
ਸ੍ਰੀ ਦਰਬਾਰ ਸਾਹਿਬ ਦੀ ਤਸਵੀਰ 'ਚ ਬਦਲਾਅ ਕਰ ਕੇ ਉਸ ਨੂੰ ਸੋਸ਼ਲ ਮੀਡੀਆ 'ਤੇ ਪ੍ਰਚਾਰਿਆ ਜਾ ਰਿਹੈ
ਅੰਮ੍ਰਿਤਸਰ: ਪਿਛਲੇ ਕੁੱਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਸ੍ਰੀ ਦਰਬਾਰ ਸਾਹਿਬ ਨੂੰ ਹਰੀਮੰਦਰ ਦਸਣ ਦਾ ਸਿਲਸਿਲਾ ਜਾਰੀ ਹੈ। ਇਹ ਸਿਲਸਿਲਾ ਅਯੋਧਿਆ ਵਿਚ ਰਾਮ ਮੰਦਰ ਦਾ ਨੀਂਹ ਪੱਥਰ ਰਖਣ ਤੋਂ ਬਾਅਦ ਜ਼ਿਆਦਾ ਤੇਜ਼ ਹੋ ਚੁੱਕਾ ਹੈ। ਅਪਣੇ ਦਾਅਵੇ ਨੂੰ ਸੱਚ ਕਰਨ ਲਈ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਵਿਚ ਬਦਲਾਅ ਕਰ ਕੇ ਉਸ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਪ੍ਰਚਾਰ ਕੀਤਾ ਜਾ ਰਿਹਾ ਹੈ।
Darbar Sahib
ਹੁਣ ਬੀਤੇ ਦਿਨੀਂ ਲੰਘ ਕੇ ਗਈ ਕ੍ਰਿਸ਼ਨ ਅਸ਼ਟਮੀ ਮੌਕੇ ਕਿਸੇ ਸ਼ਰਾਰਤੀ ਅਨਸਰ ਨੇ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਕ੍ਰਿਸ਼ਨ ਦੀ ਮੂਰਤੀ ਰੱਖ ਕੇ ਤਸਵੀਰਾਂ ਖਿੱਚੀਆਂ ਤੇ ਇਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਪਾ ਦਿਤਾ ਜਿਸ ਤੋਂ ਬਾਅਦ ਇਸ ਤਸਵੀਰ ਨੂੰ ਚਰਚਿਤ ਕਰਨ ਦਾ ਸਿਲਸਿਲਾ ਜਾਰੀ ਹੈ।
Darbar Sahib
ਇਨ੍ਹਾਂ ਤਸਵੀਰਾਂ 'ਤੇ ਬੋਲਦਿਆਂ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਕੁਲਵਿੰਦਰ ਸਿੰਘ ਰਮਦਾਸ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਰੂਹਾਨੀਅਤ ਦਾ ਕੇਂਦਰ ਹੈ ਤੇ ਇਥੇ ਅਜਿਹਾ ਨਹੀਂ ਕੀਤਾ ਜਾ ਸਕਦਾ। ਕੁੱਝ ਸ਼ਰਾਰਤੀ ਲੋਕ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਖ਼ਰਾਬ ਕਰਨ ਲਈ ਅਜਿਹਾ ਕਰ ਰਹੇ ਹਨ।
darbar sahib
ਸਾਈਬਰ ਕਰਾਇਮ ਸੈੱਲ ਨੂੰ ਚਾਹੀਦਾ ਹੈ ਕਿ ਉਹ ਖ਼ੁਦ ਹੀ ਅਜਿਹੀਆਂ ਪੋਸਟਾਂ ਪਾਉਣ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਕਰੇ ਤਾਕਿ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਬਚਾਇਆ ਜਾ ਸਕੇ। ਇਕ ਤਸਵੀਰ ਸਾਡਾ ਅੰਮ੍ਰਿਤਸਰ ਨਾਮ ਦੀ ਸੋਸ਼ਲ ਪੇਜ 'ਤੇ ਸਾਂਝੀ ਕੀਤੀ ਗਈ ਸੀ
Darbar Sahib
ਤੇ ਇਹ ਪੋਸਟ ਪਾਉਣ ਵਾਲੇ ਨੇ ਉਪਰ ਲਿਖਿਆ ਹੈ ਕਿ 'ਅੰਮ੍ਰਿਤਸਰ ਤੋਂ ਬਹੁਤ ਹੀ ਦਿਲ ਖਿਚਵੀ ਤੇ ਪਿਆਰੀ ਤਸਵੀਰ।' ਅਫ਼ਸੋਸ ਦੀ ਗੱਲ ਇਹ ਵੀ ਹੈ ਕਿ ਗੱਲ ਗੱਲ ਤੇ ਧਾਰਾ 295 ਤਹਿਤ ਪਰਚਾ ਦਰਜ ਕਰਵਾਉਣ ਦੀਆਂ ਧਮਕੀਆਂ ਦੇਣ ਵਾਲੇ ਅਤੇ ਨੋਟਿਸ ਦੇਣ ਵਾਲੇ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕ ਇਸ ਤਸਵੀਰ ਦੇ ਚਰਚਿਤ ਹੋਣ ਦੇ 4 ਦਿਨ ਬਾਅਦ ਵੀ ਖਾਮੋਸ਼ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।