
ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ...
ਚੰਡੀਗੜ੍ਹ: ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਅਕਾਲੀ-ਭਾਜਪਾ ਦਾ ਵਫਦ ਅੱਜ ਯਾਨੀ ਸ਼ੁੱਕਰਵਾਰ ਨੂੰ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੂੰ ਮਿਲਿਆ।
ਇਸ ਮੌਕੇ ਸੁਖਬੀਰ ਬਾਦਲ ਵਲੋਂ H.S.G.P.C ਦਾ ਮਾਮਲਾ ਰਾਜਪਾਲ ਅੱਗੇ ਚੁੱਕਿਆ ਗਿਆ। ਸੁਖਬੀਰ ਬਾਦਲ ਨੇ ਰਾਜਪਾਲ ਨਾਲ ਮੁਲਾਕਾਤ ਕਰਨ ਤੋਂ ਬਾਅਦ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ, ਉਨ੍ਹਾਂ ਕਿਹਾ ਕਿ ਗਾਂਧੀ ਪਰਵਾਰ ਦੀ ਹਮੇਸ਼ਾ ਹੀ ਸਿੱਖਾਂ ਪ੍ਰਤੀ ਨਫ਼ਰਤ ਰਹੀ ਹੈ ਜਦੋਂ ਵੀ ਉਨ੍ਹਾਂ ਨੂੰ ਮੌਕਾ ਮਿਲਦਾ ਉਹ ਬਾਹਰ ਨਿਕਲ ਦਿਖ ਜਾਂਦੀ ਹੈ ਅਤੇ ਗਾਂਧੀ ਪਰਵਾਰ ਨੇ ਸੋਚਿਆ ਕਿ ਕਿਵੇਂ ਐਸਜੀਪੀਸੀ ਨੂੰ ਤੋੜਿਆ ਜਾਵੇ।
Sukhbir Singh Badal
ਉਨ੍ਹਾਂ ਕਿਹਾ ਕਿ ਇਹ ਗਾਂਧੀ ਪਰਵਾਰ ਦੀ ਕੋਸ਼ਿਸ਼ ਸਾਬਕਾ ਮੁੱਖ ਮੰਤਰੀ ਹੁੱਡਾ ਸਮੇਂ ਤੋਂ ਚਲਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਐੱਸ. ਜੀ. ਪੀ. ਸੀ. ਨੂੰ ਤੋੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਕਿਉਂਕਿ ਇਹ ਪਾਰਲੀਮੈਂਟ ਐਕਟ ਰਾਹੀਂ ਬਣੀ ਹੈ ਅਤੇ ਇੰਟਰਸਟੇਟ ਬਾਡੀ ਡਿਕਲੇਅਰ ਕੀਤੀ ਗਈ ਹੈ।
President Of SGPC
ਸੁਖਬੀਰ ਨੇ ਕਿਹਾ ਕਿ ਜਦੋਂ ਨਹਿਰੂ-ਮਾਸਟਰ ਤਾਰਾ ਸਿੰਘ ਅੰਦੋਲਨ ਹੋਇਆ ਸੀ ਤਾਂ ਉਸਦੇ ਵਿਚ ਕਲੀਅਰ ਕੀਤਾ ਗਿਆ ਸੀ ਕਿ ਐਸਜੀਪੀਸੀ ਦੇ ਕਾਨੂੰਨ ਵਿਚ ਬਦਲਾਅ ਤਾਂ ਹੋਵੇਗਾ ਜੇ ਐਸਸੀਜੀਸੀ ਹਾਊਸ ਦੇ ਟੂ-ਥਰਡ ਮੈਂਬਰ ਵੋਟਰ ਕਰਨਗੇ। ਇਸ ਲਈ ਪੰਜਾਬ ਸਰਕਾਰ ਨੂੰ ਇਸ ਸਬੰਧੀ ਆਪਣਾ ਹਲਫਨਾਮਾ ਵਾਪਸ ਲੈਣਾ ਚਾਹੀਦਾ ਹੈ।
SGPC
ਇਸ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਬਹਿਬਲਕਲਾਂ ਕੇਸ 'ਚ ਅਕਾਲੀ ਦਲ 'ਤੇ ਝੂਠੇ ਦੋਸ਼ ਲੱਗ ਰਹੇ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਬਹਿਬਲਕਲਾਂ ਦੇ ਮੁੱਖ ਗਵਾਹ ਦੀ ਮੌਤ ਦੀ ਸੀ. ਬੀ. ਆਈ. ਜਾਂਚ ਹੋਣੀ ਚਾਹੀਦੀ ਹੈ। ਕੈਪਟਨ ਦਾ ਦਰਦ ਉਨ੍ਹਾਂ ਸ਼ਹੀਦਾਂ ਲਈ ਨਹੀਂ ਹੈ, ਬਸ ਰਾਜਨੀਤੀ ਕਰਨ ‘ਤੇ ਲੱਗੇ ਹੋਏ ਹਨ। ਸੁਖਬੀਰ ਨੇ ਕਿਹਾ ਕਿ ਕਾਂਗਰਸ ਦੇ ਐਮਐਲਏ ਅਤੇ ਮੁੱਖ ਮੰਤਰੀ ਦਾ ਸਲਾਹਕਾਰ ਨੇ ਇਸ ਘਟਨਾ ਦੇ ਮੁੱਖ ਗਵਾਹ ਨੂੰ ਤੰਗ ਕੀਤਾ ਗਿਆ ਸੀ।