Panthak News: ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮੂਰਤੀ ਪੂਜਾ ਦਾ ਕੋਈ ਸੰਕਲਪ ਨਹੀਂ ਸਗੋਂ ਇਸ ਸਬੰਧੀ ਸਖ਼ਤ ਮਨਾਹੀ ਹੈ: ਸਿੱਖ ਵਿਚਾਰ ਮੰਚ
Published : Jan 17, 2024, 8:13 pm IST
Updated : Jan 17, 2024, 8:13 pm IST
SHARE ARTICLE
Sikh Vichar Manch
Sikh Vichar Manch

ਡਾ. ਗੁਰਦਰਸ਼ਨ ਢਿੱਲੋਂ ਨੇ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1136 ਅੰਦਰ ਦਰਜ ਸੰਦੇਸ਼ ਦੇ ਹਵਾਲੇ ਨਾਲ ਦਸਿਆ ਕਿ ਸਿੱਖ ਮੂਰਤੀ ਪੂਜਕ ਹੋ ਹੀ ਨਹੀਂ ਸਕਦਾ ਸਗੋਂ ਬੁੱਤ ਤੋੜਕ ਹੈ

Panthak News:  “ਸਿੱਖਾਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਸੰਦੇਸ਼ ਹੀ ਰਾਹ ਦਰਸਾਵਾਂ ਤੇ ਜੀਵਨ ਜਾਂਚ ਹੈ, ਜਿਸ ਅੰਦਰ ਮੂਰਤੀ ਪੂਜਾ ਤੇ ਮੂਰਤੀ ਅੰਦਰ ਜਾਨ ਪਾਉਣ (ਪ੍ਰਾਣ ਪ੍ਰਤਿਸ਼ਠ) ਦਾ ਕੋਈ ਸੰਕਲਪ ਹੀ ਨਹੀਂ ਹੈ ਸਗੋਂ ਇਸ ਸਬੰਧੀ ਸਖ਼ਤ ਮਨਾਹੀ ਕੀਤੀ ਹੋਈ ਹੈ।”

ਇਹ ਵਿਚਾਰ ਅੱਜ ਸਿੱਖ ਵਿਚਾਰ ਮੰਚ, ਚੰਡੀਗੜ੍ਹ ਵਲੋਂ ਕੋਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਕੈਂਪਸ ਅੰਦਰ ਸ੍ਰੀ ਰਾਮ ਮੰਦਰ ਟਰਸੱਟ ਵਲੋਂ 22 ਜਨਵਰੀ 2024 ਨੂੰ ਅਯੁੱਧਿਆ ਵਿਖੇ ਹੋ ਰਹੇ ਸਮਾਗਮ ਵਿਚ ਸ਼ਾਮਲ ਹੋਣ ਲਈ ਤਖ਼ਤ ਸਾਹਿਬਾਨ ਤੇ ਸਿੱਖ ਸੰਸਥਾਵਾਂ ਨੂੰ ਭੇਜੇ ਗਏ ਸੱਦਾ ਪੱਤਰਾਂ ਸਬੰਧੀ ਸਿੱਖੀ ਨਜ਼ਰੀਆ ਸਪੱਸ਼ਟ ਕਰਨ ਲਈ ਸੱਦੀ ਵਿਚਾਰ ਗੋਸ਼ਟੀ ਵਿਚ ਉਭਰਕੇ ਆਏ।

ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉੱਘੇ ਸਿੱਖ ਚਿੰਤਕ ਤੇ ਇਤਿਹਾਸਕਾਰ ਡਾ. ਗੁਰਦਰਸ਼ਨ ਸਿੰਘ ਢਿੱਲੋਂ ਨੇ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1136 ਅੰਦਰ ਦਰਜ ਸੰਦੇਸ਼ ਦੇ ਹਵਾਲੇ ਨਾਲ ਦਸਿਆ ਕਿ ਸਿੱਖ ਮੂਰਤੀ ਪੂਜਕ ਹੋ ਹੀ ਨਹੀਂ ਸਕਦਾ ਸਗੋਂ ਬੁੱਤ ਤੋੜਕ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਨੇ ਦਰਸਾਇਆ ਹੈ ਕਿ ਸਿੱਖ ਫਲਸਫਾ ਹੱਜ ਜਾਣ ਤੇ ਤੀਰਥ ਯਾਤਰਾ ਦੀ ਹਾਮੀ ਨਹੀਂ ਭਰਦਾ ਸਗੋਂ ਹਿੰਦੂ ਤੇ ਤੁਰਕ ਨਾਲੋਂ ਨਿਖੇੜਾ ਕਰਦਿਆਂ ਦਸਦਾ ਹੈ ਕਿ ਗੁਰਬਾਣੀ ਨੇ ਇਨ੍ਹਾਂ ਕੋਲੋਂ ਮੁਕੰਮਲ ਕਿਨਾਰਾ ਕਰਦੇ ਕੁੱਝ ਵੀ ਲਿਆ ਨਹੀਂ। ਉਨ੍ਹਾਂ ਕਿਹਾ ਕਿ ਸਨਾਤਨ ਧਰਮ ਅੰਦਰਲੇ ਰੌਲਿਆਂ ਨਾਲ ਸਿੱਖਾਂ ਦਾ ਕੋਈ ਸਬੰਧ ਨਹੀਂ ਹੈ  ਕਿਉਂਕਿ ਇਥੇ ਰੌਲਾ ਮਾਇਆ ਦਾ ਵੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਖ਼ਾਲਸਾ ਪੰਚਾਇਤ ਦੇ ਆਗੂ ਰਾਜਿੰਦਰ ਸਿੰਘ ਖ਼ਾਲਸਾ ਨੇ ਚਰਚਾ ਨੂੰ ਅੱਗੇ ਤੋਰਦਿਆਂ ਕਿਹਾ ਕਿ ਉਪਰੋਕਤ ਤੋਂ ਇਲਾਵਾਂ ਸਾਡੇ ਲਈ ਵੱਡੀ ਫਿਰਕਮੰਦੀ ਇਹ ਹੈ ਕਿ ਸਿੱਖਾਂ ਨੂੰ ਸਨਾਤਨੀ ਹਿੰਦੂ ਧਰਮ ਦੇ ਅੰਗ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਬੀਰ ਸਾਹਿਬ ਦੇ ਸਲੋਕਾਂ ਦੇ ਹਵਾਲੇ ਨਾਲ ਦਸਿਆ ਕਿ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਰਾਮ ਦੇ ਹਵਾਲਿਆਂ ਨੂੰ ਰਲਗੱਡ ਕਰਕੇ ਕਣ ਕਣ ਤੇ ਘੱਟ ਘੱਟ ਅੰਦਰ ਵਸੇ ਰਾਮ ਦੇ ਸੰਕਲਪ ਨੂੰ ਦਸਰਥ ਦੇ ਪੁੱਤਰ ਵੱਜੋਂ ਮਨੁੱਖੀ ਜਾਮੇ ਵਿਚ ਪੈਂਦਾ ਹੋਏ ਰਾਮ ਨਾਲ ਰਲਗੱਡ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖ ਧਰਮ ਕਿਸੇ ਧਰਮ ਵਿਚੋਂ ਪੈਦਾ ਨਹੀਂ ਹੋਇਆ ਸਗੋਂ ਮਨੁੱਖਤਾ ਦੇ ਦਰਿਆਂ ਵਿਚੋਂ ਹੀ ਉਗਮਿਆ ਹੈ। ਇਸੇ ਲਈ ਸਾਰੇ ਧਰਮਾਂ ਨੂੰ ਮਨੁੱਖਤਾਂ ਦੇ ਬਗੀਚੇ ਅੰਦਰ ਵੱਖੋ ਵੱਖਰੀ ਹੋਂਦ ਤੇ ਰਲ ਮਿਲਕੇ ਰਹਿਣ ਦਾ ਸਿੱਖੀ ਅੰਦਰ ਸੰਦੇਸ਼ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਅੰਦਰ ਦੀਪਮਾਲਾ ਕਰਨ ਅਤੇ ਰਾਮ ਰਾਮ ਉਚਾਰਨ ਲਈ ਦਬਾਅ ਪਾਉਣਾ ਔਰੰਗਜੇਬੀ ਪਹੁੰਚ ਹੈ। ਉਨ੍ਹਾਂ ਚਿਤਾਵਨੀ ਦਿਤੀ ਕਿ ਜੇ ਅਕਾਲ ਤਖਤ ਤੇ ਹੋਰਨਾਂ ਵਲੋਂ ਸਿੱਖੀ ਸਿਧਾਂਤ ਦੇ ਉਲਟ ਕੋਈ ਰਾਏ ਪਗਗਟ ਕੀਤੀ ਤਾਂ ਇਸ ਦਾ ਵਿਰੋਧ ਵੀ ਹੋਵੇਗਾ ਤੇ ਇਹ ਉਨ੍ਹਾਂ ਦੀ ਹੋਂਦ ਦੇ ਖਾਤਮੇ ਦਾ ਸਬੱਬ ਵੀ ਬਣ ਸਕਦਾ ਹੈ।

ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਡਾ. ਖੁਸ਼ਹਾਲ ਸਿੰਘ ਨੇ ਕਿਹਾ ਕਿ ਅੱਜ ਦਰਬਾਰ ਸਾਹਿਬ ਅੰਦਰ ਕਥਾ ਕਰਦਿਆਂ ਵੀ ਗੁਰੂ ਸਾਹਿਬਾਨ ਦੀ ਉਪਮਾ ਨੂੰ 22 ਜਨਵਰੀ ਦੇ ਸਮਾਗਮ ਦੀ ਮਹਾਨਤਾ ਵਜੋਂ ਦਰਸਾਇਆ ਗਿਆ ਹੈ।

ਰਾਜਵਿੰਦਰ ਸਿੰਘ ਰਾਹੀ ਤੇ ਸਮਾਜਕ ਸੰਘਰਸ਼ ਪਾਰਟੀ ਦੇ ਆਗੂ ਜਸਵਿੰਦਰ ਸਿੰਘ ਨੇ ਕਿਹਾ ਕਿ ਬਾਬਰੀ ਮਸਜਿਦ ਢਾਹੁਣ ਵਾਲੇ ਕਾਫਲਿਆਂ ਅੰਦਰ ਐਸ.ਸੀ, ਐਸ.ਟੀ. ਤੇ ਪਛੜੀਆਂ ਜਮਾਤਾਂ ਦੇ ਲੋਕਾਂ ਨੂੰ ਤਾਂ ਜ਼ੋਰ ਸ਼ੋਰ ਨਾਲ ਸ਼ਾਮਲ ਕੀਤਾ ਗਿਆ ਪਰ ਹੁਣ ਟਰੱਸਟ ਤੇ ਪ੍ਰਬੰਧ ਅੰਦਰ ਉਨ੍ਹਾਂ ਲਈ ਕੋਈ ਥਾਂ ਨਹੀਂ ਹੈ।

ਵਿਚਾਰ ਗੋਸ਼ਟੀ ਅੰਦਰ ਡਾ. ਪਿਆਰਾ ਲਾਲ ਗਰਗ, ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ, ਡਾ. ਗੁਰਚਰਨ ਸਿੰਘ ਗੁਰੂ ਨਾਨਕ ਫਾਊਂਡੇਸ਼ਨ, ਸੁਰਿੰਦਰ ਸਿੰਘ ਕਿਸ਼ਨਪੁਰਾ ਤੇ ਮਾਲਵਿੰਦਰ ਸਿੰਘ ਮਾਲੀ ਨੇ ਵੀ ਸੰਬੋਧਤ ਕੀਤਾ। ਗੁਰਪ੍ਰੀਤ ਸਿੰਘ ਮੈਂਬਰ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਈ।  

 (For more Punjabi news apart from There is no concept of idol worship in Sri Guru Granth Sahib: Sikh Vichar Manch, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement