ਘੱਟ ਗਿਣਤੀਆਂ ਲਈ ਘਾਤਕ ਹੋਵੇਗੀ 'ਭਾਜਪਾ ਸਰਕਾਰ'
Published : May 20, 2019, 1:19 am IST
Updated : May 20, 2019, 1:19 am IST
SHARE ARTICLE
Bhai Rajinder Singh Rajan
Bhai Rajinder Singh Rajan

ਸਿੱਖ ਚਿੰਤਕ ਨੇ ਤੱਥਾਂ ਦੇ ਆਧਾਰ 'ਤੇ ਘੱਟ ਗਿਣਤੀ ਵਿਰੋਧੀ ਜਥੇਬੰਦੀ ਦਾ ਕੀਤਾ ਪਰਦਾ ਫ਼ਾਸ਼

ਕੋਟਕਪੂਰਾ : ਉਘੇ ਪੰਥ ਪ੍ਰਚਾਰਕ ਤੇ ਸਿੱਖ ਚਿੰਤਕ ਭਾਈ ਰਜਿੰਦਰ ਸਿੰਘ ਰਾਜਨ ਨੇ 'ਰੋਜ਼ਾਨਾ ਸਪੋਕਸਮੈਨ' ਨੂੰ ਈਮੇਲ ਰਾਹੀਂ ਭੇਜੀ ਖ਼ਬਰ 'ਚ ਦਾਅਵਾ ਕੀਤਾ ਹੈ ਕਿ ਘੱਟ ਗਿਣਤੀਆਂ ਦੀ ਵਿਰੋਧੀ ਆਰਐਸਐਸ ਹਰ ਹੀਲੇ ਵਸੀਲੇ ਭਾਰਤ ਦੇਸ਼ ਨੂੰ ਇਕ ਨਿਰੋਲ ਹਿੰਦੂ ਰਾਸ਼ਟਰ ਬਣਾਉਣ ਲਈ ਪਿਛਲੇ 94 ਸਾਲਾਂ ਤੋਂ ਕਿਵੇਂ ਤਰਲੋਮੱਛੀ ਹੋਈ ਫਿਰਦੀ ਹੈ। ਇਸ ਦੀ ਤਾਜ਼ਾ ਮਿਸਾਲ ਜ਼ਿਲ੍ਹਾ ਤਰਨਤਾਰਨ ਦੇ ਪਿੰਡ 'ਗੰਡੀਵਿੰਡ' ਸਮੇਤ ਹੋਰ ਵੀ ਕਈ ਪਿੰਡਾਂ 'ਚ ਅਰਥਾਤ ਪੰਜਾਬ ਭਰ 'ਚ 2200 ਟਿਊਸ਼ਨ ਸੈਂਟਰਾਂ ਦਾ ਖੁਲ੍ਹਣਾ, ਆਰ.ਐਸ.ਐਸ. ਦਾ ਆਸ਼ੀਰਵਾਦ ਪ੍ਰਾਪਤ 'ਏਕਲ ਵਿਦਿਆਲਾ ਫ਼ਾਊਂਡੇਸ਼ਨ' ਅਮਰੀਕਾ ਵਲੋਂ ਹਿੰਦੂ ਧਰਮ ਦਾ ਸਿਲੇਬਸ ਭੋਲੇ ਭਾਲੇ ਬੱਚਿਆਂ ਨੂੰ ਸੋਚੀ ਸਮਝੀ ਡੂੰਘੀ ਸਾਜ਼ਸ਼ ਅਧੀਨ ਪੜ੍ਹਾਇਆ ਜਾਣਾ ਹੈ। 

Narender ModiNarender Modi

ਉਨ੍ਹਾਂ ਪਿਛਲੇ ਦਿਨੀਂ ਇਕ ਸੂਝਵਾਨ ਸਿੱਖ ਲੜਕੀ ਵਲੋਂ ਤੱਥਾਂ ਦੇ ਆਧਾਰ 'ਤੇ ਸਬੂਤਾਂ ਸਮੇਤ ਜਨਤਕ ਕੀਤੀ ਵੀਡੀਉ ਦਾ ਹਵਾਲਾ ਦਿੰਦਿਆਂ ਦਸਿਆ ਕਿ ਇਸ ਦੇ ਹੋਰ ਪੁਖ਼ਤਾ ਸਬੂਤ 2014 'ਚ ਕੇਂਦਰ 'ਚ ਭਾਜਪਾ ਦੀ ਨਰਿੰਦਰ ਮੋਦੀ ਦੀ ਅਗਵਾਈ 'ਚ ਬਣੀ ਕੇਂਦਰ ਸਰਕਾਰ ਹੈ, ਭਾਜਪਾ ਆਰ. ਐਸ. ਐਸ. ਦੀ ਹੀ ਰਾਜਸੀ ਪਾਰਟੀ ਹੈ। ਭਾਈ ਰਾਜਨ ਨੇ ਦਾਅਵਾ ਕੀਤਾ ਕਿ ਜਦੋਂ ਦੀ ਮੋਦੀ ਸਰਕਾਰ ਕੇਂਦਰ 'ਚ ਸੱਤਾਧਾਰੀ ਹੋਈ ਹੈ, ਦੇਸ਼ 'ਚ ਮਜ਼ਹਬ ਦੇ ਨਾਮ 'ਤੇ ਹਿੰਦੂ, ਮੁਸਲਿਮ, ਹਿੰਦੂ ਸਿੱਖ ਘਟਨਾਵਾਂ 'ਚ ਬਹੁਤ ਭਾਰੀ ਤਾਦਾਦ 'ਚ ਵਾਧਾ ਹੋਇਆ।

Sixth Phase ElectionElection

ਬਲਾਤਕਾਰ ਦੇ ਕੇਸਾਂ 'ਚ ਵੀ ਬਹੁਤ ਇਜ਼ਾਫ਼ਾ ਹੋਇਆ, ਆਮ ਨਾਗਰਿਕ ਅਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ, ਦੇਸ਼ ਦਾ ਕਿਸਾਨ ਭਾਰੀ ਮਾਤਰਾ 'ਚ ਆਤਮ ਹਤਿਆ ਕਰ ਰਿਹਾ ਹੈ, ਬੇਰੁਜ਼ਗ਼ਾਰੀ ਵਧੀ, ਗ਼ਰੀਬ ਨੂੰ ਦੋ ਵਕਤ ਦੀ ਰੋਟੀ ਨਸੀਬ ਨਹੀਂ ਹੋ ਰਹੀ, ਆਰ. ਐਸ. ਐਸ. ਦੇ ਨਕਸ਼ੇ ਕਦਮ 'ਤੇ ਚਲ ਕੇ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਤਤਪਰ ਭਾਜਪਾ ਸਰਕਾਰ ਬਾਕੀ ਹਰ ਮੁਹਾਜ 'ਤੇ ਬੁਰੀ ਤਰ੍ਹਾਂ ਫ਼ੇਲ੍ਹ ਹੋ ਚੁਕੀ ਹੈ। 2019 ਦੀਆਂ ਲੋਕ ਸਭਾ ਚੋਣਾਂ 'ਚ ਬਹੁਮਤ ਹਾਸਲ ਕਰਨ ਲਈ ਭਾਜਪਾ ਹਰ ਹੀਲਾ-ਵਸੀਲਾ ਵਰਤ ਕੇ ਕੇਂਦਰ 'ਚ ਦੁਬਾਰਾ ਕਾਬਜ਼ ਹੋਣਾ ਚਾਹੁੰਦੀ ਹੈ ਤਾਕਿ ਆਰ. ਐਸ. ਐਸ. ਦੇ ਹਿੰਦੂ ਰਾਸ਼ਟਰ ਵਾਲੇ ਸੁਪਨੇ ਨੂੰ ਸਾਕਾਰ ਕੀਤਾ ਜਾ ਸਕੇ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement