ਘੱਟ ਗਿਣਤੀ ਵਰਗ ਦੇ ਵਿਦਿਆਰਥੀ ਵਜ਼ੀਫ਼ੇ ਦਾ ਲਾਹਾ ਲੈਣ : ਧਰਮਸੋਤ
Published : Aug 13, 2018, 10:54 am IST
Updated : Aug 13, 2018, 12:29 pm IST
SHARE ARTICLE
Sadhu Singh Dharamsot
Sadhu Singh Dharamsot

ਪੰਜਾਬ ਦੇ ਸਮਾਜਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਸਬੰਧੀ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਸੂਬੇ ਦੇ ਘੱਟ ਗਿਣਤੀ ਵਰਗ ਨਾਲ ਸਬੰਧਤ..............

ਚੰਡੀਗੜ੍ਹ : ਪੰਜਾਬ ਦੇ ਸਮਾਜਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਸਬੰਧੀ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਸੂਬੇ ਦੇ ਘੱਟ ਗਿਣਤੀ ਵਰਗ ਨਾਲ ਸਬੰਧਤ ਵੱਖ-ਵੱਖ ਸੰਸਥਾਵਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਵਜ਼ੀਫ਼ੇ ਸਕੀਮਾਂ ਦਾ ਲਾਹਾ ਲੈ ਕੇ ਅਪਣੇ ਜੀਵਨ 'ਚ ਮਿੱਥਿਆ ਮੁਕਾਮ ਹਾਸਲ ਕਰਨ ਦਾ ਸੱਦਾ ਦਿਤਾ ਹੈ। ਇਹ ਪ੍ਰਗਟਾਵਾ ਕਰਦਿਆਂ ਸ. ਧਰਮਸੋਤ ਨੇ ਕਿਹਾ ਕਿ ਪੋਸਟ-ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਵਜ਼ੀਫ਼ਾ ਲੈਣ ਲਈ ਸੂਬੇ ਦੇ ਸਿੱਖ, ਮੁਸਲਿਮ, ਈਸਾਈ, ਬੋਧੀ, ਪਾਰਸੀ ਅਤੇ ਜੈਨ ਵਰਗਾਂ ਦੇ ਨਾਲ ਸਬੰਧਤ ਵਿਦਿਆਰਥੀ ਆਨ-ਲਾਈਨ ਅਪਲਾਈ ਕਰ ਸਕਦੇ ਹਨ।

ਉਨ੍ਹਾਂ ਦਸਿਆ ਕਿ ਵਿਦਿਅਕ ਸ਼ੈਸ਼ਨ 2018-19 ਦੌਰਾਨ ਵਿਦਿਆਰਥੀ 30 ਸਤੰਬਰ, 2018 ਤਕ ਨਵੇਂ/ ਰੀਨਿਊਅਲ ਦਰਖ਼ਾਸਤਾਂ ਵਾਸਤੇ ਆਨ ਲਾਈਨ ਅਪਲਾਈ ਕਰ ਸਕਦੇ ਹਨ। ਸੂਬੇ ਦੇ ਕੈਬਨਿਟ ਮੰਤਰੀ ਸ. ਧਰਮਸੋਤ ਨੇ ਦਸਿਆ ਹੈ ਕਿ ਸਰਕਾਰੀ, ਗ਼ੈਰ ਸਰਕਾਰੀ ਤੇ ਮਾਨਤਾ ਪ੍ਰਾਪਤ ਸਕੂਲਾਂ, ਕਾਲਜਾਂ ਤੇ ਯੂਨੀਵਰਸਟੀਆਂ ਸਮੇਤ ਰਿਹਾਇਸ਼ੀ ਸੰਸਥਾਵਾਂ, ਪਾਲਟੈਕਨਿਕ ਕਾਲਜਾਂ, ਆਈ.ਟੀ.ਆਈਜ਼, ਉਦਯੋਗਿਕ ਸਿਖਲਾਈ ਸੈਂਟਰਾਂ ਵਿਚ ਪੜ੍ਹ ਰਹੇ ਵਿਦਿਆਰਥੀ ਆਨ ਲਾਈਨ ਦਰਖ਼ਾਸਤਾਂ ਨੈਸ਼ਨਲ ਸਕਾਲਰਸ਼ਿਪ ਪੋਰਟਲ www.scholarships. gov.in ਵੈਬ-ਸਾਈਟ ਰਾਹੀਂ ਭੇਜ ਸਕਦੇ ਹਨ।

ਉਨ੍ਹਾਂ ਦਸਿਆ ਕਿ ਇਹ ਸਕੀਮ 100 ਫ਼ੀ ਸਦੀ ਕੇਂਦਰੀ ਪ੍ਰਾਯੋਜਿਤ ਸਕੀਮ ਹੈ। ਸ. ਧਰਮਸੋਤ ਨੇ ਦਸਿਆ ਕਿ ਪੋਸਟ-ਮੈਟ੍ਰਿਕ ਸਕਾਲਰਸ਼ਿਪ ਲਈ ਉਹ ਵਿਦਿਆਰਥੀ ਅਪਲਾਈ ਕਰ ਸਕਦੇ ਹਨ, ਜਿਨ੍ਹਾਂ ਦੇ ਮਾਪਿਆਂ ਦੀ ਆਮਦਨ 2 ਲੱਖ ਰੁਪਏ ਸਾਲਾਨਾ, ਵਿਦਿਆਰਥੀ ਪੰਜਾਬ ਦਾ ਪੱਕਾ ਵਸਨੀਕ ਹੋਵੇ, ਰੈਗੂਲਰ ਤੌਰ 'ਤੇ ਪੜ੍ਹ ਰਿਹਾ ਹੋਵੇ ਅਤੇ ਉਸਨੇ ਪਿਛਲੀ ਪ੍ਰੀਖਿਆ ਵਿਚ ਘੱਟ ਤੋਂ ਘੱਟ 50 ਫ਼ੀ ਸਦੀ ਅੰਕ ਪ੍ਰਾਪਤ ਕੀਤੇ ਹੋਣ। ਉਨ੍ਹਾਂ ਦਸਿਆ ਹੈ ਕਿ ਇਕ ਪਰਵਾਰ ਦੇ ਦੋ ਤੋਂ ਵੱਧ ਵਿਦਿਆਰਥੀ ਇਸ ਸਕਾਲਰਸ਼ਿਪ ਸਕੀਮ ਦਾ ਲਾਭ ਨਹੀਂ ਲੈ ਸਕਣਗੇ।

ਜਦਕਿ ਇਸ ਸਕੀਮ ਅਧੀਨ ਸਕਾਲਰਸ਼ਿਪ ਪ੍ਰਾਪਤ ਕਰਨ ਵਾਲਾ ਵਿਦਿਆਰਥੀ ਪੰਜਾਬ ਸਰਕਾਰ ਜਾਂ ਭਾਰਤ ਸਰਕਾਰ ਦੀ ਕਿਸੇ ਵੀ ਹੋਰ ਸਕੀਮ ਅਧੀਨ ਅਜਿਹਾ ਲਾਭ ਪ੍ਰਾਪਤ ਨਹੀਂ ਕਰ ਸਕੇਗਾ। ਸ. ਧਰਮਸੋਤ ਨੇ ਅੱਗੇ ਦਸਿਆ ਕਿ ਵਜ਼ੀਫ਼ਾ ਨਵਿਆਉਣ ਲਈ ਉਹੀ ਵਿਦਿਆਰਥੀ ਹੱਕਦਾਰ ਹੋਣਗੇ ਜਿਨ੍ਹਾਂ ਨੇ ਆਪਣੇ ਇਮਤਿਹਾਨ ਵਿਚ ਘੱਟ ਤੋਂ ਘੱਟ 50 ਫ਼ੀ ਸਦੀ ਨੰਬਰ ਪ੍ਰਾਪਤ ਕੀਤੇ ਹੋਣ। ਉਨ੍ਹਾਂ ਦਸਿਆ ਕਿ 11ਵੀਂ ਅਤੇ 12ਵੀਂ ਕਲਾਸਾਂ ਲਈ ਦਾਖ਼ਲਾ ਤੇ ਟਿਊਸ਼ਨ ਫ਼ੀਸ ਲਈ ਵਜ਼ੀਫ਼ਾ 7 ਹਜ਼ਾਰ ਰੁਪਏ ਸਾਲਾਨਾ, 11ਵੀਂ ਅਤੇ 12ਵੀਂ ਪੱਧਰ 'ਤੇ ਤਕਨੀਕੀ ਵੋਕੇਸ਼ਨਲ ਕੋਰਸਾਂ ਲਈ ਦਾਖ਼ਲਾ ਅਤੇ ਟਿਊਸ਼ਨ/ਕੋਰਸ ਫ਼ੀਸ 10 ਹਜ਼ਾਰ ਰੁਪਏ

ਸਾਲਾਨਾ, ਅੰਡਰ ਗਰੈਜੂਏਟ/ਪੋਸਟ ਗਰੈਜੂਏਟ ਵਾਸਤੇ ਦਾਖ਼ਲਾ ਅਤੇ ਟਿਊਸ਼ਨ ਫ਼ੀਸ 3 ਹਜ਼ਾਰ ਰੁਪਏ ਸਾਲਾਨਾ, ਇਕ ਵਿਦਿਅਕ ਸ਼ੈਸ਼ਨ ਵਿਚ 10 ਮਹੀਨਿਆਂ ਮੈਂਟੀਨੈਂਸ ਅਲਾਊਂਸ 11ਵੀਂ, 12ਵੀਂ 380 ਰੁਪਏ ਮਹੀਨਾ ਅਤੇ ਤਕਨੀਕੀ ਵੋਕੇਸ਼ਨਲ ਕੋਰਸਾਂ ਲਈ 230 ਰੁਪਏ ਮਹੀਨਾ ਅਤੇ ਗਰੈਜੂਏਟ ਤੇ ਪੋਸਟ ਗਰੈਜੂਏਟ ਪੱਧਰ 'ਤੇ ਟੈਕਨੀਕਲ ਅਤੇ ਪ੍ਰੋਫੈਸ਼ਨਲ ਕੋਰਸਾਂ ਤੋਂ ਇਲਾਵਾ ਹੋਰ ਕੋਰਸਾਂ ਲਈ 570 ਰੁਪਏ ਪ੍ਰਤੀ ਮਹੀਨਾ ਦਿਤੇ ਜਾਣਗੇ। ਇਸ ਤੋਂ ਇਲਾਵਾ ਜਿਨ੍ਹਾਂ ਵਿਦਿਆਰਥੀਆਂ ਨੂੰ ਕਿਸੇ ਵੀ ਯੂਨਿਵਰਸਟੀ ਜਾਂ ਅਥਾਰਟੀ ਵਲੋਂ ਫ਼ੈਲੋਸ਼ਿਪ ਨਾ ਮਿਲ ਰਹੀ ਹੋਵੇ, ਨੂੰ ਐਮ.ਫਿਲ ਅਤੇ ਪੀ-ਐਚ.ਡੀ. 1200 ਰੁਪਏ ਪ੍ਰਤੀ ਮਹੀਨਾ ਵਜ਼ੀਫ਼ਾ ਦਿਤਾ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Big Breaking: ਕਾਂਗਰਸ ਦੇ ਸਾਬਕਾ ਵਿਧਾਇਕ ਦਾ ਭਿਆਨ.ਕ ਸੜਕ ਹਾਦਸਾ, Fortuner ਬਣ ਗਈ ਕਬਾੜ, ਹਸਪਤਾਲ ਰੈਫਰ ਕੀਤੇ ਅੰਗਦ

23 Apr 2024 2:46 PM

ਸਿੱਖ ਮਾਰਸ਼ਲ ਕੌਮ ਨੂੰ ਲੈ ਕੇ ਹੰਸ ਰਾਜ ਹੰਸ ਦਾ ਵੱਡਾ ਬਿਆਨ "ਕਾਹਦੀ ਮਾਰਸ਼ਲ ਕੌਮ, ਲੱਖਾਂ ਮੁੰਡੇ ਮਰਵਾ ਲਏ"

23 Apr 2024 12:49 PM

BREAKING NEWS: ਵਿਆਹ ਵਾਲਾ ਦਿਨ ਲਾੜੀ ਲਈ ਬਣਿਆ ਕਾਲ, ਡੋਲੀ ਦੀ ਥਾਂ ਲਾੜੀ ਦੀ ਉੱਠੀ ਅਰਥੀ

23 Apr 2024 12:26 PM

Chandigarh 'ਚ Golf Tournament ਕਰਵਾਉਣ ਵਾਲੀ EVA-Ex Vivekite Association ਬਾਰੇ ਖੁੱਲ੍ਹ ਕੇ ਦਿੱਤੀ ਜਾਣਕਾਰੀ

23 Apr 2024 12:16 PM

Mohali News: ਪੰਜਾਬ ਪੁਲਿਸ ਨੇ ਕਮਾਲ ਕਰਤੀ.. ਬਿਨਾ ਰੁਕੇ ਕਿਡਨੀ ਗਈ ਇਕ ਹਸਪਤਾਲ ਤੋਂ ਦੂਜੇ ਹਸਪਤਾਲ!

23 Apr 2024 10:10 AM
Advertisement