ਚੱਢਾ ਆਤਮ ਹਤਿਆ ਮਾਮਲਾ
Published : Mar 13, 2018, 12:38 am IST
Updated : Mar 19, 2018, 4:59 pm IST
SHARE ARTICLE
cadha-atama-hati-a-mamala
cadha-atama-hati-a-mamala

ਉਸ ਮੁਤਾਬਕ ਖ਼ੁਦਕੁਸ਼ੀ ਨੋਟ ਵਿਚ ਕੁਲਜੀਤ ਦਾ ਨਾਂ ਵੀ ਨਹੀਂ ਸੀ, ਫਿਰ ਵੀ ਪੈਸੇ ਦੇ ਜ਼ੋਰ 'ਤੇ ਉਸ ਨੂੰ ਇਸ ਮਾਮਲੇ ਵਿਚ ਫਸਾ ਦਿਤਾ ਗਿਆ ਹੈ।

ਮੇਰੀ ਭੈਣ ਨੂੰ ਗ਼ਲਤ ਢੰਗ ਨਾਲ ਫਸਾਇਆ ਗਿਆ : ਸਿਮਰਨ
ਅੰਮ੍ਰਿਤਸਰ,12 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ): ਇੰਦਰਪ੍ਰੀਤ ਸਿੰਘ ਚੱਢਾ ਖ਼ੁਦਕੁਸ਼ੀ ਮਾਮਲੇ ਵਿਚ ਸਾਬਕਾ ਉਲੰਪੀਅਨ ਦੀ ਬੇਟੀ ਕੁਲਜੀਤ ਕੌਰ ਘੁਮਾਣ ਨੂੰ ਗ਼ਲਤ ਢੰਗ ਨਾਲ ਫਸਾਇਆ ਗਿਆ ਹੈ। ਇਹ ਦਾਅਵਾ ਕੁਲਜੀਤ ਦੀ ਭੈਣ ਸਿਮਰਨ ਨੇ ਅੱਜ ਇਥੇ ਜਾਰੀ ਇਕ ਪ੍ਰੈੱਸ ਬਿਆਨ ਵਿਚ ਕੀਤਾ। ਉਸ ਨੇ ਕਿਹਾ ਕਿ ਉਸ ਦੀ ਪ੍ਰਵਾਸੀ ਭਾਰਤੀ ਭੈਣ ਕੈਂਸਰ ਦੀ ਮਰੀਜ਼ ਹੈ ਅਤੇ ਪਿਛਲੇ ਪੰਜ ਸਾਲ ਤੋਂ ਉਸ ਦਾ ਚੱਢਾ ਨਾਲ ਕੋਈ ਵਾਸਤਾ ਨਹੀਂ ਹੈ। ਸਿਮਰਨ ਨੇ ਕਿਹਾ ਕਿ ਸ਼ਿਕਾਇਤਕਰਤਾ ਨੇ ਉਸ ਦੀ ਭੈਣ ਨੂੰ ਇਸ ਮਾਮਲੇ ਵਿਚ ਗ਼ਲਤ ਢੰਗ ਨਾਲ ਫਸਾਇਆ ਹੈ। ਉਸ ਮੁਤਾਬਕ ਖ਼ੁਦਕੁਸ਼ੀ ਨੋਟ ਵਿਚ ਕੁਲਜੀਤ ਦਾ ਨਾਂ ਵੀ ਨਹੀਂ ਸੀ, ਫਿਰ ਵੀ ਪੈਸੇ ਦੇ ਜ਼ੋਰ 'ਤੇ ਉਸ ਨੂੰ ਇਸ ਮਾਮਲੇ ਵਿਚ ਫਸਾ ਦਿਤਾ ਗਿਆ ਹੈ। ਅਪਣੇ ਦਾਅਵੇ ਦੀ ਪੁਸ਼ਟੀ ਕਰਦਿਆਂ ਸਿਮਰਨ ਨੇ ਕਿਹਾ ਕਿ ਮਰਨ ਵਾਲੇ ਨੇ ਲੁਧਿਆਣਾ ਵੈਸਟ ਦੇ ਏ.ਸੀ.ਪੀ., ਐਨ.ਆਰ.ਆਈ ਕਮਿਸ਼ਨਰ ਅਤੇ ਦਿੱਲੀ ਹਾਈ ਕੋਰਟ ਕੋਲ ਸ਼ਿਕਾਇਤ ਕੀਤੀ ਸੀ ਪਰ ਉਹ ਕਈ ਸਾਲ ਤਕ ਇਸ ਦੇ ਸਬੂਤ ਨਹੀਂ ਦੇ ਸਕਿਆ ਸੀ। 

ਮ੍ਰਿਤਕ ਦਾ ਕੁਲਜੀਤ ਅਤੇ ਅਮਰੀਕਾ ਆਧਾਰਤ ਫ਼ਰਾਂਸੀਸੀ ਨਾਲ ਤੀਹਰਾ ਸਮਝੌਤਾ ਹੋਇਆ ਸੀ। ਮ੍ਰਿਤਕ ਅਪਣੀ ਫ਼ਰੈਂਚਾਈਜ਼ ਦੀਆਂ ਜ਼ਿੰਮੇਵਾਰੀਆਂ ਵਿਚ ਫੇਲ੍ਹ ਹੋ ਗਿਆ ਸੀ ਅਤੇ ਗ਼ੈਰ ਕਾਨੂੰਨੀ ਗਤੀਵਿਧੀਆਂ ਵਿਚ ਸ਼ਾਮਲ ਹੋ ਗਿਆ ਸੀ। ਉਸ ਨੇ ਕਿਹਾ ਕਿ ਸ਼ਿਕਾਇਤਕਰਤਾ ਕੰਪਨੀ ਵਿਚ ਸ਼ੇਅਰ ਧਾਰਕ ਅਤੇ ਨਿਰਦੇਸ਼ਕ ਦੇ ਤੌਰ 'ਤੇ ਜ਼ਿੰਮੇਵਾਰੀ ਸੀ ਅਤੇ ਕਾਰਪੋਰੇਟ ਦੀਆਂ ਦੇਣਦਾਰੀਆਂ ਤੋਂ ਬਚਣ ਲਈ ਹੀ ਸ਼ਿਕਾਇਤਕਰਤਾ ਨੇ ਝੂਠੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਜਾਂਚ ਟੀਮ ਨੇ ਉੁਨ੍ਹਾਂ ਵਲੋਂ ਦਾਇਰ ਕੀਤੇ 2000 ਪੰਨਿਆਂ ਦੀ ਪੜਤਾਲ ਕਰਨ ਦੀ ਜ਼ਰੂਰਤ ਨਹੀਂ ਸਮਝੀ ਅਤੇ ਨਾ ਹੀ ਉਨ੍ਹਾਂ ਸ਼ਿਕਾਇਤਕਰਤਾ ਵਲੋਂ ਪਾਏ 70 ਸਵਾਲਾਂ ਸਬੰਧੀ ਕੋਈ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਜਾਂਚ ਟੀਮ ਇਸ ਮਾਮਲੇ ਦੀ ਸਚਾਈ ਸਾਹਮਣੇ ਲਿਆਉਣਾ ਹੀ ਨਹੀਂ ਚਾਹੁੰਦੀ। ਉਸ ਨੇ ਕਿਹਾ ਕਿ ਕੁਲਜੀਤ ਨੇ ਵਿਸ਼ੇਸ਼ ਜਾਂਚ ਟੀਮ ਦੀ ਜਾਂਚ ਵਿਚ ਸਹਿਯੋਗ ਦਿਤਾ ਸੀ ਅਤੇ ਕਰੀਬ 10 ਵਾਰ ਉਹ ਜਾਂਚ ਟੀਮ ਸਾਹਮਣੇ ਪੇਸ਼ ਹੋਈ ਸੀ। ਉਸ ਨੇ ਕਿਹਾ ਕਿ ਇਹ ਬੜਾ ਹੈਰਾਨੀਜਨਕ ਹੈ ਕਿ ਸਹਿਯੋਗ ਦੇਣ ਦੇ ਬਾਵਜੂਦ ਜਾਂਚ ਟੀਮ ਨੇ ਕੁਲਜੀਤ ਨੂੰ ਗ੍ਰਿਫ਼ਤਾਰ ਕਰ ਲਿਆ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement