
ਗੁਰਦੁਆਰਾ ਪ੍ਰਮੇਸ਼ਵਰ ਦੁਆਰ ਪਟਿਆਲਾ ਦੀ ਤਰਜ਼ 'ਤੇ ਬਣ ਰਹੇ ਗੁਰਦਵਾਰਾ ਸਾਹਿਬ ਦੇ ਨਿਰਮਾਣ ਕਾਰਜ ਦਾ ਜਾਇਜ਼ਾ ਲੈਣ ਪਹੁੰਚੇ ਭਾਈ ਢਡਰੀਆਂਵਾਲੇ ਸੰਗਤਾਂ ਦੇ ਰੂਬਰੂ ਹੋਏ
ਬੇਗੋਵਾਲ/ਟਾਂਡਾ ਉੜਮੁੜ (ਅੰਮ੍ਰਿਤਪਾਲ ਬਾਜਵਾ): ਨਡਾਲਾ ਵਿਖੇ ਗੁਰਦਵਾਰਾ ਪ੍ਰਮੇਸ਼ਵਰ ਦੁਆਰ ਪਟਿਆਲਾ ਦੀ ਤਰਜ਼ 'ਤੇ ਬਣ ਰਹੇ ਗੁਰਦਵਾਰਾ ਸਾਹਿਬ ਦੇ ਨਿਰਮਾਣ ਕਾਰਜ ਦਾ ਜਾਇਜ਼ਾ ਲੈਣ ਪਹੁੰਚੇ ਭਾਈ ਰਣਜੀਤ ਸਿੰਘ ਢਡਰੀਆਂਵਾਲੇ ਸੰਗਤਾਂ ਦੇ ਰੂਬਰੂ ਹੋਏ।
Bhai Ranjit Singh Ji Dhadrianwale
ਇਸ ਮੌਕੇ ਢਡਰੀਆਂਵਾਲਿਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀ ਕਿਸਾਨਾਂ ਦੇ ਪੱਖ ਦੀ ਅਵਾਜ਼ ਪਹਿਲਾਂ ਬੁਲੰਦ ਕੀਤੀ ਕਿ ਕਿਸਾਨਾਂ ਦੇ ਮਸਲੇ ਵਿਚ ਕਿਸਾਨਾਂ ਨੂੰ ਅੱਗੇ ਲੱਗਣ ਦਿਉ ਜਿਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਹੈ। ਕਿਸਾਨਾਂ ਨੂੰ ਸਰਕਾਰਾਂ ਨਾਲ ਕਿਵੇਂ ਗੱਲ ਕਰਨੀ ਹੈ ਇਹ ਉਨ੍ਹਾਂ ਨੂੰ ਪਤਾ ਹੈ।
SGPC
ਭਾਈ ਢਡਰੀਆਂਵਾਲਿਆਂ ਨੇ ਸ਼੍ਰੋਮਣੀ ਕਮੇਟੀ ਵਲੋਂ ਮਨਾਏ ਜਾ ਰਹੇ 100 ਸਾਲਾ ਦੀਆਂ ਪ੍ਰਾਪਤੀਆਂ 'ਤੇ ਬੋਲਦੇ ਕਿਹਾ ਕਿ ਪ੍ਰਾਪਤੀਆਂ ਬਹੁਤ ਵੱਡੀਆਂ ਹਨ ਤੇ ਸ਼੍ਰੋੋਮਣੀ ਕਮੇਟੀ ਉਹ ਕਮੇਟੀ ਹੈ ਜੋ ਟਰੱਕ ਤੋਂ ਟਰੰਕ ਬਣਾ ਦਿੰਦੇ ਹਨ ਜੇਕਰ ਕੋਈ ਟਰੱਕ ਭੇਟ ਕਰ ਕੇ ਜਾਂਦਾ ਹੈ ਤਾਂ ਉਸ ਨੂੰ ਟਰੰਕ ਦਸ ਦਿੰਦੇ ਹਨ। ਜਿਥੇ ਗੋਲਕਾਂ ਦੀ ਦੁਰਵਰਤੋਂ ਹੋ ਰਹੀ ਹੈ ਉਹ ਸੱਭ ਨੂੰ ਪਤਾ ਹੈ।
SGPC
ਉਨ੍ਹਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਕੋਲ ਜਿੰਨਾ ਬਜਟ ਹੈ ਅੱਜ ਕੋਈ ਵੀ ਨੌਜਵਾਨ ਅਨਪੜ੍ਹ ਨਹੀਂ ਹੋਣਾ ਸੀ। ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦੇ ਲਾਪਤਾ ਪਾਵਨ ਸਰੂਪਾਂ ਦੇ ਮਾਮਲੇ 'ਚ ਉਨ੍ਹਾਂ ਕਿਹਾ ਕਿ ਜਿਹੜੇ ਗੁਰੂ ਗ੍ੰਥ ਸਾਹਿਬ ਜੀ ਨੂੰ ਨਹੀਂ ਸਾਂਭ ਸਕੇ ਉਹ ਗੋਲਕਾਂ ਹੀ ਸਾਂਭਣ ਜੋਗੇ ਹਨ।
Darbar Sahib
ਜੇਕਰ ਅੱਜ ਕੋਈ ਸ੍ਰੀ ਦਰਬਾਰ ਸਾਹਿਬ (ਅੰਮ੍ਰਿਤਸਰ) ਵਿਖੇ ਕੋਈ ਜਾਂਦਾ ਹੈ ਤਾਂ ਉਹ ਗੁਰੂ ਸਾਹਿਬ ਦੇ ਸਤਿਕਾਰ ਕਰ ਕੇ ਜਾਂਦਾ ਹੈ। ਜਿਹੜੇ ਬੰਦੇ ਕਹਿੰਦੇ ਹਨ ਕਿ ਇਹ ਆਰ.ਐਸ.ਐਸ. ਦੀ ਗੱਲ ਕਰਦੇ ਹਨ। ਜੇਕਰ ਅਸੀਂ ਆਰ.ਐਸ.ਐਸ. ਦੇ ਬੰਦੇ ਹੁੰਦੇ ਤਾਂ ਸਾਡੇ ਅੱਜ ਸਮਾਗਮ ਬੰਦ ਨਾ ਹੁੰਦੇ।