ਸਪੋਕਸਮੈਨ ਦੇ ਬਾਨੀ ਸੰਪਾਦਕ ਜੋਗਿੰਦਰ ਸਿੰਘ ਉਚੇਚੇ ਤੌਰ 'ਤੇ ਨਿਸ਼ਾਨ ਅਕੈਡਮੀ ਔਲਖ ਵਿਖੇ ਪਹੁੰਚੇ
Published : Jan 18, 2019, 2:19 pm IST
Updated : Jan 18, 2019, 2:19 pm IST
SHARE ARTICLE
 Spokesman's founder editor Joginder Singh arrived at Aulakh
Spokesman's founder editor Joginder Singh arrived at Aulakh

ਰੋਜ਼ਾਨਾ ਸਪੋਕਸਮੈਨ ਦੇ ਸੰਪਾਦਕ ਸ. ਜੋਗਿੰਦਰ ਸਿੰਘ ਅਪਣੇ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ ਬੀਤੇ ਦਿਨੀਂ “ਨਿਸ਼ਾਨ ਅਕੈਡਮੀ ਔਲਖ” ਵਿਖੇ ਉਚੇਚੇ ਤੌਰ 'ਤੇ ਆਏ.....

ਸ੍ਰੀ ਮੁਕਤਸਰ ਸਾਹਿਬ : ਰੋਜ਼ਾਨਾ ਸਪੋਕਸਮੈਨ ਦੇ ਸੰਪਾਦਕ ਸ. ਜੋਗਿੰਦਰ ਸਿੰਘ ਅਪਣੇ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ ਬੀਤੇ ਦਿਨੀਂ “ਨਿਸ਼ਾਨ ਅਕੈਡਮੀ ਔਲਖ” ਵਿਖੇ ਉਚੇਚੇ ਤੌਰ 'ਤੇ ਆਏ। ਨਿਸ਼ਾਨ ਅਕੈਡਮੀ ਪਹੁੰਚਣ 'ਤੇ ਅਕੈਡਮੀ ਦੇ ਚੇਅਰਮੈਨ ਸ. ਕਸ਼ਮੀਰ ਸਿੰਘ, ਡਾਇਰੈਕਟਰ ਇਕਉਂਕਾਰ ਸਿੰਘ ਤੇ ਪ੍ਰਿੰਸੀਪਲ ਪਰਮਪਾਲ ਕੌਰ ਨੇ ਉਨ੍ਹਾਂ ਨੂੰ ਦਿਲ ਦੀਆਂ ਗਹਿਰਾਈਆਂ ਵਿਚੋਂ ਜੀ ਆਇਆਂ ਨੂੰ ਆਖਿਆ। ਪ੍ਰਿੰਸੀਪਲ ਪਰਮਪਾਲ ਕੌਰ ਨੇ ਕਿਹਾ ਕਿ ਸਾਡੇ ਲਈ ਬਹੁਤ ਖ਼ੁਸ਼ੀ ਤੇ ਅਚੰਭੇ ਵਾਲੇ ਪਲ ਹਨ, ਜਦ ਸਪੋਕਸਮੈਨ ਦੇ ਬਾਨੀ ਸ. ਜੋਗਿੰਦਰ ਸਿੰਘ ਜੀ ਨਿਸ਼ਾਨ ਅਕੈਡਮੀ ਦੇ ਵਿਹੜੇ ਵਿਚ ਆਏ।

ਸ੍ਰ. ਜੋਗਿੰਦਰ ਸਿੰਘ ਨੇ ਅਕੈਡਮੀ ਦੇ ਕੰਪਲੈਕਸ ਦਾ ਬਾਰੀਕੀ ਨਾਲ ਅਧਿਐਨ ਕੀਤਾ ਤੇ ਦਿਲੀ ਖ਼ੁਸ਼ੀ ਜ਼ਾਹਰ ਕੀਤੀ। ਉਨ੍ਹਾਂ ਨੇ ਅਕੈਡਮੀ ਦੇ ਮਿਊਜ਼ਿਕ ਰੂਮ ਵਿਚ ਜਾ ਕੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਬੱਚਿਆਂ ਦੀ ਕੀਰਤਨ ਸਿਖਲਾਈ ਬਾਰੇ ਮਿਊਜ਼ਿਕ ਅਧਿਆਪਕ ਸਤਵਿੰਦਰ ਸਿੰਘ ਨਾਲ ਵਿਚਾਰ ਵਟਾਂਦਰਾ ਕੀਤਾ। ਅਕੈਡਮੀ ਦੇ ਖੇਡ ਮੈਦਾਨਾਂ ਦਾ ਦੌਰਾ ਵੀ ਕੀਤਾ। 'ਆਈਲੈਟਸ ਸੈਂਟਰ' ਅਵਲ ਇੰਸਟੀਚਿਊਟ ਦੀ ਨਵੀਂ ਬਣ ਰਹੀ ਬਿਲਡਿੰਗ ਨੂੰ ਵੀ ਨੀਝ ਨਾਲ ਵੇਖਿਆ, ਜਿਸ ਨੂੰ ਵੇਖਣ ਉਪਰੰਤ ਉਨ੍ਹਾਂ ਭਰਪੂਰ ਤਸੱਲੀ ਤੇ ਖ਼ੁਸ਼ੀ ਮਹਿਸੂਸ ਕੀਤੀ।

ਇਸ ਦੌਰਾਨ ਉਨ੍ਹਾਂ ਨਾਲ ਅਕਾਲ ਅਕੈਡਮੀ ਦੇ ਚੇਅਰਮੈਨ ਤੋਂ ਇਲਾਵਾ ਇਕਬਾਲ ਸਿੰਘ ਮੁਕਤਸਰ ਤੇ ਹਰਪਾਲ ਸਿੰਘ ਵੀ ਹਾਜ਼ਰ ਸਨ। ਚੇਅਰਮੈਨ ਸ. ਕਸ਼ਮੀਰ ਸਿੰਘ, ਡਾਇਰੈਕਟਰ ਇਕਉਂਕਾਰ ਸਿੰਘ ਨੇ ਅਕੈਡਮੀ ਵਿਖੇ ਆਉਣ 'ਤੇ ਧਨਵਾਦ ਕੀਤਾ। ਇਸ ਮੌਕੇ ਅਕੈਡਮੀ ਵਲੋਂ ਸ. ਜੋਗਿੰਦਰ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਸ. ਜੋਗਿੰਦਰ ਸਿੰਘ ਨੇ ਅਕੈਡਮੀ ਦੇ ਬੱਚਿਆਂ ਲਈ ਅਪਣੇ ਕੋਲੋਂ 25 ਹਜ਼ਾਰ ਰੁਪਏ ਭੇਜਣ ਦਾ ਐਲਾਨ ਕੀਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement