ਮਜੀਠੀਆ ਤੇ ਬਾਦਲ ਪਰਵਾਰ ਵਲੋਂ ਕੀਤੇ ਗੁਨਾਹ ਇਤਿਹਾਸ ਵਿਚ ਕਾਲੇ ਅੱਖਰਾਂ 'ਚ ਦਰਜ ਹੋਣਗੇ : ਬ੍ਰਹਮਪੁਰਾ
Published : Dec 10, 2018, 11:14 am IST
Updated : Dec 10, 2018, 11:14 am IST
SHARE ARTICLE
Ranjit Singh Brahmpura addressing the rally
Ranjit Singh Brahmpura addressing the rally

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਲੋਕ ਸਭਾ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਅੱਜ ਖਡੂਰ ਸਾਹਿਬ.........

ਤਰਨ ਤਾਰਨ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਲੋਕ ਸਭਾ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਅੱਜ ਖਡੂਰ ਸਾਹਿਬ ਦੇ ਪਿੰਡ ਭਰੋਵਾਲ ਵਿਖੇ ਵਰਕਰਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕੀਤਾ। ਬ੍ਰਹਮਪੁਰਾ ਨੇ ਕਿਹਾ ਕਿ ਮਜੀਠੀਆ ਤੇ ਬਾਦਲ ਪਰਵਾਰ 'ਅਕਾਲ ਤਖ਼ਤ ਸਾਹਿਬ' ਵਿਖੇ ਖਿਮਾ ਜਾਚਨਾ ਬਹਾਨੇ ਲੋਕਾਂ ਨੂੰ ਸਿਰਫ਼ ਗੁਮਰਾਹ ਕਰ ਰਹੇ ਹਨ ਪਰ ਇਨ੍ਹਾਂ ਵਲੋਂ ਕੀਤੀਆਂ ਗ਼ਲਤੀਆਂ ਕਾਰਨ ਹੁਣ ਸੱਭ ਕੁੱਝ ਸਾਫ਼ ਹੋ ਚੁਕਾ ਹੈ ਅਤੇ ਲੋਕ ਇਨ੍ਹਾਂ ਦੇ ਝੂਠੇ ਬਹਿਕਾਵੇ ਵਿਚ ਨਹੀਂ ਆਉਣਗੇ ਕਿਉਂ ਜੋ ਇਨ੍ਹਾਂ ਪੰਥ ਦੇ ਗ਼ਦਾਰਾਂ ਵਲੋਂ ਗ਼ਲਤੀਆਂ ਨਹੀਂ ਪਾਪ ਕੀਤੇ ਗਏ ਹਨ

ਜੋ ਕਿਸੇ ਕੀਮਤ 'ਤੇ ਬਖ਼ਸ਼ੇ ਨਹੀਂ ਜਾ ਸਕਦੇ ਅਤੇ ਮਜੀਠੀਆ ਤੇ ਬਾਦਲ ਪਰਵਾਰ ਦਾ ਨਾਂ ਇਤਿਹਾਸ ਦੇ ਪੰਨਿਆਂ ਵਿਚ ਕਾਲੇ ਅੱਖਰਾਂ ਵਿਚ ਦਰਜ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਵੀ ਇਸ ਪਰਵਾਰ ਦਾ ਕਬਜ਼ਾ ਹੈ ਜੋ ਇਸ ਸਿੱਖ ਸੰਸਥਾ ਨੂੰ ਅਪਣੇ ਢੰਗ ਨਾਲ ਹੀ ਚਲਾਉਂਦਾ ਹੈ ਜਿਸ ਨਾਲ ਸਿੱਖ ਪੰਥ ਦੀ ਮਰਿਆਦਾ ਦਾ ਉਲੰਘਣ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਇਸ ਪਰਵਾਰ ਦੇ ਕਬਜ਼ੇ ਵਿਚੋਂ ਸ਼੍ਰੋਮਣੀ ਕਮੇਟੀ ਨੂੰ ਜਲਦ ਮੁਕਤ ਕਰਾਇਆ ਜਾਵੇਗਾ

ਜਿਸ ਨਾਲ ਇਹ ਸੰਸਥਾ ਅਪਣੇ ਪੁਰਾਣੇ 1925 ਵਾਲੇ ਸਿਧਾਂਤਾਂ ਮੁਤਾਬਕ ਕਿਸੇ ਦੀ ਵੀ ਦਖ਼ਲ ਅੰਦਾਜ਼ੀ ਤੋਂ ਬਗ਼ੈਰ ਸੁਚਾਰੂ ਢੰਗ ਨਾਲ ਕੰਮ ਕਰ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਅਕਾਲ ਤਖ਼ਤ ਸਾਹਿਬ ਤੋਂ ਅਸ਼ੀਰਵਾਦ ਲੈ ਕੇ ਨਵੇਂ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਕੀਤਾ ਜਾਵੇਗਾ ਅਤੇ ਇਹ ਅਕਾਲੀ ਦਲ ਸੂਬੇ ਦੇ ਹਰ ਵਰਗ ਦੇ ਲੋਕਾਂ ਲਈ ਕੰਮ ਕਰੇਗਾ ਜਿਸ ਨਾਲ ਪੰਜਾਬ ਵਿਚ ਖ਼ੁਸ਼ਹਾਲੀ ਆ ਸਕੇ। ਉਨ੍ਹਾਂ ਲੋਕਾਂ ਨੂੰ 16 ਦਸੰਬਰ ਨੂੰ ਨਵੇਂ ਅਕਾਲੀ ਦਲ ਦੇ ਗਠਨ ਕਰਨ ਵਾਲੇ ਦਿਨ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਅਪੀਲ ਕੀਤੀ।

ਇਸ ਇਕੱਠ ਨੂੰ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਅਪਣੇ ਸੰਬੋਧਨ ਦੌਰਾਨ ਕਿਹਾ ਕਿ ਮਜੀਠੀਆ ਤੇ ਬਾਦਲ ਪਰਵਾਰ ਵਲੋਂ ਸ਼੍ਰੋਮਣੀ ਕਮੇਟੀ ਵਿਚ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਵੀ ਡਰਾਇਆ, ਧਮਕਾਇਆ ਜਾ ਰਿਹਾ ਹੈ ਪਰ ਲੋਕ ਸਿਰਫ਼ ਹੱਕ ਸੱਚ 'ਤੇ ਹੀ ਪਹਿਰਾ ਦੇਣਗੇ। ਇਨ੍ਹਾਂ ਵਲੋਂ ਜੋ ਗੁਨਾਹ ਕੀਤੇ ਗਏ ਉਹ ਮਾਫ਼ੀਯੋਗ ਨਹੀਂ ਹਨ ਜਿਸ ਦੀ ਸਜ਼ਾ ਇਨ੍ਹਾਂ ਪਾਪੀਆਂ ਨੂੰ ਜ਼ਰੂਰ ਮਿਲੇਗੀ ਜਿਨ੍ਹਾਂ ਅਪਣੇ ਨਿਜੀ ਸਵਾਰਥਾਂ ਲਈ ਸਿੱਖ ਪੰਥ ਅਤੇ ਕੌਮ ਨਾਲ ਗ਼ਦਾਰੀ ਕੀਤੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement