
ਜਨਸੰਘੀਆਂ ਨੂੰ ਦਸਤਾਰਾਂ ਦੀ ਸ਼ਾਨ ਨੂੰ ਸੱਟ ਮਾਰਨ ਦਾ ਕੋਈ ਹੱਕ ਨਹੀਂ
ਨਵੀਂ ਦਿੱਲੀ- ਦਿੱਲੀ ਵਿਚ ਭਾਜਪਾ ਦੇ ਸਿੱਖ ਸੈੱਲ ਵਲੋਂ ਕੋਰੋਨਾ ਤੋਂ ਬਚਾਅ ਲਈ ਮਾਸਕ ਬਣਾਉਣ ਲਈ ਸਿੱਖਾਂ ਤੋਂ ਦਸਤਾਰਾਂ ਇਕੱਠੀਆਂ ਕਰ ਕੇ, ਗ਼ੈਰ ਸਿੱਖ ਭਾਜਪਾਈਆਂ ਨੂੰ ਸੌਂਪ ਕੇ, ਸਿੱਖ ਹਿਰਦਿਆਂ ਨੂੰ ਸੱਟ ਮਾਰੀ ਜਾ ਰਹੀ ਹੈ। ਇਹ ਸਿੱਧੇ ਤੌਰ 'ਤੇ ਸਿੱਖਾਂ ਦੀ ਦਸਤਾਰ ਨੂੰ ਪੈਰਾਂ ਵਿਚ ਰੋਲ੍ਹਣ ਦੀ ਕਾਰਵਾਈ ਹੈ।
Sikh Turban Mask Corona Virus
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਭਾਈ ਤਰਸੇਮ ਸਿੰਘ ਨੇ ਕਿਹਾ, “ਜੇ ਐਮਰਜੈਂਸੀ ਦੇ ਹਾਲਾਤ ਵਿਚ ਦਸਤਾਰ ਦੀ ਵਰਤੋਂ ਕਰਨੀ ਵੀ ਪੈ ਜਾਵੇ ਤਾਂ ਇਸ ਦਾ ਹੱਕ ਕਿਸੇ ਗ਼ੈਰ ਸਿੱਖ ਨੂੰ ਕਿਉਂ ਦਿਤਾ ਜਾਵੇ।
Bhai Tarsem Singh
ਜਿਵੇਂ ਕਿ ਜਨ ਸੰਘੀਆਂ ਨੂੰ ਸੈਂਕੜੇ ਦਸਤਾਰਾਂ ਭੇਟ ਕਰ ਕੇ, ਦਸਤਾਰ ਦੀ ਸ਼ਾਨ ਨੂੰ ਵੱਟਾ ਲਾਇਆ ਜਾ ਰਿਹਾ ਹੈ। ਸਿੱਖਾਂ ਨੂੰ ਲਾਮਬੰਦ ਹੋ ਕੇ, ਇਸ ਕੋਝੀ ਹਰਕਤ ਦਾ ਡੱਟ ਕੇ ਵਿਰੋਧ ਕਰਨਾ ਚਾਹੀਦਾ ਹੈ।
Sikh
ਦਸਤਾਰ ਦਾ ਕਪੜਾ ਬਰੀਕ ਹੋਣ ਕਰ ਕੇ ਇਸ ਦੇ ਮਾਸਕ ਬਣਾਉਣ ਦਾ ਕੋਈ ਫ਼ਾਇਦਾ ਨਹੀਂ, ਸਗੋਂ ਦਸਤਾਰਾਂ ਦੀ ਥਾਂ ਭਾਜਪਾ ਨੂੰ ਧੋਤੀਆਂ ਭੇਟ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਜਿਸ ਦੇ ਮੋਟੇ ਕਪੜੇ ਤੋਂ ਮਾਸਕ ਬਣ ਸਕਣਗੇ।''
Sikh
ਉਨ੍ਹਾਂ ਕਿਹਾ ਕੋਰੋਨਾ ਦੌਰ ਵਿਚ ਸਿੱਖ ਜਗਤ ਨੇ ਲੋੜਵੰਦਾਂ ਲਈ ਲੰਗਰ ਲਾ ਕੇ ਗ਼ਰੀਬਾਂ ਦੀ ਸੰਭਾਲ ਹੀ ਨਹੀਂ ਕੀਤੀ, ਸਗੋਂ ਮਾਸਕ ਵੀ ਵੰਡੇ ਤੇ ਨਕਦ ਮਦਦ ਵੀ ਕੀਤੀ
Sikh
ਪਰ ਸਿੱਖਾਂ ਦੇ ਸ਼ਾਨ ਵਜੋਂ ਜਾਣੀ ਜਾਂਦੀ ਦਸਤਾਰਾਂ ਭਾਜਪਾ ਅਹੁਦੇਦਾਰਾਂ ਨੂੰ ਦੇ ਕੇ, ਨਾਮੀ ਲੋਕਾਂ ਨੇ ਦਸਤਾਰ ਦੇ ਸਤਿਕਾਰ ਨੂੰ ਸੱਟ ਮਾਰਨ ਦੀ ਹਰਕਤ ਕੀਤੀ ਹੈ, ਜੋ ਬਰਦਾਸ਼ਤ ਤੋਂ ਬਾਹਰ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।