
ਬੀਤੇ ਦਿਨੀਂ ਇਕ ਲੜਕੇ ਵਲੋਂ ਉਘੇ ਪ੍ਰਚਾਰਕ ਪ੍ਰੋ. ਸਰਬਜੀਤ ਸਿੰਘ ਧੂੰਦਾ ਦੀ ਦਸਤਾਰ ਲਾਹੁਣ ਦੀ ਕੋਸ਼ਿਸ਼ ਕੀਤੀ ਗਈ ਜਿਸ ਨੂੰ ਲੈ ਕੇ ਪੰਥਕ ਹਲਕਿਆਂ ਵਿਚ ਰੋਸ...
ਕੋਟਕਪੂਰਾ, ਬੀਤੇ ਦਿਨੀਂ ਇਕ ਲੜਕੇ ਵਲੋਂ ਉਘੇ ਪ੍ਰਚਾਰਕ ਪ੍ਰੋ. ਸਰਬਜੀਤ ਸਿੰਘ ਧੂੰਦਾ ਦੀ ਦਸਤਾਰ ਲਾਹੁਣ ਦੀ ਕੋਸ਼ਿਸ਼ ਕੀਤੀ ਗਈ ਜਿਸ ਨੂੰ ਲੈ ਕੇ ਪੰਥਕ ਹਲਕਿਆਂ ਵਿਚ ਰੋਸ ਦੀ ਲਹਿਰ ਹੈ ਪਰ ਪ੍ਰੋ. ਧੂੰਦਾ ਤੇ ਉਨ੍ਹਾਂ ਦੇ ਸਾਥੀਆਂ ਨੇ ਲੜਕੇ ਵਿਰੁਧ ਪੁਲਿਸ ਸ਼ਿਕਾਇਤ ਕਰਨ ਤੋਂ ਇਨਕਾਰ ਕਰ ਦਿਤਾ ਹੈ।
ਬੀਤੀ 16 ਜੁਲਾਈ ਨੂੰ ਰਾਤ ਸਮੇਂ ਗੁਰਦਵਾਰਾ ਬਾਬਾ ਜੀਵਨ ਸਿੰਘ ਜੀ ਪਿੰਡ ਤਰਸਿੱਕਾ,
ਅੰਮ੍ਰਿਤਸਰ ਸਾਹਿਬ ਵਿਖੇ ਢਾਡੀ ਜੱਥਾ ਵਾਰਾਂ ਗਾਇਣ ਕਰ ਰਿਹਾ ਸੀ ਤਾਂ ਜਦ ਪ੍ਰੋ. ਧੂੰਦਾ ਜਥੇ ਨੂੰ ਮਾਇਆ ਦੇਣ ਲਈ ਅੱਗੇ ਵਧੇ ਤਾਂ ਪਹਿਲਾਂ ਤੋਂ ਹੀ ਤਿਆਰੀ 'ਚ ਇਸੇ ਪਿੰਡ ਦੇ ਵਸਨੀਕ ਬਲਰਾਜ ਸਿੰਘ ਬਾਜਾ ਨਾਂ ਦੇ ਲੜਕੇ ਨੇ ਪ੍ਰੋ. ਧੂੰਦਾ ਦੀ ਦਸਤਾਰ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਪਰ ਪਹਿਲਾਂ ਤੋਂ ਹੀ ਸੁਚੇਤ ਪ੍ਰੋ ਧੂੰਦਾ ਨੇ ਉਸ ਦਾ ਗੁੱਟ ਫੜ ਲਿਆ। ਉਕਤ ਲੜਕਾ ਬਾਂਹ ਛੁਡਾ ਕੇ ਭੱਜ ਗਿਆ।
ਭਾਵੇਂ ਪੁਲਿਸ ਵਲੋਂ ਸਾਜ਼ਸ਼ਕਾਰਾਂ ਦਾ ਪਤਾ ਲਾਉਣ ਲਈ ਕਾਰਵਾਈ ਜਾਰੀ ਹੈ ਪਰ ਪ੍ਰੋ. ਧੂੰਦਾ ਨੇ ਉਕਤ ਲੜਕੇ ਵਿਰੁਧ ਸ਼ਿਕਾਇਤ ਇਸ ਕਰ ਕੇ ਨਹੀਂ ਕੀਤੀ ਕਿ ਪਿੱਛੇ ਉਸ ਦੇ ਮਾਪਿਆਂ ਦਾ ਕੀ ਬਣੇਗਾ ਕਿਉਂਕਿ ਬਲਰਾਜ ਸਿੰਘ ਬਾਜਾ ਦੀ ਜਵਾਨੀ ਜੇਲ 'ਚ ਰੁੱਲ ਜਾਵੇਗੀ ਤੇ ਮਾਪੇ ਬੇਹਾਲ ਹੋ ਕੇ ਰਹਿ ਜਾਣਗੇ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਸ਼ਕਲ ਸੂਰਤ ਤੋਂ ਇੰਝ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਬਲਰਾਜ ਸਿੰਘ ਨੂੰ ਗੁਰਬਾਣੀ ਜਾਂ ਇਤਿਹਾਸ ਬਾਰੇ ਕੁੱਝ ਪਤਾ ਨਹੀਂ ਹੋਵੇਗਾ।