
ਯੂਕੇ ਸਥਿਤ 'ਖਾਲਸਾ ਏਡ ਕੌਮਾਂਤਰੀ NGO' ਰਮਜ਼ਾਨ ਮਹੀਨੇ ਵਿਚ ਹਰ ਰੋਜ਼ 5000 ਸੀਰਿਆਈ ਸ਼ਰਣਾਰਥੀਆਂ ਲਈ ਇਫ਼ਤਾਰ ਭੋਜਨ ਦੀ ਸੇਵਾ ਕਰ ਰਹੀ ਹੈ।
ਬੇਰੂਤ, ਯੂਕੇ ਸਥਿਤ 'ਖਾਲਸਾ ਏਡ ਕੌਮਾਂਤਰੀ NGO' ਰਮਜ਼ਾਨ ਮਹੀਨੇ ਵਿਚ ਹਰ ਰੋਜ਼ 5000 ਸੀਰਿਆਈ ਸ਼ਰਣਾਰਥੀਆਂ ਲਈ ਇਫ਼ਤਾਰ ਭੋਜਨ ਦੀ ਸੇਵਾ ਕਰ ਰਹੀ ਹੈ। ਖਾਲਸਾ ਏਡ ਨੇ ਮਹਾਨ ਸੇਵਾ ਕਾਰਜ ਨੂੰ ਇੰਨੀ ਨਿਮਰਤਾ ਨਾਲ ਅੰਜਾਮ ਦਿੱਤਾ ਹੈ ਕਿ ਉਨ੍ਹਾਂ ਦੀ ਥਾਂ ਦੁਨੀਆ ਦੇ ਹਰ ਇਕ ਇੰਨਸਾਨ ਦੇ ਦਿਲ ਵਿਚ ਬਣੀ ਹੋਈ ਹੈ। ਸਾਵਾ ਫਾਰ ਡਿਵਲਪਮੈਂਟ ਐਂਡ ਏਡ, ਸਥਾਨਕ ਲਿਬਨਾਨੀ ਚੈਰਿਟੀ ਦੇ ਸਹਿਯੋਗ ਨਾਲ 5,000 ਤੋਂ ਜ਼ਿਆਦਾ ਸੀਰਿਆਈ ਮੁਸਲਮਾਨ ਸ਼ਰਣਾਰਥੀਆਂ ਨੂੰ ਤਾਜ਼ਾ ਭੋਜਨ ਮੁਹਈਆ ਕਰਵਾ ਰਿਹਾ ਹੈ।
Khalsa Aid in Syriaਇਹ ਸਾਵਾ ਸਹਾਇਤਾ ਦੁਆਰਾ ਚਲਾਇਆ ਜਾ ਰਿਹਾ ਇੱਕ ਮਹੀਨੇ ਦੀ ਲੰਮੀ ਪਹਿਲ ਦਾ ਹਿੱਸਾ ਹੈ। SAWA ਦਾ ਮਤਲਬ ਅਰਬੀ ਭਾਸ਼ਾ ਵਿਚ “ਨਾਲ ਮਿਲਕੇ” ਹੈ।ਖ਼ਾਲਸਾ ਸਹਾਇਤਾ, ‘ਰਮਜਾਨ ਕਿਚਨ’ ਦੇ ਮਾਧਿਅਮ ਤੋਂ ਲਿਬਨਾਨ ਅਤੇ ਇਰਾਕ ਵਿਚ ਸੀਰਿਆਈ ਸ਼ਰਣਾਰਥੀਆਂ ਨੂੰ ਇਫ਼ਤਾਰ ਲਈ ਖਾਣ ਪੀਣ ਦੇ ਸਮਾਨ ਦੇ ਪੈਕੇਟ ਮੁਹਈਆ ਕਰਕੇ ਮਨੁੱਖਤਾ ਦੀ ਸੇਵਾ ਵਿਚ ਯੋਗਦਾਨ ਦੇ ਰਿਹਾ ਹੈ।
