ਬੇਅਦਬੀ ਤੇ ਗੋਲੀਕਾਂਡ ਦੇ ਮਾਮਲੇ 'ਚ ਵੱਧ ਸਕਦੀਆਂ ਹਨ ਅਕਾਲੀਆਂ ਦੀਆਂ ਮੁਸ਼ਕਲਾਂ
Published : Mar 19, 2019, 10:26 pm IST
Updated : Mar 19, 2019, 10:26 pm IST
SHARE ARTICLE
Sukhbir singh, parkash Singh Badal
Sukhbir singh, parkash Singh Badal

ਸੁਖਬੀਰ ਬਾਦਲ ਦਾ ਲਹਿਜਾ ਧਮਕਾਉਣ ਵਾਲਾ : ਕੁੰਵਰਵਿਜੈ ਪ੍ਰਤਾਪ

ਕੋਟਕਪੂਰਾ : ਸੱਤਾ ਦੇ ਨਸ਼ੇ 'ਚ ਕੀਤੀਆਂ ਅਣਗਹਿਲੀਆਂ, ਲਾਪ੍ਰਵਾਹੀਆਂ, ਜ਼ਿਆਦਤੀਆਂ ਅਤੇ ਧੱਕੇਸ਼ਾਹੀਆਂ ਦਾ ਖ਼ਮਿਆਜਾ ਅਗਾਮੀ ਦਿਨਾਂ 'ਚ ਅਕਾਲੀਆਂ ਨੂੰ ਭੁਗਤਣਾ ਪੈ ਸਕਦਾ ਹੈ ਕਿਉਂਕਿ ਕੋਟਕਪੂਰਾ-ਬਹਿਬਲ ਗੋਲੀਕਾਂਡ ਦੀ ਜਾਂਚ ਕਰ ਰਹੀ ਐਸਆਈਟੀ (ਸਿੱਟ) ਜਲਦ ਜਾਂਚ ਰੀਪੋਰਟ ਨੂੰ ਮੁਕੰਮਲ ਕਰ ਕੇ ਅਦਾਲਤ 'ਚ ਚਲਾਨ ਪੇਸ਼ ਕਰ ਸਕਦੀ ਹੈ। 

ਅੱਜ ਐਸਆਈਟੀ ਦੇ ਫ਼ਰੀਦਕੋਟ ਕੈਂਪਸ ਵਿਖੇ ਸਥਿਤ ਦਫ਼ਤਰ 'ਚ ਕੁੱਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਆਈਟੀ ਦੇ ਪ੍ਰਮੁੱੱਖ ਮੈਂਬਰ ਕੁੰਵਰਵਿਜੈ ਪ੍ਰਤਾਪ ਸਿੰਘ ਨੇ ਦਸਿਆ ਕਿ ਤਕਰੀਬਨ ਜਾਂਚ ਪੜਤਾਲ ਦਾ ਕੰਮ ਮੁਕੰਮਲ ਹੋ ਚੁਕਾ ਹੈ ਤੇ ਕੁੱਝ ਦਿਨਾਂ ਬਾਅਦ ਜਾਂਚ ਰੀਪੋਰਟ ਦਾ ਅਦਾਲਤ 'ਚ ਚਲਾਨ ਪੇਸ਼ ਕਰ ਦਿਤਾ ਜਾਵੇਗਾ। ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਹੋਰ ਅਕਾਲੀਆਂ ਵਲੋਂ ਐਸਆਈਟੀ ਦੀ ਕਾਰਜਸ਼ੈਲੀ ਬਾਰੇ ਖ਼ਾਸ ਕਰ ਕੇ ਕੁੰਵਰਵਿਜੈ ਪ੍ਰਤਾਪ ਸਿੰਘ ਵਿਰੁਧ ਕੀਤੀਆਂ ਜਾ ਰਹੀਆਂ ਸਖ਼ਤ ਟਿਪਣੀਆਂ ਬਾਰੇ ਪੁਛੇ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਜਾਂਚ ਪੜਤਾਲ ਦਾ ਸਾਰਾ ਕੰਮ ਨਿਰਪੱਖ ਅਤੇ ਪਾਰਦਰਸ਼ੀ ਹੈ।

Kunwar Vijay Pratap SinghVijay Pratap Singh

ਮੈਂ ਬਿਕਰਮ ਸਿੰਘ ਮਜੀਠੀਆ ਦੇ ਪੱਧਰ ਤਕ ਜਾ ਕੇ ਅਜਿਹੀ ਹੌਛੀ ਬਿਆਨਬਾਜ਼ੀ 'ਚ ਵਿਸ਼ਵਾਸ ਨਹੀਂ ਰਖਦਾ, ਕਿਉਂਕਿ ਦੇਸ਼-ਵਿਦੇਸ਼ 'ਚ ਵਸਦੇ ਲੋਕਾਂ ਨੂੰ ਮੇਰੇ ਅਤੇ ਬਿਕਰਮ ਮਜੀਠੀਆ ਦੀ ਸੋਚ ਦੇ ਪੱਧਰ ਬਾਰੇ ਚੰਗੀ ਤਰ੍ਹਾਂ ਪਤਾ ਹੈ, ਇਸ ਲਈ ਮੈਂ ਕੋਈ ਸਖ਼ਤ ਟਿਪਣੀ ਨਹੀਂ ਕਰਨੀ ਚਾਹੁੰਦਾ। ਉਨ੍ਹਾਂ ਆਖਿਆ ਕਿ ਜੇਕਰ ਤਫ਼ਤੀਸ਼ 'ਚ ਸ਼ਾਮਲ ਹੋਣ ਵਾਲੇ ਵਿਅਕਤੀ ਖ਼ੁਦ ਚਾਹੁਣ ਤਾਂ ਉਨ੍ਹਾਂ ਦੀ ਪੁਛਗਿਛ ਨੂੰ ਸਿੱਧਾ ਪ੍ਰਸਾਰਣ ਕੀਤਾ ਜਾ ਸਕਦਾ ਹੈ ਤਾਂ ਜੋ ਦੁਨੀਆਂ ਭਰ 'ਚ ਵਸਦੇ ਲੋਕ ਦੇਖ ਸਕਣ ਕਿ ਕੀ-ਕੀ ਸਵਾਲ-ਜਵਾਬ ਕੀਤੇ ਜਾ ਰਹੇ ਹਨ? 

ਉਨ੍ਹਾਂ ਮੰਨਿਆ ਕਿ ਸੁਖਬੀਰ ਸਿੰਘ ਬਾਦਲ ਦਾ ਲਹਿਜਾ ਧਮਕਾਉਣ ਵਾਲਾ ਹੈ ਪਰ ਅਸੀਂ ਕਿਸੇ ਤੋਂ ਡਰਨ ਵਾਲੇ ਨਹੀਂ ਕਿਉਂਕਿ ਜਾਂਚ ਪੜਤਾਲ ਦਾ ਕੰਮ ਕਾਨੂੰਨ ਮੁਤਾਬਕ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਜਾਰੀ ਰਹੇਗਾ। ਉਨ੍ਹਾਂ ਦਾਅਵਾ ਕੀਤਾ ਕਿ ਐਸਆਈਟੀ ਵਲੋਂ ਵਾਰ-ਵਾਰ ਆਖਿਆ ਜਾ ਚੁਕਾ ਹੈ ਕਿ ਜੋ ਵੀ ਵਿਅਕਤੀ ਚਾਹੇ, ਜਦੋਂ ਮਰਜ਼ੀ ਇਸ ਤਫ਼ਤੀਸ਼ ਬਾਰੇ ਜਾਣਕਾਰੀ ਹਾਸਲ ਕਰ ਸਕਦਾ ਹੈ, ਸਾਡੀ ਕਿਸੇ ਵੀ ਗ਼ਲਤੀ ਬਾਰੇ ਹਰ ਇਕ ਨਾਗਰਿਕ ਨੂੰ ਟੋਕਣ ਦਾ ਪੂਰਾ ਅਧਿਕਾਰ ਹੈ। ਸੌਦਾ ਸਾਧ, ਤਖ਼ਤਾਂ ਦੇ ਜਥੇਦਾਰਾਂ ਅਤੇ ਬਾਦਲ ਪਿਉ-ਪੁੱਤ ਬਾਰੇ ਗਿਆਨੀ ਇਕਬਾਲ ਸਿੰਘ ਪਟਨਾ ਵਲੋਂ ਕੀਤੀ ਬਿਆਨਬਾਜ਼ੀ ਦੇ ਪੁਛੇ ਸਵਾਲ ਦੇ ਜਵਾਬ 'ਚ ਕੁੰਵਰਵਿਜੈ ਪ੍ਰਤਾਪ ਸਿੰਘ ਨੇ ਦਸਿਆ ਕਿ ਇਸ ਸਬੰਧੀ ਐਸਆਈਟੀ ਦੀ ਬਕਾਇਦਾ ਮੀਟਿੰਗ ਹੋ ਚੁਕੀ ਹੈ ਤੇ ਉਸ ਸੰਦਰਭ 'ਚ ਜਲਦ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement