
ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਅਗਵਾਈ ਹੇਠ ਹੋਦ ਵਿੱਚ ਆਈ ਪੰਥਕ ਅਕਾਲੀ ਲਹਿਰ ਨੂੰ ਅੱਜ ਹਲਕਾ ਅਮਲੋਹ ਵਿੱਚ ਭਾਰੀ ਸਮਰਥਨ ਮਿਲਿਆ । ਅਮਲੋਹ...
ਚੰਡੀਗੜ੍ਹ, ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਅਗਵਾਈ ਹੇਠ ਹੋਦ ਵਿੱਚ ਆਈ ਪੰਥਕ ਅਕਾਲੀ ਲਹਿਰ ਨੂੰ ਅੱਜ ਹਲਕਾ ਅਮਲੋਹ ਵਿੱਚ ਭਾਰੀ ਸਮਰਥਨ ਮਿਲਿਆ । ਅਮਲੋਹ ਸ਼ਹਿਰ ਦੇ ਪ੍ਰਮੁੱਖ ਗੁਰੂ ਘਰ ਸਿੰਘ ਸਭਾ ਵਿੱਚ ਹੋਏ ਭਰਵੇ ਇਕੱਠ ਨੂੰ ਸਬੋਧਨ ਕਰਦਿਆਂ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਗੁਰੂ ਸਾਹਿਬਾਨਾਂ ਨੇ ਜਿਸ ਸਿਧਾਂਤ ਨੂੰ ਮੁੱਖ ਰੱਖਕੇ ਗਰੀਬ ਯਤੀਮ ਵਾਸਤੇ ਗੁਰੂ ਘਰ ਬਣਾਏ ਸੀ ਅੱਜ ਉਹ ਅਲੋਪ ਹੋ ਗਈ।
ਅੱਜ ਕਿਸੇ ਗਰੀਬ ਲਈ ਸ੍ਰੋਮਣੀ ਕਮੇਟੀ ਕੋਲ ਇਲਾਜ ਨਹੀ ਬੱਚੇ ਵਾਸੇ ਪੜਾਈ ਨਹੀ ਗੁਰੂ ਦੀ ਗੋਲਕ ਰਾਜਨੀਤੀ ਲਈ ਵਰਤੀ ਜਾ ਰਹੀ ਹੈ ਜਿਸ ਨਾਲ ਗੁਰੂ ਘਰ ਦੀਆਂ ਮਹਾਨ ਪ੍ਰੰਪਰਾਵਾਂ ਨੂੰ ਭਾਰੀ ਢਾਹ ਲੱਗੀ ਹੈ। ਤੇ ਅੱਜ ਸ੍ਰੋਮਣੀ ਕਮੇਟੀ ਦਾ ਵਕਾਰ ਸਿੱਖ ਕੌਮ ਵਿੱਚ ਮਨਫੀ ਹੋ ਰਿਹਾ ਹੈ। ਇਸੇ ਮਕਸਦ ਨੂੰ ਮੁੱਖ ਰੱਖਕੇ ਉਹਨਾਂ ਵੱਲੋ ਨਿਰੋਲ ਧਾਰਮਿਕ ਪਾਰਟੀ ਪੰਥਕ ਅਕਾਲੀ ਲਹਿਰ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਹੋਦ ਵਿੱਚ ਲਿਆਦੀ ਗਈ ਜਿਸਦਾ ਮੁੱਖ ਮੰਤਵ ਧਰਮ ਦੀ ਸੇਵਾ ਕਰਨੀ ਹੈ।
ਗੁਰੂ ਘਰਾਂ ਦੀ ਲੁੱਟ ਨੂੰ ਰੋਥਣਾ ਅਤੇ ਇਨ੍ਹਾਂ ਨੂੰ ਸੰਗਤ ਦੇ ਹੱਥ ਦੇਣਾ ਮੁੱਖ ਮੰਤਵ ਵੀ ਹੈ। ਇਸੇ ਲਈ ਸਮੁੱਚੇ ਸਿੱਖਾਂ ਨੂੰ ਅਪੀਲ ਹੈ ਕਿ ਉਹ ਰਾਜਨੀਤੀ ਲਈ ਜਿਸ ਮਰਜੀ ਪਾਰਟੀ ਵਿੱਚ ਰਹਿਣ ਪਰ ਸ੍ਰੋਮਣੀ ਕਮੇਟੀ ਨੂੰ ਰਾਜਨੀਤਕ ਲੋਕਾਂ ਦੇ ਚੁੰਗਲ ਵਿੱਚੋ ਕੱਢਣ ਲਈ ਪੰਥਕ ਅਕਾਲੀ ਲਹਿਰ ਪਾਰਟੀ ਦਾ ਸਾਥ ਦੇਣ।
ਭਾਈ ਰਣਜੀਤ ਸਿੰਘ ਨੇ ਕਿਹਾ ਕਿ ਅੱਜ ਸ਼੍ਰੋਮਣੀ ਕਮੇਟੀ ਵਿੱਚ ਸਿਆਸੀ ਪਰਵਾਰਾਂ ਦਾ ਬੋਲਬਾਲਾ ਹੀ ਰਹਿ ਗਿਆ ਰਾਜਸੀ ਲੀਡਰਾਂ ਨੇ ਗੁਰੂਘਰਾਂ ਨੂੰ ਆਪਣੀ ਰਾਜਨੀਤੀ ਚਮਕਾਉਣ ਲਈ ਨਿੱਜੀ ਅੱੱਡੇ ਬਣਾ ਲਿਆ ਹੈ।
ਗੁਰੂ ਘਰ ਦੇ ਸੇਵਾਦਰਾਂ ਤੋ ਨੌਕਰਾਂ ਦੀ ਤਰਾਂ ਲੀਡਰ ਨਿੱਜੀ ਕੰਮ ਕਰਵਾ ਰਹੇ ਹਨ ਅਤੇ ਅਸੀ ਧਾਰਮਿਕ ਤੌਰ ਤੇ ਪਿੱਛੇ ਜਾ ਰਹੇ ਹਾਂ ਸਮਾ ਆ ਗਿਆ ਜਦੋ ਇਹਨਾਂ ਲੋਕਾਂ ਨੂੰ ਗੁਰੂ ਘਰਾਂ ਵਿੱਚੋ ਬਾਹਰ ਕਰਨ ਹੋਵੇਗਾ। ਉਨ੍ਹਾਂ ਐਲਾਨ ਕੀਤਾ ਕਿ ਸ੍ਰੋਮਣੀ ਕਮੇਟੀ ਚੋਣਾਂ ਵਿੱਚ ਉਹ ਸਾਫ ਸੁਥਰੇ ਗੁਰਮਤਿ ਦੇ ਧਾਰਨੀ ਉਮੀਦਵਾਰ ਖੜੇ ਕਰਨਗੇ। ਅੱਜ ਦੇ ਇਕੱਠ ਵਿੱਚ ਹਲਕਾ ਅਮਲੋਹ ਦੇ ਪੰਥਕ ਆਗੂ ਸ੍ਰ ਦਰਸਨ ਸਿੰਘ ਚੀਮਾ ਪ੍ਰਧਾਨ ਗੁਰ ਸਿੰਘ ਸਭਾ ਅਮਲੋਹ ਨੇ ਸਿੱਖ ਸੰਗਤਾਂ ਤੇ ਭਾਈ ਰਣਜੀਤ ਸਿੰਘ ਦਾ ਸਨਮਾਨ ਤੇ ਧੰਨਵਾਦ ਕੀਤਾ।