ਹਰ ਪੰਥ ਦਰਦੀ ਨੂੰ ਅਕਾਲੀ ਦਲ ਦੇ ਪਤਨ ’ਤੇ ਦੁੱਖ ਪਰ ਸੁਖਬੀਰ ਇਖ਼ਲਾਕੀ ਜ਼ਿੰਮੇਵਾਰੀ ਲੈ ਕੇ ਪ੍ਰਧਾਨਗੀ ਛੱਡਣ ਲਈ ਹੀ ਤਿਆਰ ਨਹੀਂ : ਭਾਈ ਭੋਮਾ
Published : Jun 10, 2024, 8:20 am IST
Updated : Jun 10, 2024, 8:20 am IST
SHARE ARTICLE
File Photo
File Photo

ਕਿਹਾ, ਜੇ ਸੁਖਬੀਰ ਨੇ ਪ੍ਰਧਾਨਗੀ ਨਾ ਛੱਡੀ ਤਾਂ ਪੰਥ ਬਰਨਾਲੇ ਵਾਂਗ ਆਪੇ ਖੋਹ ਲਵੇਗਾ

ਚੰਡੀਗੜ੍ਹ  (ਭੁੱਲਰ): ਲੋਕ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸ਼ਰਮਨਾਕ ਹਾਰ ਭਾਵ ਜ਼ਮਾਨਤਾਂ ਹੀ ਜ਼ਬਤ ਤੋਂ ਬਾਅਦ ਪਾਰਟੀ ਵਿਚ ਬਗ਼ਾਵਤ ਵਾਲੀ ਸਥਿਤੀ ਬਣੀ ਹੋਈ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਇਕ ਨੇ ਇਕ ਬਿਆਨ ਰਾਹੀਂ ਮੰਗ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਪਣੀ ਅਗਵਾਈ ਹੇਠ ਲੋਕ ਸਭਾ ਚੋਣਾਂ ਵਿਚ ਹੋਈ ਅਕਾਲੀ ਦਲ ਦੀ ਸ਼ਰਮਨਾਕ ਹਾਰ ਤੋਂ ਇਖ਼ਲਾਕੀ ਜ਼ੁੰਮੇਵਾਰੀ ਲੈਂਦਿਆਂ ਪ੍ਰਧਾਨਗੀ ਤੋਂ ਤੁਰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ, ਪਰ ਸੁਖਬੀਰ ਸਿੰਘ ਇਖ਼ਲਾਕੀ ਜ਼ੁੰਮੇਵਾਰੀ ਲੈਂਦਿਆਂ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਨੂੰ ਤਿਆਰ ਨਹੀਂ ਅਤੇ ਨਾ ਹੀ ਕਦੇ ਹੋਈਆਂ ਹਾਰਾਂ ਤੇ ਉਤੇ ਮੰਥਨ ਕਰਨ ਲਈ ਤਿਆਰ ਹੋਇਆ ਹੈ। 

ਉਨ੍ਹਾਂ ਕਿਹਾ ਕਿ ਹਰ ਪੰਥਕ ਦਰਦੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪਤਨ ਦਾ ਦੁੱਖ ਹੈ ਤੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਚਾਹੁੰਦਾ ਹੈ ਪਰ ਜਿਸ ਕਾਰਨ ਪਾਰਟੀ ਦਾ ਪੱਤਣ ਹੋਇਆਂ ਉਹ ਸੁਖਬੀਰ ਸਿੰਘ ਬਾਦਲ ਪਾਸੇ ਹੋਣ ਲਈ ਤਿਆਰ ਨਹੀਂ ।ਜਦੋਂ ਕਿ ਢੀਂਡਸਾ, ਬੀਬੀ ਪਰਮਜੀਤ ਕੌਰ ਗੁਲਸ਼ਨ ,ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ, ਮਨਪ੍ਰੀਤ ਸਿੰਘ ਇਆਲੀ, ਸ ਬਲਦੇਵ ਸਿੰਘ ਮਾਨ ਤੇ ਕਈ ਹੋਰ ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਮੰਗ ਚੁੱਕੇ ਹਨ ਪਰ ਪ੍ਰਧਾਨ ਸਾਹਿਬ ਹਾਲੇ ਵੀ ਖਾਮੋਸ਼ ਹਨ। ਦੂਸਰੇ ਪਾਸੇ ਉਹ ਤਾਂ ਬੀਬਾ ਹਰਸਿਮਰਤ ਕੌਰ ਬਾਦਲ ਦੀ ਜਿੱਤ ਦੇ ਜਸ਼ਨ ਮਨਾ ਕੇ ਭੰਗੜੇ ਪਾ ਰਹੇ ਹਨ । ਚਾਹੀਦਾ  ਤਾਂ ਇਹ ਸੀ ਜਿਨ੍ਹਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਉਨ੍ਹਾਂ ਦੇ ਘਰ ਅਫ਼ਸੋਸ ਕਰਨ ਜਾਂਦੇ ਤੇ ਹੌਂਸਲਾ ਦੇਂਦੇ । 

ਉਨ੍ਹਾਂ ਕਿਹਾ ਕਿ ਸੁਖਬੀਰ ਜਦ ਤਕ ਪ੍ਰਧਾਨਗੀ ਤੋਂ ਅਸਤੀਫ਼ਾ ਨਹੀਂ ਦੇਂਦਾ, ਉਨੀਂ ਦੇਰ ਅਕਾਲੀ ਦਲ ਸਫ਼ਲਤਾ ਦੀਆਂ ਪੌੜੀਆਂ ਨਹੀਂ ਚੜ੍ਹ ਸਕਦਾ।   ਅਕਾਲੀ ਦਲ  1996 ਤੋਂ ਬਾਅਦ ਪੰਥਕ ਲਾਈਨ ਛੱਡ ਕੇ ਕਾਂਗਰਸ  ਤੇ ਭਾਜਪਾ  ਵਾਲੀ ਲਾਈਨ ਉਪਰ ਤੁਰ ਪਿਆ। ਪੰਥ ਨੂੰ ਛੱਡ ਕੇ ਸਿਰਸੇ ਵਾਲੇ ਸਾਧ ਨਾਲ ਯਾਰੀ ਪਾ ਲਈ। ਬਰਗਾੜੀ, ਬਹਿਬਲ ਕਲਾਂ ਗੋਲੀ ਕਾਂਡ ਇਨ੍ਹਾਂ ਦੀ ਸਰਕਾਰ ਵਿਚ ਹੋਏ। ਸਿੱਖ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿਚ ਮਾਰਨ ਵਾਲਿਆਂ ਨੂੰ ਸਜ਼ਾਵਾਂ ਦੇਣ ਦੀ ਬਜਾਏ ਸੁਮੇਧ ਸੈਣੀ ਤੇ ਇਜ਼ਹਾਰ ਆਲਮ ਵਰਗਿਆਂ ਨੂੰ ਉਚ ਅਹੁਦਿਆਂ ਨਾਲ ਨਿਵਾਜਿਆ।

ਕੋਈ ਜਾਂਚ ਕਮਿਸ਼ਨ ਨਹੀਂ ਬਿਠਾਇਆ। ਸਿੱਖ ਕੌਮ ਦਾ ਹਰਿਆਵਲ ਦਸਤਾ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਖ਼ਤਮ ਕਰਨ ਲਈ ਉਸ ਦੇ ਮੁਕਾਬਲੇ ਨਾਸਤਕ ਜਥੇਬੰਦੀ ਐਸ ਓ ਵਾਈ ਬਣਾਈ ਜਿਸ ਨੇ ਅਕਾਲੀ ਦਲ ਦੀ ਬੇੜੀ ਵਿਚ ਵਟੇ ਪਾਏ। ਤਖ਼ਤਾਂ ਦੇ ਜਥੇਦਾਰਾਂ ਨੂੰ ਮੁੱਖ ਮੰਤਰੀ ਦੀ ਸਰਕਾਰੀ ਕੋਠੀ ਸੱਦ ਕੇ ਸੌਦਾ ਸਾਧ ਨੂੰ ਮੁਆਫ਼ ਕਰਨ ਦੇ ਹੁਕਮ ਚਾੜ੍ਹੇ ਗਏ। ਟਕਸਾਲੀ ਅਕਾਲੀ ਲੀਡਰਸ਼ਿਪ ਨੂੰ ਖੁੱਡੇ  ਲਾਈਨ ਲਾ ਕੇ ਅਪਣੇ ਕਾਕਿਆਂ, ਚਿੱਟੇ ਦੇ ਥੋਕ ਤੇ ਪ੍ਰਚੂਨ ਦੇ ਵਪਾਰੀਆਂ ਨੂੰ ਮੂਹਰੇ ਲਾਇਆ ਗਿਆ।ਇਸ ਸੱਭ ਦਾ ਨਤੀਜਾ ਸਾਡੇ ਸਾਹਮਣੇ ਹੈ। ਭੋਮਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਕੰਧ ’ਤੇ ਲਿਖਿਆ ਪੜ੍ਹ ਕੇ ਪਾਰਟੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ, ਨਹੀਂ ਤਾਂ ਫਿਰ ਬਰਨਾਲੇ ਵਾਂਗ ਖ਼ੁਦ ਪੰਥ ਪ੍ਰਧਾਨਗੀ ਖੋਹ ਲਵੇਗਾ। ਹੁਣ ਬਚਿਆ ਵੀ ਕੀ ਹੈ? ਇਸ ਵਿਚ ਹੀ ਪੰਥ ਤੇ ਸ਼੍ਰੋਮਣੀ ਅਕਾਲੀ ਦਲ ਅਤੇ ਉਸ ਦੀ ਖ਼ੁਦ ਸੁਖਬੀਰ ਸਿੰਘ ਬਾਦਲ ਦੀ ਭਲਾਈ ਹੈ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement