
ਫਿਰ ਦੋਵਾਂ ਦੀ ਡਿਬੇਟ ਸਾਰੀ ਦੁਨੀਆ ਸਾਹਮਣੇ...
ਚੰਡੀਗੜ੍ਹ: ਗੁਰਦੁਆਰਾ ਪ੍ਰਮੇਸ਼ਵਰ ਦੁਆਰ ਦੇ ਮੁੱਖ ਸੇਵਾਦਾਰ ਅਤੇ ਸਿੱਖ ਧਰਮ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਨੂੰ ਨਕਲੀ ਨਿਰੰਕਾਰੀ ਕਿਹਾ ਹੈ। ਉਹਨਾਂ ਨੇ ਇਹਨਾਂ ਸ਼ਬਦਾਂ ਨੂੰ ਮੂੰਹੋਂ ਕੱਢਿਆ ਹੈ ਹੁਣ ਜਾਂ ਤਾਂ ਉਹ ਇਸ ਨੂੰ ਸਾਬਤ ਕਰ ਕੇ ਦਿਖਾਉਣ ਨਹੀਂ ਤਾਂ ਉਹ ਲਾਈਵ ਚੈਨਲਾਂ ਤੇ ਪਹੁੰਚਣ ਲਈ ਤਿਆਰ ਰਹਿਣ।
Ranjit Singh Dhadrian Wale
ਫਿਰ ਦੋਵਾਂ ਦੀ ਡਿਬੇਟ ਸਾਰੀ ਦੁਨੀਆ ਸਾਹਮਣੇ ਲਾਈਵ ਚੈਨਲਾਂ ਤੇ ਹੋਵੇਗੀ। ਗੁਰਦੁਆਰਾ ਪ੍ਰਮੇਸ਼ਵਰ ਦੁਆਰ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਈ ਰਣਜੀਤ ਸਿੰਘ ਨੇ ਇਕ ਕਵਿਤਾ ਦੀ ਪੇਸ਼ ਕਰ ਕੇ ਕਿਹਾ ਕਿ ਕੀ ਅਸੀਂ ਕਿਹੜਾ ਕਿਸੇ ਗੱਲੋਂ ਕਾਣੇ ਜੱਥੇਦਾਰ ਜੀ, ਅੱਗੋਂ ਤੁਸੀਂ ਆਪ ਹੀ ਸਿਆਣੇ ਜੱਥੇਦਾਰ ਜੀ। ਉਹਨਾਂ ਨੇ ਇਸ ਕਵਿਤਾ ਰਾਹੀਂ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਕੋਸਿਆ ਹੈ ਅਤੇ ਨਾਲ ਹੀ ਉਹਨਾਂ ਨੇ ਸਿਸਟਮ ਤੇ ਕਈ ਸਵਾਲ ਚੁੱਕੇ ਹਨ।
Harpreet Singh
ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਧਾਰਮਿਕ ਦੀਵਾਨਾਂ ਦਾ ਵਿਰੋਧ ਕਰਨ ਵਾਲੇ ਭਾਈ ਅਮਰੀਕ ਸਿੰਘ ਅਜਨਾਲਾ ਨਾਲ ਬੰਦ ਕਮਰੇ ਵਿਚ ਵਿਚਾਰ ਵਟਾਂਦਰਾ ਕਰਨ ਦਾ ਕੋਈ ਫਾਇਦਾ ਨਹੀਂ ਹੈ ਕਿਉਂ ਕਿ ਉਹਨਾਂ ਕਿਸੇ ਨਾ ਮੰਨ ਕੇ ਕੇਵਲ ਅਪਣੀ ਹੀ ਮੰਨਵਾਉਣੀ ਹੈ। ਇਸ ਲਈ ਉਹ ਸਾਰੀ ਦੁਨੀਆ ਸਾਹਮਣੇ ਅਪਣੀ ਗੱਲ ਰੱਖਣਾ ਚਾਹੁੰਦੇ ਹਨ ਤਾਂ ਜੋ ਦੁਨੀਆ ਨੂੰ ਪਤਾ ਲਗ ਸਕੇ ਕਿ ਕਿੱਥੇ ਕੌਣ ਸਹੀ ਹੈ ਤੇ ਕੌਣ ਗਲਤ।
Giani Harpreet Singh
ਉੱਧਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਢੱਡਰੀਆਂ ਵਾਲੇ ਨੇ ਨਕਲੀ ਨਿਰੰਕਾਰੀ ਵਾਲੇ ਬਿਆਨ ਨੂੰ ਗਲਤ ਸਮਝਿਆ ਹੈ ਪਰ ਹੁਣ ਹਾਲਾਤ ਇਹ ਹੋ ਗਏ ਹਨ ਕਿ ਟਕਸਾਲ ਤੇ ਢੱਡਰੀਆਂ ਵਾਲਿਆਂ ਵਿਚਕਾਰ ਮਸਲਾ ਸੁਲਝਾਉਂਦੇ ਹੋਏ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਖੁਦ ਸਿੱਖ ਕੌਮ 'ਚ ਚਰਚਾ ਦਾ ਵਿਸ਼ਾ ਬਣ ਗਏ ਹਨ।
Giani Harpreet Singh
ਦਸ ਦਈਏ ਕਿ ਕੁੱਝ ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਵੱਲੋਂ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਗਲਤ ਤਰੀਕੇ ਨਾਲ ਦੁਨੀਆ ਸਾਹਮਣੇ ਜ਼ਾਹਰ ਕੀਤਾ ਜਾ ਰਿਹਾ ਹੈ। ਇਸ ਵਿਵਾਦ ਦੇ ਨਬੇੜੇ ਲਈ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਭਾਈ ਢੱਡਰੀਆਂਵਾਲਿਆਂ ਨਾਲ ਗੱਲਬਾਤ ਲਈ ਸਿੱਖ ਵਿਦਵਾਨਾਂ ਦੀ ਪੰਜ ਮੈਂਬਰੀ ਕਮੇਟੀ ਬਣਾਈ ਗਈ, ਜਿਸ ਸਾਹਮਣੇ ਪੇਸ਼ ਹੋਣ ਤੋਂ ਭਾਈ ਢੱਡਰੀਆਂਵਾਲਿਆਂ ਨੇ ਇਨਕਾਰ ਕਰ ਦਿੱਤਾ ਸੀ।
Ranjit Singh Dhadrian Wale
ਢੱਡਰੀਆਂਵਾਲਿਆਂ ਦਾ ਕਹਿਣਾ ਸੀ ਕਿ ਜਥੇਦਾਰ ਵਲੋਂ ਪੱਖਪਾਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਸੀ ਕਿ ਸ਼ਬੀਲ ਦੇ ਨਾਂ 'ਤੇ ਉਨ੍ਹਾਂ ਦੇ ਇਕ ਸਿੱਖ ਸਾਥੀ ਦੀ ਹੱਤਿਆ ਕਰ ਦਿੱਤੀ ਗਈ ਜਦਕਿ ਜਥੇਦਾਰ ਵਲੋਂ ਇਸ ਦੀ ਨਿੰਦਾ ਤਕ ਨਹੀਂ ਕੀਤੀ ਗਈ। ਆਖਿਰ ਢੱਡਰੀਆਂਵਾਲਿਆਂ ਨੇ ਇਹ ਆਖ ਕੇ ਆਪਣੇ ਦੀਵਾਨ ਵੀ ਤਿਆਗ ਦਿੱਤੇ ਕਿ ਉਹ ਨਹੀਂ ਚਾਹੁੰਦੇ ਕਿ ਦੀਵਾਨ ਦੌਰਾਨ ਕਿਸੇ ਕਿਸਮ ਦਾ ਖੂਨ ਖਰਾਬਾ ਹੋਵੇ ਜਾਂ ਕਿਸੇ ਦੀ ਗ੍ਰਿਫਤਾਰੀ ਹੋਵੇ।
ਦਸ ਦਈਏ ਕਿ ਰਣਜੀਤ ਸਿੰਘ ਢੱਡਰੀਆਂਵਾਲੇ ਕਦੇ ਸੰਪਰਦਾਈ, ਕਦੇ ਟਕਸਾਲੀ, ਕਦੇ ਅਖੰਡ ਕੀਰਤਨੀ ਅਤੇ ਕਦੇ ਨਿਹੰਗ ਸਿੰਘ ਰਵਾਇਤੀ ਬਾਣੇ ਬਦਲਣ ਕਾਰਨ ਵੀ ਚਰਚਾ ਦਾ ਕੇਂਦਰ ਬਣਦੇ ਰਹੇ ਹਨ। ਸਾਲ 2016 'ਚ ਰਣਜੀਤ ਸਿੰਘ ਢੱਡਰੀਆਂਵਾਲੇ ਅਤੇ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਵਿਚਾਲੇ ਟਕਰਾਅ ਦੀ ਸ਼ੁਰੂਆਤ ਹੋਈ । ਉਦੋਂ ਜਦੋਂ ਸੰਤ ਰਣਜੀਤ ਸਿੰਘ ਢੱਡਰੀਆਂਵਾਲੇ ਨੇ ਆਪਣਾ ਨਾਂ ਬਦਲ ਕੇ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਰੱਖ ਲਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।