Panthak News: ‘ਸਫ਼ਰ-ਏ-ਸ਼ਹਾਦਤ’ ਨੂੰ ਸਿਜਦਾ ਕਰਨ ਲਈ ਵੰਡਿਆ ਪ੍ਰਸ਼ਨੋਤਰੀ ਵਾਲਾ ਕਿਤਾਬਚਾ
Published : Dec 19, 2023, 7:27 am IST
Updated : Dec 19, 2023, 7:27 am IST
SHARE ARTICLE
Questionnaire booklet distributed for 'Safar-e-Shahadat'
Questionnaire booklet distributed for 'Safar-e-Shahadat'

‘ਰੋਜ਼ਾਨਾ ਸਪੋਕਸਮੈਨ’ ਦੀ ਵਿੱਢੀ ਮੁਹਿੰਮ ਦੀ ਲੜੀ ’ਚ ਏਕਸ ਕੇ ਬਾਰਕ ਦਾ ਉਪਰਾਲਾ, ਬਲਵਿੰਦਰ ਸਿੰਘ ਮਿਸ਼ਨਰੀ ਨੇ ਕਿਤਾਬਚਾ ਵੰਡਿਆ

Panthak News: ‘ਰੋਜ਼ਾਨਾ ਸਪੋਕਸਮੈਨ’ ਵਲੋਂ ਗੁਰੂ ਨਾਨਕ ਪਾਤਸ਼ਾਹ ਦਾ ਅਸਲ ਫ਼ਲਸਫ਼ਾ ਦੁਨੀਆਂ ਦੇ ਕੋਨੇ ਕੋਨੇ ਤਕ ਪਹੁੰਚਾਉਣ ਦੀ ਵਿੱਢੀ ਮੁਹਿੰਮ ਦੀ ਲੜੀ ਵਿਚ ਏਕਸ ਕੇ ਬਾਰਕ ਦੇ ਕਨਵੀਨਰ ਅਤੇ ‘ਉੱਚਾ ਦਰ ਬਾਬੇ ਨਾਨਕ ਦਾ’ ਦੇ ਗਵਰਨਿੰਗ ਕੌਂਸਲ ਮੈਂਬਰ ਇੰਜੀ. ਬਲਵਿੰਦਰ ਸਿੰਘ ਮਿਸ਼ਨਰੀ ਨੇ ‘ਸਫ਼ਰ-ਏ-ਸ਼ਹਾਦਤ’ ਅਰਥਾਤ ਦੁਨੀਆਂ ਭਰ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਕਰਵਾਏ ਜਾਣ ਵਾਲੇ ਪੋ੍ਰਗਰਾਮਾਂ ਦੀ ਤਰ੍ਹਾਂ ਪ੍ਰਸ਼ਨੋਤਰੀ ਨਾਮ ਦਾ ਇਕ ਕਿਤਾਬਚਾ ਤਿਆਰ ਕਰਵਾਇਆ ਹੈ ਜਿਸ ਦੇ ਪਹਿਲੇ ਪੰਨੇ ’ਤੇ ਚਾਰ ਸਾਹਿਬਜ਼ਾਦਿਆਂ ਦੀ ਤਸਵੀਰ ਦੇ ਨਾਲ-ਨਾਲ ਸਾਡਾ ਵਿਰਸਾ, ਸਾਡਾ ਪ੍ਰਵਾਰ, 25 ਦਸੰਬਰ ਲਿਖਿਆ ਗਿਆ ਹੈ।

ਅਕਾਲ ਪੁਰਖ ਕੀ ਫ਼ੌਜ ਅਤੇ ਪੰਥਕ ਤਾਲਮੇਲ ਸੰਗਠਨ ਦੇ ਸਹਿਯੋਗ ਨਾਲ ਛਪਵਾਏ ਗਏ ਉਕਤ ਕਿਤਾਬਚੇ ਦੇ ਪਹਿਲੇ ਸਰਵਰਕ ਪੰਨੇ ਉਪਰ ‘ਉੱਚਾ ਦਰ ਬਾਬੇ ਨਾਨਕ ਦਾ’ ਬਪਰੌਰ ਨੇੜੇ ਸ਼ੰਭੂ ਬਾਰਡਰ ਅਤੇ ਏਕਸ ਕੇ ਬਾਰਕ ਜਥੇਬੰਦੀ ਪੰਜਾਬ ਵਲੋਂ ਸੇਵਾ ਕਰਵਾਈ ਗਈ, ਦਾ ਵੀ ਬਕਾਇਦਾ ਜ਼ਿਕਰ ਹੈ।

ਇੰਜੀ. ਬਲਵਿੰਦਰ ਸਿੰਘ ਮਿਸ਼ਨਰੀ ਅਤੇ ਜ਼ਿਲ੍ਹਾ ਇੰਚਾਰਜ ਗੁਰਿੰਦਰ ਸਿੰਘ ਕੋਟਕਪੂਰਾ ਨੇ ਦਸਿਆ ਕਿ ਸਾਹਿਬਜ਼ਾਦਿਆਂ ਦੀ ਜੀਵਨੀ ਨਾਲ ਸਬੰਧਤ ਪ੍ਰਸ਼ਨੋਤਰੀ ਨੂੰ ਪ੍ਰਵਾਰ ਵਿਚ ਬੈਠ ਕੇ ਹੱਲ ਕਰਨ ਦੀ ਬੇਨਤੀ ਕਰਦਿਆਂ ਕੁਲ 80 ਪ੍ਰਸ਼ਨ ਪੁਛੇ ਗਏ ਹਨ, ਜਿਨ੍ਹਾਂ ਦੇ ਚਾਰ ਚਾਰ ਉਤਰ ਲਿਖ ਕੇ ਕਿਸੇ ਇਕ ਦੀ ਚੋਣ ਕਰਨ ਬਾਰੇ ਆਖਿਆ ਗਿਆ ਹੈ। ਜਿਵੇਂ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਕਿੰਨੇ ਸਾਹਿਬਜ਼ਾਦੇ ਸਨ, ਬਾਬਾ ਅਜੀਤ ਸਿੰਘ ਜੀ ਸਮੇਤ ਚਾਰ ਸਾਹਿਬਜ਼ਾਦਿਆਂ ਦਾ ਜਨਮ ਕਿਥੇ ਕਿਥੇ ਹੋਇਆ, ਬਾਰੇ ਪੁਛੇ ਗਏ ਸਵਾਲਾਂ ਦਾ ਸਹੀ ਜਵਾਬ ਦੇਣ ਵਾਲਿਆਂ ਨੂੰ ਲੱਖਾਂ ਰੁਪਏ ਦੀਆਂ ਕਿਤਾਬਾਂ ਦੇ ਇਨਾਮ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ।

(For more news apart from Questionnaire booklet distributed for 'Safar-e-Shahadat', stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement