
-ਗਵਾਹੀਆਂ ਹੋਈਆਂ ਬਹਿਸ ਦੀ ਤਰੀਕ 23 ਅਕਤੂਬਰ ਰੱਖੀ ਗਈ
ਰਈਆ : ਪਿਛਲੇ 12 ਦਿਨਾਂ ਤੋਂ ਜੁਡੀਸ਼ੀਅਲ ਰਿਮਾਂਡ ਤੇ ਜੇਲ ਵਿਚ ਬੰਦ ਭਾਈ ਬਲਦੇਵ ਸਿੰਘ ਸਿਰਸਾ ,ਉਹਨਾਂ ਦੇ ਸਾਥੀ ਕਿਸਾਨ ਮੱਖਣ ਸਿੰਘ ਤੇ ਹਰਜਿੰਦਰ ਸਿੰਘ ਨੂੰ ਅੱਜ ਫਿਰ ਐਸ.ਡੀ.ਐਮ ਬਾਬਾ ਬਕਾਲਾ ਸਾਹਿਬ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੇ ਉਹਨਾਂ ਖ਼ਿਲਾਫ਼ ਦਰਜ ਧਾਰਾ 107/151 ਅਧੀਨ ਚੱਲ ਰਹੇ ਮੁਕੱਦਮੇ ਵਿਚ ਪੁਲਿਸ ਦੀਆਂ ਗਵਾਹੀਆਂ ਦਰਜ ਕੀਤੀਆਂ ਗਈਆਂ ਅਤੇ ਕੋਰਟ ਵਲੋਂ ਕੇਸ ਤੇ ਬਹਿਸ ਦੀ ਤਰੀਕ 23 ਅਕਤੂਬਰ ਨੂੰ ਪਾਈ ਗਈ ਹੈ। ਅੱਜ ਫਿਰ ਪਹਿਲੀਆਂ ਤਰੀਕਾਂ ਦੀ ਤਰਾਂ ਕੋਰਟ ਕੰਪਲੈਕਸ ਵਿਚ ਪੁਲਿਸ ਦੇ ਭਾਰੀ ਪ੍ਰਬੰਧ ਕੀਤੇ ਗਏ ਸਨ। ਅੱਜ ਜਦੋਂ ਭਾਈ ਸਿਰਸਾ ਤੇ ਸਾਥੀਆਂ ਨੂੰ ਪੁਲਿਸ ਕੋਰਟ ਵਿਚ ਲੈ ਕੇ ਪਹੂੰਚੀ ਤਾਂ ਵੱਡੀ ਗਿਣਤੀ ਵਿਚ ਇਕੱਤਰ ਹੋਏ ਕਿਸਾਨ ਸੰਘਰਸ਼ ਕਮੇਟੀ ਦੇ ਕਾਰਕੁੰਨ ਤੇ ਹੋਰ ਹਮਾਇਤੀਆਂ ਵਲੋਂ ਜੰਮ ਕੇ ਪੰਜਾਬ ਸਰਕਾਰ, ਪੰਜਾਬ ਪੁਲਿਸ ਅਤੇ ਡੇਰਾ ਰਾਧਾ ਸੁਵਾਮੀ ਖ਼ਿਲਾਫ਼ ਜੰਮ ਕੇ ਨਾਹਰੇਬਾਜੀ ਕੀਤੀ ਗਈ।
Baldev Singh Sirsa
ਪੇਸ਼ੀ ਤੋਂ ਬਾਅਦ ਭਾਈ ਸਿਰਸਾ ਨੇ ਦਸਿਆ ਕਿ 16 ਅਕਤੂਬਰ ਦੀ ਪੇਸ਼ੀ ਮੌਕੇ ਮਾਣਯੋਗ ਐਸ.ਡੀ.ਐਮ ਸ੍ਰੀਮਤੀ ਸੁਮਿਤ ਮੁਧ ਵਲੋਂ ਮੇਰੇ ਖ਼ਿਲਾਫ਼ ਬਹੁਤ ਹੀ ਭੱਦਾ ਲਫ਼ਜ਼ ਬੋਲ ਕੇ ਮੈਨੂੰ ਬੇਇੱਜਤ ਕੀਤਾ ਗਿਆ ਸੀ ਜਿਸ ਦੀ ਲਿਖ਼ਤੀ ਸਿਕਾਇਤ ਮੈ ਸੈਂਟਰਲ ਜੇਲ ਅੰਮ੍ਰਿਤਸਰ ਦੇ ਸੁਪਰਡੈਂਟ ਰਾਂਹੀ ਮਾਣਯੋਗ ਚੀਫ ਜਸਟਿਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ ਨੂੰ ਭੇਜ ਦਿਤੀ ਹੈ।
Baldev Singh Sirsa
ਜਿਸ ਵਿਚ ਮੰਗ ਕੀਤੀ ਹੈ ਕਿ ਮਾਣਯੋਗ ਉਪ ਮੰਡਲ ਮਜਿਸਟ੍ਰੇਟ ਵਲੋਂ ਭਰੀ ਅਦਾਲਤ ਵਿਚ ਮੇਰੇ ਖ਼ਿਲਾਫ਼ ਭੱਦੇ ਲਫ਼ਜ਼ ਬੋਲ ਕੇ ਮੈਨੂੰ ਬੇਇਜਤ ਕਰਨ ਦੀ ਪੜਤਾਲ ਕਰਵਾ ਕੇ ਇਨਸਾਫ ਦਿਵਾਇਆ ਜਾਵੇ। ਅੱਜ ਫਿਰ ਪੁਲਿਸ ਵਲੋਂ ਉਹਨਾਂ ਦੇ ਹਮਾਇਤੀਆਂ ਨੂੰ ਭਾਈ ਸਿਰਸਾ ਤੋਂ ਦੂਰ ਹੀ ਰੱਖਿਆ ਗਿਆ ਅਤੇ ਪੇਸ਼ੀ ਤੋਂ ਬਾਅਦ ਜਦ ਭਾਈ ਸਿਰਸਾ ਵਲੋਂ ਦੂਰ ਤੋਂ ਹੀ ਗੇਟ ਤੋਂ ਬਾਹਰ ਖੜੇ ਅਪਣੇ ਹਮਾਇਤੀਆਂ ਨੂੰ ਸ਼ਾਤੀ ਬਣਾਈ ਰੱਖਣ ਦੀ ਅਪੀਲ ਕੀਤੀ ਜਾ ਰਹੀ ਸੀ ਤਾਂ ਡੀ.ਐਸ.ਪੀ ਹਰਕ੍ਰਿਸ਼ਨ ਸਿੰਘ ਤੇ ਪੁਲਿਸ ਨੇ ਉਹਨਾਂ ਨੂੰ ਜਬਰਦਸਤੀ ਗੱਡੀ ਵਿਚ ਬਿਠਾ ਦਿਤਾ।