ਪਿਛਲੇ ਦਿਨਾਂ ਤੋਂ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਨੂੰ ਵੇਖ ਕੇ ਹਰ ਸਿੱਖ ਚਿੰਤਿਤ : ਬਾਬਾ ਰਾਮ ਸਿੰਘ 
Published : Jun 20, 2019, 1:03 am IST
Updated : Jun 20, 2019, 1:03 am IST
SHARE ARTICLE
Baba Ram Singh
Baba Ram Singh

ਕਿਹਾ - ਅਖੌਤੀ ਲੀਡਰਾਂ ਨੇ ਅਪਣੇ ਨਿਜੀ ਸੁਆਰਥਾਂ ਅਤੇ ਕਾਰਖ਼ਾਨਿਆਂ ਵਾਸਤੇ ਕੌਮ ਨੂੰ ਸਦਾ ਲਈ ਹਿੰਦੂ ਰਾਸ਼ਟਰ ਦੇ ਗੁਲਾਮ ਬਣਾ ਕੇ ਰਖਵਾ ਦਿਤਾ

ਪੰਜਗਰਾਈਆਂ : ਅੱਜ ਦਮਦਮੀ ਟਕਸਾਲ ਦੇ ਮੁਖੀ ਬਾਬਾ ਰਾਮ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਪਿਛਲੇ ਦਿਨਾਂ ਤੋਂ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਨੂੰ ਵੇਖ ਕੇ ਹਰ ਸਿੱਖ ਚਿੰਤਤ ਹੈ ਕਿ ਇਸ ਦੇਸ਼ ਦਾ ਕੀ ਬਣੇਗਾ ਜਿਸ ਦੇਸ਼ ਦੀ ਅਜ਼ਾਦੀ ਲਈ ਅਤੇ ਧਰਮ ਦੀ ਰੱਖਿਆ ਵਾਸਤੇ ਸਾਡੇ ਗੁਰੂ ਸਾਹਿਬਾਨ ਨੇ ਦਿੱਲੀ ਚਾਂਦਨੀ ਚੌਕ ਵਿਖੇ ਬਲੀਦਾਨ ਦਿਤਾ। ਅੱਜ ਦੇ ਅਖੌਤੀ ਲੀਡਰਾਂ ਵਰਗੇ ਉਸ ਸਮੇਂ ਦੇ ਅਖੌਤੀ ਲੀਡਰ ਜਿਨ੍ਹਾਂ ਨੇ ਅਪਣੇ ਨਿਜੀ ਸੁਆਰਥਾਂ ਅਤੇ ਕਾਰਖ਼ਾਨਿਆਂ ਵਾਸਤੇ ਕੌਮ ਨੂੰ ਸਦਾ ਲਈ ਹਿੰਦੂ ਰਾਸ਼ਟਰ ਦੇ ਗੁਲਾਮ ਬਣਾ ਕੇ ਰਖਵਾ ਦਿਤਾ। 

Delhi cops beat up Sikh driverDelhi cops beat up Sikh driver

23 ਤਾਰੀਖ਼ ਤੋਂ ਬਾਅਦ ਘੱਟ ਗਿਣਤੀ ਨਾਲ ਵਿਸ਼ੇਸ਼ ਕਰ ਕੇ ਸਿੱਖਾਂ ਨਾਲ ਭਾਜਪਾ ਸਰਕਾਰ ਵਲੋਂ ਦੇਸ਼ ਦੀਆਂ ਵੱਖ-ਵੱਖ ਸਟੇਟਾਂ ਵਿਚ ਅਤਿਆਚਾਰ ਦੀ ਹਨੇਰੀ ਝੁਲਣੀ ਸ਼ੁਰੂ ਹੋ ਗਈ। ਕਦੇ ਸ਼ਿਲਾਂਗ ਤੋਂ ਸਿੱਖਾਂ ਨੂੰ ਉਜਾੜਿਆ ਜਾ ਰਿਹਾ ਹੈ, ਕਦੇ ਯੂ.ਪੀ ਵਿਚ ਸਿੱਖਾਂ ਦੀਆਂ ਦਾਹੜੀਆਂ ਤੇ ਪੱਗਾਂ 'ਤੇ ਹੱਥ ਪਾਇਆ ਜਾ ਰਿਹਾ ਹੈ ਤੇ ਕਦੇ ਫ਼ਰੀਦਕੋਟ ਵਿਚ ਨੌਜੁਆਨ ਜਸਪਾਲ ਸਿੰਘ ਦੀ ਲਾਸ਼ ਖ਼ੁਰਦ-ਬੁਰਦ ਕੀਤੀ ਜਾਂਦੀ ਹੈ। ਅੰਨੀ ਬੋਲੀ ਸਰਕਾਰ ਦੇ ਕੰਨਾਂ ਤਕ ਕੀਤੇ ਹੋਏ ਰੋਸ ਮੁਜ਼ਾਹਰੇ ਅਤੇ ਧਰਨਿਆਂ ਦਾ ਕੋਈ ਅਸਰ ਨਹੀਂ ਹੋਇਆ। ਕਿੰਨੇ ਸ਼ਰਮ ਵਾਲੀ ਗੱਲ ਹੈ ਕਿ ਅਸੀਂ ਲੋਕ ਦੇਸ਼ ਦੀਆਂ ਤਰੱਕੀਆਂ ਦੀ ਗੱਲ ਕਰਦੇ ਹਾਂ। ਚੰਦ ਤੇ ਜਾਣ ਦੇ ਵੱਡੇ-ਵੱਡੇ ਦਾਹਵੇ ਕਰਦੇ ਹਾਂ ਪਰ ਮਾਪਿਆਂ ਦੀ ਇਕਲੌਤੀ ਸੰਤਾਨ 2 ਸਾਲ ਦਾ ਬੱਚਾ ਫ਼ਤਿਹਵੀਰ ਸਿੰਘ 120 ਫੁੱਟ ਡੂੰਘੇ ਬੋਰ ਵਿਚ ਪੰਜ ਦਿਨ ਵਿਲਕਦਾ ਰਿਹਾ ਪ੍ਰੰਤੂ ਅਸੀਂ ਉਸ ਨੂੰ ਜਿਊਂਦੇ ਬਾਹਰ ਨਾ ਕੱਢ ਸਕੇ।

Fatehveer singh  village won’t allow politicians at bhogFatehveer singh village won’t allow politicians at bhog

ਕੋਈ ਵੀ ਲੀਡਰ ਉਸ ਬੱਚੇ ਦੀ ਸਾਰ ਲੈਣ ਉਨ੍ਹਾਂ ਦੇ ਪਿੰਡ ਭਗਵਾਨਪੁਰਾ ਨਹੀਂ ਪਹੁੰਚਿਆ।  ਪੰਜਾਬ ਦਾ ਹਾਕਮ ਪਹਾੜਾਂ ਵਿਚ ਸੈਰ ਕਰ ਰਿਹਾ ਹੈ ਤੇ ਦਿੱਲੀ ਕੁਰਸੀ 'ਤੇ ਬੈਠਾ ਹਾਕਮ ਵਿਦੇਸ਼ਾਂ ਦੀ ਯਾਤਰਾ ਕਰ ਰਿਹਾ ਹੈ। ਉਸ 2 ਸਾਲ ਦੇ ਬੱਚੇ ਦੀ ਮੌਤ ਤੇ ਹਾਅ ਦਾ ਨਾਹਰਾ ਮਾਰਨ ਵੀ ਕੋਈ ਨਾ ਬਹੁੜਿਆ। ਕੀ ਉਹ ਮਾਸੂਮ ਬੱਚਾ ਇਸ ਦੇਸ਼ ਦਾ ਵਾਸੀ ਨਹੀਂ ਸੀ? ਅੱਜ ਜਦੋਂ ਦਿੱਲੀ ਦੀ ਇਸ ਘਟਨਾ ਦਾ ਪਤਾ ਲੱਗਾ ਤੇ ਹਰ ਇਕ ਪੰਥ ਦਰਦੀ ਦਾ ਹਿਰਦਾ ਵੀ ਵਲੂੰਧਰਿਆ ਗਿਆ ਕਿ ਪਿਉ-ਪੁੱਤਰ ਤੇ ਦਿੱਲੀ ਦੀ ਪੁਲਿਸ ਵਲੋਂ ਕੀਤਾ ਅਤਿਆਚਾਰ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਇਸ ਦੇਸ਼ ਵਿਚ ਸਿੱਖ ਕਿਤੇ ਵੀ ਸੁਰੱਖਿਅਤ ਨਹੀਂ ਹੈ। 

When Modi Government's Police Behaaved like police of 19841984

ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਜਿਸ ਪੁਲਿਸ ਨੇ ਲੋਕਾਂ ਦੀ ਮਦਦ ਕਰਨੀ ਸੀ ਉਹ ਪੁਲਿਸ ਸਿੱਖ ਦੀ ਦਾਹੜੀ ਪੁੱਟ ਕੇ ਠੁੱਡੇ ਮਾਰ ਕੇ ਤੇ ਦਸਤਾਰ ਉਤਾਰ ਕੇ ਸ਼ਰੇਆਮ ਬਜ਼ਾਰ ਵਿਚ ਕੁੱਟਮਾਰ ਰਹੀ ਹੈ। ਲੱਖ ਲਾਹਨਤ ਹੈ ਪੁਲਿਸ ਦੀ ਐਸੀ ਘਿਨਾਉਣੀ ਹਰਕਤ ਤੇ ਜਿਸ ਨੂੰ ਦੇਖ ਕੇ ਹਰ ਧਰਮੀ ਬੰਦੇ ਦੀਆਂ ਅੱਖਾਂ ਵਿਚ ਹੰਝੂ ਆਏ ਹਨ। ਆਰ.ਐਸ.ਐਸ ਦੀ ਝੋਲੀ ਝੁਕ ਭਾਜਪਾ ਦੇ ਫ਼ਿਰਕਾਪ੍ਰਸਤ ਆਗੂਆਂ ਨੇ ਪਿਛਲੇ ਦਿਨੀਂ ਫੇਸਬੁੱਕ ਤੇ ਸਿੱਖਾਂ ਨੂੰ ਧਮਕੀਆਂ ਦਿਤੀਆਂ ਸਨ ਕਿ ਸਿੱਖੋ ਤੁਹਾਨੂੰ ਦੁਬਾਰਾ ਜੂਨ 1984 ਯਾਦ ਕਰਾਵਾਂਗੇ। ਜਦੋਂ ਸਿੱਖ 6 ਜੂਨ ਦਾ ਘੱਲੂਘਾਰਾ ਦਿਵਸ ਅਪਣੇ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਮਨਾਉਂਦਾ ਹਾਂ ਤਾਂ ਇਸ ਦੇਸ਼ ਦੇ ਫ਼ਿਰਕਾਪ੍ਰਸਤ ਲੋਕ ਕਹਿੰਦੇ ਨੇ ਕਿ ਅਸੀਂ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦਾ ਪੁਤਲਾ ਫੂਕਾਂਗੇ।

1984 Darbar Sahib1984 Darbar Sahib

ਕੀ ਅਸੀਂ ਅਪਣੇ ਸ਼ਹੀਦਾਂ ਦਾ ਦਿਨ ਵੀ ਨਹੀਂ ਮਨਾ ਸਕਦੇ? ਕਿਸ ਮੂੰਹ ਨਾਲ ਇਸ ਦੇਸ਼ ਨੂੰ ਅਪਣਾ ਕਹੀਏ। ਇਥੇ ਸਰ ਮੁਹੰਮਦ ਇਕਬਾਲ ਦੇ ਕਹੇ ਹੋਏ ਬੋਲ ਯਾਦ ਆ ਰਹੇ ਨੇ ਕਿ “ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ ਹੂਏ।'' ਮੈਂ ਪੰਜਾਬ ਦੇ ਸਿਆਸਤਦਾਨ ਸਮੁੱਚੇ ਆਗੂਆਂ ਨੂੰ ਅਪੀਲ ਕਰਦਾਂ ਹਾਂ  ਕਿ ਦਿੱਲੀ ਦਰਬਾਰ ਦੇ ਤੱਲਵੇ ਚੱਟਣ ਦੀ ਬਜਾਏ ਗੁਰੂ ਗ੍ਰੰਥ ਅਤੇ ਗੁਰੂ ਪੰਥ ਵਾਸਤੇ ਵੀ ਕਦੇ ਸੋਚੋ, ਕਿਉਂ ਤੁਹਾਡੀਆਂ ਜ਼ਮੀਰਾਂ ਮਰ ਚੁਕੀਆਂ ਹਨ ਜਾਂ ਤਾਂ ਕੌਮ ਦੀ ਚੜ੍ਹਦੀ ਕਲਾ ਲਈ ਸੋਚੋ ਜਾਂ ਮਿਹਰਬਾਨੀ ਕਰ ਕੇ ਕੌਮ ਦੇ ਗਲੋਂ ਲਹਿ ਜਾਵੋ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement