Panthak News: ਗੁਰਦਵਾਰਿਆਂ ਵਿਚ ਰਾਮ ਨਾਮ ਦਾ ਜਾਪ ਕਰਨ ਵਾਲੀਆਂ ਪ੍ਰਬੰਧਕ ਕਮੇਟੀਆਂ ਨੂੰ ਰੋਕਣ ‘ਜਥੇਦਾਰ’ : ਮਿਸ਼ਨਰੀ ਕਾਲਜ
Published : Jan 15, 2024, 7:41 am IST
Updated : Jan 15, 2024, 7:41 am IST
SHARE ARTICLE
Administrators of three missionary colleges
Administrators of three missionary colleges

ਤਿੰਨ ਮਿਸ਼ਨਰੀ ਕਾਲਜਾਂ ਦੇ ਪ੍ਰਬੰਧਕਾਂ ਨੇ ਜਥੇਦਾਰਾਂ ਦੀ ਚੁੱਪੀ ’ਤੇ ਹੈਰਾਨੀ ਅਤੇ ਚਿੰਤਾ ਪ੍ਰਗਟਾਈ

Panthak News: 22 ਜਨਵਰੀ 2024 ਨੂੰ ਅਯੁਧਿਆ ਵਿਚ ਨਵੇਂ ਬਣੇ ਰਾਮ ਮੰਦਰ ਦਾ ਉਦਘਾਟਨ ਹੋ ਰਿਹਾ ਹੈ। ਇਸ ਮੌਕੇ ਰਾਮਚੰਦਰ ਦੇ ਭਗਤਾਂ ਵਲੋਂ ਕਈ ਧਾਰਮਕ ਰਸਮਾਂ, ਪਾਠ ਪੂਜਾ ਆਦਿਕ ਕੀਤੀਆਂ ਜਾ ਰਹੀਆਂ ਹਨ। ਰਾਮ ਚੰਦਰ ਦੇ ਭਗਤਾਂ ਲਈ ਇਹ ਮੌਕਾ ਜਸ਼ਨ ਮਨਾਉਣ ਦਾ ਹੈ ਤੇ ਇਹ ਮੌਕਾ ਉਨ੍ਹਾਂ ਨੂੰ ਮੁਬਾਰਕ ਹੈ। ਧਰਮ ਨਿਰਪੱਖ ਦੇਸ਼ ’ਚ ਹਰ ਵਿਅਕਤੀ ਨੂੰ ਅਪਣਾ ਧਰਮ ਮੰਨਣ ’ਤੇ ਅਪਣੇ ਧਰਮ ਦੀਆਂ ਰਸਮਾਂ ਕਰਨ ਦਾ ਪੂਰਾ ਹੱਕ ਹੈ।

ਸਿੱਖ ਧਰਮ ਸਦਾ ਹੀ ਹਰ ਵਿਅਕਤੀ ਲਈ ਧਾਰਮਕ ਅਜ਼ਾਦੀ ਦਾ ਮੁਦਈ ਰਿਹਾ ਹੈ। ਸਿੱਖ ਧਰਮ ਇਕ ਨਿਆਰਾ ਤੇ ਨਿਰਮਲ ਧਰਮ ਹੈ ਤੇ ਇਸ ਦੇ ਅਪਣੇ ਸਿਧਾਂਤ ਹਨ। ਹਰ ਸਿੱਖ ਲਈ ਸਿੱਖੀ ਦੇ ਸਿਧਾਂਤ ਸੱਭ ਤੋਂ ਉਪਰ ਹਨ ਅਤੇ ਹਰ ਸਿੱਖ ਦਾ ਅਤੇ ਸਿੱਖਾਂ ਦੇ ਧਾਰਮਕ ਨੇਤਾਵਾਂ ਦਾ ਇਹ ਫ਼ਰਜ਼ ਹੈ ਕਿ ਉਹ ਅਪਣੇ ਧਾਰਮਕ ਅਸੂਲਾਂ ’ਤੇ ਪਹਿਰਾ ਦੇਣ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਮਿਸ਼ਨਰੀ ਕਾਲਜਾਂ ਦੀ ਸਾਂਝੀ ਇਕੱਤਰਤਾ ’ਚ ਕੀਤਾ ਗਿਆ ਜਿਸ ’ਚ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਤੋਂ ਚੇਅਰਮੈਨ ਹਰਜੀਤ ਸਿੰਘ ਅਤੇ ਪਰਮਜੀਤ ਸਿੰਘ ਚੰਡੀਗੜ੍ਹ, ਸਾਹਿਬਜਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਚੌਂਤਾ ਦੇ ਚੇਅਰਮੈਨ ਜੋਗਿੰਦਰ ਸਿੰਘ ਅਤੇ ਡਾਇਰੈਕਟਰ ਗਿਆਨੀ ਬਲਜੀਤ ਸਿੰਘ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਤੋਂ ਚੇਅਰਮੈਨ ਰਾਣਾ ਇੰਦਰਜੀਤ ਸਿੰਘ ਅਤੇ ਪਿ੍ਰੰਸੀਪਲ ਗਿਆਨੀ ਗੁਰਬਚਨ ਸਿੰਘ ਸ਼ਾਮਲ ਹੋਏ।

ਉਨ੍ਹਾਂ ਕਿਹਾ ਕਿ ਕੱੁਝ ਗੁਰਮਤਿ ਗਿਆਨ ਤੋਂ ਵਾਂਝੇ ਅਤੇ ਸਿਆਸੀ ਸੋਚ ਵਾਲੇ ਸਿੱਖੀ ਦੇ ਠੇਕੇਦਾਰਾਂ ਤੇ ਨੇਤਾਵਾਂ ਵਲੋਂ ਰਾਮ ਚੰਦਰ ਦੀ ਉਸਤਤਿ ਵਿਚ ਗੁਰਦਵਾਰਿਆਂ ’ਚ ਰਾਮ ਨਾਮ ਜਾਪ ਆਦਿਕ ਦੇ ਪ੍ਰੋਗਰਾਮ ਰੱਖੇ ਗਏ ਹਨ। ਇਨ੍ਹਾਂ ਅਗਿਆਨੀ ਨੇਤਾਵਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਸੇਧ ਲੈਣੀ ਚਾਹੀਦੀ ਹੈ। ਸਿੱਖ ਧਰਮ ਅਵਤਾਰ ਵਾਦ ਨੂੰ ਨਹੀਂ ਮੰਨਦਾ ਅਤੇ ਕਿਸੇ ਮਨੁੱਖ ਨੂੰ ਰੱਬ ਨਹੀਂ ਮੰਨਦਾ। ਅਸੀਂ ਅਜਿਹੇ ਤਮਾਮ ਗੁਰਦੁਆਰਾ ਕਮੇਟੀਆਂ ਦੇ ਪ੍ਰਧਾਨਾਂ ਨੂੰ ਤਾੜਨਾ ਭਰੀ ਬੇਨਤੀ ਕਰਦੇ ਹਾਂ ਕਿ ਆਪ ਅਪਣੇ ਫ਼ਰਜ਼ਾਂ ਨੂੰ ਪਹਿਚਾਣੋ ਅਤੇ ਅਪਣੇ ਸਿਆਸੀ ਆਕਾਵਾਂ ਨੂੰ ਖ਼ੁਸ਼ ਕਰਨ ਲਈ ਗੁਰਮਤਿ ਦੇ ਸਿਧਾਂਤਾਂ ਨੂੰ ਠੇਸ ਨਾ ਪਹੁੰਚਾਉ ਤੇ ਅਜਿਹਾ ਕਰ ਕੇ ਗੁਰੂ ਅਤੇ ਸਿੱਖ ਪੰਥ ਦੇ ਦੇਣਦਾਰ ਨਾ ਬਣੋ। ਯਾਦ ਰਖਿਆ ਜਾਵੇ ਕਿ ਗੁਰਦੁਆਰੇ ਸਿੱਖੀ ਅਸੂਲਾਂ ਦੇ ਪ੍ਰਚਾਰ ਕਰਨ ਦੇ ਸਥਾਨ ਹਨ, ਨਾ ਕਿ ਗੁਰਮਤਿ ਅਸੂਲਾਂ ਦੀ ਉਲੰਘਣਾ ਕਰਨ ਦੇ। ਉਨ੍ਹਾਂ ਆਸ ਪ੍ਰਗਟਾਈ ਕਿ ਸਮਾਂ ਰਹਿੰਦੇ ਇਨ੍ਹਾਂ ਨੇਤਾਵਾਂ ਨੂੰ ਹੋਸ਼ ਆ ਜਾਵੇਗੀ ਅਤੇ ਇਹ ਪ੍ਰੋਗ੍ਰਾਮ ਰੱਦ ਕਰ ਦਿਤੇ ਜਾਣਗੇ। ਅਸੀਂ ਸਾਰੀਆਂ ਸੰਗਤਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਵੀ ਅਪਣਾ ਫ਼ਰਜ਼ ਪਹਿਚਾਨਣ ਤੇ ਹਰ ਹੀਲੇ ਇਨ੍ਹਾਂ ਗੁਰਮਤਿ ਵਿਰੋਧੀ ਕਰਮਕਾਂਡਾਂ ਨੂੰ ਗੁਰਦੁਆਰਿਆਂ ’ਚ ਹੋਣ ਤੋਂ ਰੋਕਣ ਕਿਉਂਕਿ ਅਜਿਹੀਆਂ ਖ਼ਬਰਾਂ ਵੀ ਆ ਰਹੀਆਂ ਹਨ ਕਿ ਕੁੱਝ ਕੌਮੀ ਪੱਧਰ ਦੇ ਧਾਰਮਕ ਨੇਤਾ ਤੇ ਜਥੇਦਾਰ ਵੀ ਇਨ੍ਹਾਂ ਧਾਰਮਕ ਪ੍ਰੋਗਰਾਮਾਂ ਵਿਚ ਸ਼ਮੂਲੀਅਤ ਕਰਨ ਦੀਆਂ ਤਿਆਰੀਆਂ ਵਿਚ ਹਨ।

 ਅਸੀਂ ਇਨ੍ਹਾਂ ‘ਜਥੇਦਾਰਾਂ’ ਨੂੰ ਵੀ ਬੇਨਤੀ ਕਰਦੇ ਹਾਂ ਕਿ ਆਪ ਦਾ ਫ਼ਰਜ਼ ਗੁਰਮਤਿ ਸਿਧਾਂਤਾਂ ’ਤੇ ਪਹਿਰਾ ਦੇਣਾ ਹੈ ਅਤੇ ਕੌਮ ਲਈ ਸਹੀ ਪੂਰਨੇ ਪਾਉਣਾ ਹੈ। ਆਪ ਦੇ ਅਜਿਹੇ ਪ੍ਰੋਗਰਾਮਾਂ ਵਿਚ ਸ਼ਾਮਲ ਹੋਣ ਨਾਲ ਸਿੱਖੀ ਅਸੂਲਾਂ ਨੂੰ ਢਾਹ ਲਗਦੀ ਹੈ ਅਤੇ ਆਪ ਨੂੰ ਅਜਿਹਾ ਹਰਗਿਜ਼ ਨਹੀਂ ਕਰਨਾ ਚਾਹੀਦਾ। ਆਪ ਖ਼ਾਲਸਾ ਪੰਥ ਦੇ ਜਥੇਦਾਰ ਹੋ, ਕੋਈ ਸਿਆਸੀ ਨੇਤਾ ਨਹੀਂ। ਆਪ ਲਈ ਖ਼ਾਲਸਾ ਪੰਥ ਦੇ ਅਸੂਲ ਤੇ ਰਵਾਇਤਾਂ ਸੁਪਰੀਮ ਹਨ ਤੇ ਆਪ ਨੂੰ ਇਨ੍ਹਾਂ ਦਾ ਪਾਲਣ ਕਰਨਾ ਚਾਹੀਦਾ ਹੈ। ਬਲਕਿ ਆਪ ਤੋਂ ਸਮੂਹ ਖ਼ਾਲਸਾ ਪੰਥ ਉਮੀਦ ਰਖਦਾ ਹੈ ਕਿ ਸਮਾਂ ਰਹਿੰਦੇ ਤੁਸੀਂ ਉਨ੍ਹਾਂ ਪ੍ਰਬੰਧਕਾਂ ਨੂੰ, ਜੋ ਕਿ ਅਪਣੇ ਗੁਰਦਵਾਰਿਆਂ ਵਿਚ ਰਾਮ ਨਾਮ ਜਾਪ ਦਾ ਪ੍ਰੋਗਰਾਮ ਮਿੱਥੀ ਬੈਠੇ ਹਨ, ਉਨ੍ਹਾਂ ਨੂੰ ਹਦਾਇਤ ਕਰ ਕੇ ਇਸ ਕਰਮਕਾਂਡ ਤੋਂ ਵਰਜੋਗੇ। ਆਸ ਹੈ ਕਿ ਅਜਿਹੇ ਕੌਮੀ ਨੇਤਾ ਤੇ ‘ਜਥੇਦਾਰ’ ਅਪਣੇ ਫ਼ਰਜ਼ਾਂ ਨੂੰ ਭੁਲਾ ਕੇ ਕੋਈ ਗ਼ਲਤ ਫ਼ੈਸਲਾ ਨਹੀਂ ਕਰਨਗੇ।

 (For more Punjabi news apart from 'Jathedar' to stop organizing committees chanting the name of Ram in Gurdwaras: Missionary College, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM

5 year old child killed in hoshiarpur : ਪ੍ਰਵਾਸੀ ਨੇ ਕਿਉਂ ਮਾਰਿਆ ਮਾਸੂਮ ਬੱਚਾ?hoshiarpur Child Muder Case

12 Sep 2025 3:26 PM

Manjinder lalpura usma kand : ਦੇਖੋ ਇਸ ਕੁੜੀ ਨਾਲ MLA lalpura ਨੇ ਕੀ ਕੀਤਾ ਸੀ ! ਕੈਮਰੇ ਸਾਹਮਣੇ ਦੱਸੀ ਗੱਲ

12 Sep 2025 3:26 PM
Advertisement