
ਬੀਬੀ ਕਿਰਨਜੋਤ ਕੌਰ ਨਾਲ ਇਜਲਾਸ ਦੌਰਾਨ ਬਾਦਲਕਿਆ ਵਲੋਂ ਕੀਤੇ ਦੁਰਵਿਹਾਰ ਦੀ ਦਲ ਖ਼ਾਲਸਾ ਨੇ ਕਰੜੇ
ਅੰਮ੍ਰਿਤਸਰ, 14 ਨਵੰਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਬੀਬੀ ਕਿਰਨਜੋਤ ਕੌਰ ਨਾਲ ਇਜਲਾਸ ਦੌਰਾਨ ਬਾਦਲਕਿਆ ਵਲੋਂ ਕੀਤੇ ਦੁਰਵਿਹਾਰ ਦੀ ਦਲ ਖ਼ਾਲਸਾ ਨੇ ਕਰੜੇ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਕਮੇਟੀ ਮੈਂਬਰਾਂ ਨੇ ਨੈਤਿਕਤਾ ਦਾ ਪਲਾ ਛੱਡ ਕੇ ਅਪਣਾ ਹਲਕਾਪਣ ਦਿਖਾਇਆ ਹੈ। ਕੰਵਰਪਾਲ ਸਿੰਘ ਨੇ ਕਿਹਾ ਕਿ ਕੌਮ ਦੀ ਤ੍ਰਾਸਦੀ ਹੈ ਕਿ ਹਲਕੇ ਕਿਰਦਾਰ ਦੇ ਲੋਕ ਸਾਡੀਆਂ ਧਾਰਮਕ ਸੰਸਥਾਵਾਂ ਅੰਦਰ ਵੜ ਚੁਕੇ ਹਨ। ਉਨ੍ਹਾਂ ਕਿਹਾ ਕਿ ਕੁੱਝ ਮੈਂਬਰਾਂ ਵਲੋਂ ਹੋਛਾਪਣ ਦਿਖਾਇਆ ਗਿਆ ਹੈ ਜਿਸ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ।
ਦਸਣਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਮ ਇਜਲਾਸ ਸਮੇਂ ਬੀਬੀ ਕਿਰਨਜੋਤ ਕੌਰ ਨੇ ਲੋਕਤੰਤਰ ਢੰਗ ਨਾਲ ਦੇ ਦੇਸ਼ ਦੇ ਸਿੱਖ ਮਸਲਿਆਂ ਅਤੇ ਇਤਿਹਾਸਕਾਰ ਡਾ. ਕਿਰਪਾਲ ਸਿੰਘ ਦਾ ਮਸਲਾ ਉਠਾਉਣਾ ਚਾਹਿਆ ਤਾਂ ਬਾਦਲਾਂ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਸੀਨੀਅਰ ਮੈਂਬਰ ਬੀਬੀ ਕਿਰਨਜੋਤ ਕੌਰ ਪਾਸੋਂ ਮਾਈਕ ਖੋਹ ਲਿਆ ਤੇ ਉਸ ਵਿਰੁਧ ਰੌਲਾ ਪਾਉਣ ਲੱਗ ਪਏ। ਇਸ ਘਟਨਾ ਪ੍ਰਤੀ ਦੁਨੀਆਂ ਭਰ ਵਿਚ ਬਾਦਲਾਂ ਦੀ ਅਲੋਚਨਾ ਹੋ ਰਹੀ ਹੈ ਕਿ ਉਸ ਨੇ ਜਮਹੂਰੀਅਤ ਨੂੰ ਵਿਸਾਰ ਦਿਤਾ ਹੈ।