ਕੀ ਸਿੱਖ ਗੁਰੂ ਸਾਹਿਬਾਨ ਲਵ ਤੇ ਕੁਸ਼ ਦੇ ਵੰਸ਼ ਵਿਚੋਂ ਹਨ?
Published : Aug 11, 2020, 10:29 am IST
Updated : Aug 11, 2020, 10:30 am IST
SHARE ARTICLE
File Photo
File Photo

ਬਚਿੱਤਰ ਨਾਟਕ ਤਾਂ ਇਹੀ ਕਹਿੰਦਾ ਹੈ, 'ਦਸਮ ਗ੍ਰੰਥ' ਦੇ ਹਮਾਇਤੀ ਜਵਾਬ ਦੇਣ ਤਾਂ ਕਿਵੇਂ ਦੇਣ? ਉਨ੍ਹਾਂ ਨੂੰ ਮੋਦੀ ਦੀ ਗੱਲ ਮੰਨਣੀ ਹੀ ਪੈਣੀ ਹੈ

ਅੰਮ੍ਰਿਤਸਰ, 10 ਅਗੱਸਤ (ਪਰਮਿੰਦਰਜੀਤ ਸਿੰਘ): ਕੀ ਸਿੱਖ ਗੁਰੂ ਸਾਹਿਬਾਨ  ਲਵ ਤੇ ਕੁਸ਼ ਦੇ ਵੰਸ਼ ਵਿਚੋਂ ਹਨ? ਇਹ ਸਵਾਲ ਪਿਛਲੇ ਕੁੱਝ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸਿੱਖ ਇਤਿਹਾਸ ਦੇ ਮੂਲ ਸਰੋਤ ਵਜੋਂ ਪ੍ਰਚਾਰੇ ਜਾਂਦੇ ਦਸਮ ਗ੍ਰੰਥ ਦੇ ਬਚਿੱਤਰ ਨਾਟਕ ਨੂੰ ਪੜ੍ਹਿਆ ਜਾਵੇ ਤਾਂ ਬਿਲਕੁਲ ਸਪਸ਼ਟ ਹੈ ਕਿ ਗੁਰੂ ਨਾਨਕ ਕੁਸ਼ ਤੇ ਗੁਰੂ ਰਾਮਦਾਸ ਜੀ ਲਵ ਦੀ ਅੰਸ਼ ਵਿਚੋਂ ਸਨ।

File PhotoFile Photo

ਇਹ ਦਾਅਵਾ ਕੋਈ ਹੋਰ ਸੰਸਥਾ ਨਹੀਂ ਸਗੋਂ ਸਿੱਖਾਂ ਦੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਕਾਸ਼ਤ ਬਚਿੱਤਰ ਨਾਟਕ ਵਿਚ ਸਾਬਤ ਕੀਤੀ ਜਾ ਰਹੀ ਹੈ। ਗੋਬਿੰਦ ਗੀਤਾ ਤੇ ਗੋਬਿੰਦ ਰਮਾਇਣ ਨੂੰ ਲੈ ਕੇ ਚਲ ਰਹੇ ਵਿਵਾਦ ਵਿਚਕਾਰ ਇਕ ਨਵਾਂ ਪੱਖ ਉਭਰ ਕੇ ਸਾਹਮਣੇ ਆਇਆ ਹੈ। ਸ਼੍ਰੋਮਣੀ ਕਮੇਟੀ ਪਿਛਲੇ ਲੰਮੇ ਸਮੇਂ ਤੋਂ ਇਕ ਕਿਤਾਬ ਬਚਿੱਤਰ ਨਾਟਕ ਦੇ ਨਾਮ ਹੇਠ ਪ੍ਰਕਾਸ਼ਤ ਕਰ ਕੇ ਸੰਗਤਾਂ ਨੂੰ ਦੇ ਰਹੀ ਹੈ। ਬਚਿੱਤਰ ਨਾਟਕ ਬਾਰੇ ਕਿਹਾ ਜਾਂਦਾ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ ਤੇ ਉਨ੍ਹਾਂ ਇਸ ਨਾਮ ਹੇਠ ਅਪਣੀ ਸਵੈ ਜੀਵਨੀ ਲਿਖੀ। ਬਚਿੱਤਰ ਨਾਟਕ ਵਿਚ ਲਿਖਾਰੀ ਨੇ ਗੁਰੂ ਸਾਹਿਬ ਦੇ ਨਾਮ ਹੇਠ ਗੁਰੂ ਸਾਹਿਬਾਨ ਨੂੰ ਰਾਮ ਅੰਸ਼ ਦਸਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਤੇ ਇਸ ਕਥਾ ਮੁਤਾਬਕ ਰਾਮ ਜੀ ਦੇ ਪੁੱਤਰ ਲਵ ਤੇ ਕੁਸ਼ ਤੋਂ ਸ਼ੁਰੂ ਹੋ ਕੇ ਦੋ ਅੰਸ਼ਾਂ ਬੇਦੀ ਤੇ ਸੋਢੀ ਅੰਸ਼ ਕਹਾਉਂਦੀਆਂ ਹਨ। ਬੇਦੀ ਅੰਸ਼ ਤੋਂ ਗੁਰੂ ਨਾਨਕ ਸਾਹਿਬ ਤੇ ਸੋਢੀ ਅੰਸ਼ ਤੋਂ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਹੋਇਆ। ਬਚਿੱਤਰ ਨਾਟਕ ਵਿਚ ਪੂਰੇ ਵਿਸਥਾਰ ਨਾਲ ਬੇਦੀ ਤੇ ਸੋਢੀ ਕੁਲ ਦੇ ਪੂਰਵਜਾਂ ਦਾ ਵੇਰਵਾ ਦਿਤਾ ਗਿਆ ਹੈ। ਇਸ ਵੇਰਵੇ ਨੂੰ ਪੜ੍ਹਨ ਤੋਂ ਬਾਅਦ ਜੇਕਰ ਇਹ ਕਿਹਾ ਜਾਵੇ ਕਿ ਗਿਆਨੀ ਇਕਬਾਲ ਸਿੰਘ ਝੂਠ ਬੋਲਦਾ ਹੈ ਤਾਂ ਗ਼ਲਤ ਹੈ।

ਸਾਲ 1999 ਵਿਚ ਜਦ ਅਕਾਲੀ ਦਲ 'ਤੇ ਸੰਕਟ ਦੇ ਬੱਦਲ ਛਾਏ ਹੋਏ ਸਨ ਤਾਂ ਉਸ ਵੇਲੇ ਅਕਾਲੀ ਦਲ ਦੇ ਸੰਕਟ ਮੋਚਨ ਬਣ ਕੇ ਸਾਹਮਣੇ ਆਏ ਗਿਆਨੀ ਪੂਰਨ ਸਿੰਘ ਵੀ ਪੂਰੇ ਧੜਲੇ ਨਾਲ ਦਾਅਵਾ ਕਰਦੇ ਸਨ ਕਿ ਸਿੱਖ ਲਵ ਕੁਸ਼ ਦੀ ਸੰਤਾਨ ਹਨ। ਉਨ੍ਹਾਂ ਦੇ ਬਿਆਨ ਨੂੰ ਵੀ ਕਿਸੇ ਨੇ ਖੰਡਨ ਕਰਨ ਦੀ ਜੁਅਰਤ ਨਹੀਂ ਕੀਤੀ। ਡੇਰਿਆਂ ਵਿਚ ਵੀ ਅਜਿਹਾ ਹੀ ਪੜ੍ਹਾਇਆ ਜਾਂਦਾ ਹੈ ਜਿਸ ਤੋਂ ਬਾਅਦ ਸਿੱਖ ਪ੍ਰਚਾਰਕ ਸਿੱਖਾਂ ਦੀ ਅਜ਼ਾਦ ਹਸਤੀ ਤੇ ਅਡਰੀ ਹੋਂਦ ਦੇ ਬਾਰੇ ਬੋਲਣਾ ਮੁਨਾਸਬ ਨਹੀਂ ਸਮਝਦੇ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement