ਵਿਦੇਸ਼ ਦੀਆਂ ਸਿੱਖ ਜਥੇਬੰਦੀਆਂ ਨੇ ਸਿੱਖਜ਼ ਫ਼ਾਰ ਜਸਟਿਸ 'ਤੇ ਲਾਈ ਪਾਬੰਦੀ ਦੀ ਕੀਤੀ ਨਿਖੇਧੀ
Published : Jul 16, 2019, 1:11 am IST
Updated : Jul 16, 2019, 1:11 am IST
SHARE ARTICLE
Condemns ban on Sikhs for Justice by foreign organization
Condemns ban on Sikhs for Justice by foreign organization

ਕਿਹਾ, ਭਾਰਤ ਨੇ ਅੰਤਰਰਾਸ਼ਟਰੀ ਕਾਨੂੰਨ ਅਤੇ ਸੰਯੁਕਤ ਰਾਸ਼ਟਰ ਚਾਰਟਰ ਦੀ ਕੀਤੀ ਉਲੰਘਣਾ

ਕੋਟਕਪੂਰਾ : ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂ.ਐਸ ਗੁਰਦਵਾਰਾ ਅਤੇ ਸਿੱਖ ਜਥੇਬੰਦੀਆਂ ਦੇ ਸਮੂਹ ਦੀ ਸੰਸਥਾ) ਨੇ ਆਪਸੀ ਤਾਲਮੇਲ ਨਾਲ ਭਾਰਤ ਸਰਕਾਰ ਦੁਆਰਾ ਅਮਰੀਕਾ ਆਧਾਰਤ ਸਿੱਖ ਵਕਾਲਤੀ ਸੰਸਥਾ ਸਿੱਖਜ਼ ਫ਼ਾਰ ਜਸਟਿਸ ਤੇ ਅਖੌਤੀ ਗ਼ੈਰ ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਅਧੀਨ ਪਾਬੰਦੀ ਲਾਉਣ ਦਾ ਜ਼ੋਰਦਾਰ ਵਿਰੋਧ ਕੀਤਾ ਹੈ। 'ਰੋਜ਼ਾਨਾ ਸਪੋਕਸਮੈਨ' ਨੂੰ ਈਮੇਲ ਰਾਹੀਂ ਭੇਜੇ ਪ੍ਰੈਸ ਨੋਟ 'ਚ ਉਕਤ ਜਥੇਬੰਦੀਆਂ ਦੇ ਬੁਲਾਰੇ ਨੇ ਆਖਿਆ ਹੈ ਕਿ ਭਾਰਤ ਸਰਕਾਰ ਨੇ ਇਸ ਪਾਬੰਦੀ ਦਾ ਐਲਾਨ ਕਰਦਿਆਂ ਝੂਠਾ ਦਾਅਵਾ ਕੀਤਾ ਹੈ ਕਿ ਪ੍ਰਮੁੱਖ ਸਿੱਖ ਜਥੇਬੰਦੀਆਂ ਇਸ ਪਾਬੰਦੀ ਦਾ ਸਮਰਥਨ ਕਰਦੀਆਂ ਹਨ।

Sikh For JusticeSikh For Justice

ਇਸ ਦੇ ਉਲਟ ਐਸ.ਐਫ਼.ਜੇ. ਨੂੰ ਪੂਰੇ ਭਾਰਤ ਅਤੇ ਪੰਜਾਬ ਦੀ ਪ੍ਰਮੁੱਖ ਸਿੱਖ ਆਬਾਦੀ ਅਤੇ ਅਮਰੀਕਾ, ਕੈਨੇਡਾ, ਯੂਰਪ, ਦੂਰ ਪੂਰਬੀ ਏਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ 'ਚ ਗਲੋਬਲ ਸਿੱਖ ਪ੍ਰਵਾਸੀਆਂ ਵਲੋਂ ਮਜ਼ਬੂਤ ਸਹਾਇਤਾ ਪ੍ਰਾਪਤ ਹੈ। ਉਨ੍ਹਾਂ ਦਸਿਆ ਕਿ ਸਿੱਖਜ਼ ਫ਼ਾਰ ਜਸਟਿਸ ਦੀ ਪੰਜਾਬ ਦੀ ਆਜ਼ਾਦੀ ਅਤੇ ਖ਼ਾਲਿਸਤਾਨ ਦੀ ਸੁਤੰਤਰਤਾ ਲਈ 2020 ਰੈਫ਼ਰੈਂਡਮ ਮੁਹਿੰਮ 'ਚ ਸੋਸ਼ਲ ਮੀਡੀਆ 'ਤੇ ਕਰੋੜਾਂ ਸਮਰਥਕ ਹਨ। ਇਹ ਪਾਬੰਦੀ ਬਿਲਕੁਲ ਗ਼ੈਰ-ਕਾਨੂੰਨੀ ਹੈ, ਕਿਉਂਕਿ ਇਹ ਅੰਤਰਰਾਸ਼ਟਰੀ ਕਾਨੂੰਨ ਅਤੇ ਸੰਯੁਕਤ ਰਾਸ਼ਟਰ ਚਾਰਟਰ, ਅਧਿਆਇ 1 ਦੀ ਉਲੰਘਣਾ ਹੈ, ਜਿਸ ਨਾਲ ਸਵੈ-ਨਿਰਣੇ ਦੇ ਅਧਿਕਾਰ ਦੀ ਇਜਾਜ਼ਤ ਮਿਲਦੀ ਹੈ।

Sikh Referendum 2020Sikh Referendum 2020

ਐਸ.ਐਫ਼.ਜੇ ਤੇ ਪਾਬੰਦੀ ਭਾਰਤ ਦੇ ਅਪਣੇ ਹੀ ਸੰਵਿਧਾਨਕ ਕਾਨੂੰਨੀ ਹੱਕ 'ਬੋਲਣ ਦੀ ਆਜ਼ਾਦੀ' ਦੀ ਉਲੰਘਣਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਭਾਰਤ ਸਰਕਾਰ ਐਸ.ਐਫ਼.ਜੇ. ਨੂੰ ਅਤਿਵਾਦੀ ਗਤੀਵਿਧੀਆਂ ਨਾਲ ਜੋੜਨ ਲਈ ਝੂਠੀ ਜਾਣਕਾਰੀ ਤਿਆਰ ਕਰ ਰਹੀ ਹੈ ਪਰ ਅੱਜ ਤਕ ਉਹ ਕੋਈ ਵੀ ਸਬੂਤ ਸਾਹਮਣੇ ਨਹੀਂ ਲਿਆ ਸਕੇ, ਕਿਉਂਕਿ ਐਸ.ਐਫ਼.ਜੇ ਵਲੋਂ ਕਾਨੂੰਨੀ, ਸ਼ਾਂਤਮਈ ਅਤੇ ਜਮਹੂਰੀ ਮੁਹਿੰਮ ਚਲਾਈ ਜਾ ਰਹੀ ਹੈ। ਉਨਾਂ ਦੋਸ਼ ਲਾਇਆ ਕਿ ਭਾਰਤ ਸਰਕਾਰ ਪਾਕਿਸਤਾਨ, ਯੂ.ਕੇ., ਅਮਰੀਕਾ ਅਤੇ ਕੈਨੇਡਾ ਉੱਤੇ ਕੂਟਨੀਤਿਕ ਦਬਾਅ ਪਾ ਰਹੀ ਹੈ ਤਾਕਿ ਬੋਲਣ ਦੀ ਆਜ਼ਾਦੀ ਤੋਂ ਸਿੱਖਾਂ ਨੂੰ ਦੂਰ ਕੀਤਾ ਜਾ ਸਕੇ।

Sikh Referendum 2020Sikh Referendum 2020

ਉਪਰੋਕਤ ਵਿਚਾਰਾਂ ਦੀ ਅਮਰੀਕੀ ਗੁਰਦੁਆਰਾ ਪ੍ਰਬੰਧਕ ਕਮੇਟੀ (ਏ.ਜੀ.ਪੀ.ਸੀ.), ਸਿੱਖ ਕਲਚਰਲ ਸੁਸਾਇਟੀ ਨਿਊਯਾਰਕ, ਸਿੱਖ ਯੂਥ ਆਫ਼ ਅਮਰੀਕਾ (ਐਸ.ਵਾਈ.ਏ.), ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਦੋਆਬਾ ਸਿੱਖ ਐਸੋਸੀਏਸ਼ਨ, ਨਿਊਯਾਰਕ, ਅਫ਼ੇਅਰਜ਼ ਸੈਂਟਰ ਵਾਸ਼ਿੰਗਟਨ ਡੀ.ਸੀ., ਬਾਬਾ ਬੰਦਾ ਸਿੰਘ ਬਹਾਦਰ ਸੁਸਾਇਟੀ ਨਿਊਯਾਰਕ, ਸਿੱਖ ਅਮਰੀਕਨ ਕਾਗਰੈਸ਼ਨਲ ਕਾਕਸ, ਸ਼ਹੀਦ ਕਰਤਾਰ ਸਿੰਘ ਸਾਰਾਭਾ ਸਪੋਰਟਸ ਕਲੱਬ ਨਿਊਯਾਰਕ, ਚੜ੍ਹਦੀਕਲਾ ਸਪੋਰਟਸ ਕਲੱਬ ਵਰਜ਼ੀਨੀਆਂ, ਸਿੱਖ ਸੈਂਟਰ ਫਲਸ਼ਿੰਗ ਨਿਊਯਾਰਕ, ਸਿੱਖ ਗੁਰਦੁਆਰਾ ਪਾਈਨ ਹਿੱਲ ਨਿਊਜਰਸੀ, ਖਾਲਸਾ ਦਰਬਾਰ ਬਰਲਿੰਗਟਨ ਨਿਊਜਰਸੀ, ਗੁਰਦੁਆਰਾ ਗਲੈੱਨ ਰੌਕ ਨਿਊਜਰਸੀ, ਦਸ਼ਮੇਸ਼ ਦਰਬਾਰ ਕਾਰਟੇਟ ਨਿਊਜਰਸੀ, ਸ੍ਰੀ ਗੁਰੂ ਸਿੰਘ ਸਭਾ ਕਾਰਟੇਰੇਟ ਨਿਊਜਰਸੀ, ਸਿੰਘ ਸਭਾ ਗੁਰਦਵਾਰਾ ਫ਼ੇਅਰਫ਼ੈਕਸ ਵਰਜ਼ੀਨੀਆ, ਪੰਥਕ ਸਿੱਖ ਸੁਸਾਇਟੀ (ਪੀ.ਐਸ.ਐਸ) ਨਿਊਯਾਰਕ, ਸਿੱਖ ਸੁਸਾਇਟੀ ਆਫ਼ ਇੰਡੀਆਨਾ, ਐਨ. ਫ਼ਿਲਾਡਾਲਫ਼ੀਆ ਸਿੱਖ ਸੁਸਾਇਟੀ ਪੈਨਸਿਲਵੇਨੀਆਂ, ਗੁਰੂ ਨਾਨਕ ਸਿੱਖ ਸੁਸਾਇਟੀ ਫ਼ਿਲਾਡਾਲਫ਼ੀਆ ਪੈਨਸਿਲਵੇਨੀਆਂ, ਸਿੱਖਜ਼ ਫ਼ਾਰ ਜਸਟਿਸ ਨਿਊਯਾਰਕ ਵਲੋਂ ਵੀ ਪ੍ਰੋੜਤਾ ਕੀਤੀ ਗਈ ਹੈ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement