10 ਫ਼ਰਵਰੀ ਨੂੰ ਚੀਫ਼ ਖਾਲਸਾ ਦੀਵਾਨ ਦੀ ਚੋਣ ਸੰਭਵ
Published : Jan 19, 2019, 1:37 pm IST
Updated : Jan 19, 2019, 1:37 pm IST
SHARE ARTICLE
Cheif Khalsa Diwan Society
Cheif Khalsa Diwan Society

ਪੁਰਾਤਨ ਤੇ ਮਹਾਨ ਸਿੱਖ ਸੰਸਥਾ ਚੀਫ਼ ਖਾਲਸਾ ਦੀਵਾਨ ਦੀਆਂ ਚੋਣਾਂ ਲਈ 24 ਜਨਵਰੀ ਨੂੰ ਐਗਜੈਕਟਿਵ ਦੀ ਮੀਟਿੰਗ ਹੋ ਰਹੀ ਹੈ। ਇਸ ਬੈਠਕ...

ਅੰਮ੍ਰਿਤਸਰ, 19 ਜਨਵਰੀ (ਸੁਖਵਿੰਦਰਜੀਤ ਸਿੰਘ ਬਹੋੜੂ) :  ਪੁਰਾਤਨ ਤੇ ਮਹਾਨ ਸਿੱਖ ਸੰਸਥਾ ਚੀਫ਼ ਖਾਲਸਾ ਦੀਵਾਨ ਦੀਆਂ ਚੋਣਾਂ ਲਈ 24 ਜਨਵਰੀ ਨੂੰ ਐਗਜੈਕਟਿਵ ਦੀ ਮੀਟਿੰਗ ਹੋ ਰਹੀ ਹੈ। ਇਸ ਬੈਠਕ ਵਿਚ ਮੁਖ ਏਜੰਡਾ ਚੋਣਾਂ ਦੀ ਤਾਰੀਕ ਤੈਅ ਕਰਨ ਦਾ ਹੈ। ਪ੍ਰਾਪਤ ਵੇਰਵਿਆਂ ਮੁਤਾਬਕ 10 ਫਰਵਰੀ ਨੂੰ ਚੋਣ ਕਰਵਾਉਣ ਦੀ ਸੰਭਾਵਨਾ ਹੈ। ਬੋਗਸ ਵੋਟਾਂ ਹਟਾਉਣ ਦੇ ਮਸਲੇ 'ਚ ਕੁਝ ਮੈਂਬਰਾਂ ਨੇ ਅਦਾਲਤ 'ਚ ਪਹੁੰਚ ਕਰਕੇ ਸਟੇਅ ਲੈ ਲਿਆ ਸੀ।

Cheif Khalsa Diwan Society Cheif Khalsa Diwan Society

ਅਦਾਲਤ ਨੇ ਦੋ ਦਸੰਬਰ ਨੂੰ ਹੋ ਰਹੀਆਂ ਚੋਣਾਂ 'ਤੇ ਪਾਬੰਦੀ ਇਕ ਦਿਨ ਪਹਿਲਾਂ 1 ਦਸੰਬਰ ਨੂੰ ਲਾ ਦਿਤੀ ਸੀ। ਇਸ ਪਾਬੰਦੀ ਲਗਣ ਦੇ ਕਾਰਨ ਚੋਣ ਤਿਆਰੀਆਂ ਧਰੀਆਂ-ਧਰਾਈਆਂ ਰਹਿ ਗਈਆਂ ਸਨ। ਚੀਫ਼ ਖਾਲਸਾ ਦੀਵਾਨ ਦੇ ਅਹੁਦੇਦਾਰਾਂ ਦੀ ਮਿਆਦ 8 ਫਰਵਰੀ ਤਕ ਹੈ। ਇਸ ਲਈ ਨਿਯਮਾਂ ਤਹਿਤ ਆਹੁਦੇਦਾਰਾਂ ਦੀ ਚੋਣ ਹੋਣੀ ਜਰੂਰੀ ਹੈ। ਇਹ ਜਿਕਰਯੋਗ ਹੈ ਕਿ ਸਿੱਖ ਕੌਂਮ ਦੀ ਸੰਸਥਾ ਚੀਫ਼ ਖਾਲਸਾ ਦੀਵਾਨ ਇਸ ਵੇਲੇ ਵਿਵਾਦਾਂ 'ਚ ਘਿਰੀ ਹੈ।

Cheif Khalsa Diwan Society Cheif Khalsa Diwan Society

ਇਸਦੀ ਚੋਣ ਜਿੱਤਣ ਲਈ ਕੁਝ ਧਿਰਾਂ ਨੇ ਵਿਕਾਰ ਦਾ ਸਵਾਲ ਬਣਾਇਆ ਹੈ। ਦੂਸਰੇ ਪਾਸੇ ਸਿੱਖ ਹਲਕਿਆਂ ਦਾ ਕਹਿਣਾ ਹੈ ਕਿ ਚੀਫ ਖਾਲਸਾ ਦੀਵਾਨ ਦੀ ਚੋਣ ਪਾਰਦਰਸ਼ਤਾ ਨਾਲ ਕਰਕੇ ਇਸਦੇ ਆਹੁਦੇਦਾਰ ਵਧੀਆ ਕਿਰਦਾਰ ਵਾਲੇ ਹੋਣੇ ਚਾਹੀਦੇ ਹਨ ਤਾਂ ਜੋ ਉਹ ਇਮਾਨਦਾਰੀ ਤੇ ਨਿਰਪੱਖਤਾ ਨਾਲ ਕੰਮ ਕਰ ਸਕਣ।  ਇਹ ਚੋਣ ਪ੍ਰਧਾਨ, ਸਥਾਨਕ ਪ੍ਰਧਾਨ, ਮੀਤ ਪ੍ਰਧਾਨ ਅਤੇ ਆਨਰੇਰੀ ਸੱਕਤਰ ਦੀ ਹੋਣੀ ਹੈ। 

Cheif Khalsa Diwan Society Cheif Khalsa Diwan Society

ਇਹ ਦੱਸਣਯੋਗ ਹੈ ਕਿ ਚੀਫ ਖਾਲਸਾ ਦੀਵਾਨ ਸਿੱਖਾਂ ਦਾ ਪ੍ਰਮੁੱਖ ਅਦਾਰਾ ਪਿਛਲੇ ਸਮੇਂ ਤੋਂ ਵਿਵਾਦਾਂ 'ਚ ਘਿਰਿਆ ਹੈ। ਇਸ ਦੀ ਚੋਣ 2 ਦਸੰਬਰ ਨੂੰ ਨਿਸ਼ਚਿੱਤ ਹੋਈ ਸੀ। ਪਰ ਕੁਝ ਮੈਂਬਰਾਂ ਵੱਲੋਂ ਵੋਟਾਂ ਬੋਗਸ ਹੋਣ ਦੇ ਮਾਮਲੇ 'ਚ ਅਦਾਲਤ ਤੋਂ ਸਟੇਅ ਇੱਕ ਦਿਨ ਪਹਿਲਾਂ 1 ਜਨਵਰੀ ਨੂੰ ਲੈ ਆਏ। ਜਿਸ ਕਾਰਨ ਚੋਣ ਮੁਲਤਵੀ ਹੋ ਗਈ। ਹੁਣ ਬੀਤੇ ਦਿਨੀ ਅਦਾਲਤ ਵੱਲੋਂ ਸਟੇਅ ਖਤਮ ਹੋਣ ਕਾਰਨ ਚੋਣਾਂ ਦਾ ਰਾਹ ਪੱਧਰਾ ਹੋ ਗਿਆ ਹੈ।

Cheif Khalsa Diwan Society Cheif Khalsa Diwan Society

ਚੀਫ ਖਾਲਸਾ ਦੀਵਾਨ ਸਿੱਖੀ ਨੂੰ ਪ੍ਰਫੁਲੱਤ ਕਰਨ ਅਤੇ ਉੱਚ ਪਾਏਦਾਰ ਤਾਲੀਮ ਬੱਚਿਆਂ ਨੂੰ ਦੇਣ ਲਈ ਹਰ ਸੰਭਵ ਯਤਨ ਕਰਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement