
ਕੁਝ ਦਿਨ ਪਹਿਲਾ ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ਦਾ ਸਮਾਗਮ ਰੋਕਣ ਆਏ ਕੁੱਝ ਟਕਸਾਲੀਆਂ ਡੇਰੇਦਾਰਾਂ ਵੱਲੋ ਉਹਨਾਂ ਦੀ ਮਾਰਕੁੱਟ ਅਤੇ ਪੱਗ ਲਾਹੁਣ ਦੇ...
ਸੰਗਰੂਰ, ਕੁਝ ਦਿਨ ਪਹਿਲਾ ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ਦਾ ਸਮਾਗਮ ਰੋਕਣ ਆਏ ਕੁੱਝ ਟਕਸਾਲੀਆਂ ਡੇਰੇਦਾਰਾਂ ਵੱਲੋ ਉਹਨਾਂ ਦੀ ਮਾਰਕੁੱਟ ਅਤੇ ਪੱਗ ਲਾਹੁਣ ਦੇ ਮਸਲੇ ਵਿੱਚ ਭਾਈ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲਿਆ ਨੇ ਕਿਹਾ ਕਿ ਹਰ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੋਣਾ ਚਾਹੀਦਾ ਹੈ। ਜੇ ਤੁਹਾਨੂੰ ਕੋਈ ਗੱਲ ਪਸੰਦ ਨਹੀਂ ਤਾ ਉਸਦਾ ਦਲੀਲ ਨਾਲ ਜਵਾਬ ਦੇਵੋ, ਕਿਸੇ ਤੇ ਹਮਲਾ ਕਰਕੇ ਉਸਦੇ ਵਿਚਾਰਾਂ ਨੂੰ ਰੋਕਣ ਦੀ ਕੋਸ਼ਿਸ ਕਰਨੀ ਡੇਰੇਦਾਰਾਂ ਦੀ ਬੁਖਲਾਹਟ ਦਾ ਨਤੀਜਾ ਹੈ।ਰੋਸ ਨਾ ਕੀਜੈ, ਉਤਰ ਦੀਜੈ ਦੇ ਗੁਰਮਤਿ ਸਿਧਾਂਤ ਅਨੁਸਾਰ ਚੱਲਣ ਦੀ ਥਾਂ ਹੁਣ ਕੁਝ ਪੰਥ ਵਿਰੋਧੀ ਸ਼ਕਤੀਆਂ ਨੇ ਗੁਰਮਤਿ ਪ੍ਰਚਾਰਕਾਂ ਤੇ ਹਮਲੇ ਕਰਨ ਦਾ ਰਾਹ ਚੁਣ ਲਿਆ ਹੈ। ਤਾਜਾ ਆਏ ਜਥੇਦਾਰ ਦੇ ਬਿਆਨ ਤੇ ਬੋਲਦਿਆਂ ਉਹਨਾਂ ਕਿਹਾ ਜਥੇਦਾਰਾ ਦੇ ਫਤਵੇ ਸਿਰਫ ਪ੍ਰਚਾਰਕਾਂ ਲਈ ਹੀ ਕਿਉ ਹਨ। ਪ੍ਰਚਾਰਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਯਾਦਾ ਨੂੰ ਸਮਰਪਿਤ ਹੋ ਕੇ ਪ੍ਰਚਾਰ ਕਰਦੇ ਹਨ। ਜਥੇਦਾਰਾਂ ਵਲੋਂ ਉਹਨਾਂ ਨੂੰ ਸਾਬਾਸ ਦੇਣ ਦੀ ਬਜਾਇ ਉਹਨਾਂ ਡੇਰੇਦਾਰਾ ਦਾ ਪੱਖ ਪੂਰਿਆ ਜਾਂਦਾ ਹੈ, ਜਿਹਨਾਂ ਨੇ ਅਕਾਲ ਤਖਤ ਦੀ ਮਰਿਯਾਦਾ ਅਤੇ ਸਿੱਖੀ ਸਿੱਧਾਤਾਂ ਦਾ ਘਾਣ ਕਰਨ ਦੀ ਕੋਈ ਕਸਰ ਨਹੀ ਛੱਡੀ। ਭਾਈ ਰਣਜੀਤ ਸਿੰਘ ਖਾਲਸਾ ਨੇ ਕਿਹਾ ਕਿ ਸੱਚ ਪੁੱਛੋਂ ਤਾਂ ਹੁਣ ਇਥੇ ਘੁਟਣ ਮਹਿਸੂਸ ਹੁੰਦੀ ਹੈ। ਕਿੰਨਾ ਚਿਰ ਅਸੀ ਕੌਮ ਵੱਲੋਂ ਨਕਾਰੇ ਜਾ ਚੁੱਕੇ ਜਥੇਦਾਰਾਂ ਦੇ ਗੁਲਾਮ ਬਣੇ ਰਹਾਂਗੇ। ਇਹ ਸਾਡੇ ਸਿਰ ਤੇ ਬੈਠੇ ਹੋਏ ਹਨ। ਪਖੰਡੀ ਸਾਧਾਂ ਅਤੇ ਸਰਕਾਰਾਂ ਦੇ ਜੀ ਹਜੂਰੀਏ ਬਣ ਕੇ ਕੰਮ ਕਰਦੇ ਹਨ। ਅਹੁਦਿਆਂ ਨਾਲ ਚਿੰਬੜੇ ਹੋਏ ਪੈਸੇ ਦੇ ਲੋਭੀ ਅਤੇ ਸੁਆਰਥੀ ਬੰਦੇ ਕੌਮ ਦਾ ਕੁੱਝ ਨਹੀਂ ਸੰਵਾਰ ਸਕਦੇ।
Ranjit Singh Dhaddrianwala
ਇਹ ਹਮੇਸਾਂ ਡੰਡੇ ਵਾਲਿਆ ਦੇ ਹੱਕ ਵਿੱਚ ਅਤੇ ਗੁਰਮਿਤ ਉੱਤੇ ਚੱਲਣ ਵਾਲਿਆਂ ਦੇ ਵਿਰੁੱਧ ਹੀ ਫਤਵੇ ਸੁਣਾਉਦੇ ਹਨ। ਉਹਨਾਂ ਕਿਹਾ ਕਿ ਸਮਾਂ ਬਦਲ ਰਿਹਾ ਹੈ। ਆਮ ਲੋਕ ਸੁਚੇਤ ਹੋ ਰਹੇ ਹਨ। ਇਹਨਾਂ ਡੇਰੇਦਾਰਾਂ ਦੀ ਗੁੰਡਾਗਰਦੀ ਹੁਣ ਸਦਾ ਨਹੀ ਚੱਲਣੀ।ਉਨ੍ਹਾਂ ਕਿਹਾ ਕਿ ਇੰਗਲੈਂਡ ਵਿਖੇ ਗਿਆਨੀ ਅਮਰੀਕ ਸਿੰਘ ਦੀ ਦਸਤਾਰ 'ਤੇ ਹਮਲਾ ਕਰਨ ਵਾਲੇ ਧਾਰਮਿਕ ਲਿਬਾਸ ਵਿਚ ਛੁਪੇ ਗੁੰਡਿਆਂ ਤੇ ਸਬੰਧਤ ਪ੍ਰਬੰਧਕ ਕਮੇਟੀ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਭਵਿੱਖ ਵਿਚ ਕੌਮ ਨੂੰ ਅੰਤਰ ਰਾਸ਼ਟਰੀ ਪੱਧਰ 'ਤੇ ਨਾਮੋਸ਼ੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਜਿਵੇਂ ਸੂਰਜ ਚੜ੍ਹਿਆ ਵੇਖ ਕੇ ਉੱਲੂ ਘਬਰਾਉਂਦਾ ਹੈ, ਇਸੇ ਤਰ੍ਹਾਂ ਸੱਚ ਦੇ ਪ੍ਰਚਾਰ ਤੋਂ ਝੂਠੇ ਲੋਕਾਂ ਅੰਦਰ ਘਬਰਾਹਟ ਫੈਲ ਰਹੀ ਹੈ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਅਜਿਹੇ ਘਟੀਆ ਅਨਸਰਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਗੁੰਡਾਗਰਦੀ ਨਾਲ ਗੁਰਮਤਿ ਪ੍ਰਚਾਰ ਨੂੰ ਰੋਕਿਆ ਨਹੀਂ ਜਾ ਸਕਦਾ। ਗਿਆਨੀ ਅਮਰੀਕ ਸਿੰਘ ਚੰਡੀਗੜ੍ਹ ਵਲੋਂ ਗੁਰਮਤਿ ਪ੍ਰਚਾਰ ਵਿਚ ਪਾਏ ਜਾ ਰਹੇ ਯੋਗਦਾਨ ਲਈ ਸਮੁੱਚੀ ਸਿੱਖ ਕੌਮ ਨੂੰ ਉਹਨਾਂ ਤੇ ਮਾਣ ਹੈ। ਭਾਈ ਰਣਜੀਤ ਸਿੰਘ ਨੇ ਕਿਹਾ ਕਿ 17 ਮਈ 2016 ਨੂੰ ਮੇਰੇ ਤੇ ਹੋਇਆ ਹਮਲਾ ਵੀ ਇਸੇ ਗੰਡਾਗਰਦੀ ਅਤੇ ਧੱਕੇਸ਼ਾਹੀ ਵਾਲੀ ਮਾਨਸਿਕਤਾ ਦਾ ਨਤੀਜਾ ਸੀ। ਸੋ ਸਾਨੂੰ ਸਾਰੇ ਪ੍ਰਚਾਰਕ ਵੀਰਾ ਅਤੇ ਸੰਗਤਾਂ ਨੂੰ ਸੁਚੇਤ ਹੋਣ ਦੀ ਲੋੜ ਹੈ। ਤਾਂ ਜੋ ਇਹੋ ਜਿਹੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਈ ਜਾ ਸਕੇ।