
ਇਸ ਵਿਚ ਕੋਈ ਸ਼ੱਕ ਨਹੀਂ ਕਿ ਸਿੱਖ ਧਰਮੀ ਬੱਚਿਆਂ ਨੂੰ ਸਿੱਖੀ ਨਾਲ ਜੋੜਣ ਦੀਆਂ ਕੋਸ਼ਿਸ਼ਾਂ ਅਤੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ
ਲੁਧਿਆਣਾ, ਇਸ ਵਿਚ ਕੋਈ ਸ਼ੱਕ ਨਹੀਂ ਕਿ ਸਿੱਖ ਧਰਮੀ ਬੱਚਿਆਂ ਨੂੰ ਸਿੱਖੀ ਨਾਲ ਜੋੜਣ ਦੀਆਂ ਕੋਸ਼ਿਸ਼ਾਂ ਅਤੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਦੇ ਉਪਰਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਦਾ ਹੀ ਕੀਤੇ ਗਏ ਹਨ। ਬੱਚਿਆਂ ਨੂੰ ਸਿੱਖ ਧਰਮ ਪ੍ਰਤੀ ਪਰਿਪੱਕ ਕਰਨ ਲਈ ਉੱਚ ਪੱਧਰ 'ਤੇ ਹਮੇਸ਼ਾ ਸਿੱਖ ਆਗੂਆਂ ਜਾਂ ਸਿੱਖ ਸੰਸਥਾਵਾਂ ਵੱਲੋਂ ਕੋਸ਼ਿਸ਼ਾਂ ਜਾਰੀ ਰਹੀਆਂ ਹਨ।
Ravinder Singh ਅਜਿਹਾ ਹੀ ਇਕ ਉਪਰਾਲਾ ਲੁਧਿਆਣਾ 'ਚ ਬਰਗਰਾਂ ਦੀ ਰੇਹੜੀ ਲਾਉਣ ਵਾਲੇ ਸਿੱਖ ਨੌਜਵਾਨ ਵੱਲੋਂ ਆਪਣੇ ਹੀ ਪੱਧਰ 'ਤੇ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਇਹ ਸਿੱਖ ਨੌਜਵਾਨ ਲੁਧਿਆਣਾ ਸਥਿਤ ਮਾਡਲ ਟਾਊਨ ਐਕਸਟੈਂਸ਼ਨ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੇ ਬਾਹਰ ਸਥਿਤ 'ਮਿਸਟਰ ਸਿੰਘ ਕਿੰਗ ਬਰਗਰ' ਦੇ ਨਾਂ 'ਤੇ ਰੇਹੜੀ ਲਾਉਣ ਵਾਲਾ ਰਵਿੰਦਰ ਪਾਲ ਸਿੰਘ ਹੈ। ਰਵਿੰਦਰ ਪਾਲ ਸਿੰਘ ਸੋਸ਼ਲ ਮੀਡੀਆ 'ਤੇ 'ਬਾਬਾ ਜੀ ਬਰਗਰ ਵਾਲੇ' ਦੇ ਨਾਮ ਨਾਲ ਮਸ਼ਹੂਰ ਹੋ ਗਿਆ ਹੈ।
ਦੱਸ ਦਈਏ ਕਿ ਇਸ ਅਨੋਖੇ ਉਪਰਾਲੇ ਸਦਕਾ 10 ਸਾਲ ਤੱਕ ਦੇ ਜਿਹੜੇ ਬੱਚੇ ਸ੍ਰੀ ਜਪੁਜੀ ਸਾਹਿਬ ਦਾ ਪਾਠ ਸੁਣਾਉਂਦੇ ਹਨ, ਉਨ੍ਹਾਂ ਨੂੰ ਰਵਿੰਦਰ ਸਿੰਘ ਮੁਫਤ 'ਚ ਬਰਗਰ ਖਵਾਉਂਦਾ ਹੈ। ਜ਼ਿਕਰਯੋਗ ਹੈ ਕਿ ਇਹ ਸੇਵਾ ਉਹ ਪਿਛਲੇ 6 ਸਾਲਾਂ ਤੋਂ ਕਰ ਰਿਹਾ ਹੈ ਅਤੇ ਹੁਣ ਤੱਕ ਕਰੀਬ 35 ਬੱਚਿਆਂ ਨੂੰ ਸ੍ਰੀ ਜਪੁਜੀ ਸਾਹਿਬ 'ਚ ਨਿਪੁੰਨ ਕਰ ਚੁੱਕਾ ਹੈ। ਇਸ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਅੰਗ ਸੁਣਾਉਣ ਵਾਲੇ ਬੱਚਿਆਂ ਨੂੰ ਵੀ ਉਹ ਮੁਫਤ 'ਚ ਬਰਗਰ ਦਿੰਦਾ ਹੈ ਅਤੇ ਗਰੀਬ ਬੱਚਿਆਂ ਨੂੰ ਵੀ ਮੁਫਤ 'ਚ ਨਿਊਡਲ ਖਵਾਉਣ ਦੀ ਸੇਵਾ ਕਰਦਾ ਹੈ।
This is the real awareness 'Sikh'ਇੱਥੇ ਹੀ ਬਸ ਨਹੀਂ ਸਗੋਂ ਵਾਤਾਵਰਣ ਦੀ ਸੁਰੱਖਿਆ ਲਈ ਉਸ ਨੇ ਇਹ ਵੀ ਕੀਤਾ ਹੋਇਆ ਹੈ ਕਿ ਜਿਹੜੇ ਬੱਚੇ ਆਪਣੇ ਮਾਤਾ-ਪਿਤਾ ਸਮੇਤ ਪੌਦਾ ਲਾਉਂਦੇ ਹੋਏ ਸੈਲਫੀ ਖਿੱਚ ਕੇ ਉਸ ਨੂੰ ਭੇਜਣਗੇ, ਉਹ ਬੱਚੇ ਵੀ ਮੁਫਤ ਬਰਗਰ ਖਾਣ ਦੇ ਹੱਕਦਾਰ ਹੋਣਗੇ। ਰਵਿੰਦਰ ਪਾਲ ਸਿੰੰਘ ਨੇ ਅਪਣੇ ਜ਼ਿੰਦਗੀ ਦੇ ਰੌਸ਼ਨੀ ਪਾਉਂਦਿਆਂ ਕਿਹਾ ਕਿ ਉਸ ਨੇ 10ਵੀਂ ਤੱਕ ਪੜ੍ਹਾਈ ਕੀਤੀ ਹੈ। ਦੱਸ ਦਈਏ ਕਿ ਉਸ ਦੇ ਪਿਤਾ ਹੁਣ ਇਸ ਦੁਨੀਆ ਵਿਚ ਨਹੀਂ ਅਤੇ ਉਨ੍ਹਾਂ ਦੀ ਮੌਤ ਤੋਂ ਬਾਅਦ 2007 'ਚ ਰਵਿੰਦਰ ਨੇ ਇਹ ਰੇਹੜੀ ਲਗਾਉਣੀ ਸ਼ੁਰੂ ਕੀਤੀ ਸੀ।
ਰਵਿੰਦਰ ਦੇ ਪਰਿਵਾਰ ਵਿਚ ਉਸ ਦੀਆਂ 7 ਭੈਣਾਂ ਜਿਨ੍ਹਾਂ ਵਿਚੋਂ 4 ਦਾ ਵਿਆਹ ਓਹਦੇ ਪਿਤਾ ਦੇ ਜਿਉਂਦੇ ਜੀ ਹੋ ਗਿਆ ਸੀ ਪਰ ਰਵਿੰਦਰ ਨੇ ਅਪਣੀਆਂ 3 ਭੈਣਾਂ ਦਾ ਵਿਆਹ ਅਪਣੀ ਮਿਹਨਤ ਨਾਲ ਕਰਵਾਇਆ। ਰਵਿੰਦਰ ਨੇ ਦੱਸਿਆ ਕਿ ਉਸ ਦੀ ਕੋਸ਼ਿਸ਼ ਹੈ ਕਿ ਉਹ ਹਰ ਸਾਲ ਨਵਾਂ ਅਜਿਹਾ ਹੀ ਕੁਝ ਨਾਵਾਂ ਕਰੇ ਅਤੇ ਇਹ ਸਾਰੇ ਉਪਰਾਲੇ ਸਿਰਫ ਸਿੱਖ ਧਰਮ ਦੇ ਬੱਚਿਆਂ ਲਈ ਹੁੰਦੇ ਬਾਕੀ ਹੋਰ ਧਰਮ ਦੇ ਬਚੇ ਵੀ ਉਸਦੀ ਇਸ ਕਾਰਗੁਜ਼ਾਰੀ ਵਿਚ ਸ਼ਾਮਲ ਹਨ।
Ravinder Singhਦੇਸ਼ ਨੂੰ ਲੋੜ ਹੈ ਰਵਿੰਦਰ ਸਿੰਘ ਵਰਗੇ ਨੌਜਵਾਨਾਂ ਦੀ ਜੋ ਇਨਸਾਨੀਅਤ ਨੂੰ ਮੁਖ ਰੱਖ ਕੇ ਅਜਿਹੇ ਵੱਡੇ ਦਿਲ ਵਾਲੇ ਕਾਰਜਾਂ ਨੂੰ ਅੰਜਾਮ ਦਿੰਦੇ ਹਨ ਅਤੇ ਹਰ ਧਰਮ ਜਾਂ ਮਜ਼੍ਹਬ ਨੂੰ ਇਕਸਾਰਤਾ ਦਾ ਰੂਪ ਦਿੰਦੇ ਹਨ।