
ਪੀੜ੍ਹੇ ਦੇ ਪਿਛੇ ਉਪਰ ਲੱਗਾ ਪੱਖਾ ਸੜ ਕੇ ਥੱਲੇ ਡਿੱਗਾ ਹੋਇਆ ਸੀ ਜਿਸ 'ਤੇ ਉਨ੍ਹਾਂ ਬਿਜਲੀ ਦੀ ਸਪਲਾਈ ਨੂੰ ਬੰਦ ਕਰ ਦਿਤਾ ਅਤੇ ਚੈੱਕ ਕਰਵਾਇਆ ਕਿ ਵੋਲਟੇਜ਼ ਬੁਹਤ ਜ਼ਿਆਦਾ..
ਸਰਾਏ ਅਮਾਨਤ ਖ਼ਾਂ/ਰਾਜਾਤਾਲ (ਗੁਰਬੀਰ ਸਿੰਘ ਗੰਡੀਵਿੰਡ): ਸਰਹੱਦੀ ਪਿੰਡ ਚੀਮਾ ਕਲਾਂ ਵਿਖੇ ਕਲ ਸ਼ਾਮ ਨੂੰ ਪਿੰਡ ਵਿਚ ਗੁਰਦੁਆਰਾ ਬਾਬਾ ਜੀਵਨ ਸਿੰਘ ਸਾਹਿਬ ਵਿਖੇ ਬਿਜਲੀ ਸ਼ਾਰਟ ਸਰਕਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਨੁਕਸਾਨ ਪੁੱਜਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਉਥੇ ਮੌਜੂਦ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਸੁਖਦੇਵ ਸਿੰਘ ਨੇ ਦਸਿਆ ਹੈ ਕਿ ਕਲ ਸ਼ਾਮੀ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਤਖ਼ਤਪੋਛ 'ਤੇ ਬੈਠੇ ਕੁੱਝ ਨੌਜਵਾਨਾਂ ਨੇ ਦਸਿਆ ਹੈ ਕਿ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਉਪਰ ਬਣੀ ਮਿਆਨੀ 'ਤੇ ਲੱਗੀ ਜਾਲੀ ਵਿਚ ਦੀ ਧੂੰਆ ਨਿਕਲ ਰਿਹਾ ਹੈ ਜਿਸ 'ਤੇ ਤੁਰਤ ਉਨ੍ਹਾਂ ਨੇ ਗ੍ਰੰਥੀ ਕ੍ਰਿਪਾਲ ਸਿੰਘ ਦੇ ਘਰੋਂ ਗੁਰਦਵਾਰਾ ਗੇਟ ਦੀ ਚਾਬੀ ਲਿਆ ਕੇ ਅੰਦਰ ਜਾ ਕੇ ਵੇਖਿਆ ਕਿ ਪੀੜ੍ਹਾ ਸਾਹਿਬ ਨੂੰ ਅੱਗ ਲੱਗੀ ਹੋਈ ਸੀ ਅਤੇ ਉਨ੍ਹਾਂ ਨੇ ਤੁਰਤ ਅੱਗ 'ਤੇ ਕਾਬੂ ਪਾਇਆ।
Damage to Guru Granth Sahib took place due to short circuit of electricity
ਵੇਖਿਆ ਕਿ ਪੀੜ੍ਹੇ ਦੇ ਪਿਛੇ ਉਪਰ ਲੱਗਾ ਪੱਖਾ ਸੜ ਕੇ ਥੱਲੇ ਡਿੱਗਾ ਹੋਇਆ ਸੀ ਜਿਸ 'ਤੇ ਉਨ੍ਹਾਂ ਬਿਜਲੀ ਦੀ ਸਪਲਾਈ ਨੂੰ ਬੰਦ ਕਰ ਦਿਤਾ ਅਤੇ ਚੈੱਕ ਕਰਵਾਇਆ ਕਿ ਵੋਲਟੇਜ਼ ਬੁਹਤ ਜ਼ਿਆਦਾ ਆ ਰਹੇ ਸਨ। ਘਟਨਾ ਦਾ ਪਤਾ ਚਲਦਿਆ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਦੇ ਐਡੀਸ਼ਨਲ ਮੈਨੇਜਰ ਸਤਨਾਮ ਸਿੰਘ ਝਬਾਲ ਮੌਕੇ ਤੇ ਪੁੱਜੇ ਜਿਨ੍ਹਾਂ ਨੇ ਇਸ ਸਬੰਦੀ ਅਪਣੇ ਅਧਿਕਾਰੀਆਂ ਨੂੰ ਸੂਚਿਤ ਕੀਤਾ। ਇਸ ਸਮੇਂ ਸ੍ਰੀ ਗੁਰੁ ਹ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਦੇ ਪ੍ਰਧਾਨ ਤ੍ਰਿਲੋਚਨ ਸਿੰਘ ਸੋਹਲ ਨੇ ਕਿਹਾ ਕਿ ਇਹ ਘਟਨਾਵਾਂ ਪਿੰਡ ਵਾਸੀਆਂ ਦੀ ਅਣਗਹਿਲੀ ਨਾਲ ਵਾਪਰ ਰਹੀਆਂ ਹਨ ਜਿਸ ਲਈ ਸਾਨੂੰ ਸੁਚੇਤ ਹੋਣ ਦੀ ਲੋੜ ਹੈ।
Damage to Guru Granth Sahib took place due to short circuit of electricity
ਇਸ ਸਮੇਂ ਬਿਜਲੀ ਸ਼ਾਰਟ ਸਰਕਟ ਹੋਣ ਸਬੰਧੀ ਐਸ.ਡੀ.ਉ ਮਨਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਸਬੰਧਤ ਫ਼ੀਡਰ ਦੇ ਜੇ.ਈ ਦਲਬੀਰ ਸਿੰਘ ਨੂੰ ਮੌਕੇ 'ਤੇ ਭੇਜ ਦਿਤਾ ਹੈ ਅਤੇ ਉਸ ਵਲੋਂ ਜੋ ਰੀਪੋਰਟ ਦਿਤੀ ਜਾਵੇਗੀ ਉਸ ਦੇ ਆਧਾਰ 'ਤੇ ਹੀ ਕੁੱਝ ਦਸਣਗੇ। ਇਸ ਸਬੰਧੀ ਜੇ.ਈ ਦਲਬੀਰ ਸਿੰਘ ਨੇ ਕਿਹਾ ਹੈ ਕਿ ਬਿਜਲੀ ਦਾ ਸ਼ਾਰਟ ਸਰਕਟ ਹੋਣ ਕਾਰਨ ਵੋਲਟੇਜ਼ ਵਧੇ ਹਨ ਜਿਸ ਸਬੰਧੀ ਉਨ੍ਹਾਂ ਦੀ ਟੀਮ ਬਿਜਲੀ ਦੀ ਸਪਲਾਈ ਠੀਕ ਕਰਨ 'ਤੇ ਲੱਗੀ ਹੋਈ ਹੈ।
ਇਸ ਮੌਕੇ ਪਹੁੰਚੇ ਸਰਪੰਚ ਅਵਨ ਕੁਮਾਰ ਸੋਨੂੰ ਚੀਮਾ ਨੇ ਕਿਹਾ ਕਿ ਇਸ ਮੰਦਭਾਗੀ ਘਟਨਾ ਨੇ ਉਨ੍ਹਾਂ ਦੇ ਸਾਰੇ ਪਿੰਡ ਦਾ ਸਿਰ ਨੀਵਾਂ ਕੀਤਾ ਹੈ ਜਿਸ ਸਬੰਧੀ ਉਹ ਪ੍ਰਮਾਤਮਾ ਕੋਲੋਂ ਖ਼ਿਮਾ ਜਾਚਨਾ ਕਰਨ ਲਈ ਗੁਰਦਵਾਰਾ ਸਾਹਿਬ ਵਿਖੇ ਆਖੰਡ ਪਾਠ ਸਾਹਿਬ ਆਰੰਭ ਕਰਾਉਣਗੇ ਅਤੇ ਅਪਣੀਆਂ ਭੁੱਲਾਂ ਬਖ਼ਸ਼ਾਉਣਗੇ।