ਅਪਣੇ ਨਿਜੀ ਝਗੜੇ ਵਾਸਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਿਰ 'ਤੇ ਚੁਕ ਕੇ ਕੀਤੀ ਬੇਅਦਬੀ
Published : Jul 16, 2019, 1:22 am IST
Updated : Jul 16, 2019, 1:22 am IST
SHARE ARTICLE
Disrespect of Guru Granth Sahib
Disrespect of Guru Granth Sahib

ਲੋਕਾਂ ਨੇ ਕਿਹਾ -ਅਜਿਹਾ ਪਾਪ ਕਰਨ ਵਾਲਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ

ਖਾਲੜਾ : ਸੋਮਵਾਰ ਸਵੇਰ ਤੋਂ ਹੀ ਸੋਸ਼ਲ ਮੀਡੀਆ ਉਪਰ ਇਕ ਅਜਿਹੀ ਵੀਡੀਉ ਘੁੰਮ ਰਹੀ ਹੈ ਜੋ ਕਿ ਪੰਜਾਬ ਦੇ ਕਿਸੇ ਪਿੰਡ ਦੀ ਲੱਗਦੀ ਹੈ ਜਿਸ ਨੂੰ ਵੇਖ ਕੇ ਹਰ ਇਕ ਗੁਰੂ ਨਾਨਕ ਨਾਮ ਲੇਵਾ ਦੇ ਮਨ ਨੂੰ ਜਿਥੇ ਠੇਸ ਪਹੁੰਚੀ ਹੈ, ਉਥੇ ਹੀ ਲੋਕਾਂ ਨੇ ਕਿਹਾ ਹੈ ਕਿ ਅਜਿਹਾ ਪਾਪ ਕਰਨ ਵਾਲਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। 

Disrespect of Guru Granth Sahib Disrespect of Guru Granth Sahib

ਵੀਡੀਉ ਵਿਚ ਇਕ ਔਰਤ ਨੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕੀਤੇ ਹੋਏ ਸਰੂਪ ਜਿਨ੍ਹਾਂ ਦੇ ਸਾਈਡ 'ਤੇ ਪਲਕਾਂ ਲਮਕ ਰਹੀਆਂ ਹਨ ਪਰ ਰੁਮਾਲੇ ਤੋਂ ਬਿਨਾਂ ਹੀ, ਸਿਰ 'ਤੇ ਚੁਕ ਕੇ ਕੋਈ ਕਿਸੇ ਝਗੜੇ ਦੌਰਾਨ ਸਹੁੰ ਚੁਕ ਰਹੀ ਹੈ। ਇਕ ਬਜ਼ੁਰਗ ਜੋ ਕਿ ਗ੍ਰੰਥੀ ਸਿੰਘ ਹੀ ਲਗਦਾ ਹੈ ਉਸ ਬੀਬੀ ਕੋਲੋਂ ਪਾਵਨ ਸਰੂਪ ਪਹਿਲਾਂ ਵਾਪਸ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਬਾਅਦ ਵਿਚ ਉਹ ਔਰਤ ਬਹੁਤ ਗ਼ਲਤ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅੰਦਰ ਪੀੜੇ ਉਪਰ ਰੱਖ ਕੇ ਆਉਂਦੀ ਹੈ। ਚਾਹੇ ਇਹ ਘਟਨਾ ਕਿਸੇ ਵੀ ਤਰੀਕੇ ਨਾਲ ਵਾਪਰੀ ਹੋਵੇ ਪਰ ਇਨ੍ਹਾਂ ਦੋਸ਼ੀਆਂ ਨੂੰ ਲੱਭ ਕੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਇਸ ਵੀਡੀਉ ਦੇ ਅੰਤ ਵਿਚ ਇਕ ਵਿਅਕਤੀ ਗੁਰਦੁਆਰਾ ਮਾਤਾ ਭਾਗ ਕੌਰ ਜੀ ਦਾ ਨਾਮ ਤਾਂ ਲੈ ਦਿੰਦਾ ਹੈ।

Disrespect of Guru Granth SahibDisrespect of Guru Granth Sahib

ਪਰ ਪਿੰਡ ਦਾ ਪਤਾ ਨਹੀਂ ਬੋਲਿਆ ਗਿਆ ਅਤੇ ਨਾਲ ਹੀ ਉਹ ਕਹਿ ਰਿਹਾ ਹੈ ਕਿ ਇਹ ਬੀਬੀ ਨੰਗੇ ਸਿਰ ਗੁਰੂ ਸਾਹਿਬ ਦੇ ਸਰੂਪ ਅੰਦਰੋਂ ਚੁਕ ਕੇ ਬਾਹਰ ਲਿਆਂਦੀ ਹੈ। ਖ਼ਬਰ ਲਿਖੇ ਜਾਣ ਤਕ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਨੇ ਜਾਣਕਾਰੀ ਦਿਤੀ ਕਿ ਇਹ ਘਟਨਾ ਧੋਬੀਆਣਾ ਬਸਤੀ ਬਠਿੰਡਾ ਦੀ ਹੈ ਪਤਾ ਲੱਗਾ ਹੈ ਕਿ ਇਨ੍ਹਾਂ 'ਤੇ ਪਰਚੇ ਹੋ ਗਏ ਹਨ ਫਿਰ ਵੀ ਅਕਾਲ ਤਖ਼ਤ ਸਾਹਿਬ ਵਲੋਂ ਇਨ੍ਹਾਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਕੋਈ ਅੱਗੇ ਤੋਂ ਇਹੋ ਜਿਹਾ ਨਾ ਕਰੇ। ਇਸ ਸਬੰਧ ਵਿਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਸੰਪਰਕ ਕੀਤਾ ਤਾਂ 'ਜਥੇਦਾਰ' ਮੀਟਿੰਗ ਵਿਚ ਹੋਣ ਕਾਰਨ ਫ਼ੋਨ ਉਨ੍ਹਾਂ ਦੇ ਪੀ ਏ ਨੇ ਚੁਕਿਆ। ਇਸ ਸਬੰਧ ਵਿਚ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਇਸ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। 

LongowalGobind Singh Longowal

ਭਾਈ ਲੌਂਗੋਵਾਲ ਨੇ ਕੀਤੀ ਨਿੰਦਾ :
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਕ ਔਰਤ ਵਲੋਂ ਧੋਬੀਆਣਾ ਬਸਤੀ ਬਠਿੰਡਾ ਵਿਖੇ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਸਿਰ 'ਤੇ ਚੁਕ ਕੇ ਕੀਤੀ ਬੇਅਦਬੀ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਨਾਲ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਅਤੀ ਨਿੰਦਣਯੋਗ ਹਨ। ਭਾਈ ਲੌਂਗੋਵਾਲ ਕਿਹਾ ਕਿ ਵਾਪਰੀ ਇਸ ਘਟਨਾ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿਤੀਆਂ ਜਾਣ।

ਵੇਖੋ ਵੀਡੀਓ :-

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement