
ਸਿੱਖ ਸਿਆਸਤ ਦਾ ਧੁਰਾ ਸ਼੍ਰੋਮਣੀ ਕਮੇਟੀ
ਅੱਧੀ ਦਰਜਨ ਤੋਂ ਵੱਧ ਅਕਾਲੀ ਦਲ ਹੋਣ ਦੇ ਬਾਵਜੂਦ ਸਿੱਖ ਕੌਮ ਨਿਘਾਰ ਵਲ
ਗਠਜੋੜ ਬਣਾਉਣ ਦੀ ਥਾਂ ਬਾਦਲ ਵਿਰੋਧੀ ਅਕਾਲੀ ਜਨਤਕ ਆਧਾਰ ਮਜ਼ਬੂਤ ਕਰਨ
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਸਿੱਖ ਸਿਆਸਤ ਵਿਚ ਸ਼੍ਰੋਮਣੀ ਕਮੇਟੀ ਦੀ ਅਹਿਮ ਥਾਂ ਹੈ। ਇਹ ਸਿੱਖ ਸਿਆਸਤ ਦਾ ਧੁਰਾ ਹੈ। ਪੰਥਕ ਹਲਕਿਆਂ ਮੁਤਾਬਕ ਅਸਲ ਸ਼੍ਰੋਮਣੀ ਅਕਾਲੀ ਦਲ ਉਹ ਮੰਨਿਆ ਜਾਂਦਾ ਹੈ ਜਿਸ ਕੋਲ ਸਿੱਖਾਂ ਦੀ ਮਿੰਨੀ ਸੰਸਦ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਕਬਜ਼ਾ ਹੈ।
SGPC
ਸ਼੍ਰੋਮਣੀ ਕਮੇਟੀ 'ਤੇ ਕਾਬਜ਼ ਗਰੁਪ ਹੀ ਵਿਧਾਨ ਸਭਾ ਚੋਣਾਂ ਜਿੱਤਣ ਦੇ ਸਮਰੱਥ ਹੁੰਦਾ ਹੈ। ਇਸ ਵੇਲੇ ਅੱਧੀ ਦਰਜਨ ਤੋਂ ਵੱਧ, ਸ਼੍ਰੋਮਣੀ ਅਕਾਲੀ ਦਲ (ਬ), ਸ਼੍ਰੋਮਣੀ ਅਕਾਲੀ ਦਲ (ਡੀ), ਸ਼੍ਰੋਮਣੀ ਅਕਾਲੀ ਦਲ (ਟਕਸਾਲੀ) , ਅਕਾਲੀ ਦਲ 1920 , ਪੰਥਕ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਯੂਨਾਈਟਿੰਡ ਅਕਾਲੀ ਦਲ ਪੰਜਾਬ ਵਿਚ ਬਣੇ ਹਨ। ਇਨ੍ਹਾਂ ਦਾ ਆਪੋ-ਅਪਣਾ ਆਧਾਰ ਹੈ।
Shiromani Akali Dal
ਇਨ੍ਹਾਂ ਦੇ ਪ੍ਰਧਾਨ ਅਪਣੇ ਆਪ ਨੂੰ 'ਸੱਭ ਤੋਂ ਮਹਾਨ' ਸਮਝਦੇ ਹਨ ਭਾਵ ਕਿਸ ਦੇ ਅਧੀਨਗੀ ਸਵੀਕਾਰ ਨਹੀਂ ਕਰਦੇ। ਇਸ ਤੋਂ ਇਲਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਨੇਤਾ ਉਕਤ ਅਕਾਲੀ ਦਲਾਂ ਵਿਚ ਸਰਗਰਮ ਹਨ। ਦਲ ਖ਼ਾਲਸਾ ਤੇ ਹੋਰ ਪੰਥਕ ਸੰਗਠਨ , ਸੰਤ ਸਮਾਜ, ਟਕਸਾਲਾਂ ਦੀਆਂ ਧਾਰਮਕ ਤੇ ਸਿਆਸੀ ਸਰਗਮੀਆਂ ਵਖਰੀਆਂ ਹਨ। ਦਿੱਲੀ ਅਕਾਲੀ ਦਲ ਦੇ ਵੱਖ ਵੱਖ ਗਰੁਪ ਹਨ।
Shiromani Gurdwara Parbandhak Committee
ਇਸ ਵੇਲੇ ਅਕਾਲ ਤਖ਼ਤ ਦੇ ਵੀ 2 ਜਥੇਦਾਰ ਤੇ ਗਰਮ ਸੰਗਠਨ
ਦੀਆਂ ਸਰਗਮੀਆਂ ਵਖਰੀਆਂ ਹਨ। ਪੰਜਾਬੀ ਸੂਬਾ ਬਣਨ ਬਾਅਦ ਪੰਜਾਬ ਵਰਗੇ ਛੋਟੇ ਸੂਬੇ ਵਿਚ ਸਿੱਖ ਕੌਮ ਦੀਆਂ ਧਾਰਮਕ, ਰਾਜਤੀਤਕ ਸਰਗਰਮੀਆਂ ਬਹੁਤ ਹਨ ਪਰ ਸਿੱਖੀ ਸਿਧਾਂਤਾਂ ਵਿਚ ਨਿਘਾਰ ਆਉਣ ਦੀਆਂ ਵੀ ਚਰਚਾਵਾਂ ਹਨ। ਬਰਗਾੜੀ ਕਾਂਡ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ , 267 ਸਰੂਪਾਂ ਦੇ ਲਾਪਤਾ ਹੋਣ ਅਤੇ ਡਰੱਗਜ ਚਿੰਤਾ ਦਾ ਵਿਸ਼ਾ ਹੈ। ਸਿੱਖ ਨਸਲਕੁਸ਼ੀ ਦਾ ਇੰਨਸਾਫ 35 ਸਾਲ ਤੋ ਨਹੀ ਮਿਲਿਆ।
Sikh
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਘਪਲਿਆਂ ਦੀ ਭਰਮਾਰ ,ਪਤਿਤਪੁਣੇ ਦਾ ਵੱਧਣਾ ਆਦਿ ਅਜਿਹੇ ਸਿੱਖ ਮਸਲੇ ਹਨ , ਜਿਨਾਂ ਨੂੰ ਸੁਲਝਾਉਣ ਲਈ ਸਿੱਖ ਕੌਮ ਦੀ ਨਰਮ-ਗਰਮ ਲੀਡਰਸ਼ਿਪ ਕਦੇ ਵੀ ਇਤਫਾਕ ਨਹੀ ਕਰ ਸਕੀ। ਪੰਥਕ ਹਲਕਿਆਂ ਚ ਚਰਚਾ ਹੈ ਕਿ ਸਿੱਖਾਂ ਦੀ ਲੀਡਰਸ਼ਿਪ ਕੁਰਸੀ ਦੌੜ ਤੱਕ ਸੀਮਤ ਹੈ ਕੇ ਰਹਿ ਗਈ ਹੈ ਤੇ ਉਸ ਨੂੰ ਪੰਜਾਬ ਦੀ ਕੋਈ ਵੀ ਚਿੰਤਾ ਨਹੀ। ਪੰਜਾਬ ਚ ਡਰੱਗਜ ਤੇ ਕਿਸਾਨ ਖੁਦਕੁਸ਼ੀਆਂ , ਬੇਰੁਜ਼ਗਾਰੀ ਦੀ ਇਨਾ ਕੋਈ ਚਿੰਤਾ ਨਹੀ, ਸਿਰਫ ਬਿਆਨਬਾਜ਼ੀ ਤੱਕ ਉਹ ਸੀਮਤ ਹੋ ਕੇ ਰਹਿ ਗਏ ਹਨ ।
Farmer
ਚੰਡੀਗੜ ਪੰਜਾਬ ਨੂੰ ਦਵਾਉਣ ,ਪੰਜਾਬੀ ਇਲਾਕੇ ਵਾਪਸ ਕਰਵਾਉਣ ਤੇ ਦਰਿਆਵੀ ਪਾਣੀਆਂ ਦੇ ਮਸਲੇ ਹੁਣ ਕੱਲ ਦੀ ਗੱਲ ਹੋ ਗਈ ਹੈ। ਸਿੱਖ ਹਲਕਿਆਂ ਚ ਚਰਚਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਕੋਲ ਲਗਾਤਾਰ 10 ਸਾਲ ਹਕੂਮਤ ਰਹੀ ਜੇ ਉਹ ਪਰਿਵਾਰਵਾਦ ਚ ਨਾ ਉਲਝਦੇ ਤਾਂ ਪੰਜਾਬ ਦੀ ਤਕਦੀਰ ਅੱਜ ਹੋਰ ਹੋਣੀ ਸੀ। ਬਾਦਲਾਂ ਤੋ ਨਿਰਾਸ਼ ਚੱਲ ਰਹੇ ਸਿੱਖਾਂ ਨੂੰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਚ ਬਣੇ ਅਕਾਲੀ ਦਲ ਤਂੋ ਕਾਫੀ ਆਸਾਂ ਸਨ ਪਰ ਰਣਜੀਤ ਸਿੰਘ ਬ੍ਰਹੁਮਪੁਰਾ ਨਾਲ ਰਾਜਸੀ ਮਤਭੇਦ ਹੋਣ ਕਾਰਨ , ਪੰਥਕ ਹਲਕੇ ਨਿਰਾਸ਼ ਹਨ ।
Ranjit Singh Brahmpura
ਸਿੱਖ ਵਿਦਵਾਨ ਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚ ਐਸ ਫੂਲਕਾ ਨੇ ਬਾਦਲ ਵਿਰੋਧੀ ਸਿੱਖ ਧੜਿਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਗਠਜੋੜ ਬਣਾਉਣ ਤੇ ਪਹਿਲਾਂ ਜਨਤਕ ਅਧਾਰ ਮਜ਼ਬੂਤ ਕਰਨ । ਸਿੱਖ ਹਲਕੇ ਮੰਨ ਕੇ ਚੱਲ ਰਹੇ ਹਨ ਕਿ ਅਗਲੇ ਸਾਲ2021 ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਜਿੱਤਣ ਨਾਲ ਹੀ ਸੁਖਦੇਵ ਸਿੰਘ ਢੀਂਡਸਾ ਦਾ ਸਿਆਸੀ ਕੱਦ ਸਿਖ ਰਾਜਨੀਤੀ ਚ ਵੱਧ ਸਕਦਾ ਹੈ। ਦੂਸਰੇ ਪਾਸੇ ਸ਼੍ਰੋਮਣੀ ਚੋਣਾਂ ਲਮਕਾਉਣ ਤੇ ਵਿਰੋਧੀਆਂ ਨੂੰ ਉਲਝਾਉਣ ਚ ਬਾਦਲ ਯਤਨਸ਼ੀਲ ਹਨ ।
Sukhbir Singh Badal and Sukhdev Singh Dhindsa
ਇਹ ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੀ ਚੋਣ ਮੋਦੀ ਸਰਕਾਰ ਹੀ ਕਰਵਾ ਸਕਦੀ ਹੈ। ਜੇਕਰ 2020 ਚ ਵੀ ਸ਼੍ਰੋਮਣੀ ਕਮੇਟੀ ਦੀ ਚੋਣ ਨਹੀ ਹੁੰਦੀ ਤਾਂ ਫਿਰ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੇ ਨਿਰਭਰ ਹੈ ਕਿ ਹਕੂਮਤ ਕਿਸ ਪਾਰਟੀ ਦੀ ਬਣਦੀ ਹੈ।ਨਵੇ ਬਣੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਸਾਹਮਣੇ ਗੰਭੀਰ ਚੁਨੌਤੀਆਂ ਹਨ।