
ਅਖੰਡ ਕੀਰਤਨ ਜੱਥੇ ਨੇ ਅਕਾਲ ਤਖ਼ਤ ਦੇ ਜਥੇਦਾਰ ਤੋਂ ਕੀਤੀ ਮੰਗ
ਅੰਮ੍ਰਿਤਸਰ: ਅਖੰਡ ਕੀਰਤਨੀ ਜਥੇ ਦੇ ਮੁੱਖ-ਸੇਵਾਦਾਰ ਬਖਸ਼ੀਸ਼ ਸਿੰਘ 31 ਮੈਂਬਰੀ ਵਿਸ਼ਵ ਵਿਆਪੀ ਕਮੇਟੀ, ਅਖੰਡ ਕੀਰਤਨ ਜੱਥਾ ਨੇ ਸਪੱਸ਼ਟ ਕੀਤਾ ਹੈ ਕਿ ਗਿ.ਇਕਬਾਲ ਸਿੰਘ ਦੀਆਂ ਪੰਥ ਵਿਰੋਧੀ ਸਰਗਰਮੀਆਂ ਤੋਂ ਸੁਚੇਤ ਕੀਤਾ ਗਿਆ ਸੀ ਪਰ ਉਸ ਨੂੰ ਸਮੇਂ ਸਿਰ ਪੰਥ 'ਚੋਂ ਨਾ ਛੇਕਣ ਕਾਰਨ ਅੱਜ ਸਿੱਖ-ਕੌਮ ਨਮੋਸ਼ੀ ਦਾ ਸਾਹਮਣਾ ਕਰ ਰਹੀ ਹੈ।
Bakhshish Singh
ਇਹ ਸਿੱਖੀ ਦੇ ਭੇਖ ਵਿਚ ਮਹੰਤਨੁਮਾ ਆਦਮੀ ਸਿੱਖੀ ਦੀਆਂ ਜੜ੍ਹਾਂ ਪਿਛਲੇ ਲੰਮੇ ਸਮੇਂ ਤੋਂ ਕੱਟ ਰਿਹਾ ਹੈ। ਅਫ਼ਸੋਸ ਕਿ ਕੌਮ ਦੀ ਬਹੁਤਾਤ ਗਿਣਤੀ, ਸਿੱਖੀ ਦੀ ਕਮਾਈ ਤੋਂ ਦੂਰ ਹੋਣ ਕਰ ਕੇ ਇਹ ਪਛਾਣ ਕਰਨ 'ਚ ਅਸਮਰਥ ਰਹੀ ਕਿ ਕੌਮਪ੍ਰਸਤ ਤੇ ਦੋਖੀ ਕੌਣ ਹੈ। ਉਨ੍ਹਾਂ ਮੁਤਾਬਕ ਗਿ. ਇਕਬਾਲ ਸਿੰਘ ਨੇ ਵਿਵਾਦਤ ਰਾਮ-ਮੰਦਰ ਦੀ ਉਸਾਰੀ ਤੇ ਜਾ ਕੇ ਇੱਕ ਗਿਣੀ-ਮਿਣੀ ਸਾਜਸ਼ ਤਹਿਤ ਸਿੱਖਾਂ ਨੂੰ ਰਾਮ-ਚੰਦਰ ਦੀ ਵੰਸ਼ਜ਼ ਦਸਿਆ ਹੈ।
Giani Iqbal Singh
ਉਨ੍ਹਾਂ ਸਿੱਖ-ਪੰਥ ਨੂੰ ਜ਼ੋਰ ਦਿਤਾ ਕਿ ਇਸ ਭੇਖੀ ਨੂੰ ਤੁਰਤ ਸਿੱਖੀ 'ਚੋਂ ਤੁਰਤ ਬਰਖ਼ਾਸਤ ਕੀਤਾ ਜਾਵੇ ਨਹੀਂ ਤਾਂ ਗੰਭੀਰ ਸਿੱਟੇ ਭੁਗਤਣੇ ਪੈਣਗੇ। ਬਖ਼ਸ਼ੀਸ਼ ਸਿੰਘ ਨੇ ਇਕਬਾਲ ਸਿੰਘ ਦੇ ਕਾਰਨਾਮਿਆਂ ਤੋਂ ਜਾਣੂ ਕਰਵਾਂਉਦਿਆਂ ਕਿਹਾ ਕਿ ਇਹ ਸਿੱਖ ਵਿਰੋਧੀ ਜਮਾਤ ਆਰ.ਐਸ.ਐਸ ਦਾ ਬੇਹੱਦ ਕਰੀਬੀ ਹੈ। ਇਸ ਦੇ ਚਰਿੱਤਰ 'ਤੇ ਸੰਗੀਨ ਦੋਸ਼ ਲਗਦੇ ਰਹੇ ਹਨ।
Giani Iqbal Singh
ਇਹ ਵਿਅਕਤੀ ਅਕਾਲ ਤਖ਼ਤ ਸਾਹਿਬ ਨੂੰ ਚੁਨੌਤੀਆਂ ਅਪਣੇ ਸੇਵਾ-ਕਾਲ ਦੌਰਾਨ ਦਿੰਦਾ ਰਿਹਾ। ਪੰਥ ਰਤਨ ਭਾਈ ਸਾਹਿਬ ਭਾਈ ਰਣਧੀਰ ਸਿੰਘ ਸਮੇਤ ਹੋਰ ਪੰਥਕ-ਸ਼ਖ਼ਸੀਅਤਾਂ ਤੇ ਸ਼ਹੀਦਾਂ ਵਿਰੁਧ ਬੋਲਦਾ ਰਿਹਾ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਕਾਸ਼ ਸਿੰਘ ਬਾਦਲ ਨੇ ਅਜਿਹੇ ਸਿੱਖ ਵਿਰੋਧੀ ਜਥੇਦਾਰ ਲਾ ਕੇ ਸਿੱਖੀ ਨੂੰ ਢਾਹ ਲਾਈ ਜਿਸ ਦਾ ਵਰਣਨ ਕਰਨਾ ਮੁਸ਼ਕਲ ਹੈ।
Giani Iqbal Singh
ਭਾਈ ਬਖ਼ਸ਼ੀਸ਼ ਸਿੰਘ ਨੇ ਸਰਬੱਤ ਖ਼ਾਲਸਾ ਦੇ ਮੁਤਵਾਜੀ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਜਥੇਦਾਰ ਨੂੰ ਜ਼ੋਰ ਦਿਤਾ ਕਿ ਉਹ ਇਕਬਾਲ ਸਿੰਘ ਪਟਨਾ ਵਿਰੁਧ ਕਾਰਵਾਈ ਕਰ ਕੇ ਪੰਥ 'ਚੋਂ ਛੇਕਣ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।