ਜਾਂਚ ਕਮੇਟੀਆਂ ਕਦੇ ਵੀ ਕਿਸੇ ਮਾਮਲੇ ਦਾ ਸਾਰਥਕ ਹੱਲ ਨਹੀਂ ਕਢਦੀਆਂ : ਡਾ. ਅਨੁਰਾਗ ਸਿੰਘ
Published : Jun 14, 2019, 1:25 am IST
Updated : Jun 14, 2019, 1:25 am IST
SHARE ARTICLE
Dr. Anurag Singh
Dr. Anurag Singh

ਕਿਹਾ, ਮੀਟਿੰਗਾਂ ਕੇਵਲ ਈਟਿੰਗ ਅਤੇ ਚੀਟਿੰਗ ਕਰਨ ਲਈ ਹੁੰਦੀਆਂ ਹਨ

ਅੰਮ੍ਰਿਤਸਰ : ਸਿੱਖ ਵਿਦਵਾਨ ਅਤੇ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੇ ਸਾਬਕਾ ਡਾਇਰੈਕਟਰ ਡਾਕਟਰ ਅਨੁਰਾਗ ਸਿੰਘ ਨੇ ਕਿਹਾ ਹੈ ਕਿ ਜਾਂਚ ਕਮੇਟੀਆਂ ਕਦੇ ਵੀ ਕਿਸੇ ਮਾਮਲੇ ਦਾ ਸਾਰਥਕ ਹੱਲ ਨਹੀ ਕਢਦੀਆਂ। ਮੀਟਿੰੰਗਾਂ ਕਦੇ ਵੀ ਕਿਸੇ ਵੀ ਮਸਲੇ ਦਾ ਹੱਲ ਨਹੀਂ ਦਸਦੀਆਂ । ਇਹ ਮੀਟਿੰਗਾਂ ਈਟਿੰਗ ਅਤੇ ਚੀਟਿੰਗ ਕਰਨ ਲਈ ਹੁੰਦੀਆਂ ਹਨ। 

Sikh reference librarySikh reference library

ਅੱਜ ਪੱਤਰਕਾਰਾਂ ਨਾਲ ਗੱਲ ਕਰਦਿਆਂ ਡਾਕਟਰ ਅਨੁਰਾਗ ਸਿੰਘ ਨੇ ਕਿਹਾ,''10 ਸਾਲ ਪਹਿਲਾਂ ਮੈਂ ਸ਼੍ਰੋਮਣੀ ਕਮੇਟੀ ਨੂੰ ਸਿੱਖ ਰੈਫ਼ਰੈਂਸ ਲਾਇਬ੍ਰੇਰੀ  ਬਾਰੇ ਇਕ ਵਿਸਥਾਰਤ ਜਾਂਚ ਰੀਪੋਰਟ ਪੇਸ਼ ਕੀਤੀ ਸੀ ਪਰ ਇਸ ਰੀਪੋਰਟ ਨੂੰ ਦਸ ਸਾਲ ਤਕ ਦਬਾਅ ਕੇ ਕਿਉਂ ਰਖਿਆ ਗਿਆ?'' ਉਨ੍ਹਾਂ ਕਿਹਾ ਕਿ ਚੰਦ ਵਿਅਕਤੀਆਂ ਦੇ ਕਾਰਨ ਪੂਰੀ ਸੰਸਥਾ ਬਦਨਾਮ ਹੋ ਰਹੀ ਹੈ। ਡਾਕਟਰ ਅਨੁਰਾਗ ਸਿੰਘ ਨੇ ਕਿਹਾ ਕਿ ਸੰਸਥਾ ਦੀ ਇਮਾਨਦਾਰੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਚਲ ਰਹੇ ਕੇਸ 'ਤੇ 16 ਸਾਲ ਤਕ ਸ਼੍ਰੋਮਣੀ ਕਮੇਟੀ ਇਕ ਹਲਫ਼ੀਆ ਬਿਆਨ ਵੀ ਨਹੀਂ ਦਾਇਰ ਕਰ ਸਕੀ। 

SGPCSGPC

ਉਨ੍ਹਾਂ ਕਿਹਾ,''ਮੇਰੇ ਵਿਰੁਧ ਅੱਜ ਸ਼੍ਰੋਮਣੀ ਕਮੇਟੀ ਨੇ ਇਕ ਸਕਾਲਰ ਖੜਾ ਕਰ ਕੇ ਮੈਨੂੰ ਝੂਠਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ।'' ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਵਿਚ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਆਪ ਮੰਨ ਰਹੇ ਹਨ ਕਿ ਦਸਮ ਗ੍ਰੰਥ ਦਾ ਇਕ ਸੁਨਹਿਰੀ ਸਰੂਪ ਉਹ ਆਪ ਲੈ ਕੇ ਆਏ ਸਨ। ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਸਿੱਖ ਰੈਫ਼ਰੈਂਸ ਲਾਇਬ੍ਰੇਰੀ  ਦਾ ਕੋਈ ਵਾਲੀ ਵਾਰਸ ਨਹੀਂ ਹੈ।

Sukhbir Singh BadalSukhbir Singh Badal

ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦਾ ਸਮਾਨ ਮੰਗਣ ਜਾਂਦਾ ਹੈ ਪਰ ਉਸ ਨੂੰ ਇਹ ਵੀ ਨਹੀਂ ਪਤਾ ਕਿ ਸਮਾਨ ਆਖ਼ਰ ਹੈ ਕੀ? ਜਦ ਗ੍ਰਹਿ ਮੰਤਰੀ ਪੂਰੀ ਸੂਚੀ ਮੰਗਦਾ ਹੈ ਤਾਂ ਸੱਭ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਕ ਗੱਲ ਚੰਗੀ ਹੋਈ ਕਿ ਇਨ੍ਹਾਂ ਮੰਨ ਲਿਆ ਕਿ 2305 ਸਰੂਪ ਵਾਪਸ ਆਏ ਹਨ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

LIVE BULLETIN | ਚੰਨੀ ਦੇ ਮਖ਼ੌਲ ਨੂੰ ਲੈ ਕੇ ਕੀ ਬੋਲ ਪਈ 'ਬੀਬੀ' ? STF ਨੇ ਫੜ੍ਹ ਲਏ ਲਾਰੈਂਸ ਗੈਂਗ ਦੇ 5 ਸ਼ੂਟਰ

14 May 2024 4:37 PM

ਯਾਰ Karamjit Anmol ਲਈ ਪ੍ਰਚਾਰ ਕਰਨ ਪਹੁੰਚੇ Gippy Grewal ਤੇ Binnu Dhillon Road Show 'ਚ ਲਾਏ ਨਾਅਰੇ...

14 May 2024 4:25 PM

Sukhjinder Randhawa Exclusive Interview- ਮਜੀਠੀਆ ਤਾਂ ਕੰਸ ਮਾਮਾ ਬਣ ਗਿਆ, ਇਸੇ ਬੰਦੇ ਕਰਕੇ ਖ਼ਤਮ ਹੋਇਆ ਅਕਾਲੀ..

14 May 2024 3:41 PM

ਲੋਕ ਸਭਾ ਚੋਣਾਂ ਦੌਰਾਨ ਰੋਪੜ ਦੇ ਲੋਕਾਂ ਦਾ ਮੂਡ.. ਕਹਿੰਦੇ ਹਰ ਸਾਲ ਬਾਹਰੋਂ ਆਇਆ MP ਦੇ ਜਾਂਦਾ ਮਿੱਠੀਆਂ ਗੋਲੀਆਂ

14 May 2024 3:28 PM

Anandpur Sahib ਤੋਂ BJP ਦੇ ਉਮੀਦਵਾਰ Subash Sharma ਦਾ Exclusive Interview

14 May 2024 3:18 PM
Advertisement