ਨਰਾਇਣ ਸਾਧ ਵਿਰੁਧ ਪਰਚੇ ਕਰਵਾਏ ਸੰਗਤ: ਜਥੇਦਾਰ 
Published : May 17, 2018, 9:35 am IST
Updated : May 17, 2018, 9:35 am IST
SHARE ARTICLE
Gurbachan singh
Gurbachan singh

ਵਿਵਾਦਤ ਸਾਧ ਨਰਾਇਣ ਦਾਸ ਵਲੋਂ ਸ੍ਰੀ ਗੁਰੂ ਅਰਜੁਨ ਦੇਵ ਜੀ ਵਿਰੁਧ ਵਿਵਾਦਤ ਟਿਪਣੀ ਕਰਨ ਤੋਂ ਬਾਅਦ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ...

ਅੰਮ੍ਰਿਤਸਰ, ਵਿਵਾਦਤ ਸਾਧ ਨਰਾਇਣ ਦਾਸ ਵਲੋਂ ਸ੍ਰੀ ਗੁਰੂ ਅਰਜੁਨ ਦੇਵ ਜੀ ਵਿਰੁਧ ਵਿਵਾਦਤ ਟਿਪਣੀ ਕਰਨ ਤੋਂ ਬਾਅਦ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ, ਪੰਥਕ ਜਥੇਬੰਦੀਆਂ ਤੇ ਸਭਾ ਸੁਸਾਇਟੀਆਂ ਨੂੰ ਆਦੇਸ਼ ਦਿਤਾ ਕਿ ਇਸ ਪੰਥ ਦੋਖੀ ਵਿਰੁਧ ਧਾਰਾ 295-ਏ ਦੇ ਤਹਿਤ ਪਰਚੇ ਦਰਜ ਕਰਵਾਏ ਜਾਣ ਤਾਕਿ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਈ ਜਾ ਸਕੇ।ਪੰਥ ਦੋਖੀ ਕੋਝੀਆਂ ਚਾਲਾਂ ਚੱਲ ਰਹੇ ਹਨ, ਕਦੇ ਅੰਮ੍ਰਿਤ ਸੰਚਾਰ ਦੀਆਂ ਬਾਣੀਆ, ਮਹਾਨ ਸਿੱਖ ਪ੍ਰੰਪਰਾਵਾਂ ਅਤੇ ਕਦੇ ਸ੍ਰੀ ਦਸਮ ਗ੍ਰੰਥ ਸਬੰਧੀ ਵਾਦ-ਵਿਵਾਦ ਪੈਦਾ ਕੀਤਾ ਜਾਂਦਾ ਹੈ ਪਰ ਜਿਨ੍ਹਾਂ ਗੱਲ ਦਾ ਹਮੇਸ਼ਾ ਡਰ ਰਹਿੰਦਾ ਸੀ,

Gurbachan singh Gurbachan singh

ਹੁਣ ਉਹ ਹੀ ਗੱਲਾਂ ਵਾਪਰ ਰਹੀਆਂ ਹਨ। ਇਕ ਪਖੰਡੀ ਸਾਧ ਜਿਸ ਨੂੰ ਨਰਾਇਣ ਦਾਸ ਕਹਿੰਦੇ ਹਨ, ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 'ਤੇ  ਕਿੰਤੂ-ਪ੍ਰੰਤੂ ਕੀਤਾ ਗਿਆ ਹੈ ਕਿ ਉਨ੍ਹਾਂ ਨੇ ਭਗਤ ਬਾਣੀ ਵਿਚ ਅਪਣੇ ਕੋਲੋਂ ਹੀ ਅੱਖਰ ਵੱਧ-ਘੱਟ ਕਰ ਕੇ ਬਾਣੀ ਰਚੀ ਹੈ। ਉਨ੍ਹਾਂ ਕਿਹਾ ਕਿ ਸਾਧ ਨੂੰ ਪ੍ਰਸ਼ਾਸਨ ਵਲੋਂ ਤੁਰਤ ਕਾਰਵਾਈ ਕਰ ਕੇ ਜੇਲ ਵਿਚ ਡਕਿਆ ਜਾਵੇ ਤਾਕਿ ਅੱਗੇ ਤੋਂ ਇਸ ਤਰ੍ਹਾਂ ਦੀ ਬੇਵਕੂਫ਼ੀ ਕਰਨ ਦੀ ਕੋਈ ਵੀ ਹਿੰਮਤ ਨਾ ਕਰੇ। 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement