ਸ੍ਰੀ ਅਕਾਲ ਤਖਤ ਸਾਹਿਬ ਦੀ ਹਾਲਤ ਦੇਖ ਕੇ ਗਿਆਨੀ ਜ਼ੈਲ ਸਿੰਘ ਆਪੇ ਤੋਂ ਬਾਹਰ ਹੋ ਗਏ
Published : Jun 10, 2018, 1:35 pm IST
Updated : Jun 10, 2018, 1:35 pm IST
SHARE ARTICLE
10 June 1984
10 June 1984

ਸ੍ਰੀ ਦਰਬਾਰ ਸਾਹਿਬ ਦੀ ਮਰਿਯਾਦਾ ਬਹਾਲ ਹੋ ਚੁਕੀ ਸੀ ਪਰ ਕੀਰਤਨ ਵਿਚ ਵਿਚ ਰੋਕ ਦਿੱਤਾ ਜਾਂਦਾ।

ਸ੍ਰੀ ਦਰਬਾਰ ਸਾਹਿਬ ਦੀ ਮਰਿਯਾਦਾ ਬਹਾਲ ਹੋ ਚੁਕੀ ਸੀ ਪਰ ਕੀਰਤਨ ਵਿਚ ਵਿਚ ਰੋਕ ਦਿੱਤਾ ਜਾਂਦਾ। ਰਾਗੀ ਜਥੇ ਪੂਰੇ ਨਹੀਂ ਸਨ। ਸ਼ਹਿਰ ਵਿਚ ਕਰਫਿਊ ਲਗਾ ਹੋਇਆ ਸੀ। ਕਿਸੇ ਪਾਸੇ ਆਣਾ ਜਾਣਾ ਮੁਸ਼ਕਿਲ ਸੀ। ਸ਼ਹਿਰ ਵਿਚ ਖ਼ਾਸ ਕਰਕੇ ਸ੍ਰੀ ਦਰਬਾਰ ਸਾਹਿਬ ਅੰਦਰ ਅੱਜ ਸੁਰਖਿਆ ਹੋਰ ਸਖਤ ਸੀ। 9 ਜੂਨ ਨੂੰ ਇੱਕਾ ਦੁਕਾ ਗੋਲੀ ਚਲੀ ਸੀ। ਫ਼ੌਜ ਦੀ ਨਫਰੀ ਵਿਚ ਵਾਧਾ ਕੀਤਾ ਹੋਇਆ ਸੀ। ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਸਾਹਿਬ ਸਿੰਘ ਨੂੰ ਸੁਨੇਹਾ ਦਿੱਤਾ ਗਿਆ ਕਿ ਭਾਰਤ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਸ੍ਰੀ ਦਰਬਾਰ ਸਾਹਿਬ ਆ ਰਹੇ ਹਨ।

Giani Zail Singh Giani Zail Singhਸ੍ਰੀ ਦਰਬਾਰ ਸਾਹਿਬ ਕੀਰਤਨ ਲਈ ਭਾਈ ਸੁਰਿੰਦਰ ਸਿੰਘ ਪਟਨਾ ਸਾਹਿਬ ਵਾਲਿਆ ਦੀ ਡਿਊਟੀ ਲਗਾਈ ਗਈ। ਗਿਆਨੀ ਸਾਹਿਬ ਸਿੰਘ ਨੇ ਸਹਾਇਤਾ ਲਈ ਗਿਆਨੀ ਮੋਹਨ ਸਿੰਘ, ਸੋਹਣ ਸਿੰਘ ਨੂੰ ਬੁਲਾ ਲਿਆ। ਭਾਈ ਭਾਨ ਸਿੰਘ ਅਰਦਾਸੀਆ ਵੀ ਡਿਊਟੀ ਤੇ ਬੈਠ ਗਏ। ਗਿਆਨੀ ਜ਼ੈਲ ਸਿੰਘ ਨੂੰ ਲੈ ਕੇ ਕਾਰਾਂ ਦਾ ਕਾਫਲਾ ਸ੍ਰੀ ਦਰਬਾਰ ਸਾਹਿਬ ਵੱਲ ਵਧ ਰਿਹਾ ਸੀ। ਸ਼ਹਿਰ ਵਿਚ ਲਗੇ ਕਰਫਿਊ ਕਾਰਨ ਜ਼ਿੰਦਗੀ ਰੁਕੀ ਹੋਈ ਸੀ। ਗਿਆਨੀ ਜੀ ਦਾ ਕਾਫਲਾ ਘੰਟਾ ਘਰ ਦੀ ਬਾਹੀ ਤੇ ਰੁਕਿਆ। ਸ੍ਰੀ ਦਰਬਾਰ ਸਾਹਿਬ ਘੰਟਾ ਘਰ ਦੇ ਗੁਬੰਦ ਗੋਲੀਆਂ ਨਾਲ ਛੱਲਣੀ ਹੋਏ ਸਨ।

Giani Zail Singh Giani Zail Singh ਜਿਸ ਨੂੰ ਦੇਖ ਕੇ ਗਿਆਨੀ ਜੀ ਦੀਆਂ ਭੁੱਬਾਂ ਨਿਕਲ ਗਇਆ। ਫੌਜੀ ਅਧਿਕਾਰੀਆਂ ਨੇ ਗਿਆਨੀ ਜ਼ੈਲ ਸਿੰਘ ਦਾ ਰਸਮੀ ਸੁਆਗਤ ਕੀਤਾ। ਉਹਨਾਂ ਨੂੰ ਸ੍ਰੀ ਦਰਬਾਰ ਸਾਹਿਬ ਲੈ ਜਾਇਆ ਗਿਆ। ਸ੍ਰੀ ਦਰਬਾਰ ਸਾਹਿਬ ਦੀ ਹਾਲਤ ਦੇਖ ਕੇ ਗਿਆਨੀ ਜ਼ੈਲ ਸਿੰਘ ਲਗਾਤਾਰ ਰੋ ਰਹੇ ਸਨ। ਜਿਵੇਂ ਹੀ ਉਹ ਦਰਸ਼ਨੀ ਡਿਉੜੀ ਕੋਲ ਆਏ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਹਾਲਤ ਦੇਖ ਕੇ ਗਿਆਨੀ ਜ਼ੈਲ ਸਿੰਘ ਆਪੇ ਤੋਂ ਬਾਹਰ ਹੋ ਗਏ। ਫੌਜੀ ਅਧਿਕਾਰੀ ਲਗਾਤਾਰ ਆਪਣਾ ਪੱਖ ਰਾਸ਼ਟਰਪਤੀ ਅਗੇ ਰੱਖ ਰਹੇ ਸਨ।

ਇਸੇ ਦੌਰਾਨ ਗਰਮੀ ਕਰਕੇ ਰਾਸ਼ਟਰਪਤੀ ਦੇ ਸਿਰ ਤੇ ਉਹਨਾਂ ਦੇ ਇਕ ਸੁਰਖਿਆ ਕਰਮਚਾਰੀ ਸ਼ੇਖਵਾਤ ਖਾਨ ਨੇ ਛਤਰੀ ਤਾਨ ਦਿਤੀ ਜਿਸ ਨੂੰ ਗਿਆਨੀ ਜ਼ੈਲ ਸਿੰਘ ਨੇ ਸਖਤੀ ਨਾਲ ਰੋਕਿਆ। ਗਿਆਨੀ ਜ਼ੈਲ ਸਿੰਘ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾਣ ਲਈ ਤਿਆਰ ਸਨ। ਸ੍ਰੀ ਦਰਬਾਰ ਸਾਹਿਬ ਵਿਚ ਮੌਜੂਦ ਸਿੱਖ ਫੌਜੀ ਅਫਸਰਾਂ ਨੇ ਭਾਈ ਸੁਰਿੰਦਰ ਸਿੰਘ ਪਟਨਾ ਸਾਹਿਬ ਨੂੰ ਕਿਹਾ ਕਿ ਉਹ ਸ਼ਬਦ ਪੜੋ ਜਿਵੇਂ ਆਏ ਮਿਲ ਗੁਰਸਿਖ ਆਏ ਮਿਲ, ਅਵਹੋ ਸਜਣਾ ਹਉ ਦੇਖਾ ਦਰਸ਼ਨ ਤੇਰਾ ਰਾਮ ਆਦਿ, ਭਾਈ ਸੁਰਿੰਦਰ ਸਿੰਘ ਪਟਨਾ ਸਾਹਿਬ ਨੇ ਕੌਮੀ ਦਰਦ ਦਾ ਪ੍ਰਗਟਾਵਾ ਕਰਦਿਆਂ

Blue star 1984Operation blue star 1984ਭਾਈ ਗੁਰਦਾਸ ਜੀ ਦੀ ਵਾਰ ਆਪਨ ਹਥੀ ਆਪਣੀ ਜੜ ਆਪ ਉਹ ਪਟੇ ਕੁਤਾ ਰਾਜ ਬਠਾਲੀਏ ਪੜਣਾ ਸ਼ੁਰੂ ਕਰ ਦਿੱਤਾ। ਗਿਆਨੀ ਜ਼ੈਲ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਅੰਦਰ ਮੱਥਾ ਟੇਕਿਆ। ਭਾਈ ਭਾਨ ਸਿੰਘ ਨੇ ਰਵਾਇਤੀ ਤੋਰ ਤੇ ਭੇਟ ਕੀਤੇ ਜਾਣ ਵਾਲੇ ਪਤਾਸੇ ਵੀ ਨਹੀਂ ਦਿੱਤੇ। ਗਿਆਨੀ ਜ਼ੈਲ ਸਿੰਘ ਹੱਥ ਅਡ ਕੇ ਕੁਝ ਪਲ ਖੜ੍ਹਾ ਰਿਹਾ। ਉਹ ਕੀਰਤਨ ਸੁਣਨ ਲਈ ਰਾਗੀ ਸਿੰਘਾਂ ਦੇ ਸਾਹਮਣੇ ਬੈਠ ਗਿਆ। ਭਾਈ ਸੁਰਿੰਦਰ ਸਿੰਘ ਪਟਨਾ ਸਾਹਿਬ ਨੇ ਭਾਈ ਗੁਰਦਾਸ ਜੀ ਦੀ ਇਕ ਹੋਰ ਵਾਰ ਕੁਤੇ ਚੰਦਨ ਲਾਈਏ ਪੜਣਾ ਸ਼ੁਰੂ ਕਰ ਦਿਤਾ। ਗਿਆਨੀ ਜ਼ੈਲ ਸਿੰਘ ਸਿਰ ਨੀਵਾਂ ਕਰਕੇ ਬਾਣੀ ਸੁਣਦਾ ਰਿਹਾ।

opration blue staropration blue starਫੌਜੀ ਅਧਿਕਾਰੀ ਅੱਖਾਂ ਕੱਢ ਕੇ ਭਾਈ ਸੁਰਿੰਦਰ ਸਿੰਘ ਵੱਲ ਤੇ ਕਦੀ ਗਿਆਨੀ ਸਾਹਿਬ ਸਿੰਘ ਵੱਲ ਦੇਖ ਰਹੇ ਸਨ। ਕੁਝ ਸਮਾਂ ਦਰਬਾਰ ਸਾਹਿਬ ਅੰਦਰ ਬਿਤਾਉਣ ਤੋਂ ਬਾਅਦ ਗਿਆਨੀ ਜ਼ੈਲ ਸਿੰਘ ਉਠੇ। ਨਾਲ ਹੀ ਗਿਆਨੀ ਸਾਹਿਬ ਸਿੰਘ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚੋ ਉਠ ਪਏ। ਬਾਹਰ ਆ ਕੇ ਉਹਨਾਂ ਗਿਆਨੀ ਜ਼ੈਲ ਸਿੰਘ ਨੂੰ ਫੋਜ਼ ਦੇ ਜ਼ੁਲਮਾਂ ਤੇ ਅਤਿਆਚਾਰਾਂ ਦੀ ਦਾਸਤਾਨ ਸੁਣਾਈ। ਗਿਆਨੀ ਜ਼ੈਲ ਸਿੰਘ ਸਿਰ ਨੀਵਾਂ ਕਰਕੇ ਸੁਣਦੇ ਰਹੇ। ਉਹਨਾਂ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਕਰਨ ਦੀ ਇੱਛਾ ਜਾਹਿਰ ਕੀਤੀ।

Operation Blue StarOperation Blue Starਫੌਜੀ ਅਧਿਕਾਰੀ ਇਸ ਦੀ ਤਿਆਰੀ ਕਰਨ ਲਗੇ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕਿਰਪਾਲ ਸਿੰਘ ਵੀ ਸ੍ਰੀ ਦਰਬਾਰ ਸਾਹਿਬ ਆ ਗਏ ਤੇ ਉਹਨਾਂ ਦਰਸ਼ਨੀ ਡਿਉੜੀ ਕੋਲ ਜ਼ੈਲ ਸਿੰਘ ਨਾਲ ਮੁਲਾਕਾਤ ਕੀਤੀ। ਗਿਆਨੀ ਕਿਰਪਾਲ ਸਿੰਘ ਨੇ ਜ਼ੈਲ ਸਿੰਘ ਨੂੰ ਦੇਖ ਕੇ ਕਿਹਾ ਕੌਮ ਦੇ ਹਿਰਦੇ ਸੜ ਰਹੇ ਨੇ ਤੇ ਤੂੰ ਕੋਟ ਤੇ ਗੁਲਾਬ ਲਾਈ ਘੁੰਮ ਰਿਹਾ ਹੈ। ਗਿਆਨੀ ਜ਼ੈਲ ਸਿੰਘ ਪੁਰੀ ਜ਼ਿੰਦਗੀ ਬੰਦ ਗਲੇ ਵਾਲਾ ਕੋਟ ਜਿਸ ਨੂੰ ਅਚਕਨ ਕਿਹਾ ਜਾਂਦਾ ਹੈ ਤੇ ਪਜਾਮੀ ਪਾਉਂਦੇ ਰਹੇ। ਕੋਟ ਤੇ ਉਹ ਗੁਲਾਬ ਦਾ ਫੁੱਲ ਵੀ ਲਗਾਉਂਦੇ ਸਨ।

Operation Blue StarOperation Blue Star ਗਿਆਨੀ ਕਿਰਪਾਲ ਸਿੰਘ ਨੇ ਵੀ ਜ਼ੈਲ ਸਿੰਘ ਨੂੰ ਫੌਜੀ ਕਾਰਵਾਈ ਦੌਰਾਨ ਫੌਜੀ ਅਤਿਆਚਾਰਾਂ ਦੀ ਕਹਾਣੀ ਸੁਣਾਈ। ਉਹਨਾਂ ਦੱਸਿਆ ਕਿ ਕਿਵੇਂ ਫ਼ੌਜ ਨੇ ਜ਼ੁਲਮ ਦੀ ਅਤ ਕਰਦਿਆਂ ਮਾਸੂਮ ਬੱਚਿਆਂ, ਬਜ਼ੁਰਗਾਂ ਤੇ ਔਰਤਾਂ ਤੇ ਤਸ਼ੱਦਦ ਕੀਤਾ। ਜ਼ੈਲ ਸਿੰਘ ਚੁਪ ਚਾਪ ਸਿਰ ਨੀਵਾਂ ਕਰਕੇ ਸੁਣਦੇ ਰਹੇ। ਗਿਆਨੀ ਕਿਰਪਾਲ ਸਿੰਘ ਨੇ ਕਿਹਾ ਕਿ ਤੁਸੀਂ ਤੇ ਫ਼ੌਜ ਦੇ ਮੁਖੀ ਹੋ ਤੁਹਾਡੇ ਹੁਕਮ ਬਿਨਾ ਇਨੀ ਵੱਡੀ ਕਾਰਵਾਈ ਕਿਵੇਂ ਹੋਈ। ਜ਼ੈਲ ਸਿੰਘ ਤੁਸੀਂ ਪੰਥ ਦੇ ਕਸੂਰਵਾਰ ਹੋ। ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ, ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਦੀ ਸ਼ਹਾਦਤ ਤੇ ਅਣਗਿਣਤ ਸਿੱਖਾਂ ਦੇ ਕਤਲੇਆਮ ਦੇ ਜਿੰਮੇਵਾਰ।

Blue StarOperation blue star 1984ਜ਼ੈਲ ਸਿੰਘ ਕੋਲ ਕਿਸੇ ਵੀ ਗੱਲ ਦਾ ਜਵਾਬ ਨਹੀਂ ਸੀ। ਉਹ ਸਿਰਫ ਸੁਣ ਰਹੇ ਸਨ। ਅਖੀਰ ਉਹ ਪਰਿਕਰਮਾ ਕਰਨ ਲਗੇ। ਦੋਵੇ ਜਥੇਦਾਰ ਦਰਸ਼ਨੀ ਡਿਓੜੀ ਕੋਲ ਹੀ ਰੁਕ ਗਏ। ਜ਼ੈਲ ਸਿੰਘ ਪੂਰੀ ਪਰਿਕਰਮਾ ਦਾ ਬੜੀ ਬਾਰੀਕੀ ਨਾਲ ਮੁਆਇਨਾ ਕਰ ਰਹੇ ਸਨ। ਜਿਵੇਂ ਹੀ ਉਹ ਬੁੰਗਾ ਰਾਮਗੜ੍ਹੀਆ ਕੋਲੋ ਲੰਘ ਰਹੇ ਸਨ ਕਿ ਇਕ ਅਚਾਨਕ ਗੋਲੀ ਆਈ ਜੋ ਜ਼ੈਲ ਸਿੰਘ ਦੇ ਕੋਲੋ ਨਿਕਲ ਗਈ। ਨਾਲ ਜਾ ਰਿਹਾ ਇਕ ਸੁਰਖਿਆ ਕਰਮਚਾਰੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਜਿਸ ਦੀ ਬਾਅਦ ਵਿਚ ਮੌਤ ਹੋ ਗਈ। ਫੌਜੀ ਅਧਿਕਾਰੀਆਂ ਨੇ ਜਲਦੀ ਨਾਲ ਜ਼ੈਲ ਸਿੰਘ ਨੂੰ ਘੇਰੇ ਚ ਲੈ ਲਿਆ।

blue starOperation blue star 1984ਇਸ ਹਮਲੇ ਤੋਂ ਫੌਜੀ ਅਧਿਕਾਰੀ ਵੀ ਹੈਰਾਨ ਸਨ ਕਿਉਂਕਿ ਫੌਜੀ ਸਮਝਦੇ ਸਨ ਕਿ ਸਾਰੇ ਦਰਬਾਰ ਸਾਹਿਬ ਤੇ ਫ਼ੌਜ ਦਾ ਕਬਜਾ ਹੋ ਚੁਕਾ ਹੈ। ਗਿਆਨੀ ਜ਼ੈਲ ਸਿੰਘ ਨੂੰ ਫੁਰਤੀ ਨਾਲ ਸ੍ਰੀ ਦਰਬਾਰ ਸਾਹਿਬ ਸਮੂਹ ਵਿਚੋਂ ਬਾਹਰ ਲੈ ਜਾਇਆ ਗਿਆ। ਫੌਜੀ ਨਫਰੀ ਬੁੰਗਾ ਰਾਮਗੜ੍ਹੀਆ ਕੋਲ ਆਈ। ਇਸ ਵਾਰ ਨਾਲ ਫੌਜੀ ਗਿਆਨੀ ਪੂਰਨ ਸਿੰਘ ਨੂੰ ਵੀ ਲੈ ਕੇ ਆਏ। ਜਿਨ੍ਹਾਂ ਬਾਰ ਬਾਰ ਅਪੀਲ ਕੀਤੀ ਕਿ ਜੇ ਕੋਈ ਬੁੰਗੇ ਅੰਦਰ ਹੈ ਤੇ ਬਾਹਰ ਆ ਜਾਵੇ। ਪਰ ਕੋਈ ਨਹੀਂ ਆਇਆ। ਅਖੀਰ ਫੌਜੀਆਂ ਨੇ ਗਿਆਨੀ ਪੂਰਨ ਸਿੰਘ ਨੂੰ ਵਾਪਿਸ ਭੇਜ ਦਿੱਤਾ ਤੇ ਇਕ ਵਾਰ ਫਿਰ ਜ਼ੋਰਦਾਰ ਹਮਲਾ ਕੀਤਾ।

blue starOperation blue star 1984ਜਿਸ ਵਿਚ ਭਾਈ ਮੇਜਰ ਸਿੰਘ ਨਾਗੋਕੇ ਅਤੇ ਭਾਈ ਸਵਰਨ ਸਿੰਘ ਰੋਡੇ ਸ਼ਹੀਦ ਹੋ ਗਏ। 2 ਘੰਟੇ ਵਿਚ ਮੈਦਾਨ ਫਤਿਹ ਕਰਨ ਦੇ ਦਮਗਜੇ ਮਾਰਨ ਵਾਲੀ ਦੁਨੀਆ ਦੀ ਬੇਹਤਰੀਨ ਫੋਜ ਕਹੀ ਜਾਂਦੀ ਭਾਰਤੀ ਫੌਜ ਨੂੰ ਸ੍ਰੀ ਦਰਬਾਰ ਸਾਹਿਬ ਸਮੂਹ ਵਿਚੋਂ ਮੁਠੀ ਭਰ ਸਿੰਘਾਂ ਨਾਲ ਮੁਕਬਲਾ ਕਰਨ ਲਈ ਟੈਂਕ, ਤੋਪਾਂ, ਬਖ਼ਤਰਬੰਦ ਗੱਡੀਆਂ ਦੇ ਨਾਲ ਹਵਾਈ ਤੇ ਸਮੁੰਦਰੀ ਫੋਜ ਦਾ ਸਹਾਰਾ ਲੈਣਾ ਪਿਆ। ਜੂਨ 1984 ਬੀਤੇ ਅੱਜ 34 ਸਾਲ ਬੀਤ ਗਏ ਹਨ ਪਰ ਉਹ ਜ਼ਖਮ ਜੋ ਫੋਜ ਨੇ ਸਿੱਖ ਮਾਨਸਿਕਤਾ ਤੇ ਦਿਤੇ ਸਨ ਉਹ ਅੱਜ ਵੀ ਅਲੇ ਹਨ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement