Panthak News: ਸਿੱਖ ਨੂੰ ਭੁਲ ਤੇ ਗ਼ਲਤੀਆਂ ਦੀ ਮਾਫ਼ੀ ਅਕਾਲ ਤਖ਼ਤ ’ਤੇ ਪੇਸ਼ ਹੋ ਕੇ ਮਿਲਦੀ ਹੈ
Published : Dec 15, 2023, 7:50 am IST
Updated : Dec 15, 2023, 1:51 pm IST
SHARE ARTICLE
Sukhbir Singh Badal
Sukhbir Singh Badal

ਸਿੱਖ ਹਲਕਿਆਂ ਵਿਚ ਸੁਖਬੀਰ ਬਾਦਲ ਦੀ ਮਾਫ਼ੀ ਚਰਚਾ ਦਾ ਵਿਸ਼ਾ ਬਣੀ

Panthak News: ਸ਼੍ਰੋਮਣੀ ਅਕਾਲੀ ਦਲ ਦੇ 103ਵੇਂ ਸਥਾਪਨਾ ਦਿਵਸ ਤੇ ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਵਰਗੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ, ਪੰਥਕ ਸਰਕਾਰ ਵੇਲੇ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਤੇ ਹੋਰ ਜਾਣੇ-ਅਣਜਾਣੇ ਹੋਈਆਂ ਗ਼ਲਤੀਆਂ ਦੀ ਮਾਫ਼ੀ ਮੰਗੀ ਜੋ ਸਿੱਖ ਹਲਕਿਆਂ ਵਿਚ ਚਰਚਾ ਦਾ ਵਿਸ਼ਾ ਬਣ ਗਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਏ, ਅਰਦਾਸ ਸਮਾਗਮ ਵਿਚ ਸੁਖਬੀਰ ਸਿੰਘ ਬਾਦਲ ਨੇ ਅਪਣਾ ਭਾਸ਼ਣ ਸਮੇਟਣ ਸਮੇਂ ਮਾਫ਼ੀ ਮੰਗੀ।

ਪੰਥਕ ਹਲਕਿਆਂ ਅਨੁਸਾਰ ਸਿੱਖ ਮਰਿਆਦਾ ਮੁਤਾਬਕ ਬਜਰ ਗ਼ਲਤੀਆਂ ਤੇ ਭੁੱਲਾਂ ਦੀ ਮਾਫ਼ੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਲਿਖਤੀ ਦਿਤੀ ਜਾਂਦੀ ਹੈ ਜੋ ਹੋਰ ਤਖ਼ਤਾਂ ਦੇ ਜਥੇਦਾਰਾਂ ਦੀ ਬੈਠਕ ਦੌਰਾਨ ਆਪਸੀ ਸਲਾਹ ਮਸ਼ਵਰਾ ਕਰਨ ਉਪਰੰਤ ਫ਼ੈਸਲਾ ਸੁਣਾਉਂਦੇ ਹਨ।

ਫ਼ੈਸਲੇੇ ਸਮੇਂ ਮਾਫ਼ੀ ਮੰਗਣ ਵਾਲਾ ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੰਗਤਾਂ ਵਿਚ ਝੁਕਾ ਕੇ ਖੜਾ ਹੁੰਦਾ ਹੈ ਤੇ ਜਥੇਦਾਰ ਸਾਹਿਬ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਅਪਣਾ ਨਿਰਣਾ ਕਰਨ ਸਮੇਂ ਬਕਾਇਦਾ ਤਨਖ਼ਾਹ ਜਾਂ ਧਾਰਮਕ ਸਜ਼ਾ ਲਾਉਂਦੇ ਹਨ। ਅਕਾਲ ਤਖ਼ਤ ਦੇ ਜਥੇਦਾਰ ਵਲੋਂ ਹੋਏ ਆਦੇਸ਼ਾਂ ਦੀ ਪਾਲਣਾ ਗੁਨਾਹਗਾਰ ਵਲੋਂ ਮੁਕੰਮਲ ਕਰਨ ਬਾਅਦ ਉਸ ਨੂੰ ਮਾਫ਼ੀ ਦਿਤੀ ਜਾਂਦੀ ਹੈ ਪਰ ਜਿਸ ਤਰ੍ਹਾਂ ਅੱਜ ਸੁਖਬੀਰ ਸਿੰਘ ਬਾਦਲ ਦੁਆਰਾ ਕੀਤਾ ਗਿਆ ਉਸ ਤੋਂ ਸਿੱਖ ਹਲਕੇ ਦੰਗ ਰਹਿ ਗਏ ਹਨ ਕਿ ਅਕਾਲੀ ਦਲ ਦਾ ਪ੍ਰਧਾਨ ਖ਼ੁਦ ਸਿੱਖ ਮਰਿਆਦਾ ਦੀ ਉਲੰਘਣਾ ਕਰ ਰਿਹਾ ਹੈ।

ਪੰਥਕ ਮਾਹਰਾਂ ਤੇ ਸਿੱਖ ਹਲਕਿਆਂ ਇਸ ਨੂੰ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਵਿਚ ਨਿਮਰਤਾ ਤੇ ਲਚਕ ਨਹੀਂ। ਸਿੱਖ ਵਿਦਵਾਨਾਂ ਮੁਤਾਬਕ ਸਮੇਂ ਤੇ ਸਥਾਨ ਦੇ ਪ੍ਰਭਾਵ ਤੋਂ ਸੁਤੰਤਰ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਭੂਸਤਾ ਸੰਪੰਨ ਸੰਸਥਾ ਹੋਣ ਕਰ ਕੇ ਇਥੋਂ ਹੋਏ ਹੁਕਮਨਾਮੇ, ਆਦੇਸ਼, ਫ਼ੈਸਲੇ ਨੂੰ ਇਸ ਦੇ ਮੰਨਣ ਵਾਲਿਆਂ ਨੇ ਖ਼ੁਸ਼ੀ ਖ਼ੁਸ਼ੀ ਪ੍ਰਵਾਨ ਕੀਤੇ। ਸ੍ਰੀ ਅਕਾਲ ਤਖ਼ਤ ਤੋਂ ਸੁਣਾਈ ਗਈ ਧਾਰਮਕ ਦਾ ਅਸਲ ਮਨੋਰਥ ਕਿਸੇ ਦੋਸ਼ੀ ਨੂੰ ਦੋਸ਼ੀ ਬਣਾ ਕੇ ਉਸ ਦਾ ਨਿਰਾਦਰ ਕਰਨਾ ਨਹੀਂ ਸਗੋਂ ਵਿਅਕਤੀ ਦੀ ਵਿਸ਼ੇਸ਼ ਵਿਚ ਆਈ ਕਮਜ਼ੋਰੀ ਸਿਧਾਂਤਕ ਢਿਲਿਆਈ ਨੂੰ ਦੂਰ ਕਰ ਕੇ ਉਸ ਨੂੰ ਮਨ-ਬਚਨ ਕਰਮ ਤੋਂ ਪਵਿੱਤਰ ਬਣਾਉਂਦਿਆਂ ਚੜ੍ਹਦੀ ਕਲਾ ਦਾ ਜੀਵਨ ਪ੍ਰਦਾਨ ਕਰਨਾ ਹੈ ।

ਇਸ ਭਾਵਨਾ ਤਹਿਤ ਮਹਾਰਾਜਾ ਰਣਜੀਤ ਸਿੰਘ, ਪੰਥ ਰਤਨ ਮਾਸਟਰ ਤਾਰਾ ਸਿੰਘ, ਸੰਤ ਫ਼ਤਿਹ ਸਿੰਘ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ, ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਆਦਿ ਪੰਥਕ ਲੀਡਰਾਂ ਅਤੇ ਡਾ. ਪਿਆਰਾ ਸਿੰਘ, ਡਾ. ਪਿਸ਼ੌਰਾ ਸਿੰਘ ਵਰਗੇ ਸਿੱਖ ਵਿਦਵਾਨਾਂ ਨੂੰ ਤਨਖ਼ਾਹ ਲਾਈ ਗਈ।

 (For more news apart from Sikh gets forgiveness for his mistakes by appearing on Akal Takht, stay tuned to Rozana Spokesman)

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement