ਸਿੱਖਾਂ ਦੀ ਹੋਂਦ ਨੂੰ ਅਣਡਿੱਠ ਕਰਨਾ ਦੇਸ਼ ਦੇ ਪਤਨ ਦਾ ਕਾਰਨ ਬਣੇਗਾ : ਭਾਈ ਗਰੇਵਾਲ
Published : Oct 12, 2019, 3:42 am IST
Updated : Oct 12, 2019, 3:42 am IST
SHARE ARTICLE
Gurcharan Singh Grewal
Gurcharan Singh Grewal

ਗੁਰੂ ਨਾਨਕ ਦੇਵ ਜੀ ਵਲੋਂ 'ਨਾ ਹਮ ਹਿੰਦੂ ਨਾ ਮੁਸਲਮਾਨ' ਦਾ ਨਾਅਰਾ ਸਿੱਖ ਦੀ ਅੱਡਰੀ ਕੌਮੀਅਤ ਦਾ ਸੂਚਕ ਹੈ।

ਜਗਰਾਉਂ : ਅੱਜ ਦੇ ਸਮੇਂ ਦੇਸ਼ ਦੀ ਸੱਤਾ 'ਤੇ ਕਾਬਜ਼ ਲੋਕਾਂ ਵਲੋਂ ਨਿੱਤ ਨਵੀਂ ਸਵੇ ਹਿੰਦੂ ਰਾਸ਼ਟਰ, ਇਕ ਭਾਸ਼ਾ, ਇਕ ਸੱਭਿਆਚਾਰ ਦੇ ਨਾਅਰਿਆਂ ਦਾ ਉਚਾਰਣ ਕੀਤਾ ਜਾਣਾ ਦੇਸ਼ ਦੀ ਅਖੰਡਤਾ 'ਤੇ ਸਿੱਧਾ ਹਮਲਾ ਹੈ। ਖਾਸ ਕਰ ਕੇ ਸਿੱਖਾਂ ਦੀ ਹੋਂਦ ਨੂੰ ਅਣਡਿੱਠ ਕਰਨਾ ਦੇਸ਼ ਦੇ ਪਤਨ ਦਾ ਕਾਰਨ ਬਣੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖ ਸਟੂਡੈਂਟਸ ਫੈਡਰੇਸ਼ਨ ਪ੍ਰਧਾਨ ਅਤੇ ਐਸ.ਜੀ.ਪੀ.ਸੀ. ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਆਰਐਸਐਸ ਮੁਖੀ ਭਾਗਵਤ ਦੇ ਹਿੰਦੂ ਰਾਸ਼ਟਰ ਦੇ ਆਏ ਬਿਆਨ ਦੇ ਸੰਦਰਭ 'ਚ ਕੀਤਾ।

Hindu RashtraHindu Rashtra

ਭਾਈ ਗਰੇਵਾਲ ਨੇ ਕਿਹਾ ਕਿ ਅਫ਼ਸੋਸ ਹੈ ਕਿ ਭਾਗਵਤ ਇਤਿਹਾਸ ਤੋਂ ਚੰਗੀ ਤਰ੍ਹਾਂ ਵਾਕਫ਼ ਹੋਣ ਦੇ ਬਾਵਜੂਦ ਸਿੱਖਾਂ ਦੀ ਅੱਡਰੀ ਹੋਂਦ ਨੂੰ ਕਿਉਂ ਅਣਡਿੱਠ ਕਰ ਰਹੇ ਹਨ। ਸਿੱਖਾਂ ਦਾ ਹਿੰਦੂਸਤਾਨ ਦੀ ਗੁਲਾਮੀ ਨੂੰ ਕੱਟਣਾ ਅਤੇ ਖਾਸ ਕਰ ਕੇ ਜ਼ਾਬਰ ਜੁਲਮ ਨਾਲ ਲੋਹਾ ਲੈਣ 'ਤੇ ਹਿੰਦੂ ਧਰਮ ਦੇ ਵਜ਼ੂਦ ਲਈ ਲੜੀ ਲੜਾਈ ਇਤਿਹਾਸ ਦੇ ਪੰਨਿਆਂ ਦਾ ਅਨਿੱਖੜਕਾ ਅੰਗ ਹੈ, ਜਿਸ ਨੂੰ ਮਿਟਾਇਆ ਵੀ ਨਹੀਂ ਜਾ ਸਕਦਾ। ਗੁਰੂ ਨਾਨਕ ਦੇਵ ਜੀ ਵਲੋਂ 'ਨਾ ਹਮ ਹਿੰਦੂ ਨਾ ਮੁਸਲਮਾਨ' ਦਾ ਨਾਅਰਾ ਸਿੱਖ ਦੀ ਅੱਡਰੀ ਕੌਮੀਅਤ ਦਾ ਸੂਚਕ ਹੈ।

RSS RSS

ਇਸ ਸਮੇਂ ਸੱਤਾ ਦੇ ਨਸ਼ੇ 'ਚ ਕੀਤੀ ਜਾ ਰਹੀ ਸ਼ਰਾਰਤ ਆਉਣ ਵਾਲੇ ਸਮੇਂ ਲਈ ਮੁਸੀਬਤ ਬਣੇਗੀ। ਇਹ ਗੱਲ ਵੀ ਸਪੱਸ਼ਟ ਹੈ ਕਿ ਕਿਸੇ ਦੇ ਹਿੰਦੂ ਰਾਸ਼ਟਰ ਕਹਿਣ ਨਾਲ ਇਹ ਬਣਨ ਵਾਲਾ ਨਹੀਂ। ਦੇਸ਼ 'ਚ ਵਸਦੀ ਹਰ ਕੌਮ ਅਪਣਾ ਵਜੂਦ ਸਾਂਭਲਕੇ ਬਣੀ ਹੋਈ ਹੈ। ਇਸ ਕਰ ਕੇ ਵਾਰ-ਵਾਰ ਅਜਿਹਾ ਵਰਤਾਹ ਦੇਸ਼ ਨੂੰ ਖਤਰੇ 'ਚ ਪਾਉਣ ਦਾ ਬਾਨਣੂ ਬਨ੍ਹੇਗਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement