
13 ਅਪ੍ਰੈਲ 1978 ਦੇ ਸਿੱਖ ਨਿਰੰਕਾਰੀ ਕਾਂਡ ਦੇ ਚਸ਼ਮਦੀਦ ਗਵਾਹ ਹਨ ਭਾਈ ਰਾਮ ਸਿੰਘ
ਅੰਮ੍ਰਿਤਸਰ : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ 13 ਅਪ੍ਰੈਲ 1978 ਦੇ ਸਿੱਖ ਨਿਰੰਕਾਰੀ ਕਾਂਡ ਦੇ ਚਸ਼ਮਦੀਦ ਗਵਾਹ ਭਾਈ ਰਾਮ ਸਿੰਘ ਨੇ ਦਸਿਆ ਕਿ ਅੰਮ੍ਰਿਤਸਰ ਦਾ ਸਾਕਾ ਇਕ ਗਿਣੀ-ਮਿੱਥੀ ਸਾਜ਼ਸ਼ ਦਾ ਹਿੱਸਾ ਸੀ। ਭਾਈ ਰਾਮ ਸਿੰਘ ਨੇ ਦਸਿਆ ਕਿ ਨਿਰੰਕਾਰੀ ਮਿਸ਼ਨ ਦੇ ਗੁਰਬਚਨ ਸਿੰਘ ਨੇ ਅੰਮ੍ਰਿਤਸਰ ਵਿਚ ਕਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਨੇ ਵੈਸਾਖੀ ਵਾਲੇ ਦਿਨ 5 ਪਿਆਰੇ ਸਾਜੇ ਸਨ, ਮੈ 7 ਸਿਤਾਰੇ ਸਜਾਵਾਂਗਾ। ਭਾਈ ਰਾਮ ਸਿੰਘ ਨੇ ਦਸਿਆ ਕਿ ਨਿਰੰਕਾਰੀ ਗੁਰਬਚਨ ਸਿੰਘ ਨੇ ਅੰਮ੍ਰਿਤਸਰ ਵਿਚ ਜਲੂਸ ਕਢਿਆ ਸੀ ਜਿਸ ਵਿਚ ਉਸ ਦੇ ਸਿਰ ਤੇ ਚਵਰ ਝੂਲਾਇਆ ਜਾ ਰਿਹਾ ਸੀ।
Bloody Massacre at Amritsar, Vaisakhi 1978
ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਅਪਣੀਆਂ ਕਵਿਤਾਵਾਂ ਦੀ ਕਿਤਾਬ ਅਵਤਾਰ ਬਾਣੀ ਵੀ ਰਖੀ ਹੋਈ ਸੀ। ਗੁਰਬਚਨ ਸਿੰਘ ਦੀਆਂ ਇਨ੍ਹਾਂ ਹਰਕਤਾਂ ਕਾਰਨ ਸਿੱਖਾਂ ਵਿਚ ਭਾਰੀ ਰੋਸ ਸੀ। ਭਾਈ ਰਾਮ ਸਿੰਘ ਨੇ ਦਸਿਆ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਨਿਰੰਕਾਰੀਆਂ ਤੇ ਸਿੱਖਾਂ ਦਾ ਆਪਸ ਵਿਚ ਟਕਰਾਅ ਹੋ ਚੁੱਕਾ ਸੀ। ਅੰਮ੍ਰਿਤਸਰ ਵਿਚਲਾ ਸਮਾਗਮ ਰੋਕਣ ਲਈ ਸੰਤ ਜਰਨੈਲ ਸਿੰਘ ਖ਼ਾਲਸਾ ਅਤੇ ਅਖੰਡ ਕੀਤਰਨੀ ਜਥੇ ਦੇ ਸਿੰਘਾਂ ਦੀ ਆਪਸ ਵਿਚ ਵਿਚਾਰ ਹੋਈ। ਦੋਹਾਂ ਜਥੇਬੰਦੀਆਂ ਦਮਦਮੀ ਟਕਸਾਲ ਅਤੇ ਅਖੰਡ ਕੀਤਰਨੀ ਜਥੇ ਦੇ ਸਿੰਘ ਸ਼ਾਤਮਈ ਢੰਗ ਨਾਲ ਦੇਹਧਾਰੀ ਗੁਰੂਡੰਮ ਦਾ ਪ੍ਰਚਾਰ ਰੋਕਣ ਲਈ ਗਏ।
Bloody Massacre at Amritsar, Vaisakhi 1978
ਉਨ੍ਹਾਂ ਦਸਿਆ ਕਿ ਉਹ ਦਮਦਮੀ ਟਕਸਾਲ ਦਾ ਹੈੱਡ ਰਾਗੀ ਸਨ ਅਤੇ ਜਥੇ ਦੇ ਮੁਖੀ ਸਿੰਘਾਂ ਵਿਚੋਂ ਸਨ, ਇਸ ਲਈ ਸਿੰਘਾਂ ਦੇ ਜਥੇ ਦੇ ਨਾਲ ਉਹ ਵੀ ਗਿਆ ਸਨ। ਨਿਰੰਕਾਰੀਆਂ ਦੇ ਸਮਾਗਮ ਵਾਲੀ ਥਾਂ ਤੋਂ ਕੁੱਝ ਦੂਰੀ ਤੇ ਉਨ੍ਹਾਂ ਨੂੰ ਪੁਲਿਸ ਨੇ ਰੋਕ ਲਿਆ ਤੇ ਆਪ ਪੁਲਿਸ ਅਧਿਕਾਰੀ ਨਿਰੰਕਾਰੀਆਂ ਦੇ ਪੰਡਾਲ ਵਲ ਚਲੇ ਗਏ। ਭਾਈ ਰਾਮ ਸਿੰਘ ਨੇ ਦਸਿਆ ਕਿ ਪੁਲਿਸ ਦੀ ਹਲਾਸ਼ੇਰੀ ਨਾਲ ਨਿਰੰਕਾਰੀ ਸ਼ਾਤਮਈ ਸਿੰਘਾਂ ਤੇ ਹਮਲਾਵਾਰ ਹੋਏ ਤੇ ਗੋਲੀਆਂ ਚਲਾਈਆਂ ਇਸ ਦੌਰਾਨ 13 ਸਿੰਘ ਸ਼ਹੀਦ ਹੋਏ ਤੇ ਅਣਗਿਣਤ ਜ਼ਖ਼ਮੀ ਹੋਏ। ਇਨਾਂ ਵਿਚ ਉਹ ਵੀ ਸਾਮਲ ਸਨ।