਿਸ ਨੇ ਸੁਖਬੀਰ ਦੇ ਇਕ ਸਾਥੀ ਮਲਕੀਅਤ ਸਿੰਘ ਨੂੰ ਗਿ੍ਰਫ਼ਤਾਰ ਕਰ ਲਿਆ।

ਉਸ ਕੋਲੋਂ ਪੁੱਛਗਿਛ ਕਰਨ ਤੋਂ ਬਾਅਦ ਵੀ ਪੁਲਿਸ ਮੁੱਖ ਮੁਲਜ਼ਮ ਬਾਰੇ ਕੋਈ ਸੁਰਾਗ਼ ਨਹੀਂ ਲਗਾ ਸਕੀ। ਇਸ ਨਾਕਾਮੀ ਨੇ ਪੁਲਿਸ ਦੀ ਕਾਰਜਪ੍ਰਣਾਲੀ ’ਤੇ ਕਈ ਸਵਾਲ ਖੜੇ ਕਰ ਦਿਤੇ ਹਨ। ਘਟਨਾ ਦੇ ਬਾਅਦ ਤੋਂ ਮੁੱਖ ਦੋਸ਼ੀ ਸੁਖਬੀਰ ਅਤੇ ਉਸ ਦੇ ਦੋ ਪੁੱਤਰ ਫਰਾਰ ਹਨ। ਪੁਲਿਸ ਨੇ ਮੁੱਖ ਮੁਲਜ਼ਮ ਸੁਖਬੀਰ ਸਿੰਘ, ਉਸ ਦੇ ਦੋ ਪੁੱਤਰਾਂ ਸਮੇਤ 6 ਵਿਅਕਤੀਆਂ ਵਿਰੁਧ ਕੇਸ ਦਰਜ ਕੀਤਾ ਸੀ।

ਜ਼ਿਕਰਯੋਗ ਹੈ ਕਿ 3 ਅਗੱਸਤ ਨੂੰ ਦੁਪਹਿਰ ਕਰੀਬ 1:30 ਵਜੇ ਸੁਖਬੀਰ ਸਿੰਘ ਅਤੇ ਉਸ ਦੇ ਸਾਥੀਆਂ ਨੇ ਸ਼੍ਰੋਮਣੀ ਕਮੇਟੀ ਦਫ਼ਤਰ ਵਿਚ ਧਰਮ ਪ੍ਰਚਾਰ ਵਿੰਗ ਦੇ ਲੇਖਾ ਸ਼ਾਖਾ ਦੇ ਕਲਰਕ ਦਰਬਾਰਾ ਸਿੰਘ ਦੀ ਛਾਤੀ ’ਤੇ ਕਿਰਪਾਨ ਨਾਲ ਹਮਲਾ ਕਰ ਦਿਤਾ ਸੀ, ਜਿਸ ਕਾਰਨ ਦਰਬਾਰਾ ਸਿੰਘ ਦੀ ਮੌਤ ਹੋ ਗਈ ਸੀ।

 

SHARE ARTICLE

ਏਜੰਸੀ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement