
ਭਾਰਤ ਵਿਚ ਜਰਮਨ ਅੰਬੈਸੀ ਦੇ ਡਿਪਟੀ ਹਾਈ ਕਮਿਸ਼ਨਰ ਡਾਕਟਰ ਜਸਪਰ ਵੈਕ ਨੇ ਅੱਜ ਅਪਣੇ ਪਰਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ................
ਭਾਰਤ ਵਿਚ ਜਰਮਨ ਅੰਬੈਸੀ ਦੇ ਡਿਪਟੀ ਹਾਈ ਕਮਿਸ਼ਨਰ ਡਾਕਟਰ ਜਸਪਰ ਵੈਕ ਨੇ ਅੱਜ ਅਪਣੇ ਪਰਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਮੱਥਾ ਟੇਕਣ ਉਪਰੰਤ ਸੂਚਨਾ ਕੇਂਦਰ ਵਿਖੇ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵਲੋਂ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਥੇ ਆ ਕੇ ਇਕ ਅਜੀਬ ਤਜ਼ੁਰਬਾ ਹੋਇਆ ਹੈ ਅਤੇ ਆਤਮਕ ਸ਼ਾਂਤੀ ਮਿਲੀ ਹੈ।