Punjab News: 5 ਮੈਂਬਰੀ ਕਮੇਟੀ ਦੀ ਸੁਖਬੀਰ ਬਾਦਲ ਨੂੰ ਦੋ-ਟੁੱਕ, ਕਿਹਾ- ਅਕਾਲ ਤਖ਼ਤ ਦੇ ਹੁਕਮਨਾਮੇ ਨੂੰ ਮੰਨ ਕੇ ਪ੍ਰਧਾਨਗੀ ਛੱਡੋ
Published : Jun 10, 2025, 7:44 am IST
Updated : Jun 10, 2025, 7:44 am IST
SHARE ARTICLE
5-member committee
5-member committee

ਪੰਥਕ ਏਕਤਾ ਚਾਹੁੰਦੇ ਹੋ ਤਾਂ ਬਿਨਾਂ ਕਿਸੇ ਕਿੰਤੂ-ਪਰੰਤੂ ਅਕਾਲ ਤਖ਼ਤ ਦੇ ਹੁਕਮਨਾਮੇ ਨੂੰ ਮੰਨ ਕੇ ਪ੍ਰਧਾਨਗੀ ਛੱਡੋ

Punjab News: ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਅਕਾਲ ਤਖ਼ਤ ਸਾਹਿਬ ਤੋਂ ਬਣੀ ਭਰਤੀ ਕਮੇਟੀ ਮੈਬਰਾਂ ਮਨਪ੍ਰੀਤ ਸਿੰਘ ਇਯਾਲੀ, ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਜਥੇਦਾਰ ਇਕਬਾਲ ਸਿੰਘ ਝੂੰਦਾਂ, ਜਥੇਦਾਰ ਸੰਤਾ ਸਿੰਘ ਉਮੈਦਪੁਰੀ, ਬੀਬੀ ਸਤਵੰਤ ਕੌਰ ਨੇ ਜਾਰੀ ਬਿਆਨ ਵਿਚ ਕਿਹਾ ਕਿ ਸੰਗਤ ਤੋਂ ਮਿਲ ਰਹੇ ਭਰਪੂਰ ਸਮਰਥਨ ਦੇ ਚਲਦੇ ਸੀਮਤ ਸਮੇ ਦੇ ਬਾਵਜੂਦ ਭਰਤੀ ਕਮੇਟੀ ਅਪਣੇ ਚੁਣੌਤੀ ਭਰਪੂਰ ਕਾਰਜ ਨੂੰ ਨੇਪਰੇ ਚਾੜਨ ਦੇ ਨੇੜੇ ਪਹੁੰਚ ਚੁੱਕੀ ਹੈ ਅਤੇ ਬਹੁਤ ਜਲਦ ਪੰਜਾਬ ਪ੍ਰਸਤ ਅਤੇ ਪੰਥ ਪ੍ਰਵਾਨਤ ਲੀਡਰਸ਼ਿਪ ਮਿਲਣ ਜਾ ਰਹੀ ਹੈ। 

ਅਕਾਲੀ ਏਕਤਾ ਲਈ ਬੀਤੇ ਦਿਨ ਸੁਖਦੇਵ ਸਿੰਘ ਢੀਂਡਸਾ ਦੇ ਸ਼ਰਧਾਂਜਲੀ ਸਮਾਗਮ ’ਚ ਆਏ ਵਿਚਾਰਾਂ ਬਾਰੇ ਕਮੇਟੀ ਨੇ ਸਪੱਸ਼ਟ ਕਰ ਦਿਤਾ ਹੈ ਕਿ ਪੰਥਕ ਖੜੋਤ ਅਤੇ ਖਲਾਅ ਨੂੰ ਭਰਨ ਲਈ ਦੋ ਦਸੰਬਰ ਨੂੰ ਜਾਰੀ ਹੁਕਮਨਾਮਾ ਸਾਹਿਬ ਵਿਚ ਦਰਜ ਇਕ-ਇਕ ਸ਼ਬਦ ਤੇ ਪਹਿਰਾ ਦੇਣ ਦੀ ਵਚਨਬੱਧਤਾ ਨੂੰ ਮੁੜ ਦੁਹਰਾਉਂਦੇ ਹੋਏ  ਹੁਕਮਨਾਮਾ ਸਾਹਿਬ ਦੀ ਛਤਰ ਛਾਇਆ ਹੇਠ ਅੱਗੇ ਵਧਣ ਦੀ ਗੱਲ ਆਖੀ ਗਈ ਹੈ।

ਭਰਤੀ ਕਮੇਟੀ ਮੈਬਰਾਂ ਨੇ ਕਿਹਾ ਕਿ ਢੀਂਡਸਾ ਦੇ ਸ਼ਰਧਾਂਜਲੀ ਸਮਾਰੋਹ ਵਿਚ ਪਹੁੰਚੇ ਹਰ ਵਰਕਰ ਅਤੇ ਲੀਡਰ ਸਾਹਿਬਾਨ ਨੇ ਏਕਤਾ, ਇਕੱਠ ਅਤੇ ਸਮੂਹਕ ਰੂਪ ਵਿਚ ਅੱਗੇ ਵਧਣ ਦੀ ਆਪਣੀ ਮਨਸ਼ਾ ਨੂੰ ਰੱਖਿਆ। ਭਰਤੀ ਕਮੇਟੀ ਮੈਬਰਾਂ ਨੇ ਤੇਜੀ ਅਤੇ ਗੰਭੀਰਤਾ ਨਾਲ ਏਕਤਾ ਦੀ ਉੱਠ ਰਹੀ ਮੰਗ ਨੂੰ ਅਪਣੇ ਹੁਣ ਤਕ ਦੇ ਕਾਰਜ ਨੂੰ ਸਫ਼ਲਤਾ ਵਿਚ ਵੇਖਿਆ।

ਭਰਤੀ ਕਮੇਟੀ ਮੈਬਰਾਂ ਨੇ ਕਿਹਾ ਕਿ ਬੇਸ਼ਕ ਢਾਈ ਮਹੀਨੇ ਦਾ ਸਮਾਂ ਲੱਗਾ, ਏਕਤਾ ਦੀ ਗੱਲ ਨੂੰ ਨਾ ਸਿਰਫ਼ ਮਹਿਸੂਸ ਕਰਵਾਉਣ ਲਈ ਸਗੋ ਪੰਜਾਬ ਅਤੇ ਪੰਥ ਲਈ ਏਕਤਾ ਦੀ ਕਿਉਂ ਲੋੜ ਹੈ ਇਹ ਦੱਸਣ ਅਤੇ ਸਮਝਾਉਣ ਲਈ, ਇਸ ਕਾਰਜ ਵਿਚ ਮਿਲੀ ਸਫ਼ਲਤਾ ਲਈ ਉਹ ਹਰ ਉਸ ਬਾਸ਼ਿੰਦੇ ਦੇ ਸ਼ੁਕਰਗੁਜਾਰ ਹਨ, ਜਿਹਨਾ ਨੇ 18 ਮਾਰਚ ਤੋਂ ਪੰਥ ਦੀ ਏਕਤਾ ਅਤੇ ਲੀਡਰਸ਼ਿਪ ਭਾਲ ਨੂੰ ਪੂਰਾ ਕਰਨ ਲਈ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮਾਂ ਤੇ ਜਾਰੀ ਭਰਤੀ ਵਿਚ ਅਪਣਾ ਸਾਥ ਦਿਤਾ। ਭਰਤੀ ਕਮੇਟੀ ਮੈਬਰਾਂ ਨੇ ਕਿਹਾ ਕਿ ਫ਼ਸੀਲ ਤੋ ਹੋਏ ਹੁਕਮਨਾਮੇ ਤੇ ਪਹਿਰਾ ਦੇਣਾ ਹਰ ਸਿੱਖ ਦਾ ਫ਼ਰਜ਼ ਨਹੀਂ ਨੈਤਿਕ ਜ਼ਿੰਮੇਵਾਰੀ ਹੈ। ਸਿੱਖ ਕੌਮ ਨੂੰ ਅਪਣੀ ਤਾਕਤ ਚਾਹੇ ਉਹ ਧਾਰਮਕ ਹੋਵੇ, ਸਿਆਸੀ ਹੋਵੇ, ਉਸ ਲਈ ਸਾਡਾ ਰਾਹ ਦਿਸੇਰਾ ਅਕਾਲ ਤਖ਼ਤ ਸਾਹਿਬ ਹੀ ਹਨ।

ਭਰਤੀ ਕਮੇਟੀ ਮੈਬਰਾਂ ਨੇ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਧੜੇ ਨੂੰ ਦੋ ਟੁੱਕ ਕਿਹਾ ਕਿ, ਜੇਕਰ ਉਹ ਬਿਖਰੀ ਹੋਈ ਪੰਥਕ ਸ਼ਕਤੀ ਦੇ ਏਕਾਕ੍ਰਿਤ ਕਰਨ ਦੇ ਹਮਾਇਤੀ ਹਨ, ਸਮਰਥਕ ਹਨ ਤਾਂ ਉਹ ਬਿਨਾਂ ਦੇਰੀ , ਬਿਨਾ ਕਿਸੇ ਕਿੰਤੂ ਪ੍ਰੰਤੂ ਦੇ ਅਕਾਲ ਤਖ਼ਤ ਸਾਹਿਬ ਤੋਂ ਹੋਏ ਹੁਕਮਨਾਮਾ ਸਾਹਿਬ ਦੀ ਛਤਰ ਛਾਇਆ ਦਾ ਜਿੱਥੇ ਨਿੱਘ ਮਾਨਣ,ਉਥੇ ਹੀ ਅਪਣੇ ਧੜੇ ਦੀ, ਅਪਣੇ ਆਪ ਨੂੰ ਪ੍ਰਧਾਨ ਬਣਾਉਣ ਲਈ ਹੁਕਮਨਾਮਾ ਸਾਹਿਬ ਦੀ ਭਾਵਨਾ ਦੇ ਉਲਟ ਕੀਤੀ ਭਰਤੀ ਤੇ ਪਸ਼ਚਾਤਾਪ ਕਰਦੇ ਹੋਏ, ਅਪਣੇ ਧੜੇ ਦੀ ਪ੍ਰਧਾਨਗੀ ਛੱਡ ਕੇ ਪੰਥਕ ਏਕਤਾ ਅਤੇ ਸਿਆਸੀ ਮਜ਼ਬੂਤੀ ਲਈ ਤਿਆਗ ਅਤੇ ਕੁਰਬਾਨੀ ਦੀ ਭਾਵਨਾ ਦੀ ਮਿਸਾਲ ਦੇਣ।

ਭਰਤੀ ਕਮੇਟੀ ਮੈਬਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਫ਼ਸੀਲ ਤੋ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰਨ ਦੀ ਸੇਵਾ ਇਸ ਲਈ ਮਿਲੀ ਕਿਉ ਕਿ ਫ਼ੈਸਲਾ ਲੈਣ ਵਾਲੀ ਲੀਡਰਸ਼ਿਪ ਸਮੂਹਕ ਰੂਪ ਵਿਚ ਸਿਆਸੀ ਅਗਵਾਈ ਕਰਨ ਦਾ ਨੈਤਿਕ ਅਧਾਰ ਗੁਆ ਚੁੱਕੀ ਹੈ, ਇਸ ਦਾ ਹੁਕਮਨਾਮਾ ਸਾਹਿਬ ਵਿੱਚ ਸਪੱਸ਼ਟਤਾ ਨਾਲ ਵਰਣਨ ਹੈ। 

ਜਾਰੀ ਬਿਆਨ ਵਿਚ ਭਰਤੀ ਕਮੇਟੀ ਮੈਬਰਾਂ ਨੇ ਕਿਹਾ ਕਿ ਹਊਮੇ, ਸਿਆਸੀ ਹੰਕਾਰ, ਜ਼ਿਦ ਹੱਠ ਤੋਂ ਨੂੰ ਪਿੱਛੇ ਰੱਖ ਕੇ ਸਾਰੀਆਂ ਪੰਥਕ ਧਿਰਾਂ ਨੂੰ ਇਕਜੁੱਟ ਹੋਣਾ ਸਮੇਂ ਦੀ ਵੱਡੀ ਲੋੜ ਹੈ।  ਭਰਤੀ ਕਮੇਟੀ ਮੈਬਰਾਂ ਨੇ ਕਿਹਾ ਕਿ ਦਿੱਲੀ ਤੋਂ ਚਲਦੇ ਹੁਕਮ, ਪੰਜਾਬ ਅਤੇ ਪੰਜਾਬੀਅਤ ਨਾਲ ਇਨਸਾਫ਼ ਨਹੀਂ ਕਰ ਸਕਦੇ। ਪੰਥ ਦੇ ਵਢੇਰੇ ਹਿੱਤਾਂ ਦੀ ਰਾਖੀ ਕਰਨ ਲਈ ਅਤੇ ਵੱਡੇ ਮਸਲਿਆਂ ਦੇ ਹੱਲ ਲਈ ਏਕਤਾ ਹੀ ਇਕੋ ਇਕ ਰਸਤਾ ਹੈ। 
 

SHARE ARTICLE

ਏਜੰਸੀ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement