
ਯੂਕੇ ਦੇ ਸਲੋਅ ਸ਼ਹਿਰ ਵਿਖੇ ਸਿੱਖ ਭਾਈਚਾਰੇ ਵੱਲੋਂ ਕੀਤੇ ਉਪਰਾਲੇ ਵਿੱਚ ਸਥਾਨਕ ਲੋਕਾਂ ਨੇ ਵੀ ਵੱਧ ਚੜ ਕੇ ਹਿੱਸਾ ਲਿਆ...
ਸਲੋਅ : ਯੂਕੇ ਦੇ ਸਲੋਅ ਸ਼ਹਿਰ ਵਿਖੇ ਸਿੱਖ ਭਾਈਚਾਰੇ ਵੱਲੋਂ ਕੀਤੇ ਉਪਰਾਲੇ ਵਿੱਚ ਸਥਾਨਕ ਲੋਕਾਂ ਨੇ ਵੀ ਵੱਧ ਚੜ ਕੇ ਹਿੱਸਾ ਲਿਆ। ਮੌਕਾ ਸੀ ਸਥਾਨਕ ਭਾਈਚਾਰਿਆਂ ਨੂੰ ਸਿੱਖ ਧਰਮ ਵਿੱਚ ਦਸਤਾਰ ਦੀ ਮਹੱਤਤਾ ਤੋਂ ਵਾਕਫ ਕਰਵਾਉਣ ਦਾ। ਜਿਸਦੇ ਚਲਦਿਆਂ ਸਲੋਹ ਵਿਖੇ ਚੜਦੀ ਕਲਾ ਟਰਬਨ ਅਕੈਡਮੀ ਵੱਲੋਂ ਇੱਕ ਸਮਾਗਮ ਦਾ ਆਯੋਜਨ ਕਰਵਾਇਆ ਗਿਆ।
Gurdwara Sahib
ਜਿਸ ਦੌਰਾਨ ਉੱਥੇ ਪਹੁੰਚੇ ਮਹਿਮਾਨਾਂ ਨੂੰ ਸਿੱਖ ਧਰਮ ਵਿੱਚ ਨਾ ਸਿਰਫ ਦਸਤਾਰ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ ਬਲਕਿ ਉਹਨਾਂ ਦੇ ਦਸਤਾਰ ਸਜਾ ਕੇ ਇਹ ਦਰਸਾਇਆ ਗਿਆ ਕਿ ਦਸਤਾਰ ਬੰਨ ਕਿ ਕਿਵੇਂ ਦਾ ਮਹਿਸੂਸ ਹੁੰਦਾ ਹੈ। ਇਸ ਸਮਾਗਮ ਨੂੰ ਯੂਕੇ ਦੇ ਪਹਿਲੇ ਦਸਤਾਰਧਾਰੀ ਐਮਪੀ ਸਲੋਅ ਤੋਂ ਤਾਨ ਢੇਸੀ ਅਤੇ ਬ੍ਰਿਟਿਸ਼ ਆਰਮਡ ਫੋਰਸ ਸਿੱਖ ਐਸੋਸੀਏਸ਼ਨ ਦੇ ਮੈਬਰਾਂ ਅਤੇ ਸਲੋਅ ਦੇ ਮੇਅਰ ਪਾਲ ਸਿੰਘ ਦਾ ਵੀ ਸਾਥ ਮਿਲਿਆ। ਇਸ ਮੌਕੇ ਤੇ ਚੜਦੀਕਲਾ ਟਰਬਨ ਅਕੈਡਮੀ ਦੇ ਸੰਸਥਾਪਕ ਹਰਪ੍ਰੀਤ ਸਿੰਘ ਦਾ ਕਹਿਣਾ ਸੀ
Khalsa Day
ਕਿ ਅਸੀਂ ਸਿਰਫ ਸਮਾਜ ਵਿੱਚ ਵਿਭਿੰਨਤਾ ਨੂੰ ਪ੍ਰਮੋਟ ਕਰ ਰਹੇ ਹਾਂ ਅਤੇ ਇੱਕ ਦੂਜੇ ਦੇ ਸੱਭਿਆਚਾਰ ਨੂੰ ਜਾਣਨ ਦਾ ਮੌਕਾ ਮੁਹੱਈਆ ਕਰਵਾ ਰਹੇ ਹਾਂ। ਉਹਨਾ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਇਹ ਦੱਸ ਰਹੇ ਹਾਂ ਕਿ ਦਸਤਾਰ ਕੋਈ ਟੋਪੀ ਨਹੀਂ ਹੈ, ਇਹ ਸਾਡੇ ਸਮਾਜ ਪ੍ਰਤੀ ਸਾਡੇ ਫਰਜ਼ ਅਤੇ ਸਾਡੇ ਦੇਸ਼ ਪ੍ਰਤੀ ਸਾਡੇ ਫਰਜ਼ ਨੂੰ ਦਰਸਾਊਂਦੀ ਹੈ।
Khalsa Day
ਦਸਤਾਰ ਸਾਨੂੰ ਸਭ ਤੋਂ ਵੱਖਰੀ ਪਛਾਣ ਦਿੰਦੀ ਹੈ ਅਤੇ ਇਸਦਾ ਅਰਥ ਹੈ ਕਿ ਅਸੀਂ ਕਿਸੇ ਵੀ ਜ਼ਰੂਰਤਮੰਦ ਦੀ ਮਦਦ ਲਈ ਹਮੇਸ਼ਾਂ ਤਿਆਰ ਹਾਂ। ਇਹ ਸਾਡੇ ਧਰਮ ਅਤੇ ਸਾਡੀ ਪਹਿਚਾਣ ਦਾ ਅਨਿੱਖੜਵਾਂ ਅੰਗ ਹੈ। ਇਸ ਮੌਕੇ ‘ਤੇ ਸਮਾਗਮ ਵਿੱਚ ਸ਼ਾਮਲ ਵੱਖ-ਵੱਖ ਭਾਈਚਾਰੇ ਦੇ ਲੋਕਾਂ ਨੇ ਦਸਤਾਰ ਸਜਾ ਕੇ ਸਿੱਖ ਭਾਈਚਾਰੇ ਪ੍ਰਤੀ ਆਪਣਾ ਪਿਆਰ ਜਤਾਇਆ।