Khalsa Aid in Syriaਪਿਛਲੇ ਕੁੱਝ ਸਾਲਾਂ ਤੋਂ, ਖ਼ਾਲਸਾ ਏਡ ਲਿਬਨਾਨ ਅਤੇ ਤੁਰਕੀ ਸਮੇਤ ਕਈ ਦੇਸ਼ਾਂ ਵਿਚ ਸ਼ਰਣਾਰਥੀਆਂ ਨੂੰ ਨਿਰਸਵਾਰਥ ਸੇਵਾ ਪ੍ਰਦਾਨ ਕਰਦੀ ਆ ਰਹੀ ਹੈ। ਖ਼ਾਲਸਾ ਏਡ ਦੇ ਮੁਖੀ ਰਵਿੰਦਰ ਸਿੰਘ ਨੇ ਆਖਿਆ ਕਿ ਮਨੁੱਖਤਾ ਲਈ ਕੰਮ ਕਰਨ ਵਾਲੀ ਏਜੰਸੀ ਨੂੰ ਭਾਰਤ ਵਿਚ ਸੱਤਾਧਾਰੀਆਂ ਵਲੋਂ ਨਿਸ਼ਾਨਾ ਬਣਾਇਆ ਗਿਆ ਸੀ ਜਦੋਂ ਉਹ ਰੋਹਿੰਗਿਆ ਮੁਸਲਮਾਨਾਂ ਦੀ ਮਦਦ ਲਈ ਬੰਗਲਾਦੇਸ਼ ਵਿਚ ਗਏ ਸਨ।
Khalsa Aidਉਨ੍ਹਾਂ ਕਿਹਾ ਕਿ ਜਿਵੇਂ ਹੀ ਅਸੀਂ ਬੰਗਲਾਦੇਸ਼ ਵਿਚ ਸੇਵਾ ਕਾਰਜ ਸ਼ੁਰੂ ਕੀਤਾ, ਅਤੇ ਸਾਡੀ ਮੁਹਿੰਮ ਦੇ ਮੈਂਬਰ ਬਾਂਗਲਾਦੇਸ਼ ਵਿਚ ਉਤਰੇ ਤਾਂ ਭਾਰਤ ਦੇ ਰਾਈਟ ਵਿੰਗ ਦੇ ਸਮੂਹਾਂ ਨੇ ਸਿੱਖ ਲੋਕਾਂ ਅਤੇ ਰੋਹਿੰਗਿਆ ਸ਼ਰਨਾਰਥੀ ਬੱਚਿਆਂ ਦੀਆਂ ਤਸਵੀਰਾਂ ਪੋਸਟ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਤੁਸੀਂ ਜਾਣਦੇ ਹੀ ਹੋ ਕਿ ਉਹ ਕੀ ਪੋਸਟ ਕਰ ਰਹੇ ਸਨ? ਇਹ ਸਾਡੇ ਕੰਮ ਨੂੰ ਕਮਜ਼ੋਰ ਕਰਨ ਲਈ ਇੱਕ ਕੇਂਦਰਿਤ ਕੋਸ਼ਿਸ਼ ਸੀ।
Khalsa Aid in Syriaਫਿਰ ਵੀ ਇਨ੍ਹਾਂ ਸੱਤਾਧਾਰੀ ਨਿਸ਼ਾਨਿਆਂ ਦੀ ਪਰਵਾਹ ਕੀਤੇ ਬਿਨਾਂ ਖਾਲਸਾ ਏਡ ਅਪਣੀ ਸੇਵਾ ਕਾਰਜ ਦੀ ਨਿਰੰਤਰ ਚਾਲ ਤੁਰਦੀ ਜਾ ਰਹੀ ਹੈ ਅਤੇ ਮਨੁੱਖਤਾ ਦੀ ਇਸ ਮਹਾਨ ਸੇਵਾ ਕਾਰਜ ਮੁਹਿੰਮ ਨੂੰ ਅਗਾਂਹ ਵਧਾਈ ਜਾ ਰਹੀ ਹੈ।